Pular para o conteúdo
Publicidade

2 ਇਤਿਹਾਸ 11

1 ਜਦੋਂ ਰਹਬੁਆਮ ਯੇਰੂਸ਼ਲੇਮ ਵਿੱਚ ਆ ਪਹੁੰਚਿਆ ਤਾਂ ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਇੱਕ ਲੱਖ ਅੱਸੀ ਹਜ਼ਾਰ ਯੋਗ ਜਵਾਨਾਂ ਨੂੰ ਇਕੱਠਾ ਕੀਤਾ ਤਾਂ ਜੋ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਅਤੇ ਰਹਬੁਆਮ ਦੇ ਲਈ ਰਾਜ ਨੂੰ ਵਾਪਸ ਪ੍ਰਾਪਤ ਕਰਨ।

2 ਪਰ ਯਾਹਵੇਹ ਦਾ ਇਹ ਬਚਨ ਪਰਮੇਸ਼ਵਰ ਦੇ ਮਨੁੱਖ ਸ਼ਮਅਯਾਹ ਕੋਲ ਆਇਆ: 3 "ਯਹੂਦਾਹ ਦੇ ਰਾਜਾ ਸ਼ਲੋਮੋਨ ਦੇ ਪੁੱਤਰ ਰਹਬੁਆਮ ਨੂੰ ਅਤੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਇਸਰਾਏਲ ਨੂੰ ਆਖ, 4 ‘ਯਾਹਵੇਹ ਇਸ ਤਰ੍ਹਾਂ ਆਖਦਾ ਹੈ ਕਿ ਆਪਣੇ ਭਰਾਵਾਂ ਇਸਰਾਏਲੀਆਂ ਨਾਲ ਲੜਨ ਲਈ ਉੱਪਰ ਨਾ ਜਾਓ। ਤੁਸੀਂ ਸਾਰੇ ਆਪੋ-ਆਪਣੇ ਘਰਾਂ ਨੂੰ ਮੁੜ ਜਾਓ ਕਿਉਂ ਜੋ ਇਹ ਗੱਲ ਮੇਰੇ ਵੱਲੋਂ ਹੈ।’ " ਇਸ ਲਈ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਮੰਨ ਲਿਆ ਅਤੇ ਯਾਰਾਬੁਆਮ ਉੱਤੇ ਚੜ੍ਹਾਈ ਕੀਤੇ ਬਿਨਾ ਹੀ ਮੁੜ ਗਏ।

ਰਹਬੁਆਮ ਦਾ ਯਹੂਦਾਹ ਨੂੰ ਮਜ਼ਬੂਤ ਕਰਨਾ

5 ਰਹਬੁਆਮ ਯੇਰੂਸ਼ਲੇਮ ਵਿੱਚ ਰਹਿੰਦਾ ਸੀ ਅਤੇ ਯਹੂਦਾਹ ਵਿੱਚ ਬਚਾਓ ਲਈ ਸ਼ਹਿਰ ਬਣਾਏ: 6 ਬੈਤਲਹਮ, ਏਤਾਮ, ਤਕੋਆ, 7 ਬੈਥ-ਸੂਰ, ਸੋਕੋ, ਅਦੁੱਲਾਮ, 8 ਗਾਥ, ਮਾਰੇਸ਼ਾਹ, ਜ਼ੀਫ਼, 9 ਅਦਰੋਇਮ, ਲਾਕੀਸ਼, ਅਜ਼ੇਕਾਹ, 10 ਜ਼ੋਰਾਹ, ਅੱਯਾਲੋਨ ਅਤੇ ਹੇਬਰੋਨ। ਇਹ ਯਹੂਦਾਹ ਅਤੇ ਬਿਨਯਾਮੀਨ ਵਿੱਚ ਗੜ੍ਹ ਵਾਲੇ ਸ਼ਹਿਰ ਸਨ। 11 ਉਸ ਨੇ ਗੜ੍ਹਾਂ ਨੂੰ ਪੱਕਾ ਕੀਤਾ ਅਤੇ ਉਹਨਾਂ ਵਿੱਚ ਹਾਕਮਾਂ ਨੂੰ ਮੁਕੱਰਰ ਕੀਤਾ ਅਤੇ ਰਸਦ, ਤੇਲ ਅਤੇ ਦਾਖ਼ਰਸ ਦੇ ਭੰਡਾਰ ਰੱਖੇ। 12 ਉਸ ਨੇ ਸਾਰੇ ਸ਼ਹਿਰਾਂ ਵਿੱਚ ਢਾਲ਼ਾਂ ਅਤੇ ਬਰਛੇ ਰੱਖੇ ਅਤੇ ਉਹਨਾਂ ਨੂੰ ਬਹੁਤ ਮਜ਼ਬੂਤ ਬਣਾਇਆ। ਇਸ ਲਈ ਯਹੂਦਾਹ ਅਤੇ ਬਿਨਯਾਮੀਨ ਉਸ ਦੇ ਸਨ।

