Pular para o conteúdo
Publicidade

2 ਇਤਿਹਾਸ 1

ਸ਼ਲੋਮੋਨ ਦਾ ਬੁੱਧ ਮੰਗਣਾ

1 ਦਾਵੀਦ ਦੇ ਪੁੱਤਰ ਸ਼ਲੋਮੋਨ ਨੇ ਆਪਣੇ ਰਾਜ ਉੱਤੇ ਆਪਣੇ ਆਪ ਨੂੰ ਦ੍ਰਿੜ੍ਹਤਾ ਨਾਲ ਕਾਇਮ ਕੀਤਾ, ਕਿਉਂਕਿ ਉਸ ਦਾ ਪਰਮੇਸ਼ਵਰ ਉਸ ਦੇ ਨਾਲ ਸੀ ਅਤੇ ਉਸ ਨੇ ਉਸ ਨੂੰ ਬਹੁਤ ਮਹਾਨ ਬਣਾਇਆ ਸੀ।

2 ਤਦ ਸ਼ਲੋਮੋਨ ਨੇ ਸਾਰੇ ਇਸਰਾਏਲ ਨਾਲ, ਹਜ਼ਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਨਾਲ, ਨਿਆਂਈਆਂ ਦੇ ਨਾਲ ਅਤੇ ਇਸਰਾਏਲ ਦੇ ਸਾਰੇ ਆਗੂਆਂ, ਘਰਾਣਿਆਂ ਦੇ ਮੁਖੀਆਂ ਨਾਲ, ਗੱਲ ਕੀਤੀ। 3 ਅਤੇ ਸ਼ਲੋਮੋਨ ਅਤੇ ਸਾਰੀ ਸਭਾ ਗਿਬਓਨ ਦੇ ਉੱਚੇ ਸਥਾਨ ਨੂੰ ਗਈ। ਕਿਉਂਕਿ ਉੱਥੇ ਪਰਮੇਸ਼ਵਰ ਦੀ ਮੰਡਲੀ ਦਾ ਤੰਬੂ ਸੀ, ਜਿਸ ਨੂੰ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਨੇ ਉਜਾੜ ਵਿੱਚ ਬਣਾਇਆ ਸੀ। 4 ਹੁਣ ਦਾਵੀਦ ਪਰਮੇਸ਼ਵਰ ਦੇ ਸੰਦੂਕ ਨੂੰ ਕਿਰਯਥ-ਯਾਰੀਮ ਤੋਂ ਉਸ ਥਾਂ ਉੱਤੇ ਲਿਆਇਆ ਸੀ, ਜਿੱਥੇ ਉਸ ਨੇ ਉਸ ਲਈ ਜਗ੍ਹਾ ਤਿਆਰ ਕੀਤੀ ਸੀ। ਕਿਉਂ ਜੋ ਉਸ ਨੇ ਯੇਰੂਸ਼ਲੇਮ ਵਿੱਚ ਉਸ ਲਈ ਇੱਕ ਤੰਬੂ ਖੜ੍ਹਾ ਕੀਤਾ ਸੀ। 5 ਪਰ ਪਿੱਤਲ ਦੀ ਜਗਵੇਦੀ ਜਿਹੜੀ ਊਰੀ ਦੇ ਪੁੱਤਰ ਬਸਲਏਲ, ਹੂਰ ਦੇ ਪੁੱਤਰ ਨੇ ਬਣਾਈ ਸੀ, ਗਿਬਓਨ ਵਿੱਚ ਯਾਹਵੇਹ ਦੇ ਡੇਰੇ ਦੇ ਸਾਹਮਣੇ ਸੀ; ਇਸ ਲਈ ਸ਼ਲੋਮੋਨ ਅਤੇ ਸਭਾ ਨੇ ਉੱਥੇ ਉਸ ਤੋਂ ਪੁੱਛ-ਗਿੱਛ ਕੀਤੀ। 6 ਸ਼ਲੋਮੋਨ ਮੰਡਲੀ ਦੇ ਤੰਬੂ ਵਿੱਚ ਯਾਹਵੇਹ ਦੇ ਅੱਗੇ ਪਿੱਤਲ ਦੀ ਜਗਵੇਦੀ ਉੱਤੇ ਗਿਆ ਅਤੇ ਉਸ ਉੱਤੇ ਇੱਕ ਹਜ਼ਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ।

