Pular para o conteúdo
Publicidade

2 ਇਤਿਹਾਸ 10

ਇਸਰਾਏਲ ਰਹਬੁਆਮ ਦੇ ਵਿਰੁੱਧ ਬਾਗ਼ੀ

1 ਰਹਬੁਆਮ ਸ਼ੇਕੇਮ ਨੂੰ ਗਿਆ ਕਿਉਂ ਜੋ ਸਾਰਾ ਇਸਰਾਏਲ ਉਸ ਨੂੰ ਰਾਜਾ ਬਣਾਉਣ ਲਈ ਉੱਥੇ ਗਿਆ ਸੀ। 2 ਜਦੋਂ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ ਇਹ ਸੁਣਿਆ (ਉਹ ਮਿਸਰ ਵਿੱਚ ਹੀ ਸੀ, ਜਿੱਥੋਂ ਉਹ ਰਾਜਾ ਸ਼ਲੋਮੋਨ ਤੋਂ ਭੱਜ ਗਿਆ ਸੀ), ਉਹ ਮਿਸਰ ਤੋਂ ਮੁੜ ਆਇਆ। 3 ਇਸ ਲਈ ਉਹਨਾਂ ਨੇ ਯਾਰਾਬੁਆਮ ਨੂੰ ਬੁਲਾਇਆ ਅਤੇ ਉਹ ਅਤੇ ਸਾਰਾ ਇਸਰਾਏਲ ਰਹਬੁਆਮ ਕੋਲ ਗਏ ਅਤੇ ਉਸ ਨਾਲ ਗੱਲ ਕੀਤੀ, 4 "ਤੇਰੇ ਪਿਤਾ ਨੇ ਸਾਡੇ ਉੱਤੇ ਭਾਰਾ ਜੂਲਾ ਪਾਇਆ ਸੀ, ਪਰ ਹੁਣ ਉਸ ਕਠੋਰ ਮਿਹਨਤ ਅਤੇ ਭਾਰੇ ਜੂਲੇ ਨੂੰ ਜੋ ਉਸ ਨੇ ਸਾਡੇ ਉੱਤੇ ਪਾਇਆ ਹੈ ਉਸਨੂੰ ਹਲਕਾ ਕਰ ਤਾਂ ਅਸੀਂ ਤੇਰੀ ਸੇਵਾ ਕਰਾਂਗੇ।"

5 ਰਹਬੁਆਮ ਨੇ ਉੱਤਰ ਦਿੱਤਾ, "ਤਿੰਨ ਦਿਨਾਂ ਵਿੱਚ ਮੇਰੇ ਕੋਲ ਵਾਪਸ ਆ ਜਾ।" ਇਸ ਲਈ ਲੋਕ ਚਲੇ ਗਏ।

6 ਤਦ ਰਾਜਾ ਰਹਬੁਆਮ ਨੇ ਉਹਨਾਂ ਬਜ਼ੁਰਗਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਪਿਤਾ ਸ਼ਲੋਮੋਨ ਦੇ ਜੀਵਨ ਕਾਲ ਵਿੱਚ ਉਸ ਦੀ ਸੇਵਾ ਕਰਦੇ ਸਨ ਅਤੇ ਪੁੱਛਿਆ, ਤੁਹਾਡੀ ਕੀ ਸਲਾਹ ਹੈ? ਮੈਂ ਇੰਨ੍ਹਾਂ ਲੋਕਾਂ ਨੂੰ ਕੀ ਉੱਤਰ ਦਿਆਂ?

7 ਉਹਨਾਂ ਨੇ ਉੱਤਰ ਦਿੱਤਾ, "ਜੇਕਰ ਤੁਸੀਂ ਇਨ੍ਹਾਂ ਲੋਕਾਂ ਉੱਤੇ ਮਿਹਰਬਾਨ ਹੋਵੋਗੇ ਅਤੇ ਉਹਨਾਂ ਨੂੰ ਖੁਸ਼ ਕਰੋਗੇ ਅਤੇ ਉਹਨਾਂ ਨੂੰ ਚੰਗਾ ਉੱਤਰ ਦਿਓਗੇ, ਤਾਂ ਉਹ ਹਮੇਸ਼ਾ ਤੁਹਾਡੇ ਸੇਵਕ ਹੋਣਗੇ।"