13 ਇਸਰਾਏਲ ਦੇ ਸਾਰੇ ਜ਼ਿਲ੍ਹਿਆਂ ਦੇ ਜਾਜਕਾਂ ਅਤੇ ਲੇਵੀਆਂ ਨੇ ਉਸਦਾ ਸਾਥ ਦਿੱਤਾ। 14 ਲੇਵੀਆਂ ਨੇ ਵੀ ਆਪਣੀਆਂ ਚਰਾਂਦਾਂ ਅਤੇ ਜਾਇਦਾਦਾਂ ਨੂੰ ਛੱਡ ਦਿੱਤਾ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਆ ਗਏ ਕਿਉਂਕਿ ਯਾਰਾਬੁਆਮ ਅਤੇ ਉਸ ਦੇ ਪੁੱਤਰਾਂ ਨੇ ਉਹਨਾਂ ਨੂੰ ਯਾਹਵੇਹ ਦੇ ਜਾਜਕ ਵਜੋਂ ਰੱਦ ਕਰ ਦਿੱਤਾ ਸੀ। 15 ਜਦੋਂ ਉਸਨੇ ਉੱਚੀਆਂ ਥਾਵਾਂ ਅਤੇ ਬੱਕਰੀ ਲਈ ਆਪਣੇ ਜਾਜਕ ਨਿਯੁਕਤ ਕੀਤੇ ਸਨ ਅਤੇ ਵੱਛੇ ਦੀਆਂ ਮੂਰਤੀਆਂ ਜੋ ਉਸਨੇ ਬਣਾਈਆਂ ਸਨ। 16 ਅਤੇ ਉਹਨਾਂ ਦੇ ਪਿੱਛੇ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਅਜਿਹੇ ਲੋਕੀ ਜਿਨ੍ਹਾਂ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਖੋਜ ਵਿੱਚ ਆਪਣਾ ਦਿਲ ਲਾਇਆ ਸੀ ਯੇਰੂਸ਼ਲੇਮ ਵਿੱਚ ਆਏ ਕਿ ਯਾਹਵੇਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ਵਰ ਦੇ ਅੱਗੇ ਭੇਟ ਚੜ੍ਹਾਉਣ। 17 ਸੋ ਉਹਨਾਂ ਨੇ ਯਹੂਦਾਹ ਦੇ ਰਾਜ ਨੂੰ ਪੱਕਾ ਬਣਾ ਦਿੱਤਾ ਅਤੇ ਤਿੰਨਾਂ ਸਾਲਾਂ ਤੱਕ ਸ਼ਲੋਮੋਨ ਦੇ ਪੁੱਤਰ ਰਹਬੁਆਮ ਨੂੰ ਬਲਵਾਨ ਬਣਾ ਰੱਖਿਆ ਕਿਉਂ ਜੋ ਓਹ ਤਿੰਨ ਵਰ੍ਹੇ ਦਾਵੀਦ ਅਤੇ ਸ਼ਲੋਮੋਨ ਦੇ ਰਾਹ ਉੱਤੇ ਤੁਰਦੇ ਰਹੇ।

