Pular para o conteúdo
Publicidade

2 ਇਤਿਹਾਸ 23

1 ਸੱਤਵੇਂ ਸਾਲ ਵਿੱਚ ਯਹੋਯਾਦਾ ਨੇ ਆਪਣੇ ਆਪ ਨੂੰ ਤਕੜਾ ਕੀਤਾ ਅਤੇ ਸੈਂਕੜਿਆਂ ਦੇ ਸਰਦਾਰਾਂ ਨੂੰ ਅਰਥਾਤ ਯਰੋਹਾਮ ਦੇ ਪੁੱਤਰ ਅਜ਼ਰਯਾਹ ਤੇ ਯਹੋਹਾਨਾਨ ਦੇ ਪੁੱਤਰ ਇਸ਼ਮਾਏਲ ਤੇ ਓਬੇਦ ਦੇ ਪੁੱਤਰ ਅਜ਼ਰਯਾਹ ਤੇ ਅਦਾਯਾਹ ਦੇ ਪੁੱਤਰ ਮਾਸੇਯਾਹ ਤੇ ਜ਼ਿਕਰੀ ਦੇ ਪੁੱਤਰ ਅਲੀਸ਼ਾਫਾਟ ਨੂੰ ਆਪਣੇ ਨਾਲ ਇੱਕ ਨੇਮ ਵਿੱਚ ਮਿਲਾਇਆ। 2 ਉਹਨਾਂ ਨੇ ਸਾਰੇ ਯਹੂਦਾਹ ਵਿੱਚ ਜਾ ਕੇ ਸਾਰੇ ਨਗਰਾਂ ਵਿੱਚੋਂ ਲੇਵੀਆਂ ਅਤੇ ਇਸਰਾਏਲੀ ਪਰਿਵਾਰਾਂ ਦੇ ਮੁਖੀਆਂ ਨੂੰ ਇਕੱਠਾ ਕੀਤਾ। ਜਦੋਂ ਉਹ ਯੇਰੂਸ਼ਲੇਮ ਵਿੱਚ ਆਏ, 3 ਸਾਰੀ ਸਭਾ ਨੇ ਪਰਮੇਸ਼ਵਰ ਦੇ ਭਵਨ ਵਿੱਚ ਰਾਜੇ ਨਾਲ ਇੱਕ ਨੇਮ ਬੰਨ੍ਹਿਆ।

ਯਹੋਯਾਦਾ ਨੇ ਉਹਨਾਂ ਨੂੰ ਕਿਹਾ, "ਰਾਜੇ ਦਾ ਪੁੱਤਰ ਰਾਜ ਕਰੇਗਾ, ਜਿਵੇਂ ਯਾਹਵੇਹ ਨੇ ਦਾਵੀਦ ਦੇ ਉੱਤਰਾਧਿਕਾਰੀਆਂ ਬਾਰੇ ਨੇਮ ਕੀਤਾ ਸੀ। 4 ਹੁਣ ਤੁਹਾਨੂੰ ਇਹ ਕਰਨਾ ਚਾਹੀਦਾ ਹੈ: ਤੁਹਾਡੇ ਵਿੱਚੋਂ ਇੱਕ ਤਿਹਾਈ ਜਾਜਕ ਅਤੇ ਲੇਵੀਆਂ ਜੋ ਸਬਤ ਦੇ ਦਿਨ23:4 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸੱਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਕੰਮ ਕਰਨ ਲਈ ਜਾਂਦੇ ਹਨ ਦਰਵਾਜ਼ਿਆਂ ਉੱਤੇ ਪਹਿਰਾ ਦੇਣ, 5 ਅਤੇ ਇੱਕ ਤਿਹਾਈ ਰਾਜਾ ਦੇ ਮਹਿਲ ਉੱਤੇ ਹੋਵੇ ਤੇ ਇੱਕ ਤਿਹਾਈ ਬੁਨਿਆਦ ਦੇ ਫਾਟਕ ਉੱਤੇ ਅਤੇ ਬਾਕੀ ਦੇ ਸਾਰੇ ਲੋਕ ਯਾਹਵੇਹ ਦੇ ਭਵਨ ਦੇ ਵੇਹੜਿਆਂ ਵਿੱਚ ਹੋਣ। 6 ਪਰ ਯਾਹਵੇਹ ਦੇ ਭਵਨ ਦੇ ਵੇਹੜਿਆਂ ਵਿੱਚ ਬਿਨਾ ਜਾਜਕਾਂ ਦੇ ਅਤੇ ਉਹਨਾਂ ਦੇ ਜੋ ਲੇਵੀਆਂ ਵਿੱਚੋਂ ਸੇਵਾ ਕਰਦੇ ਹਨ ਹੋਰ ਕੋਈ ਨਾ ਆਵੇ ਕਿਉਂ ਜੋ ਉਹ ਪਵਿੱਤਰ ਹਨ ਪਰ ਸਾਰੇ ਲੋਕ ਯਾਹਵੇਹ ਲਈ ਜ਼ਿੰਮੇਵਾਰੀ ਦੀ ਰਾਖੀ ਕਰਨ। 7 ਅਤੇ ਲੇਵੀ ਆਪਣੇ ਹੱਥ ਵਿੱਚ ਹਥਿਆਰ ਲੈ ਕੇ ਰਾਜੇ ਨੂੰ ਚੁਫੇਰਿਓਂ ਘੇਰੀ ਰੱਖਣ ਅਤੇ ਜੋ ਕੋਈ ਭਵਨ ਦੇ ਅੰਦਰ ਆਵੇ ਉਸ ਨੂੰ ਮਾਰ ਦਿਉ। ਸੋ ਤੁਸੀਂ ਰਾਜਾ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਸ ਦੇ ਨਾਲ-ਨਾਲ ਰਹਿਓ।"

