Pular para o conteúdo
Publicidade

2 ਇਤਿਹਾਸ 14

1 ਅਤੇ ਅਬੀਯਾਹ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਉਸ ਦਾ ਪੁੱਤਰ ਆਸਾ ਉਸ ਤੋਂ ਬਾਅਦ ਰਾਜਾ ਬਣਿਆ ਅਤੇ ਉਸ ਦੇ ਦਿਨਾਂ ਵਿੱਚ ਦੇਸ਼ ਵਿੱਚ ਦਸ ਸਾਲ ਸ਼ਾਂਤੀ ਰਹੀ।

ਆਸਾ ਯਹੂਦਾ ਦਾ ਰਾਜਾ

2 ਆਸਾ ਨੇ ਉਹ ਕੀਤਾ ਜੋ ਉਸ ਦੇ ਪਰਮੇਸ਼ਵਰ ਯਾਹਵੇਹ ਦੀ ਨਿਗਾਹ ਵਿੱਚ ਚੰਗਾ ਅਤੇ ਸਹੀ ਸੀ। 3 ਕਿਉਂ ਜੋ ਉਸ ਨੇ ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਸਥਾਨਾਂ ਨੂੰ ਅਤੇ ਅਸ਼ੇਰਾਹ ਦੇ ਸਾਰੇ ਦੇਵਤਿਆਂ ਨੂੰ ਚੁੱਕ ਦਿੱਤਾ ਅਤੇ ਥੰਮ੍ਹਾਂ ਨੂੰ ਭੰਨ ਛੱਡਿਆ ਅਤੇ ਟੁੰਡਾਂ ਨੂੰ ਵੱਢ ਸੁੱਟਿਆ। 4 ਉਸਨੇ ਯਹੂਦਾਹ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਨੂੰ ਭਾਲਣ ਅਤੇ ਉਸਦੇ ਕਾਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਕਰਨ। 5 ਉਸ ਨੇ ਯਹੂਦਾਹ ਦੇ ਹਰੇਕ ਕਸਬੇ ਵਿੱਚੋਂ ਉੱਚੀਆਂ ਥਾਵਾਂ ਅਤੇ ਧੂਪ ਦੀਆਂ ਜਗਵੇਦੀਆਂ ਨੂੰ ਹਟਾ ਦਿੱਤਾ ਅਤੇ ਉਸ ਦੇ ਅਧੀਨ ਰਾਜ ਵਿੱਚ ਸ਼ਾਂਤੀ ਸੀ। 6 ਉਸ ਨੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰ ਉਸਾਰੇ, ਕਿਉਂਕਿ ਦੇਸ਼ ਵਿੱਚ ਸ਼ਾਂਤੀ ਸੀ। ਉਹਨਾਂ ਸਾਲਾਂ ਦੌਰਾਨ ਕੋਈ ਵੀ ਉਸ ਨਾਲ ਲੜਿਆ ਨਹੀਂ ਸੀ, ਕਿਉਂਕਿ ਪਰਮੇਸ਼ਵਰ ਨੇ ਉਸ ਨੂੰ ਆਰਾਮ ਦਿੱਤਾ ਸੀ।

7 ਉਸ ਨੇ ਯਹੂਦਾਹ ਨੂੰ ਕਿਹਾ, "ਆਓ ਅਸੀਂ ਇਨ੍ਹਾਂ ਕਸਬਿਆਂ ਨੂੰ ਉਸਾਰੀਏ, ਅਤੇ ਉਹਨਾਂ ਦੇ ਆਲੇ-ਦੁਆਲੇ ਬੁਰਜਾਂ, ਦਰਵਾਜ਼ਿਆਂ ਅਤੇ ਬਾਰਾਂ ਨਾਲ ਕੰਧਾਂ ਬਣਾਈਏ। ਧਰਤੀ ਅਜੇ ਵੀ ਸਾਡੀ ਹੈ, ਕਿਉਂਕਿ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭਾਲਿਆ ਹੈ। ਅਸੀਂ ਉਸਨੂੰ ਭਾਲਿਆ ਇਸ ਲਈ ਉਸਨੇ ਸਾਨੂੰ ਹਰ ਪਾਸੇ ਤੋਂ ਅਰਾਮ ਦਿੱਤਾ ਹੈ।" ਇਸ ਲਈ ਉਹਨਾਂ ਨੇ ਨਗਰਾਂ ਨੂੰ ਬਣਾਇਆ ਅਤੇ ਖੁਸ਼ਹਾਲ ਹੁੰਦੇ ਗਏ।

8 ਆਸਾ ਦੇ ਕੋਲ ਯਹੂਦਾਹ ਦੀ ਤਿੰਨ ਲੱਖ ਫ਼ੌਜ ਸੀ ਜਿਹੜੇ ਢਾਲ਼ ਅਤੇ ਬਰਛੀ ਚੁੱਕਦੇ ਸਨ ਅਤੇ ਬਿਨਯਾਮੀਨ ਦੇ ਦੋ ਲੱਖ ਅੱਸੀ ਹਜ਼ਾਰ ਸਨ ਜੋ ਢਾਲ਼ ਚੁੱਕਦੇ ਸਨ ਅਤੇ ਤੀਰ ਚਲਾਉਂਦੇ ਸਨ ਅਤੇ ਇਹ ਸਾਰੇ ਸੂਰਬੀਰ ਯੋਧੇ ਸਨ।