7 ਉਸ ਰਾਤ ਪਰਮੇਸ਼ਵਰ ਨੇ ਸ਼ਲੋਮੋਨ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਕਿਹਾ, "ਜੋ ਕੁਝ ਤੂੰ ਚਾਹੁੰਦਾ ਹੈ ਮੰਗ ਮੈਂ ਤੈਨੂੰ ਦੇਵਾਂ।"

8 ਸ਼ਲੋਮੋਨ ਨੇ ਪਰਮੇਸ਼ਵਰ ਨੂੰ ਉੱਤਰ ਦਿੱਤਾ, "ਤੂੰ ਮੇਰੇ ਪਿਤਾ ਦਾਵੀਦ ਉੱਤੇ ਬਹੁਤ ਵੱਡੀ ਦਯਾ ਕੀਤੀ ਹੈ ਅਤੇ ਉਸ ਦੀ ਥਾਂ ਮੈਨੂੰ ਰਾਜਾ ਬਣਾਇਆ ਹੈ। 9 ਹੁਣ, ਹੇ ਯਾਹਵੇਹ ਪਰਮੇਸ਼ਵਰ, ਮੇਰੇ ਪਿਤਾ ਦਾਵੀਦ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ, ਕਿਉਂ ਜੋ ਤੂੰ ਮੈਨੂੰ ਧਰਤੀ ਦੀ ਧੂੜ ਵਾਂਗ ਅਣਗਿਣਤ ਲੋਕਾਂ ਉੱਤੇ ਰਾਜਾ ਬਣਾਇਆ ਹੈ। 10 ਮੈਨੂੰ ਬੁੱਧ ਅਤੇ ਗਿਆਨ ਦੇ ਤਾਂ ਜੋ ਮੈਂ ਇਸ ਪਰਜਾ ਦੀ ਅਗਵਾਈ ਕਰਾਂ ਕਿਉਂ ਜੋ ਤੇਰੀ ਇਸ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?"

11 ਪਰਮੇਸ਼ਵਰ ਨੇ ਸ਼ਲੋਮੋਨ ਨੂੰ ਕਿਹਾ, "ਕਿਉਂਕਿ ਇਹ ਤੇਰੇ ਦਿਲ ਦੀ ਇੱਛਾ ਹੈ ਅਤੇ ਤੂੰ ਦੌਲਤ, ਸੰਪਤੀ ਜਾਂ ਇੱਜ਼ਤ ਨਹੀਂ ਮੰਗੀ, ਨਾ ਹੀ ਆਪਣੇ ਦੁਸ਼ਮਣਾਂ ਦੀ ਮੌਤ, ਅਤੇ ਕਿਉਂਕਿ ਤੂੰ ਮੇਰੇ ਇਨ੍ਹਾਂ ਲੋਕਾਂ ਉੱਤੇ ਰਾਜ ਕਰਨ ਲਈ ਲੰਮੀ ਉਮਰ ਨਹੀਂ ਮੰਗੀ ਪਰ ਬੁੱਧ ਅਤੇ ਗਿਆਨ ਮੰਗਿਆ ਹੈ। ਜਿਨ੍ਹਾਂ ਲੋਕਾਂ ਉੱਤੇ ਮੈਂ ਤੈਨੂੰ ਰਾਜਾ ਬਣਾਇਆ ਹੈ, 12 ਇਸ ਲਈ ਤੈਨੂੰ ਬੁੱਧ ਅਤੇ ਗਿਆਨ ਦਿੱਤਾ ਜਾਂਦਾ ਹੈ ਅਤੇ ਮੈਂ ਤੈਨੂੰ ਦੌਲਤ, ਸੰਪਤੀ ਅਤੇ ਇੱਜ਼ਤ ਵੀ ਦਿਆਂਗਾ, ਜਿਵੇਂ ਕਿ ਤੇਰੇ ਤੋਂ ਪਹਿਲਾਂ ਕਿਸੇ ਰਾਜੇ ਕੋਲ ਨਹੀਂ ਸੀ ਅਤੇ ਨਾ ਤੇਰੇ ਤੋਂ ਬਾਅਦ ਕਿਸੇ ਕੋਲ ਹੋਵੇਗੀ।"