8 ਲੇਵੀਆਂ ਅਤੇ ਯਹੂਦਾਹ ਦੇ ਸਾਰੇ ਆਦਮੀਆਂ ਨੇ ਉਵੇਂ ਹੀ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਹਰ ਇੱਕ ਆਪਣੇ ਆਦਮੀਆਂ ਨੂੰ ਲੈ ਗਿਆ, ਜਿਹੜੇ ਸਬਤ ਦੇ ਦਿਨ ਕੰਮ ਤੇ ਜਾ ਰਹੇ ਸਨ ਅਤੇ ਜਿਹੜੇ ਕੰਮ ਤੋਂ ਚਲੇ ਗਏ ਸਨ, ਕਿਉਂ ਜੋ ਯਹੋਯਾਦਾ ਜਾਜਕ ਨੇ ਵਾਰੀ ਵਾਲਿਆਂ ਨੂੰ ਵਿਦਿਆ ਨਹੀਂ ਕੀਤਾ ਸੀ। 9 ਅਤੇ ਯਹੋਯਾਦਾ ਜਾਜਕ ਨੇ ਦਾਵੀਦ ਰਾਜਾ ਦੀਆਂ ਢਾਲਾਂ ਅਤੇ ਬਰਛੀਆਂ ਜੋ ਪਰਮੇਸ਼ਵਰ ਦੇ ਭਵਨ ਵਿੱਚ ਸੈਂਕੜਿਆਂ ਦੇ ਸਰਦਾਰਾਂ ਨੂੰ ਦਿੱਤੀਆਂ ਸਨ। 10 ਉਸ ਨੇ ਸਾਰੇ ਆਦਮੀਆਂ ਨੂੰ, ਹਰ ਇੱਕ ਆਪਣੇ ਹੱਥ ਵਿੱਚ ਹਥਿਆਰ ਲੈ ਕੇ, ਰਾਜੇ ਦੇ ਦੁਆਲੇ ਜਗਵੇਦੀ ਅਤੇ ਭਵਨ ਦੇ ਨੇੜੇ, ਹੈਕਲ ਦੇ ਦੱਖਣ ਤੋਂ ਉੱਤਰ ਵਾਲੇ ਪਾਸੇ ਤੱਕ ਤਾਇਨਾਤ ਕੀਤਾ।

11 ਯਹੋਯਾਦਾ ਅਤੇ ਉਸਦੇ ਪੁੱਤਰਾਂ ਨੇ ਉਹਨਾਂ ਨੇ ਰਾਜਾ ਦੇ ਪੁੱਤਰ ਨੂੰ ਬਾਹਰ ਲਿਆਂਦਾ ਅਤੇ ਉਸ ਦੇ ਸਿਰ ਉੱਤੇ ਤਾਜ ਪਾ ਦਿੱਤਾ। ਉਹਨਾਂ ਨੇ ਉਸਨੂੰ ਸਹੁੰ ਦੀ ਇੱਕ ਚਿੱਠੀ ਭੇਂਟ ਕੀਤੀ ਅਤੇ ਉਸਨੂੰ ਰਾਜਾ ਘੋਸ਼ਿਤ ਕੀਤਾ। ਉਹਨਾਂ ਨੇ ਉਸ ਨੂੰ ਮਸਹ ਕੀਤਾ ਅਤੇ ਉੱਚੀ ਅਵਾਜ਼ ਵਿੱਚ ਕਿਹਾ, "ਰਾਜਾ ਜ਼ਿੰਦਾਬਾਦ!"

