Pular para o conteúdo
Publicidade

2 ਇਤਿਹਾਸ 2

ਮੰਦਰ ਬਣਾਉਣ ਦੀਆਂ ਤਿਆਰੀਆਂ

1 ਸ਼ਲੋਮੋਨ ਨੇ ਯਾਹਵੇਹ ਦੇ ਨਾਮ ਲਈ ਇੱਕ ਭਵਨ ਅਤੇ ਆਪਣੇ ਲਈ ਇੱਕ ਸ਼ਾਹੀ ਮਹਿਲ ਬਣਾਉਣ ਦਾ ਹੁਕਮ ਦਿੱਤਾ। 2 ਅਤੇ ਸ਼ਲੋਮੋਨ ਨੇ 70,000 ਮਨੁੱਖ ਭਾਰ ਢੋਣ ਲਈ ਅਤੇ 80,000 ਮਨੁੱਖ ਪਹਾੜ ਦੇ ਪੱਥਰ ਕੱਟਣ ਲਈ ਅਤੇ 3,600 ਮਨੁੱਖ ਉਹਨਾਂ ਦੀ ਵੇਖ ਭਾਲ ਲਈ ਭਰਤੀ ਕੀਤੇ।

3 ਸ਼ਲੋਮੋਨ ਨੇ ਸੂਰ ਦੇ ਰਾਜੇ ਹੀਰਾਮ ਨੂੰ ਇਹ ਸੰਦੇਸ਼ ਭੇਜਿਆ:

"ਇਸ ਲਈ ਕਿ ਤੂੰ ਮੇਰੇ ਪਿਤਾ ਦਾਵੀਦ ਨਾਲ ਵਰਤਾਓ ਕੀਤਾ ਅਤੇ ਉਹ ਦੇ ਰਹਿਣ ਦਾ ਘਰ ਬਣਾਉਣ ਲਈ ਉਸ ਨੂੰ ਦਿਆਰ ਦੀ ਲੱਕੜ ਭੇਜੀ। 4 ਹੁਣ ਮੈਂ ਮੇਰੇ ਯਾਹਵੇਹ ਪਰਮੇਸ਼ਵਰ ਦੇ ਨਾਮ ਤੇ ਇੱਕ ਭਵਨ ਬਣਾਉਣ ਲੱਗਾ ਹਾਂ ਅਤੇ ਇਸ ਨੂੰ ਉਸ ਦੇ ਅੱਗੇ ਸੁਗੰਧਿਤ ਧੂਪ ਧੁਖਾਉਣ ਲਈ, ਪਵਿੱਤਰ ਰੋਟੀ ਨਿਯਮਤ ਤੌਰ ਤੇ ਲਗਾਉਣ ਲਈ ਅਤੇ ਹਰ ਸਵੇਰ ਅਤੇ ਸ਼ਾਮ ਅਤੇ ਸਬਤ ਦੇ ਦਿਨ,2:4 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਨਵੇਂ ਚੰਦ ਤੇ ਹੋਮ ਦੀਆਂ ਭੇਟਾਂ ਯਾਹਵੇਹ ਸਾਡੇ ਪਰਮੇਸ਼ਵਰ ਦੇ ਤਿਉਹਾਰਾਂ ਤੇ ਚੜ੍ਹਾਉਣ ਲਈ ਸਮਰਪਿਤ ਕਰਨ ਲਈ। ਇਹ ਇਸਰਾਏਲ ਲਈ ਇੱਕ ਸਥਾਈ ਹੁਕਮ ਹੈ।

5 "ਜਿਹੜਾ ਭਵਨ ਮੈਂ ਬਣਾਉਣ ਜਾ ਰਿਹਾ ਹਾਂ ਉਹ ਮਹਾਨ ਹੋਵੇਗਾ, ਕਿਉਂਕਿ ਸਾਡਾ ਪਰਮੇਸ਼ਵਰ ਬਾਕੀ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ। 6 ਪਰ ਕੌਣ ਹੈ ਜੋ ਉਸ ਦੇ ਲਈ ਭਵਨ ਬਣਾ ਸਕਦਾ ਹੈ ਜਦ ਕਿ ਸਵਰਗ ਸਗੋਂ ਸਵਰਗਾਂ ਦੇ ਸਵਰਗ ਉਸ ਨੂੰ ਸੰਭਾਲ ਨਹੀਂ ਸਕੇ? ਤਾਂ ਫਿਰ ਮੈਂ ਕੌਣ ਹਾਂ ਜੋ ਉਹ ਦੇ ਲਈ ਇੱਕ ਭਵਨ ਬਣਾਵਾਂ, ਸਿਵਾਏ ਉਸ ਦੇ ਅੱਗੇ ਬਲੀਆਂ ਚੜ੍ਹਾਉਣ ਵਾਲੀ ਜਗ੍ਹਾ ਵਜੋਂ?