8 ਪਰ ਰਹਬੁਆਮ ਨੇ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਕੇ ਉਹਨਾਂ ਨੌਜਵਾਨਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਨਾਲ ਵੱਡੇ ਹੋਏ ਸਨ ਅਤੇ ਉਸ ਦੀ ਸੇਵਾ ਕਰ ਰਹੇ ਸਨ। 9 ਉਸ ਨੇ ਉਹਨਾਂ ਨੂੰ ਪੁੱਛਿਆ, "ਤੁਹਾਡੀ ਕੀ ਸਲਾਹ ਹੈ? ਅਸੀਂ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਈਏ ਜਿਹੜੇ ਮੈਨੂੰ ਕਹਿੰਦੇ ਹਨ, ‘ਉਸ ਜੂਲੇ ਨੂੰ ਹਲਕਾ ਕਰ ਜੋ ਤੇਰੇ ਪਿਤਾ ਨੇ ਸਾਡੇ ਉੱਤੇ ਪਾਇਆ ਹੈ’?"

10 ਤਾਂ ਉਹ ਨੌਜਵਾਨ ਜਿਹੜੇ ਉਸ ਨਾਲ ਵੱਡੇ ਹੋਏ ਸਨ ਉਸਨੂੰ ਉੱਤਰ ਦਿੱਤਾ, "ਲੋਕਾਂ ਨੇ ਤੁਹਾਨੂੰ ਕਿਹਾ ਹੈ, ‘ਤੇਰੇ ਪਿਤਾ ਨੇ ਸਾਡੇ ਉੱਤੇ ਭਾਰਾ ਜੂਲਾ ਪਾਇਆ ਹੈ, ਪਰ ਸਾਡੇ ਜੂਲੇ ਨੂੰ ਹਲਕਾ ਕਰ।’ ਹੁਣ ਉਹਨਾਂ ਨੂੰ ਦੱਸ, ‘ਮੇਰੀ ਚੀਚੀ ਵੀ ਮੇਰੇ ਪਿਤਾ ਦੀ ਕਮਰ ਨਾਲੋਂ ਮੋਟੀ ਹੈ। 11 ਮੇਰੇ ਪਿਤਾ ਨੇ ਤੁਹਾਡੇ ਉੱਤੇ ਇੱਕ ਭਾਰਾ ਜੂਲਾ ਰੱਖਿਆ ਸੀ, ਮੈਂ ਇਸਨੂੰ ਹੋਰ ਵੀ ਭਾਰਾ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਰੜੇ ਨਾਲ ਮਾਰਿਆ, ਪਰ ਮੈਂ ਤੈਨੂੰ ਬਿੱਛੂਆਂ ਨਾਲ ਕੋਰੜੇ ਮਾਰਾਂਗਾ।’ "

12 ਤਿੰਨ ਦਿਨਾਂ ਬਾਅਦ ਯਾਰਾਬੁਆਮ ਅਤੇ ਸਾਰੇ ਲੋਕ ਰਹਬੁਆਮ ਕੋਲ ਵਾਪਸ ਆਏ, ਜਿਵੇਂ ਕਿ ਰਾਜਾ ਨੇ ਆਖਿਆ ਸੀ, "ਤੀਸਰੇ ਦਿਨ ਮੇਰੇ ਕੋਲ ਵਾਪਸ ਆਉਣਾ।" 13 ਰਾਜੇ ਨੇ ਉਹਨਾਂ ਨੂੰ ਸਖ਼ਤੀ ਨਾਲ ਜਵਾਬ ਦਿੱਤਾ ਅਤੇ ਉਸ ਨੇ ਬਜ਼ੁਰਗਾਂ ਦੀ ਸਲਾਹ ਨੂੰ ਠੁਕਰਾ ਦਿੱਤਾ। 14 ਅਤੇ ਨੌਜਵਾਨਾਂ ਦੀ ਸਲਾਹ ਮੰਨ ਲਈ ਅਤੇ ਕਿਹਾ, "ਮੇਰੇ ਪਿਤਾ ਨੇ ਤੁਹਾਡਾ ਜੂਲਾ ਭਾਰਾ ਕਰ ਦਿੱਤਾ ਸੀ ਅਤੇ ਮੈਂ ਇਸਨੂੰ ਹੋਰ ਵੀ ਭਾਰਾ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਰੜੇ ਨਾਲ ਮਾਰਿਆ, ਪਰ ਮੈਂ ਤੈਨੂੰ ਬਿੱਛੂਆਂ ਨਾਲ ਕੋਰੜੇ ਮਾਰਾਂਗਾ।" 15 ਇਸ ਲਈ ਰਾਜੇ ਨੇ ਲੋਕਾਂ ਦੀ ਗੱਲ ਨਾ ਸੁਣੀ, ਕਿਉਂਕਿ ਇਹ ਘਟਨਾ ਪਰਮੇਸ਼ਵਰ ਵੱਲੋਂ ਸੀ ਤਾਂ ਜੋ ਉਸ ਬਚਨ ਨੂੰ ਪੂਰਾ ਕਰੇ ਜੋ ਯਾਹਵੇਹ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੂੰ ਸ਼ੀਲੋਹਨੀ ਅਹੀਯਾਹ ਰਾਹੀਂ ਬੋਲਿਆ ਸੀ।