9 ਜ਼ੇਰਾਹ ਕੂਸ਼ੀ ਦਸ ਲੱਖ ਦੀ ਫੌਜ ਅਤੇ ਤਿੰਨ ਸੌ ਰਥ ਲੈ ਕੇ ਉਹਨਾਂ ਦੇ ਵਿਰੁੱਧ ਨਿੱਕਲਿਆ ਅਤੇ ਮਾਰੇਸ਼ਾਹ ਵਿੱਚ ਆਇਆ। 10 ਆਸਾ ਉਸ ਨੂੰ ਮਿਲਣ ਲਈ ਬਾਹਰ ਗਿਆ, ਅਤੇ ਉਹਨਾਂ ਨੇ ਮਾਰੇਸ਼ਾਹ ਦੇ ਨੇੜੇ ਸਫ਼ਤਾਹ ਦੀ ਵਾਦੀ ਵਿੱਚ ਲੜਾਈ ਦੀਆਂ ਸਥਿਤੀਆਂ ਬਣਾਈਆਂ।

11 ਤਦ ਆਸਾ ਨੇ ਆਪਣੇ ਪਰਮੇਸ਼ਵਰ ਨੂੰ ਬੁਲਾਇਆ ਅਤੇ ਕਿਹਾ, "ਯਾਹਵੇਹ, ਤੇਰੇ ਵਰਗਾ ਕੋਈ ਨਹੀਂ ਜੋ ਤਾਕਤਵਰਾਂ ਦੇ ਵਿਰੁੱਧ ਸ਼ਕਤੀਹੀਣ ਦੀ ਸਹਾਇਤਾ ਕਰੇ। ਹੇ ਯਾਹਵੇਹ ਸਾਡੇ ਪਰਮੇਸ਼ਵਰ ਸਾਡੀ ਸਹਾਇਤਾ ਕਰੋ, ਕਿਉਂਕਿ ਅਸੀਂ ਤੁਹਾਡੇ ਉੱਤੇ ਭਰੋਸਾ ਕਰਦੇ ਹਾਂ ਅਤੇ ਤੁਹਾਡੇ ਨਾਮ ਉੱਤੇ ਅਸੀਂ ਇਸ ਵਿਸ਼ਾਲ ਸੈਨਾ ਦੇ ਵਿਰੁੱਧ ਆਏ ਹਾਂ। ਯਾਹਵੇਹ ਹੀ ਸਾਡਾ ਪਰਮੇਸ਼ਵਰ ਹੈ। ਅਜਿਹਾ ਕਦੇ ਨਹੀਂ ਹੋਇਆ ਕਿ ਕੋਈ ਆਦਮੀ ਤੁਹਾਡੇ ਉੱਤੇ ਹਾਵੀ ਹੋ ਜਾਵੇ।"

12 ਯਾਹਵੇਹ ਨੇ ਆਸਾ ਅਤੇ ਯਹੂਦਾਹ ਦੇ ਅੱਗੇ ਕੂਸ਼ੀਆਂ ਨੂੰ ਮਾਰਿਆ ਅਤੇ ਕੂਸ਼ੀ ਭੱਜ ਗਏ, 13 ਅਤੇ ਆਸਾ ਅਤੇ ਉਹ ਦੇ ਲੋਕਾਂ ਨੇ ਗਰਾਰ ਤੀਕ ਉਹਨਾਂ ਦਾ ਪਿੱਛਾ ਕੀਤਾ ਅਤੇ ਕੂਸ਼ੀਆਂ ਵਿੱਚੋਂ ਇੰਨੇ ਖੇਤ ਰਹੇ ਕਿ ਉਹ ਫੇਰ ਸੰਭਲ ਨਾ ਸੱਕੇ ਕਿਉਂ ਜੋ ਉਹ ਯਾਹਵੇਹ ਅਤੇ ਉਸ ਦੇ ਦਲ ਦੇ ਹੱਥੋਂ ਮਾਰੇ ਗਏ ਅਤੇ ਯਹੂਦਾਹ ਬਹੁਤ ਸਾਰਾ ਲੁੱਟ ਦਾ ਮਾਲ ਚੁੱਕ ਲਿਆਇਆ। 14 ਉਹਨਾਂ ਨੇ ਗਰਾਰ ਦੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਨੂੰ ਤਬਾਹ ਕਰ ਦਿੱਤਾ, ਕਿਉਂਕਿ ਯਾਹਵੇਹ ਦਾ ਡਰ ਉਹਨਾਂ ਉੱਤੇ ਆ ਗਿਆ ਸੀ। ਉਹਨਾਂ ਨੇ ਇਹ ਸਾਰੇ ਪਿੰਡ ਲੁੱਟ ਲਏ, ਕਿਉਂਕਿ ਇੱਥੇ ਬਹੁਤ ਸਾਰਾ ਲੁੱਟਮਾਰ ਦਾ ਮਾਲ ਸੀ। 15 ਉਹਨਾਂ ਨੇ ਚਰਵਾਹਿਆਂ ਦੇ ਡੇਰਿਆਂ ਤੇ ਵੀ ਹਮਲਾ ਕੀਤਾ ਅਤੇ ਭੇਡਾਂ, ਬੱਕਰੀਆਂ ਅਤੇ ਊਠਾਂ ਦੇ ਝੁੰਡ ਨੂੰ ਲੁੱਟ ਲਿਆ। ਫਿਰ ਉਹ ਯੇਰੂਸ਼ਲੇਮ ਵਾਪਸ ਆ ਗਏ।

Estes versículos te tocaram? Ore agora!

+581 estão orando agora.

Junte-se à corrente de oração.