12 ਜਦੋਂ ਅਥਲਯਾਹ ਨੇ ਲੋਕਾਂ ਦਾ ਰੌਲਾ ਅਤੇ ਰਾਜੇ ਦੀ ਉਸਤਤ ਦੀਆਂ ਚੀਕਾਂ ਸੁਣੀਆਂ, ਤਾਂ ਉਹ ਯਾਹਵੇਹ ਦੇ ਭਵਨ ਵਿੱਚ ਉਹਨਾਂ ਕੋਲ ਗਈ। 13 ਉਸ ਨੇ ਉੱਥੇ ਰਾਜਾ ਨੂੰ ਪ੍ਰਵੇਸ਼ ਦੁਆਰ ਉੱਤੇ ਆਪਣੇ ਥੰਮ੍ਹ ਕੋਲ ਖੜ੍ਹਾ ਵੇਖਿਆ। ਅਧਿਕਾਰੀ ਅਤੇ ਤੁਰ੍ਹੀ ਵਜਾਉਣ ਵਾਲੇ ਰਾਜੇ ਦੇ ਕੋਲ ਸਨ, ਅਤੇ ਦੇਸ਼ ਦੇ ਸਾਰੇ ਲੋਕ ਖੁਸ਼ੀ ਮਨਾ ਰਹੇ ਸਨ ਅਤੇ ਤੁਰ੍ਹੀਆਂ ਵਜਾ ਰਹੇ ਸਨ, ਅਤੇ ਸੰਗੀਤਕਾਰ ਆਪਣੇ ਸਾਜ਼ਾਂ ਨਾਲ ਉਸਤਤ ਕਰ ਰਹੇ ਸਨ। ਤਦ ਅਥਲਯਾਹ ਨੇ ਆਪਣੇ ਬਸਤਰ ਪਾੜੇ ਅਤੇ ਉੱਚੀ-ਉੱਚੀ ਕਿਹਾ, "ਦੇਖੋ! ਦੇਸ਼ਧ੍ਰੋਹੀ! ਦੇਸ਼ਧ੍ਰੋਹੀ!"

14 ਤਦ ਯਹੋਯਾਦਾ ਜਾਜਕ ਨੇ ਸੌ-ਸੌ ਸੈਨਾ ਦੇ ਮੁਖੀਆਂ ਨੂੰ ਭੇਜਿਆ, ਜੋ ਸੈਨਾ ਦੇ ਅਧਿਕਾਰੀ ਸਨ ਅਤੇ ਉਨ੍ਹਾਂ ਨੂੰ ਕਿਹਾ "ਅਥਲਯਾਹ ਨੂੰ ਪਾਲਾਂ ਦੇ ਵਿੱਚਕਾਰੋਂ ਬਾਹਰ ਲਿਆਓ ਅਤੇ ਜੋ ਕੋਈ ਉਸ ਦਾ ਪਿੱਛਾ ਕਰੇ ਉਸ ਨੂੰ ਤਲਵਾਰ ਨਾਲ ਮਾਰ ਦਿਓ ਕਿਉਂਕਿ ਜਾਜਕ ਨੇ ਕਿਹਾ ਸੀ, ਉਸ ਨੂੰ ਯਾਹਵੇਹ ਦੇ ਭਵਨ ਵਿੱਚ ਨਾ ਮਾਰੋ।" 15 ਇਸ ਲਈ ਜਦੋਂ ਉਹ ਮਹਿਲ ਦੇ ਮੈਦਾਨ ਵਿੱਚ ਘੋੜੇ ਦੇ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਕੋਲ ਪਹੁੰਚੀ ਤਾਂ ਉਹਨਾਂ ਨੇ ਉਸ ਨੂੰ ਫੜ ਲਿਆ ਅਤੇ ਉੱਥੇ ਉਸ ਨੂੰ ਮਾਰ ਦਿੱਤਾ।

