Pular para o conteúdo
Publicidade

2 ਇਤਿਹਾਸ 24

ਯੋਆਸ਼ ਦੁਆਰਾ ਭਵਨ ਦੀ ਮੁਰੰਮਤ

1 ਯੋਆਸ਼ ਸੱਤ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਚਾਲੀ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਸੀਬਯਾਹ ਸੀ ਜੋ ਬੇਰਸ਼ੇਬਾ ਤੋਂ ਸੀ। 2 ਯੋਆਸ਼ ਨੇ ਯਹੋਯਾਦਾ ਜਾਜਕ ਦੇ ਸਾਰੇ ਸਾਲਾਂ ਵਿੱਚ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ। 3 ਯਹੋਯਾਦਾ ਨੇ ਉਸ ਦੇ ਲਈ ਦੋ ਪਤਨੀਆਂ ਚੁਣੀਆਂ ਅਤੇ ਉਹਨਾਂ ਪਤਨੀਆਂ ਤੋਂ ਉਸ ਦੇ ਪੁੱਤਰ ਅਤੇ ਧੀਆਂ ਪੈਦਾ ਹੋਏ।

4 ਕੁਝ ਸਮੇਂ ਬਾਅਦ ਯੋਆਸ਼ ਨੇ ਯਾਹਵੇਹ ਦੇ ਮੰਦਰ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ। 5 ਉਸ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਿਆਂ ਬੁਲਾਇਆ ਅਤੇ ਉਹਨਾਂ ਨੂੰ ਕਿਹਾ, "ਯਹੂਦਾਹ ਦੇ ਕਸਬਿਆਂ ਵਿੱਚ ਜਾਓ ਅਤੇ ਸਾਰੇ ਇਸਰਾਏਲ ਤੋਂ ਹਰ ਸਾਲ ਆਪਣੇ ਪਰਮੇਸ਼ਵਰ ਦੇ ਮੰਦਰ ਦੀ ਮੁਰੰਮਤ ਕਰਨ ਲਈ ਪੈਸਾ ਇਕੱਠਾ ਕਰੋ।" ਪਰ ਲੇਵੀਆਂ ਨੇ ਤੁਰੰਤ ਇਹ ਕਾਰਵਾਈ ਨਹੀਂ ਕੀਤੀ।

6 ਇਸ ਲਈ ਰਾਜੇ ਨੇ ਮੁੱਖ ਜਾਜਕ ਯਹੋਯਾਦਾ ਨੂੰ ਬੁਲਾਇਆ ਅਤੇ ਉਸਨੂੰ ਕਿਹਾ, "ਤੁਸੀਂ ਯਹੂਦਿਯਾ ਅਤੇ ਯੇਰੂਸ਼ਲੇਮ ਤੋਂ ਲੇਵੀਆਂ ਨੂੰ ਉਹ ਟੈਕਸ ਇਕੱਠਾ ਕਰਨ ਲਈ ਕਿਉਂ ਨਹੀਂ ਭੇਜਿਆ ਜਿਸਦਾ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਸਰਾਏਲ ਦੇ ਮੰਡਲੀ ਵਾਲੇ ਤੰਬੂ ਲਈ ਹੁਕਮ ਦਿੱਤਾ ਸੀ?"

7 ਹੁਣ ਉਸ ਦੁਸ਼ਟ ਔਰਤ ਅਥਲਯਾਹ ਦੇ ਪੁੱਤਰਾਂ ਨੇ ਪਰਮੇਸ਼ਵਰ ਦੇ ਮੰਦਰ ਨੂੰ ਤੋੜਿਆ ਸੀ ਅਤੇ ਇਸ ਦੀਆਂ ਪਵਿੱਤਰ ਚੀਜ਼ਾਂ ਨੂੰ ਵੀ ਬਆਲ ਲਈ ਵਰਤਿਆ ਸੀ।

