Publicidade

2 Crônicas 15

ਰਾਜਾ ਆਸਾ ਦੁਆਰਾ ਸੁਧਾਰ

1 ਪਰਮੇਸ਼ਵਰ ਦਾ ਆਤਮਾ ਓਦੇਦ ਦੇ ਪੁੱਤਰ ਅਜ਼ਰਯਾਹ ਉੱਤੇ ਆਇਆ। 2 ਉਹ ਆਸਾ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਸਨੂੰ ਆਖਿਆ, "ਆਸਾ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ, ਮੇਰੀ ਗੱਲ ਸੁਣੋ, ਯਾਹਵੇਹ ਤੁਹਾਡੇ ਨਾਲ ਹੁੰਦਾ ਹੈ ਜਦੋਂ ਤੁਸੀਂ ਉਸ ਦੇ ਨਾਲ ਹੁੰਦੇ ਹੋ। ਜੇ ਤੁਸੀਂ ਉਸ ਨੂੰ ਲੱਭੋਗੇ, ਤਾਂ ਉਹ ਤੁਹਾਨੂੰ ਲੱਭ ਜਾਵੇਗਾ, ਪਰ ਜੇ ਤੁਸੀਂ ਉਸ ਨੂੰ ਛੱਡ ਦਿਓਗੇ, ਤਾਂ ਉਹ ਤੁਹਾਨੂੰ ਤਿਆਗ ਦੇਵੇਗਾ। 3 ਇਸਰਾਏਲੀਆਂ ਲੰਬੇ ਸਮੇਂ ਤੋਂ ਸੱਚੇ ਪਰਮੇਸ਼ਵਰ ਤੋਂ ਬਿਨਾਂ, ਉਪਦੇਸ਼ ਦੇਣ ਵਾਲੇ ਜਾਜਕ ਤੋਂ ਬਿਨਾਂ ਅਤੇ ਬਿਵਸਥਾ ਤੋਂ ਬਿਨਾਂ ਸੀ। 4 ਪਰ ਆਪਣੇ ਦੁੱਖ ਵਿੱਚ ਉਹ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਵੱਲ ਮੁੜੇ ਅਤੇ ਉਸ ਨੂੰ ਲੱਭਿਆ ਅਤੇ ਉਹ ਉਹਨਾਂ ਨੂੰ ਮਿਲ ਗਿਆ। 5 ਉਹਨਾਂ ਦਿਨਾਂ ਵਿੱਚ ਸਫ਼ਰ ਕਰਨਾ ਸੁਰੱਖਿਅਤ ਨਹੀਂ ਸੀ, ਕਿਉਂਕਿ ਦੇਸ਼ ਦੇ ਸਾਰੇ ਵਾਸੀ ਬਹੁਤ ਉਥਲ-ਪੁਥਲ ਵਿੱਚ ਸਨ। 6 ਇੱਕ ਕੌਮ ਨੂੰ ਦੂਸਰੀ ਕੌਮ ਦੁਆਰਾ ਅਤੇ ਇੱਕ ਸ਼ਹਿਰ ਨੂੰ ਦੂਸਰੀ ਦੁਆਰਾ ਕੁਚਲਿਆ ਜਾ ਰਿਹਾ ਸੀ, ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਹਰ ਤਰ੍ਹਾਂ ਦੇ ਦੁੱਖਾਂ ਨਾਲ ਪਰੇਸ਼ਾਨ ਕਰ ਰਿਹਾ ਸੀ। 7 ਪਰ ਤੁਹਾਡੇ ਲਈ, ਮਜ਼ਬੂਤ ਬਣੋ ਅਤੇ ਹਾਰ ਨਾ ਮੰਨੋ, ਕਿਉਂਕਿ ਤੁਹਾਡੇ ਕੰਮ ਦਾ ਫਲ ਮਿਲੇਗਾ।"