ਰਹਬੁਆਮ ਦਾ ਪਰਿਵਾਰ

18 ਅਤੇ ਰਹਬੁਆਮ ਨੇ ਦਾਵੀਦ ਦੇ ਪੁੱਤਰ ਯਰੀਮੋਥ ਦੀ ਅਤੇ ਯੱਸੀ ਦੇ ਪੁੱਤਰ ਅਲੀਆਬ ਦੀ ਧੀ ਅਬੀਹਾਇਲ ਦੀ ਧੀ ਮਹਲਥ ਨੂੰ ਵਿਆਹ ਲਿਆ। 19 ਉਸ ਨੇ ਉਸ ਦੇ ਪੁੱਤਰਾਂ ਨੂੰ ਜਨਮ ਦਿੱਤਾ, ਜਿਨ੍ਹਾਂ ਦਾ ਨਾਮ ਯਊਸ਼, ਸਮਰਯਾਹ ਅਤੇ ਜ਼ਹਾਮ ਸੀ। 20 ਫਿਰ ਉਸ ਨੇ ਅਬਸ਼ਾਲੋਮ ਦੀ ਧੀ ਮਕਾਹ ਨਾਲ ਵਿਆਹ ਕੀਤਾ, ਜਿਸ ਤੋਂ ਅਬੀਯਾਹ, ਅੱਤਈ, ਜ਼ੀਜ਼ਾ ਅਤੇ ਸ਼ਲੋਮੀਥ ਪੈਦਾ ਹੋਏ। 21 ਰਹਬੁਆਮ ਅਬਸ਼ਾਲੋਮ ਦੀ ਧੀ ਮਕਾਹ ਨੂੰ ਆਪਣੀਆਂ ਸਾਰੀਆਂ ਪਤਨੀਆਂ ਅਤੇ ਰਖੇਲਾਂ ਨਾਲੋਂ ਵੱਧ ਪਿਆਰ ਕਰਦਾ ਸੀ। ਕੁੱਲ ਮਿਲਾ ਕੇ, ਉਸ ਦੀਆਂ ਅਠਾਰਾਂ ਪਤਨੀਆਂ ਅਤੇ ਸੱਠ ਰਖੇਲਾਂ, ਅਠਾਈ ਪੁੱਤਰ ਅਤੇ ਸੱਠ ਧੀਆਂ ਸਨ।

22 ਰਹਬੁਆਮ ਨੇ ਮਕਾਹ ਦੇ ਪੁੱਤਰ ਅਬੀਯਾਹ ਨੂੰ ਆਪਣੇ ਭਰਾਵਾਂ ਵਿੱਚੋਂ ਰਾਜਕੁਮਾਰ ਨਿਯੁਕਤ ਕੀਤਾ ਤਾਂ ਜੋ ਉਸ ਨੂੰ ਰਾਜਾ ਬਣਾਇਆ ਜਾ ਸਕੇ। 23 ਉਸ ਨੇ ਸਮਝਦਾਰੀ ਨਾਲ ਕੰਮ ਕੀਤਾ, ਆਪਣੇ ਕੁਝ ਪੁੱਤਰਾਂ ਨੂੰ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਤੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਖਿੰਡਾ ਦਿੱਤਾ। ਉਸ ਨੇ ਉਹਨਾਂ ਨੂੰ ਬਹੁਤ ਸਾਰੇ ਪ੍ਰਬੰਧ ਦਿੱਤੇ ਅਤੇ ਉਹਨਾਂ ਲਈ ਬਹੁਤ ਸਾਰੀਆਂ ਪਤਨੀਆਂ ਰੱਖੀਆਂ।

Estes versículos te tocaram? Ore agora!

+581 estão orando agora.

Junte-se à corrente de oração.