8 ਰਾਜੇ ਦੇ ਹੁਕਮ ਤੇ ਇੱਕ ਸੰਦੂਕ ਬਣਾਇਆ ਗਿਆ ਅਤੇ ਬਾਹਰ ਯਾਹਵੇਹ ਦੇ ਮੰਦਰ ਦੇ ਦਰਵਾਜ਼ੇ ਤੇ ਰੱਖਿਆ ਗਿਆ। 9 ਤਦ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਇੱਕ ਘੋਸ਼ਣਾ ਜਾਰੀ ਕੀਤੀ ਗਈ ਸੀ ਕਿ ਉਹ ਉਸ ਟੈਕਸ ਨੂੰ ਯਾਹਵੇਹ ਕੋਲ ਲਿਆਉਣਾ ਚਾਹੀਦਾ ਹੈ ਜੋ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਨੇ ਉਜਾੜ ਵਿੱਚ ਇਸਰਾਏਲ ਤੋਂ ਮੰਗਿਆ ਸੀ। 10 ਸਾਰੇ ਅਧਿਕਾਰੀ ਅਤੇ ਸਾਰੇ ਲੋਕ ਖ਼ੁਸ਼ੀ-ਖ਼ੁਸ਼ੀ ਆਪਣੇ ਚੰਦੇ ਲੈ ਕੇ ਆਏ, ਜਦੋਂ ਤੱਕ ਉਹ ਭਰ ਨਾ ਗਿਆ ਸੰਦੂਕ ਵਿੱਚ ਸੁੱਟ ਦਿੱਤਾ। 11 ਜਦੋਂ ਵੀ ਲੇਵੀਆਂ ਦੁਆਰਾ ਸੰਦੂਕ ਨੂੰ ਰਾਜੇ ਦੇ ਅਧਿਕਾਰੀਆਂ ਕੋਲ ਲਿਆਂਦਾ ਜਾਂਦਾ ਸੀ ਅਤੇ ਉਹਨਾਂ ਦੇਖਿਆਂ ਸਨ ਕਿ ਇਸ ਵਿੱਚ ਬਹੁਤ ਸਾਰਾ ਪੈਸਾ ਹੈ, ਤਾਂ ਪਾਤਸ਼ਾਹ ਦੇ ਲਿਖਾਰੀ ਅਤੇ ਪ੍ਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕਰ ਦਿੱਤਾ ਅਤੇ ਉਸ ਨੂੰ ਫਿਰ ਉਸ ਦੇ ਸਥਾਂਨ ਤੇ ਰਖਵਾ ਦਿੱਤਾ ਅਤੇ ਹਰ ਰੋਜ਼ ਇਸੇ ਤਰ੍ਹਾਂ ਕਰ ਕੇ ਉਹਨਾਂ ਨੇ ਬਹੁਤ ਸਾਰੀ ਰਕਮ ਇਕੱਠੀ ਕਰ ਲਈ। 12 ਰਾਜੇ ਅਤੇ ਯਹੋਯਾਦਾ ਨੇ ਇਹ ਉਹਨਾਂ ਲੋਕਾਂ ਨੂੰ ਦਿੱਤਾ ਜੋ ਯਾਹਵੇਹ ਦੇ ਭਵਨ ਲਈ ਲੋੜੀਂਦਾ ਕੰਮ ਕਰਦੇ ਸਨ। ਉਹਨਾਂ ਨੇ ਯਾਹਵੇਹ ਦੇ ਮੰਦਰ ਦੀ ਮੁਰੰਮਤ ਕਰਨ ਲਈ ਮਿਸਤਰੀ ਅਤੇ ਤਰਖਾਣ ਰੱਖੇ, ਅਤੇ ਮੰਦਰ ਦੀ ਮੁਰੰਮਤ ਲਈ ਲੋਹੇ ਅਤੇ ਪਿੱਤਲ ਦੇ ਕਾਮੇ ਵੀ ਰੱਖੇ।