8 ਜਦੋਂ ਆਸਾ ਨੇ ਇਹ ਗੱਲਾਂ ਅਤੇ ਓਦੇਦ ਨਬੀ ਦੇ ਪੁੱਤਰ ਅਜ਼ਰਯਾਹ ਦੀ ਭਵਿੱਖਬਾਣੀ ਸੁਣੀ, ਤਾਂ ਉਸ ਨੇ ਹਿੰਮਤ ਕੀਤੀ। ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਦੇਸ਼ ਵਿੱਚੋਂ ਘਿਣਾਉਣੀਆਂ ਮੂਰਤੀਆਂ ਨੂੰ ਹਟਾ ਦਿੱਤਾ ਅਤੇ ਉਹਨਾਂ ਨਗਰਾਂ ਵਿੱਚੋਂ ਜਿਹੜੇ ਉਸ ਨੇ ਇਫ਼ਰਾਈਮ ਦੀਆਂ ਪਹਾੜੀਆਂ ਉੱਤੇ ਕਬਜ਼ਾ ਕਰ ਲਏ ਸਨ। ਉਸ ਨੇ ਯਾਹਵੇਹ ਦੀ ਜਗਵੇਦੀ ਦੀ ਮੁਰੰਮਤ ਕੀਤੀ ਜੋ ਯਾਹਵੇਹ ਦੇ ਭਵਨ ਦੇ ਦਰਵਾਜ਼ੇ ਦੇ ਸਾਹਮਣੇ ਸੀ।

9 ਤਦ ਉਸ ਨੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਅਤੇ ਇਫ਼ਰਾਈਮ, ਮਨੱਸ਼ੇਹ ਅਤੇ ਸ਼ਿਮਓਨ ਦੇ ਲੋਕਾਂ ਨੂੰ ਇਕੱਠਾ ਕੀਤਾ ਜੋ ਉਹਨਾਂ ਵਿੱਚ ਵੱਸਦੇ ਸਨ ਕਿਉਂ ਜੋ ਇਸਰਾਏਲ ਤੋਂ ਬਹੁਤ ਸਾਰੇ ਲੋਕ ਉਸ ਕੋਲ ਆਏ ਸਨ ਜਦੋਂ ਉਹਨਾਂ ਨੇ ਵੇਖਿਆ ਕਿ ਯਾਹਵੇਹ ਉਸਦਾ ਪਰਮੇਸ਼ਵਰ ਉਸਦੇ ਨਾਲ ਸੀ।

