Pular para o conteúdo
Publicidade

2 ਇਤਿਹਾਸ 36

1 ਅਤੇ ਦੇਸ਼ ਦੇ ਲੋਕਾਂ ਨੇ ਯੋਸ਼ੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਯੇਰੂਸ਼ਲੇਮ ਵਿੱਚ ਉਸਦੇ ਪਿਤਾ ਦੇ ਥਾਂ ਰਾਜਾ ਬਣਾਇਆ।

ਯਹੂਦਾਹ ਦਾ ਰਾਜਾ ਯੋਆਹਾਜ਼

2 ਯੋਆਹਾਜ਼ ਤੇਈ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਤਿੰਨ ਮਹੀਨੇ ਰਾਜ ਕੀਤਾ। 3 ਅਤੇ ਮਿਸਰ ਦੇ ਰਾਜੇ ਨੇ ਉਹ ਨੂੰ ਯੇਰੂਸ਼ਲੇਮ ਵਿੱਚੋਂ ਹਟਾ ਦਿੱਤਾ ਅਤੇ ਦੇਸ਼ ਉੱਤੇ ਇੱਕ ਸੌ ਤੋੜਾ ਚਾਂਦੀ ਅਤੇ ਇੱਕ ਤੋੜਾ ਸੋਨਾ ਦਾ ਹਰਜ਼ਾਨਾ ਲਾ ਦਿੱਤਾ। 4 ਮਿਸਰ ਦੇ ਰਾਜੇ ਨੇ ਯੋਆਹਾਜ਼ ਦੇ ਭਰਾ ਅਲਯਾਕੀਮ ਨੂੰ ਯਹੂਦਾਹ ਅਤੇ ਯੇਰੂਸ਼ਲੇਮ ਦਾ ਰਾਜਾ ਬਣਾਇਆ ਅਤੇ ਅਲਯਾਕੀਮ ਦਾ ਨਾਮ ਬਦਲ ਕੇ ਯਹੋਯਾਕੀਮ ਰੱਖ ਦਿੱਤਾ। ਪਰ ਨੇਕੋ ਅਲਯਾਕੀਮ ਦੇ ਭਰਾ ਯੋਆਹਾਜ਼ ਨੂੰ ਲੈ ਕੇ ਮਿਸਰ ਚਲਾ ਗਿਆ।

ਯਹੂਦਾਹ ਦਾ ਰਾਜਾ ਯਹੋਯਾਕੀਮ

5 ਯਹੋਯਾਕੀਮ ਪੱਚੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸ ਨੇ ਆਪਣੇ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾਈ ਕੀਤੀ। 6 ਤਾਂ ਉਸ ਉੱਤੇ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਨੇ ਚੜ੍ਹਾਈ ਕੀਤੀ ਅਤੇ ਉਹ ਨੂੰ ਬੇੜੀਆਂ ਲਾ ਕੇ ਬਾਬੇਲ ਨੂੰ ਲੈ ਗਿਆ। 7 ਅਤੇ ਨਬੂਕਦਨੇਜ਼ਰ ਯਾਹਵੇਹ ਦੇ ਭਵਨ ਦੇ ਭਾਂਡਿਆਂ ਵਿੱਚੋਂ ਕੁਝ ਭਾਂਡੇ ਵੀ ਲੈ ਗਿਆ ਅਤੇ ਉਹਨਾਂ ਨੂੰ ਆਪਣੇ ਮਹਿਲ ਵਿੱਚ ਬਾਬੇਲ ਵਿੱਚ ਜਾ ਰੱਖ ਦਿੱਤਾ।

8 ਯਹੋਯਾਕੀਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਨੇ ਜੋ ਘਿਣਾਉਣੇ ਕੰਮ ਕੀਤੇ ਅਤੇ ਜੋ ਕੁਝ ਉਸ ਦੇ ਵਿਰੁੱਧ ਪਾਇਆ ਗਿਆ, ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਉਸ ਦਾ ਪੁੱਤਰ ਯਹੋਯਾਕੀਨ ਉਸਦੇ ਬਾਅਦ ਰਾਜਾ ਬਣਿਆ।