13 ਕੰਮ ਦੇ ਇੰਚਾਰਜ ਆਦਮੀ ਮਿਹਨਤੀ ਸਨ, ਅਤੇ ਮੁਰੰਮਤ ਉਹਨਾਂ ਦੇ ਅਧੀਨ ਹੁੰਦੀ ਸੀ। ਉਹਨਾਂ ਨੇ ਪਰਮੇਸ਼ਵਰ ਦੇ ਮੰਦਰ ਨੂੰ ਇਸਦੇ ਪਹਿਲੇ ਰੂਪ ਅਨੁਸਾਰ ਦੁਬਾਰਾ ਬਣਾਇਆ ਅਤੇ ਇਸਨੂੰ ਮਜ਼ਬੂਤ ਕੀਤਾ। 14 ਜਦੋਂ ਸਾਰਾ ਕੰਮ ਪੂਰਾ ਹੋ ਗਿਆ, ਤਾਂ ਉਹ ਬਚੇ ਹੋਏ ਪੈਸੇ ਰਾਜੇ ਅਤੇ ਯਹੋਯਾਦਾ ਕੋਲ ਲੈ ਆਏ। ਬਾਕੀ ਦੇ ਚਾਂਦੀ ਦੇ ਸਿੱਕਿਆਂ ਨਾਲ ਉਹਨਾਂ ਨੇ ਯਾਹਵੇਹ ਦੇ ਮੰਦਰ ਲਈ ਭਾਂਡੇ ਬਣਾਏ। ਸੋਨੇ ਅਤੇ ਚਾਂਦੀ ਦੇ ਭਾਂਡੇ, ਹੋਮ ਦੀਆਂ ਭੇਟਾਂ ਲਈ ਵਰਤੇ ਜਾਂਦੇ ਹਨ: ਜਿੰਨਾ ਚਿਰ ਯਹੋਯਾਦਾ ਜੀਉਂਦਾ ਰਿਹਾ, ਯਾਹਵੇਹ ਦੇ ਮੰਦਰ ਵਿੱਚ ਲਗਾਤਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਸਨ।

15 ਹੁਣ ਯਹੋਯਾਦਾ ਪੂਰਾ ਬੁੱਢਾ ਹੋਇਆ ਸੀ ਅਤੇ ਉਹ ਇੱਕ ਸੌ ਤੀਹ ਸਾਲਾਂ ਦੀ ਉਮਰ ਵਿੱਚ ਮਰ ਗਿਆ। 16 ਉਸ ਨੂੰ ਦਾਵੀਦ ਦੇ ਸ਼ਹਿਰ ਵਿੱਚ ਰਾਜਿਆਂ ਦੇ ਨਾਲ ਦਫ਼ਨਾਇਆ ਗਿਆ, ਕਿਉਂਕਿ ਉਸ ਨੇ ਇਸਰਾਏਲ ਵਿੱਚ ਪਰਮੇਸ਼ਵਰ ਅਤੇ ਉਸ ਦੇ ਮੰਦਰ ਲਈ ਚੰਗੇ ਕੰਮ ਕੀਤੇ ਸਨ।