7 "ਇਸ ਲਈ, ਮੇਰੇ ਕੋਲ ਇੱਕ ਅਜਿਹੇ ਆਦਮੀ ਨੂੰ ਭੇਜੋ ਜੋ ਸੋਨੇ ਅਤੇ ਚਾਂਦੀ, ਪਿੱਤਲ ਅਤੇ ਲੋਹੇ ਅਤੇ ਬੈਂਗਣੀ, ਕਿਰਮਚੀ ਅਤੇ ਨੀਲੇ ਧਾਗੇ ਵਿੱਚ ਕੰਮ ਕਰਨ ਵਿੱਚ ਮਾਹਰ ਅਤੇ ਉੱਕਰੀ ਕਲਾ ਵਿੱਚ ਕਾਰੀਗਰ ਹੋਵੇ, ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਮੇਰੇ ਹੁਨਰਮੰਦ ਕਾਮਿਆਂ ਨਾਲ ਕੰਮ ਕਰਨ ਲਈ, ਜਿਸ ਨੂੰ ਮੇਰੇ ਪਿਤਾ ਦਾਵੀਦ ਪ੍ਰਦਾਨ ਕੀਤਾ।

8 "ਅਤੇ ਦਿਆਰ, ਸਰੂ ਅਤੇ ਚੰਦਨ ਦੀਆਂ ਗੇਲੀਆਂ ਲਬਾਨੋਨ ਵਿੱਚੋਂ ਮੈਨੂੰ ਭੇਜੀ ਕਿਉਂ ਜੋ ਮੈਂ ਜਾਣਦਾ ਹਾਂ ਭਈ ਤੇਰੇ ਟਹਿਲੂਏ ਲਬਾਨੋਨ ਦੀਆਂ ਗੇਲੀਆਂ ਵੱਢਣ ਵਿੱਚ ਕਾਰੀਗਰ ਹਨ ਅਤੇ ਵੇਖ, ਮੇਰੇ ਟਹਿਲੂਏ ਤੇਰੇ ਟਹਿਲੂਆਂ ਨਾਲ ਰਹਿਣਗੇ। 9 ਜੋ ਮੇਰੇ ਲਈ ਬਹੁਤ ਸਾਰੀਆਂ ਗੇਲੀਆਂ ਤਿਆਰ ਕਰਨ ਕਿਉਂ ਜੋ ਜਿਹੜਾ ਭਵਨ ਮੈਂ ਬਣਾਉਣ ਵਾਲਾ ਹਾਂ ਉਹ ਮਹਾਨ ਤੇ ਅੱਤ ਅਚਰਜ ਹੋਵੇਗਾ। 10 ਮੈਂ ਤੇਰੇ ਸੇਵਕਾਂ ਨੂੰ, ਲੱਕੜਾਂ ਵੱਢਣ ਵਾਲਿਆਂ ਨੂੰ, ਕਣਕ ਦੇ ਵੀਹ ਹਜ਼ਾਰ ਡੰਗ, ਜੌਂ ਦੇ ਵੀਹ ਹਜ਼ਾਰ, ਜੌਂ ਦੀ ਮੈ ਵੀਹ ਹਜ਼ਾਰ ਲੀਟਰ ਅਤੇ ਵੀਹ ਹਜ਼ਾਰ ਲੀਟਰ ਜ਼ੈਤੂਨ ਦਾ ਤੇਲ ਦੇ ਦਿਆਂਗਾ।"

11 ਸੂਰ ਦੇ ਰਾਜੇ ਹੀਰਾਮ ਨੇ ਸ਼ਲੋਮੋਨ ਨੂੰ ਚਿੱਠੀ ਰਾਹੀਂ ਜਵਾਬ ਦਿੱਤਾ:

"ਕਿਉਂਕਿ ਯਾਹਵੇਹ ਨੂੰ ਆਪਣੇ ਲੋਕਾਂ ਨਾਲ ਪਿਆਰ ਹੈ, ਉਸ ਨੇ ਤੁਹਾਨੂੰ ਉਹਨਾਂ ਦਾ ਰਾਜਾ ਬਣਾਇਆ ਹੈ।"

12 ਅਤੇ ਹੀਰਾਮ ਨੇ ਅੱਗੇ ਕਿਹਾ:

"ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਜਿਸ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ! ਉਸ ਨੇ ਰਾਜਾ ਦਾਵੀਦ ਨੂੰ ਇੱਕ ਬੁੱਧੀਮਾਨ ਪੁੱਤਰ ਦਿੱਤਾ ਹੈ, ਜੋ ਬੁੱਧੀ ਅਤੇ ਸਮਝ ਵਾਲਾ ਹੈ, ਜੋ ਯਾਹਵੇਹ ਲਈ ਇੱਕ ਭਵਨ ਅਤੇ ਆਪਣੇ ਲਈ ਇੱਕ ਮਹਿਲ ਬਣਾਏਗਾ।

