Pular para o conteúdo
Publicidade

2 ਇਤਿਹਾਸ 16

ਰਾਜਾ ਆਸਾ ਦੇ ਆਖਰੀ ਸਾਲ

1 ਆਸਾ ਦੇ ਰਾਜ ਦੇ ਛੱਤੀਵੇਂ ਸਾਲ ਵਿੱਚ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨੇ ਯਹੂਦਾਹ ਦੇ ਵਿਰੁੱਧ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਮਜ਼ਬੂਤ ਕੀਤਾ ਤਾਂ ਜੋ ਕਿਸੇ ਨੂੰ ਯਹੂਦਾਹ ਦੇ ਰਾਜੇ ਆਸਾ ਦੇ ਇਲਾਕੇ ਵਿੱਚ ਜਾਣ ਜਾਂ ਵੜਨ ਤੋਂ ਰੋਕਿਆ ਜਾ ਸਕੇ।

2 ਫਿਰ ਆਸਾ ਨੇ ਯਾਹਵੇਹ ਦੇ ਮੰਦਰ ਅਤੇ ਆਪਣੇ ਮਹਿਲ ਦੇ ਖਜ਼ਾਨਿਆਂ ਵਿੱਚੋਂ ਚਾਂਦੀ ਅਤੇ ਸੋਨਾ ਕੱਢ ਲਿਆ ਅਤੇ ਇਸ ਨੂੰ ਅਰਾਮ ਦੇ ਰਾਜਾ ਬਨ-ਹਦਦ ਕੋਲ ਭੇਜਿਆ, ਜੋ ਦੰਮਿਸ਼ਕ ਵਿੱਚ ਰਾਜ ਕਰਦਾ ਸੀ। 3 ਉਸ ਨੇ ਕਿਹਾ, "ਮੇਰੇ ਅਤੇ ਤੇਰੇ ਵਿੱਚ ਇੱਕ ਨੇਮ ਹੋਵੇ, ਜਿਵੇਂ ਮੇਰੇ ਪਿਤਾ ਅਤੇ ਤੇਰੇ ਪਿਤਾ ਵਿਚਕਾਰ ਸੀ। ਵੇਖੋ, ਮੈਂ ਤੈਨੂੰ ਚਾਂਦੀ ਅਤੇ ਸੋਨਾ ਭੇਜ ਰਿਹਾ ਹਾਂ। ਹੁਣ ਇਸਰਾਏਲ ਦੇ ਰਾਜੇ ਬਆਸ਼ਾ ਨਾਲ ਆਪਣੇ ਨੇਮ ਨੂੰ ਤੋੜ ਦੇ ਤਾਂ ਜੋ ਉਹ ਮੇਰੇ ਕੋਲੋਂ ਹਟ ਜਾਵੇ।"

4 ਬਨ-ਹਦਦ ਨੇ ਰਾਜਾ ਆਸਾ ਨਾਲ ਸਹਿਮਤ ਹੋ ਗਿਆ ਅਤੇ ਉਸਨੇ ਇਸਰਾਏਲ ਦੇ ਕਸਬਿਆਂ ਦੇ ਵਿਰੁੱਧ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਭੇਜਿਆ। ਉਹਨਾਂ ਨੇ ਇਜੋਨ, ਦਾਨ, ਹਾਬਲ ਮੈਮਾ ਅਤੇ ਨਫ਼ਤਾਲੀ ਦੇ ਸਾਰੇ ਭੰਡਾਰ ਸ਼ਹਿਰਾਂ ਨੂੰ ਜਿੱਤ ਲਿਆ। 5 ਜਦੋਂ ਬਆਸ਼ਾ ਨੇ ਇਹ ਸੁਣਿਆ ਤਾਂ ਉਸਨੇ ਰਾਮਾਹ ਨੂੰ ਬਣਾਉਣਾ ਬੰਦ ਕਰ ਦਿੱਤਾ ਅਤੇ ਆਪਣਾ ਕੰਮ ਛੱਡ ਦਿੱਤਾ। 6 ਤਦ ਆਸਾ ਰਾਜਾ ਯਹੂਦਾਹ ਦੇ ਸਾਰੇ ਮਨੁੱਖਾਂ ਨੂੰ ਲਿਆਇਆ ਅਤੇ ਉਹ ਰਾਮਾਹ ਤੋਂ ਉਹ ਪੱਥਰ ਅਤੇ ਲੱਕੜ ਲੈ ਗਏ ਜੋ ਬਆਸ਼ਾ ਉੱਥੇ ਵਰਤਦਾ ਸੀ। ਉਹਨਾਂ ਦੇ ਨਾਲ ਉਸਨੇ ਗੇਬਾ ਅਤੇ ਮਿਸਪਾਹ ਨੂੰ ਬਣਾਇਆ।