13 ਤਦ ਸ਼ਲੋਮੋਨ ਮੰਡਲੀ ਦੇ ਤੰਬੂ ਦੇ ਅੱਗੇ ਗਿਬਓਨ ਦੇ ਉੱਚੇ ਸਥਾਨ ਤੋਂ ਯੇਰੂਸ਼ਲੇਮ ਨੂੰ ਗਿਆ ਅਤੇ ਉਸ ਨੇ ਇਸਰਾਏਲ ਉੱਤੇ ਰਾਜ ਕੀਤਾ।

14 ਸ਼ਲੋਮੋਨ ਨੇ ਰਥ ਅਤੇ ਘੋੜੇ ਇਕੱਠੇ ਕੀਤੇ; ਉਸਦੇ ਕੋਲ ਚੌਦਾਂ ਸੌ ਰੱਥ ਅਤੇ ਬਾਰਾਂ ਹਜ਼ਾਰ ਘੋੜੇ ਸਨ, ਜੋ ਉਸਨੇ ਰਥਾਂ ਵਾਲੇ ਸ਼ਹਿਰਾਂ ਵਿੱਚ ਅਤੇ ਯੇਰੂਸ਼ਲੇਮ ਵਿੱਚ ਵੀ ਆਪਣੇ ਨਾਲ ਰੱਖੇ ਹੋਏ ਸਨ। 15 ਰਾਜੇ ਨੇ ਯੇਰੂਸ਼ਲੇਮ ਵਿੱਚ ਚਾਂਦੀ ਅਤੇ ਸੋਨੇ ਨੂੰ ਪੱਥਰਾਂ ਵਾਂਗੂੰ ਅਤੇ ਦਿਆਰ ਨੂੰ ਗੁੱਲਰ ਵਾਂਗੂੰ ਦਿੱਤਾ ਅਤੇ ਹੰਜੀਰ ਦੇ ਰੁੱਖਾਂ ਵਾਂਗੂੰ ਬਹੁਤਾ ਕੀਤਾ। 16 ਸ਼ਲੋਮੋਨ ਦੇ ਘੋੜੇ ਮਿਸਰ ਅਤੇ ਕਵੇ ਤੋਂ ਲਿਆਏ ਜਾਂਦੇ ਸਨ ਅਤੇ ਸ਼ਾਹੀ ਵਪਾਰੀ ਉਹਨਾਂ ਨੂੰ ਮੌਜ਼ੂਦਾ ਕੀਮਤ ਉੱਤੇ ਕਵੇ ਤੋਂ ਖਰੀਦ ਲੈਂਦੇ ਸਨ। 17 ਉਹਨਾਂ ਨੇ ਮਿਸਰ ਤੋਂ ਇੱਕ ਰੱਥ ਛੇ ਸੌ ਸ਼ੈਕੇਲ ਚਾਂਦੀ ਦਾ ਅਤੇ ਇੱਕ ਘੋੜਾ ਇੱਕ ਸੌ ਪੰਜਾਹ ਵਿੱਚ ਲਿਆਇਆ ਅਤੇ ਹਿੱਤੀਆਂ ਅਤੇ ਅਰਾਮੀਆਂ ਦੇ ਸਾਰੇ ਰਾਜਿਆਂ ਨੂੰ ਵੀ ਭੇਜ ਦਿੱਤਾ।

Estes versículos te tocaram? Ore agora!

+581 estão orando agora.

Junte-se à corrente de oração.