16 ਫਿਰ ਯਹੋਯਾਦਾ ਨੇ ਆਪਣੇ ਅਤੇ ਸਾਰੇ ਲੋਕਾਂ ਅਤੇ ਰਾਜਾ ਦੇ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਾਹਵੇਹ ਦੇ ਹੋਣਗੇ। 17 ਸਾਰੇ ਲੋਕ ਬਆਲ ਦੇ ਮੰਦਰ ਵਿੱਚ ਗਏ ਅਤੇ ਉਸਨੂੰ ਢਾਹ ਦਿੱਤਾ। ਉਹਨਾਂ ਨੇ ਜਗਵੇਦੀਆਂ ਅਤੇ ਮੂਰਤੀਆਂ ਨੂੰ ਤੋੜ ਦਿੱਤਾ ਅਤੇ ਬਆਲ ਦੇ ਜਾਜਕ ਮੱਤਾਨ ਨੂੰ ਜਗਵੇਦੀਆਂ ਦੇ ਸਾਹਮਣੇ ਮਾਰ ਦਿੱਤਾ।

18 ਤਦ ਯਹੋਯਾਦਾ ਨੇ ਯਾਹਵੇਹ ਦੇ ਭਵਨ ਦੇ ਹਾਕਮਾਂ ਨੂੰ ਜਾਜਕਾਂ ਤੇ ਲੇਵੀਆਂ ਦੇ ਹੱਥ ਹੇਠ ਜਿਨ੍ਹਾਂ ਨੂੰ ਦਾਵੀਦ ਨੇ ਯਾਹਵੇਹ ਦੇ ਭਵਨ ਉੱਤੇ ਥਾਪਿਆ ਸੀ ਕਿ ਉਹ ਯਾਹਵੇਹ ਦੀਆਂ ਹੋਮ ਬਲੀਆਂ ਅਨੰਦਤਾਈ ਤੇ ਗਾਉਣੇ ਦੇ ਨਾਲ ਦਾਵੀਦ ਦੇ ਹੁਕਮ ਅਨੁਸਾਰ ਚੜ੍ਹਾਉਣ ਜਿਵੇਂ ਮੋਸ਼ੇਹ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ। 19 ਉਸ ਨੇ ਯਾਹਵੇਹ ਦੇ ਭਵਨ ਦੇ ਦਰਵਾਜ਼ਿਆਂ ਉੱਤੇ ਦਰਬਾਨ ਵੀ ਤਾਇਨਾਤ ਕੀਤੇ ਤਾਂ ਜੋ ਕੋਈ ਵੀ ਵਿਅਕਤੀ ਜੋ ਕਿਸੇ ਵੀ ਤਰ੍ਹਾਂ ਅਸ਼ੁੱਧ ਸੀ ਅੰਦਰ ਨਾ ਜਾ ਸਕੇ।

20 ਉਹ ਆਪਣੇ ਨਾਲ ਸੈਂਕੜੇ ਲੋਕਾਂ ਦੇ ਸਰਦਾਰਾਂ, ਅਹਿਲਕਾਰਾਂ, ਲੋਕਾਂ ਦੇ ਹਾਕਮਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਲੈ ਗਿਆ ਅਤੇ ਰਾਜੇ ਨੂੰ ਯਾਹਵੇਹ ਦੇ ਭਵਨ ਤੋਂ ਹੇਠਾਂ ਲਿਆਇਆ। ਉਹ ਉੱਪਰਲੇ ਦਰਵਾਜ਼ੇ ਰਾਹੀਂ ਮਹਿਲ ਵਿੱਚ ਚਲੇ ਗਏ ਅਤੇ ਰਾਜੇ ਨੂੰ ਸ਼ਾਹੀ ਸਿੰਘਾਸਣ ਉੱਤੇ ਬਿਠਾਇਆ। 21 ਅਤੇ ਦੇਸ਼ ਦੇ ਸਾਰੇ ਲੋਕਾਂ ਨੇ ਖੁਸ਼ੀ ਮਨਾਈ ਅਤੇ ਸ਼ਹਿਰ ਵਿੱਚ ਸ਼ਾਂਤੀ ਸੀ, ਕਿਉਂਕਿ ਅਥਲਯਾਹ ਤਲਵਾਰ ਨਾਲ ਮਾਰੀ ਗਈ ਸੀ।

Estes versículos te tocaram? Ore agora!

+581 estão orando agora.

Junte-se à corrente de oração.