16 ਜਦੋਂ ਸਾਰੇ ਇਸਰਾਏਲ ਨੇ ਵੇਖਿਆ ਕਿ ਰਾਜੇ ਨੇ ਉਹਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ, ਤਾਂ ਉਹਨਾਂ ਨੇ ਰਾਜੇ ਨੂੰ ਉੱਤਰ ਦਿੱਤਾ,

"ਦਾਵੀਦ ਦੇ ਨਾਲ ਸਾਡਾ ਕੀ ਹਿੱਸਾ ਹੈ,

ਯੱਸੀ ਦੇ ਪੁੱਤਰ ਨਾਲ ਸਾਡੀ ਕੀ ਵੰਡ ਵਿਹਾਰ ਹੈ?

ਹੇ ਇਸਰਾਏਲ, ਆਪਣੇ ਤੰਬੂਆਂ ਨੂੰ ਜਾਓ!

ਹੇ ਦਾਵੀਦ, ਆਪਣੇ ਘਰ ਦੀ ਦੇਖਭਾਲ ਕਰ!"

ਇਸ ਲਈ ਸਾਰੇ ਇਸਰਾਏਲੀ ਆਪਣੇ ਘਰਾਂ ਨੂੰ ਚਲੇ ਗਏ। 17 ਪਰ ਇਸਰਾਏਲੀ ਜਿਹੜੇ ਯਹੂਦਾਹ ਦੇ ਨਗਰਾਂ ਵਿੱਚ ਰਹਿੰਦੇ ਸਨ, ਰਹਬੁਆਮ ਅਜੇ ਵੀ ਉਹਨਾਂ ਉੱਤੇ ਰਾਜ ਕਰਦਾ ਸੀ।

18 ਰਾਜਾ ਰਹਬੁਆਮ ਨੇ ਅਦੋਨੀਰਾਮ10:18 ਅਦੋਨੀਰਾਮ ਦੂਸਰਾ ਨਾਮ ਅਦੋਰਾਮ ਨੂੰ ਬਾਹਰ ਭੇਜਿਆ, ਜੋ ਜਬਰੀ ਮਜ਼ਦੂਰੀ ਕਰਨ ਵਾਲਿਆ ਦਾ ਮੁਖੀ ਸੀ, ਪਰ ਇਸਰਾਏਲੀਆਂ ਨੇ ਉਸ ਨੂੰ ਪੱਥਰਾਓ ਕਰਕੇ ਮਾਰ ਦਿੱਤਾ। ਤਾਂ ਰਾਜਾ ਰਹਬੁਆਮ ਜਲਦੀ ਨਾਲ ਆਪਣੇ ਰੱਥ ਉੱਤੇ ਚੜ੍ਹ ਕੇ ਯੇਰੂਸ਼ਲੇਮ ਨੂੰ ਭੱਜ ਗਿਆ। 19 ਇਸ ਲਈ ਇਸਰਾਏਲ ਅੱਜ ਤੱਕ ਦਾਵੀਦ ਦੇ ਘਰਾਣੇ ਦੇ ਵਿਰੁੱਧ ਬਗਾਵਤ ਕਰਦਾ ਹੈ।

Estes versículos te tocaram? Ore agora!

+581 estão orando agora.

Junte-se à corrente de oração.