ਯੋਆਸ਼ ਦੀ ਦੁਸ਼ਟਤਾ

17 ਯਹੋਯਾਦਾ ਦੀ ਮੌਤ ਤੋਂ ਬਾਅਦ, ਯਹੂਦਾਹ ਦੇ ਅਧਿਕਾਰੀ ਆਏ ਅਤੇ ਰਾਜੇ ਨੂੰ ਮੱਥਾ ਟੇਕਿਆ ਅਤੇ ਉਸਨੇ ਉਹਨਾਂ ਦੀ ਗੱਲ ਸੁਣੀ। 18 ਉਹਨਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੇ ਮੰਦਰ ਨੂੰ ਛੱਡ ਦਿੱਤਾ ਅਤੇ ਅਸ਼ੇਰਾਹ ਦੇ ਖੰਭਿਆਂ ਅਤੇ ਮੂਰਤੀਆਂ ਦੀ ਪੂਜਾ ਕੀਤੀ। ਉਹਨਾਂ ਦੇ ਦੋਸ਼ ਦੇ ਕਾਰਨ, ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਪਰਮੇਸ਼ਵਰ ਦਾ ਕ੍ਰੋਧ ਆਇਆ। 19 ਫਿਰ ਵੀ ਯਾਹਵੇਹ ਨੇ ਨਬੀਆਂ ਨੂੰ ਲੋਕਾਂ ਕੋਲ ਭੇਜਿਆ ਅਤੇ ਉਹਨਾਂ ਨੂੰ ਯਾਹਵੇਹ ਵੱਲ ਮੋੜਨ ਲਈ ਕਿਹਾ। ਇਹ ਨਬੀਆਂ ਉਹਨਾਂ ਨੂੰ ਝਿੜਕਦੇ ਰਹੇ, ਫਿਰ ਵੀ ਉਹ ਨਬੀਆਂ ਦੇ ਸੰਦੇਸ਼ ਨੂੰ ਰੱਦ ਕਰਦੇ ਰਹੇ।

20 ਤਦ ਪਰਮੇਸ਼ਵਰ ਦਾ ਆਤਮਾ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਉੱਤੇ ਆਇਆ। ਉਹ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਕਿਹਾ, "ਪਰਮੇਸ਼ਵਰ ਇਹ ਆਖਦਾ ਹੈ, ‘ਤੁਸੀਂ ਯਾਹਵੇਹ ਦੇ ਹੁਕਮਾਂ ਦੀ ਉਲੰਘਣਾ ਕਿਉਂ ਕਰਦੇ ਹੋ? ਤੁਸੀਂ ਖੁਸ਼ਹਾਲ ਨਹੀਂ ਹੋਵੋਗੇ ਕਿਉਂਕਿ ਤੁਸੀਂ ਯਾਹਵੇਹ ਨੂੰ ਤਿਆਗ ਦਿੱਤਾ ਹੈ, ਇਸ ਲਈ ਯਾਹਵੇਹ ਨੇ ਤੁਹਾਨੂੰ ਤਿਆਗ ਦਿੱਤਾ ਹੈ।’ "

21 ਪਰ ਉਹਨਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਰਾਜੇ ਦੇ ਹੁਕਮ ਨਾਲ ਉਸ ਨੂੰ ਯਾਹਵੇਹ ਦੇ ਮੰਦਰ ਦੇ ਵਿਹੜੇ ਵਿੱਚ ਪੱਥਰ ਮਾਰ ਕੇ ਮਾਰ ਦਿੱਤਾ। 22 ਰਾਜਾ ਯੋਆਸ਼ ਨੂੰ ਜ਼ਕਰਯਾਹ ਦੇ ਪਿਤਾ ਯਹੋਯਾਦਾ ਦੀ ਉਸ ਦਿਆਲਤਾ ਨੂੰ ਯਾਦ ਨਹੀਂ ਸੀ ਜੋ ਉਸ ਨੇ ਦਿਖਾਈ ਸੀ ਪਰ ਉਸ ਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ। ਆਪਣੀ ਮੌਤ ਤੋਂ ਪਹਿਲਾਂ ਜ਼ਕਰਯਾਹ ਦੇ ਸ਼ਬਦ ਸਨ "ਯਾਹਵੇਹ ਇਸ ਵੱਲ ਧਿਆਨ ਦੇਵੇ ਅਤੇ ਬਦਲਾ ਲਵੇ।"