7 ਉਸ ਸਮੇਂ ਹਨਾਨੀ ਦਰਸ਼ੀ ਯਹੂਦਾਹ ਦੇ ਰਾਜਾ ਆਸਾ ਕੋਲ ਆਇਆ ਅਤੇ ਉਸ ਨੂੰ ਕਿਹਾ, "ਕਿਉਂਕਿ ਤੁਸੀਂ ਅਰਾਮ ਦੇ ਰਾਜੇ ਉੱਤੇ ਭਰੋਸਾ ਕੀਤਾ ਸੀ ਨਾ ਕਿ ਆਪਣੇ ਪਰਮੇਸ਼ਵਰ ਉੱਤੇ, ਇਸ ਲਈ ਅਰਾਮ ਦੇ ਰਾਜੇ ਦੀ ਫ਼ੌਜ ਤੁਹਾਡੇ ਕੋਲੋਂ ਬਚ ਗਈ ਹੈ। 8 ਕੀ ਕੂਸ਼ੀਤੇਬ ਅਤੇ ਲਿਬੀਆ ਦੇ ਲੋਕ ਬਹੁਤ ਸਾਰੇ ਰੱਥਾਂ ਅਤੇ ਘੋੜ ਸਵਾਰਾਂ ਨਾਲ ਇੱਕ ਸ਼ਕਤੀਸ਼ਾਲੀ ਸੈਨਾ ਨਹੀਂ ਸਨ? ਫਿਰ ਵੀ ਜਦੋਂ ਤੁਸੀਂ ਯਾਹਵੇਹ ਤੇ ਭਰੋਸਾ ਕੀਤਾ, ਤਾਂ ਉਸਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ। 9 ਕਿਉਂਕਿ ਯਾਹਵੇਹ ਦੀਆਂ ਅੱਖਾਂ ਪੂਰੀ ਧਰਤੀ ਵਿੱਚ ਉਹਨਾਂ ਲੋਕਾਂ ਨੂੰ ਮਜ਼ਬੂਤ ਕਰਨ ਲਈ ਹਨ ਜਿਨ੍ਹਾਂ ਦੇ ਦਿਲ ਉਸ ਪ੍ਰਤੀ ਪੂਰੀ ਤਰ੍ਹਾਂ ਸੱਚੇ ਹਨ। ਤੁਸੀਂ ਇੱਕ ਮੂਰਖਤਾ ਵਾਲਾ ਕੰਮ ਕੀਤਾ ਹੈ, ਇਸ ਲਈ ਹੁਣ ਤੋਂ ਤੁਸੀਂ ਯਕੀਨੀ ਤੌਰ ਤੇ ਯੁੱਧਾਂ ਵਿੱਚ ਰੁੱਝੇ ਰਹੋਗੇ।"

10 ਆਸਾ ਇਸ ਕਾਰਨ ਹਨਾਨੀ ਦਰਸ਼ੀ ਨਾਲ ਗੁੱਸੇ ਹੋ ਗਿਆ, ਉਹ ਇੰਨਾ ਗੁੱਸੇ ਵਿੱਚ ਸੀ ਕਿ ਉਸ ਨੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਸੇ ਸਮੇਂ ਆਸਾ ਨੇ ਕੁਝ ਲੋਕਾਂ ਉੱਤੇ ਬੇਰਹਿਮੀ ਨਾਲ ਜ਼ੁਲਮ ਕੀਤਾ।

11 ਆਸਾ ਦੇ ਰਾਜ ਦੀਆਂ ਘਟਨਾਵਾਂ ਸ਼ੁਰੂ ਤੋਂ ਅੰਤ ਤੱਕ, ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ। 12 ਉਸ ਦੇ ਰਾਜ ਦੇ ਉਨਤਾਲ਼ੀਵੇਂ ਸਾਲ ਆਸਾ ਦੇ ਪੈਰਾਂ ਵਿੱਚ ਇੱਕ ਰੋਗ ਲੱਗ ਗਿਆ। ਭਾਵੇਂ ਉਸ ਦੀ ਬਿਮਾਰੀ ਬਹੁਤ ਗੰਭੀਰ ਸੀ, ਫਿਰ ਵੀ ਉਸ ਨੇ ਆਪਣੀ ਬਿਮਾਰੀ ਵਿੱਚ ਵੀ ਯਾਹਵੇਹ ਤੋਂ ਸਹਾਇਤਾ ਨਹੀਂ ਮੰਗੀ, ਬਲਕਿ ਡਾਕਟਰਾਂ ਤੋਂ ਹੀ ਸਹਾਇਤਾ ਲਈ। 13 ਫਿਰ ਆਪਣੇ ਰਾਜ ਦੇ ਇਕਤਾਲੀਵੇਂ ਸਾਲ ਆਸਾ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ। 14 ਉਹਨਾਂ ਨੇ ਉਸ ਨੂੰ ਉਸ ਕਬਰ ਵਿੱਚ ਦਫ਼ਨਾਇਆ ਜੋ ਉਸ ਨੇ ਦਾਵੀਦ ਦੇ ਸ਼ਹਿਰ ਵਿੱਚ ਆਪਣੇ ਲਈ ਬਣਾਈ ਸੀ। ਉਹਨਾਂ ਨੇ ਉਸਨੂੰ ਮਸਾਲਿਆਂ ਅਤੇ ਵੱਖੋ-ਵੱਖਰੇ ਮਿਸ਼ਰਤ ਅਤਰਾਂ ਨਾਲ ਢੱਕੀ ਇੱਕ ਬੀਅਰ ਤੇ ਰੱਖਿਆ ਅਤੇ ਉਹਨਾਂ ਨੇ ਉਸਦੇ ਸਨਮਾਨ ਵਿੱਚ ਇੱਕ ਵੱਡੀ ਅੱਗ ਲਗਾਈ।

Estes versículos te tocaram? Ore agora!

+581 estão orando agora.

Junte-se à corrente de oração.