13 "ਮੈਂ ਤੁਹਾਡੇ ਕੋਲ ਇੱਕ ਮਹਾਨ ਬੁੱਧ ਵਾਲੇ ਆਦਮੀ ਹੀਰਾਮ ਅਬੀ ਨੂੰ ਭੇਜ ਰਿਹਾ ਹਾਂ, 14 ਜਿਸ ਦੀ ਮਾਤਾ ਦਾਨ ਤੋਂ ਸੀ ਅਤੇ ਜਿਸ ਦਾ ਪਿਤਾ ਸੂਰ ਦੇਸ਼ ਤੋਂ ਸੀ। ਉਹ ਸੋਨੇ, ਚਾਂਦੀ ਅਤੇ ਪਿੱਤਲ ਅਤੇ ਲੋਹੇ ਅਤੇ ਪੱਥਰ ਅਤੇ ਲੱਕੜੀ ਦਾ ਕੰਮ ਕਰਨ ਵਿੱਚ ਅਤੇ ਨੀਲੇ ਬੈਂਗਣੀ ਤੇ ਕਿਰਮਚੀ ਤੇ ਮਹੀਨ ਕਤਾਨੀ ਕੱਪੜੇ ਦੇ ਕੰਮ ਵਿੱਚ ਅਤੇ ਹਰ ਪਰਕਾਰ ਦੇ ਉੱਕਰਨ ਦੇ ਕੰਮ ਵਿੱਚ ਅਤੇ ਹਰ ਪਰਕਾਰ ਦੀ ਕਾਰੀਗਰੀ ਦੇ ਲਈ ਜੋ ਉਹ ਨੂੰ ਸੌਂਪੀ ਜਾਵੇ ਕਾਰੀਗਰ ਹੈ। ਉਹ ਤੇਰੇ ਸਿਆਣੇ ਮਨੁੱਖਾਂ ਤੇ ਮੇਰੇ ਸੁਆਮੀ ਤੇਰੇ ਪਿਤਾ ਦਾਵੀਦ ਦੇ ਸਿਆਣਿਆਂ ਮਨੁੱਖਾਂ ਨਾਲ ਹੋਵੇ।

15 "ਹੁਣ ਮੇਰੇ ਸੁਆਮੀ ਨੂੰ ਆਪਣੇ ਸੇਵਕਾਂ ਨੂੰ ਕਣਕ ਅਤੇ ਜੌਂ ਅਤੇ ਜ਼ੈਤੂਨ ਦਾ ਤੇਲ ਅਤੇ ਦਾਖ਼ਰਸ ਭੇਜ ਦੇਵੇ ਜਿਸਦਾ ਉਸਨੇ ਵਾਅਦਾ ਕੀਤਾ ਸੀ, 16 ਅਤੇ ਅਸੀਂ ਲਬਾਨੋਨ ਦੀ ਲੱਕੜ ਨੂੰ ਕੱਟਾਂਗੇ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ ਅਤੇ ਅਸੀਂ ਉਹਨਾਂ ਨੂੰ ਸਮੁੰਦਰ ਦੇ ਰਸਤੇ ਯਾਫਾ ਤੱਕ ਪਹੁੰਚਾ ਦਿਆਂਗੇ। ਫਿਰ ਤੁਸੀਂ ਉਹਨਾਂ ਨੂੰ ਯੇਰੂਸ਼ਲੇਮ ਲੈ ਜਾ ਸਕਦੇ ਹੋ।"

17 ਸ਼ਲੋਮੋਨ ਨੇ ਇਸਰਾਏਲ ਦੇ ਸਾਰੇ ਪਰਦੇਸੀਆਂ ਦੀ ਗਿਣਤੀ ਕੀਤੀ ਜਿਵੇਂ ਉਹ ਦੇ ਪਿਤਾ ਦਾਵੀਦ ਨੇ ਉਨ੍ਹਾਂ ਨੂੰ ਗਿਣਿਆ ਸੀ ਅਤੇ ਉਹ ਇੱਕ ਲੱਖ ਤਰਵੰਜਾ ਹਜ਼ਾਰ ਛੇ ਸੌ ਨਿੱਕਲੇ। 18 ਉਸ ਨੇ ਉਹਨਾਂ ਵਿੱਚੋਂ 70,000 ਨੂੰ ਭਾਰ ਢੋਣ ਲਈ ਅਤੇ 80,000 ਨੂੰ ਪਹਾੜੀਆਂ ਵਿੱਚ ਪੱਥਰ ਤੋੜਨ ਲਈ ਅਤੇ 3,600 ਸੌ ਨੂੰ ਲੋਕਾਂ ਦੇ ਕੰਮ ਕਰਨ ਉੱਤੇ ਅਧਿਕਾਰੀ ਨਿਯੁਕਤ ਕੀਤਾ।

Estes versículos te tocaram? Ore agora!

+581 estão orando agora.

Junte-se à corrente de oração.