ਯਹੂਦਾਹ ਦਾ ਰਾਜਾ ਯਹੋਯਾਕੀਨ

9 ਯਹੋਯਾਕੀਨ ਅਠਾਰਾਂ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਮਹੀਨੇ ਅਤੇ ਦਸ ਦਿਨ ਰਾਜ ਕੀਤਾ।36:9 2 ਰਾਜਾ 24:8 ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ। 10 ਬਸੰਤ ਰੁੱਤ ਵਿੱਚ, ਰਾਜਾ ਨਬੂਕਦਨੇਜ਼ਰ ਨੇ ਉਸ ਨੂੰ ਬੁਲਾਇਆ ਅਤੇ ਉਸ ਨੂੰ ਯਾਹਵੇਹ ਦੇ ਮੰਦਰ ਵਿੱਚੋਂ ਕੀਮਤੀ ਵਸਤੂਆਂ ਦੇ ਨਾਲ ਬਾਬੇਲ ਲੈ ਆਇਆ ਅਤੇ ਉਸ ਨੇ ਯਹੋਯਾਕੀਨ ਦੇ ਚਾਚੇ ਸਿਦਕੀਯਾਹ ਨੂੰ ਯਹੂਦਾਹ ਅਤੇ ਯੇਰੂਸ਼ਲੇਮ ਦਾ ਰਾਜਾ ਬਣਾਇਆ।

ਯਹੂਦਾਹ ਦਾ ਰਾਜਾ ਸਿਦਕੀਯਾਹ

11 ਸਿਦਕੀਯਾਹ ਇੱਕੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। 12 ਉਸ ਨੇ ਆਪਣੇ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਕੀਤਾ ਅਤੇ ਆਪਣੇ ਆਪ ਨੂੰ ਯਿਰਮਿਯਾਹ ਨਬੀ ਦੇ ਅੱਗੇ ਨਿਮਰ ਨਹੀਂ ਕੀਤਾ, ਜਿਸ ਨੇ ਯਾਹਵੇਹ ਦਾ ਬਚਨ ਬੋਲਿਆ ਸੀ। 13 ਉਸ ਨੇ ਰਾਜਾ ਨਬੂਕਦਨੇਜ਼ਰ ਦੇ ਵਿਰੁੱਧ ਵੀ ਬਗਾਵਤ ਕੀਤੀ, ਜਿਸ ਨੇ ਉਸ ਨੂੰ ਪਰਮੇਸ਼ਵਰ ਦੇ ਨਾਂ ਤੇ ਸਹੁੰ ਖਾਣ ਲਈ ਕਿਹਾ ਸੀ। ਉਹ ਕਠੋਰ ਹੋ ਗਿਆ ਅਤੇ ਆਪਣਾ ਦਿਲ ਕਠੋਰ ਹੋ ਗਿਆ ਅਤੇ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਵੱਲ ਮੁੜਿਆ ਨਹੀਂ। 14 ਇਸ ਤੋਂ ਇਲਾਵਾ, ਜਾਜਕਾਂ ਦੇ ਸਾਰੇ ਆਗੂ ਅਤੇ ਲੋਕ ਹੋਰ ਵੀ ਬੇਵਫ਼ਾ ਹੁੰਦੇ ਗਏ, ਕੌਮਾਂ ਦੇ ਸਾਰੇ ਘਿਣਾਉਣੇ ਕੰਮਾਂ ਦਾ ਪਾਲਣ ਕਰਦੇ ਹੋਏ ਅਤੇ ਯਾਹਵੇਹ ਦੇ ਮੰਦਰ ਨੂੰ ਅਸ਼ੁੱਧ ਕਰਦੇ ਗਏ ਜਿਸ ਨੂੰ ਉਸ ਨੇ ਯੇਰੂਸ਼ਲੇਮ ਵਿੱਚ ਪਵਿੱਤਰ ਕੀਤਾ ਸੀ।