23 ਸਾਲ ਦੇ ਅੰਤ ਵਿੱਚ, ਅਰਾਮ ਦੀ ਫੌਜ ਨੇ ਯੋਆਸ਼ ਦੇ ਵਿਰੁੱਧ ਕੂਚ ਕੀਤਾ; ਇਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ ਅਤੇ ਲੋਕਾਂ ਦੇ ਸਾਰੇ ਆਗੂਆਂ ਨੂੰ ਮਾਰ ਦਿੱਤਾ। ਉਹਨਾਂ ਨੇ ਲੁੱਟ ਦਾ ਸਾਰਾ ਸਮਾਨ ਦੰਮਿਸ਼ਕ ਵਿੱਚ ਆਪਣੇ ਰਾਜੇ ਨੂੰ ਭੇਜ ਦਿੱਤਾ। 24 ਭਾਵੇਂ ਕਿ ਅਰਾਮੀ ਫ਼ੌਜ ਕੁਝ ਬੰਦਿਆਂ ਨਾਲ ਆਈ ਸੀ, ਪਰ ਯਾਹਵੇਹ ਨੇ ਉਹਨਾਂ ਦੇ ਹੱਥਾਂ ਵਿੱਚ ਬਹੁਤ ਵੱਡੀ ਫ਼ੌਜ ਸੌਂਪ ਦਿੱਤੀ। ਕਿਉਂਕਿ ਯਹੂਦਾਹ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਨੂੰ ਤਿਆਗ ਦਿੱਤਾ ਸੀ, ਯੋਆਸ਼ ਉੱਤੇ ਨਿਆਂ ਕੀਤਾ ਗਿਆ ਸੀ। 25 ਜਦੋਂ ਅਰਾਮੀ ਸੈਨਾ ਯੋਆਸ਼ ਨੂੰ ਬੁਰੀ ਤਰ੍ਹਾਂ ਜ਼ਖਮੀ ਛੱਡ ਕੇ ਚਲੇ ਗਏ। ਯੋਆਸ਼ ਦੇ ਆਪਣੇ ਸੇਵਕਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸ ਨੂੰ ਉਸ ਦੇ ਆਪਣੇ ਬਿਸਤਰੇ ਵਿੱਚ ਮਾਰ ਦਿੱਤਾ। ਇਹ ਜਾਜਕ ਯਹੋਯਾਦਾ ਦੇ ਪੁੱਤਰ ਦੇ ਕਤਲ ਦਾ ਨਤੀਜਾ ਸੀ। ਯੋਆਸ਼ ਮਰ ਗਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਉਹਨਾਂ ਨੇ ਉਸ ਨੂੰ ਰਾਜਿਆਂ ਦੀ ਕਬਰ ਵਿੱਚ ਨਹੀਂ ਰੱਖਿਆ।

26 ਜਿਨ੍ਹਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਉਹ ਜ਼ਾਬਾਦ, ਇੱਕ ਅੰਮੋਨੀ ਔਰਤ ਸ਼ਿਮਿਯਥ ਦਾ ਪੁੱਤਰ ਅਤੇ ਇੱਕ ਮੋਆਬੀ ਔਰਤ ਸ਼ਿਮਰੀਥਕ ਦਾ ਪੁੱਤਰ ਯਹੋਜ਼ਾਬਾਦ ਸਨ। 27 ਉਸ ਦੇ ਪੁੱਤਰਾਂ ਦੇ ਵੇਰਵੇ ਅਤੇ ਉਸ ਦੇ ਵਿਰੁੱਧ ਕੀਤੀਆਂ ਗਈਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਅਤੇ ਪਰਮੇਸ਼ਵਰ ਦੇ ਘਰ ਦੀ ਮੁਰੰਮਤ ਦਾ ਜ਼ਿਕਰ ਰਾਜਿਆਂ ਕਿਤਾਬ ਵਿੱਚ ਕੀਤਾ ਗਿਆ ਹੈ। ਉਸ ਦੀ ਜਗ੍ਹਾ ਉਸਦਾ ਪੁੱਤਰ ਅਮਾਜ਼ਯਾਹ ਰਾਜਾ ਬਣਿਆ।

Estes versículos te tocaram? Ore agora!

+581 estão orando agora.

Junte-se à corrente de oração.