10 ਉਹ ਆਸਾ ਦੇ ਰਾਜ ਦੇ ਪੰਦਰਵੇਂ ਸਾਲ ਦੇ ਤੀਜੇ ਮਹੀਨੇ ਯੇਰੂਸ਼ਲੇਮ ਵਿੱਚ ਇਕੱਠੇ ਹੋਏ। 11 ਉਸ ਸਮੇਂ ਉਹਨਾਂ ਨੇ ਯਾਹਵੇਹ ਨੂੰ ਸੱਤ ਸੌ ਪਸ਼ੂਆਂ ਦੇ ਸਿਰ ਅਤੇ ਸੱਤ ਹਜ਼ਾਰ ਭੇਡਾਂ ਅਤੇ ਬੱਕਰੀਆਂ ਦੀ ਬਲੀ ਦਿੱਤੀ ਜੋ ਉਹ ਵਾਪਸ ਲਿਆਏ ਸਨ। 12 ਅਤੇ ਉਹ ਇੱਕ ਨੇਮ ਵਿੱਚ ਸ਼ਾਮਲ ਹੋ ਗਏ ਕਿ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਯਾਹਵੇਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ਵਰ ਦੀ ਭਾਲ ਕਰਨ। 13 ਉਹ ਸਾਰੇ ਜਿਹੜੇ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਨੂੰ ਨਹੀਂ ਭਾਲਦੇ ਭਾਵੇਂ ਛੋਟਾ ਜਾਂ ਵੱਡਾ, ਆਦਮੀ ਜਾਂ ਔਰਤ ਸਭ ਮਾਰ ਦਿੱਤੇ ਜਾਣੇ ਸਨ। 14 ਉਹਨਾਂ ਨੇ ਉੱਚੀ-ਉੱਚੀ ਤਾੜੀਆਂ ਨਾਲ, ਚੀਕਦਿਆਂ ਅਤੇ ਤੁਰ੍ਹੀਆਂ ਅਤੇ ਸਿੰਗਾਂ ਨਾਲ ਯਾਹਵੇਹ ਦੀ ਸਹੁੰ ਖਾਧੀ। 15 ਅਤੇ ਸਾਰਾ ਯਹੂਦਾਹ ਉਸ ਸੁਗੰਧ ਤੋਂ ਬਾਗ਼-ਬਾਗ਼ ਹੋ ਗਿਆ ਕਿਉਂ ਜੋ ਉਹਨਾਂ ਨੇ ਆਪਣੇ ਸਾਰੇ ਦਿਲ ਦੇ ਨਾਲ ਸਹੁੰ ਖਾਧੀ ਸੀ ਅਤੇ ਆਪਣੀ ਪੂਰੀ ਇੱਛਾ ਨਾਲ ਯਾਹਵੇਹ ਦੇ ਸ਼ਰਧਾਲੂ ਹੋਏ ਸਨ ਅਤੇ ਉਹ ਉਹਨਾਂ ਨੂੰ ਮਿਲ ਗਿਆ ਅਤੇ ਯਾਹਵੇਹ ਨੇ ਉਹਨਾਂ ਨੂੰ ਚੁਫੇਰਿਓਂ ਅਰਾਮ ਦਿੱਤਾ।

16 ਰਾਜਾ ਆਸਾ ਨੇ ਆਪਣੀ ਦਾਦੀ ਮਕਾਹ ਨੂੰ ਵੀ ਰਾਣੀ ਮਾਤਾ ਦੇ ਅਹੁਦੇ ਤੋਂ ਹਟਾ ਦਿੱਤਾ, ਕਿਉਂਕਿ ਉਸਨੇ ਅਸ਼ੇਰਾਹ ਦੀ ਪੂਜਾ ਲਈ ਘਿਣਾਉਣੀ ਮੂਰਤ ਬਣਾਈ ਸੀ। ਆਸਾ ਨੇ ਉਸ ਨੂੰ ਭੰਨ ਤੋੜ ਕੇ ਕਿਦਰੋਨ ਘਾਟੀ ਵਿੱਚ ਸਾੜ ਦਿੱਤਾ। 17 ਹਾਲਾਂਕਿ ਉਸਨੇ ਇਸਰਾਏਲ ਤੋਂ ਉੱਚੇ ਸਥਾਨਾਂ ਨੂੰ ਨਹੀਂ ਹਟਾਇਆ ਪਰ ਆਸਾ ਦਾ ਮਨ ਉਸਦੀ ਸਾਰੀ ਉਮਰ ਯਾਹਵੇਹ ਦੇ ਪ੍ਰਤੀ ਵਚਨਬੱਧ ਸੀ। 18 ਉਹ ਪਰਮੇਸ਼ਵਰ ਦੇ ਭਵਨ ਵਿੱਚ ਚਾਂਦੀ ਅਤੇ ਸੋਨਾ ਅਤੇ ਉਹ ਵਸਤੂਆਂ ਲੈ ਆਇਆ ਜੋ ਉਸ ਨੇ ਅਤੇ ਉਸ ਦੇ ਪਿਤਾ ਨੇ ਸਮਰਪਿਤ ਕੀਤੇ ਸਨ।

19 ਆਸਾ ਦੇ ਰਾਜ ਦੇ ਪੈਂਤੀਵੇਂ ਸਾਲ ਤੱਕ ਕੋਈ ਹੋਰ ਯੁੱਧ ਨਹੀਂ ਹੋਇਆ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-