ਯੇਰੂਸ਼ਲੇਮ ਦਾ ਨਾਸ

15 ਉਹਨਾਂ ਦੇ ਪੁਰਖਿਆਂ ਦੇ ਪਰਮੇਸ਼ਵਰ ਨੇ ਆਪਣੇ ਦੂਤਾਂ ਰਾਹੀਂ ਉਹਨਾਂ ਨੂੰ ਵਾਰ-ਵਾਰ ਸੰਦੇਸ਼ ਭੇਜਿਆ, ਕਿਉਂਕਿ ਉਹ ਆਪਣੇ ਲੋਕਾਂ ਅਤੇ ਆਪਣੇ ਨਿਵਾਸ ਸਥਾਨ ਉੱਤੇ ਤਰਸ ਕਰਦਾ ਸੀ। 16 ਪਰ ਉਹਨਾਂ ਨੇ ਪਰਮੇਸ਼ਵਰ ਦੇ ਸੰਦੇਸ਼ਵਾਹਕਾਂ ਦਾ ਮਜ਼ਾਕ ਉਡਾਇਆ, ਉਸ ਦੇ ਸ਼ਬਦਾਂ ਨੂੰ ਤੁੱਛ ਸਮਝਿਆ ਅਤੇ ਉਸ ਦੇ ਨਬੀਆਂ ਦਾ ਮਜ਼ਾਕ ਉਡਾਇਆ ਜਦੋਂ ਤੱਕ ਕਿ ਯਾਹਵੇਹ ਦਾ ਕ੍ਰੋਧ ਉਸ ਦੇ ਲੋਕਾਂ ਦੇ ਵਿਰੁੱਧ ਭੜਕਿਆ ਅਤੇ ਕੋਈ ਉਪਾਅ ਨਹੀਂ ਹੋਇਆ। 17 ਤਦ ਪਰਮੇਸ਼ਵਰ ਨੇ ਕਸਦੀਆਂ36:17 ਕਸਦੀਆਂ ਅਰਥਾਤ ਬਾਬੇਲ ਦੇ ਰਾਜੇ ਨੂੰ ਦੇ ਰਾਜੇ ਨੂੰ ਉਹਨਾਂ ਦੇ ਵਿਰੁੱਧ ਲਿਆਇਆ। ਉਸ ਨੇ ਉਹਨਾਂ ਦੇ ਜਵਾਨਾਂ ਨੂੰ ਉਹਨਾਂ ਦੇ ਹੀ ਪਵਿੱਤਰ ਸਥਾਨ ਵਿੱਚ ਮਾਰ ਦਿੱਤਾ। ਉਸ ਨੇ ਨਾ ਤਾਂ ਨੌਜਵਾਨਾਂ ਉੱਤੇ, ਨਾ ਕੁਆਰੀਆਂ ਉੱਤੇ, ਨਾ ਬੁੱਢਿਆਂ ਉੱਤੇ ਅਤੇ ਨਾ ਹੀ ਕਮਜ਼ੋਰਾਂ ਉੱਤੇ ਦਇਆ ਦਿਖਾਈ। ਪਰਮੇਸ਼ਵਰ ਨੇ ਸਾਰਿਆਂ ਨਬੂਕਦਨੇਜ਼ਰ ਦੇ ਅਧੀਨ ਰੱਖਿਆ। 18 ਉਹ ਪਰਮੇਸ਼ਵਰ ਦੇ ਭਵਨ ਦੀਆਂ ਛੋਟੀਆਂ ਅਤੇ ਵੱਡੀਆਂ ਸਾਰੀਆਂ ਵਸਤਾਂ, ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਰਾਜੇ ਅਤੇ ਉਸ ਦੇ ਸਾਥੀ ਹਾਕਮਾਂ ਦੇ ਖ਼ਜ਼ਾਨੇ ਨੂੰ ਆਪਣੇ ਨਾਲ ਬਾਬੇਲ ਲੈ ਗਿਆ। 19 ਤਦ ਉਹਨਾਂ ਨੇ ਪਰਮੇਸ਼ਵਰ ਦੇ ਭਵਨ ਨੂੰ ਸਾੜ ਦਿੱਤਾ। ਉਹਨਾਂ ਨੇ ਯੇਰੂਸ਼ਲੇਮ ਦੀਆਂ ਕੰਧਾਂ ਨੂੰ ਢਾਹ ਦਿੱਤਾ, ਇਸ ਦੀਆਂ ਸਾਰੀਆਂ ਮਜ਼ਬੂਤ ਇਮਾਰਤਾਂ ਨੂੰ ਸਾੜ ਦਿੱਤਾ ਅਤੇ ਸਾਰੀਆਂ ਕੀਮਤੀ ਚੀਜ਼ਾਂ ਨੂੰ ਤਬਾਹ ਕਰ ਦਿੱਤਾ।

