3 ਤਾਂ ਯਹੋਸ਼ਾਫ਼ਾਟ ਨੇ ਭੈ ਖਾ ਕੇ ਯਾਹਵੇਹ ਅੱਗੇ ਬੇਨਤੀ ਕੀਤੀ ਤੇ ਵਰਤ ਲਈ ਸਾਰੇ ਯਹੂਦਾਹ ਵਿੱਚ ਘੋਸ਼ਣਾ ਕੀਤੀ। 4 ਯਹੂਦਾਹ ਦੇ ਲੋਕ ਯਾਹਵੇਹ ਤੋਂ ਮਦਦ ਮੰਗਣ ਲਈ ਇਕੱਠੇ ਹੋਏ; ਸੱਚਮੁੱਚ, ਉਹ ਯਹੂਦਾਹ ਦੇ ਹਰ ਨਗਰ ਤੋਂ ਉਸ ਨੂੰ ਲੱਭਣ ਲਈ ਆਏ ਸਨ।
15 ਉਸ ਨੇ ਕਿਹਾ, "ਹੇ ਰਾਜਾ ਯਹੋਸ਼ਾਫ਼ਾਟ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕੋ ਸੁਣੋ! ਇਹ ਉਹ ਹੈ ਜੋ ਯਾਹਵੇਹ ਤੁਹਾਨੂੰ ਆਖਦਾ ਹੈ: ‘ਇਸ ਵਿਸ਼ਾਲ ਸੈਨਾ ਦੇ ਕਾਰਨ ਡਰੋ ਜਾਂ ਨਿਰਾਸ਼ ਨਾ ਹੋਵੋ ਕਿਉਂਕਿ ਲੜਾਈ ਤੁਹਾਡੀ ਨਹੀਂ, ਪਰ ਪਰਮੇਸ਼ਵਰ ਦੀ ਹੈ। 17 ਤੁਹਾਨੂੰ ਇਸ ਥਾਂ ਲੜਨਾ ਨਹੀਂ ਪਵੇਂਗਾ। ਆਪਣਿਆਂ ਅਹੁਦਿਆਂ ਨੂੰ ਸੰਭਾਲੋ; ਦ੍ਰਿੜ੍ਹ ਰਹੋ ਅਤੇ ਯਹੂਦਾਹ ਅਤੇ ਯੇਰੂਸ਼ਲੇਮ, ਯਾਹਵੇਹ ਵੱਲੋਂ ਤੁਹਾਨੂੰ ਦਿੱਤੀ ਜਾਣ ਵਾਲੀ ਛੁਟਕਾਰਾ ਦੇਖੋ। ਨਾ ਡਰੋ; ਨਿਰਾਸ਼ ਨਾ ਹੋਵੋ। ਕੱਲ੍ਹ ਉਹਨਾਂ ਦਾ ਸਾਹਮਣਾ ਕਰਨ ਲਈ ਬਾਹਰ ਜਾਓ ਅਤੇ ਯਾਹਵੇਹ ਤੁਹਾਡੇ ਨਾਲ ਹੋਵੇਗਾ।’ "
22 ਜਦੋਂ ਉਹ ਗਾਉਣ ਅਤੇ ਉਸਤਤ ਕਰਨ ਲੱਗੇ, ਯਾਹਵੇਹ ਨੇ ਯਹੂਦਾਹ ਉੱਤੇ ਹਮਲਾ ਕਰਨ ਵਾਲੇ ਅੰਮੋਨ ਅਤੇ ਮੋਆਬ ਅਤੇ ਸੇਈਰ ਪਰਬਤ ਦੇ ਲੋਕਾਂ ਉੱਤੇ ਹਮਲਾ ਕੀਤਾ ਅਤੇ ਉਹ ਹਾਰ ਗਏ।