20 ਅਤੇ ਜਿਹੜੇ ਤਲਵਾਰ ਤੋਂ ਬਚੇ ਉਨ੍ਹਾਂ ਨੂੰ ਉਹ ਗੁਲਾਮ ਕਰ ਕੇ ਬਾਬੇਲ ਨੂੰ ਲੈ ਗਿਆ ਅਤੇ ਉੱਥੇ ਉਹ ਉਸ ਦੇ ਅਤੇ ਉਸ ਦੇ ਬੱਚਿਆ ਦੇ ਗੁਲਾਮ ਬਣੇ ਕੇ ਰਹੇ ਕਿ ਫ਼ਾਰਸ ਦਾ ਰਾਜ ਸੱਤਾ ਵਿੱਚ ਨਹੀਂ ਆਇਆ। 21 ਇਹ ਯਿਰਮਿਯਾਹ ਨਬੀ ਦੇ ਰਾਹੀਂ ਯਾਹਵੇਹ ਦੀ ਭਵਿੱਖਬਾਣੀ ਦੀ ਪੂਰਤੀ ਸੀ ਕਿ ਦੇਸ਼ ਨੂੰ ਸੱਤਰ ਸਾਲਾਂ ਦਾ ਸਬਤ ਮਿਲੇਗਾ ਜਿਸ ਤੋਂ ਇਹ ਦੂਰ ਰੱਖਿਆ ਗਿਆ ਸੀ।

22 ਫ਼ਾਰਸ ਦੇ ਰਾਜੇ ਕੋਰੇਸ਼ ਦੇ ਪਹਿਲੇ ਸਾਲ ਵਿੱਚ, ਯਾਹਵੇਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹ ਵਿੱਚੋਂ ਨਿੱਕਲਿਆ ਸੀ ਪੂਰਾ ਹੋਵੇ, ਯਾਹਵੇਹ ਨੇ ਫ਼ਾਰਸ ਦੇ ਦਿਲ ਨੂੰ ਉਕਸਾਇਆ ਤਾਂ ਜੋ ਉਹ ਆਪਣੇ ਰਾਜ ਵਿੱਚ ਇੱਕ ਗੱਲ ਦੀ ਘੋਸ਼ਣਾ ਕਰੇ ਅਤੇ ਇਸ ਨੂੰ ਲਿਖਤੀ ਰੂਪ ਵਿੱਚ ਵੀ ਲਿਖੇ:

23 ਇਹ ਉਹ ਹੈ ਜੋ ਫ਼ਾਰਸ ਦਾ ਰਾਜਾ ਕੋਰੇਸ਼ ਘੋਸ਼ਣਾ ਕਰ ਰਿਹਾ ਹੈ:

" ‘ਯਾਹਵੇਹ ਸਵਰਗ ਦੇ ਪਰਮੇਸ਼ਵਰ ਨੇ ਮੈਨੂੰ ਧਰਤੀ ਦੇ ਸਾਰੇ ਰਾਜਾਂ ਉੱਤੇ ਅਧਿਕਾਰ ਦਿੱਤਾ ਹੈ। ਉਸ ਨੇ ਮੈਨੂੰ ਯਹੂਦਾਹ ਵਿੱਚ ਯੇਰੂਸ਼ਲੇਮ ਵਿੱਚ ਉਸ ਦੇ ਲਈ ਇੱਕ ਭਵਨ ਬਣਾਉਣ ਲਈ ਚੁਣਿਆ ਹੈ। ਤੁਹਾਡੇ ਵਿੱਚੋਂ ਕੋਈ ਵੀ ਉਹਨਾਂ ਦੇ ਲੋਕਾਂ ਵਿੱਚੋਂ ਹੈ, ਯਾਹਵੇਹ ਉਸ ਦਾ ਪਰਮੇਸ਼ਵਰ ਉਸ ਦੇ ਨਾਲ ਹੋਵੇ, ਉਸ ਨੂੰ ਉੱਥੇ ਜਾਣ ਦਿਓ।’ "

Estes versículos te tocaram? Ore agora!

+581 estão orando agora.

Junte-se à corrente de oração.