Pular para o conteúdo
Publicidade

2 ਇਤਿਹਾਸ 3

ਯੇਰੂਸ਼ਲੇਮ ਵਿੱਚ ਮੰਦਰ ਦੀ ਉਸਾਰੀ

1 ਫਿਰ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਮੋਰਿਆਹ ਪਹਾੜ ਉੱਤੇ ਯਾਹਵੇਹ ਦਾ ਮੰਦਰ ਬਣਾਉਣਾ ਸ਼ੁਰੂ ਕੀਤਾ, ਜਿੱਥੇ ਉਸ ਦੇ ਪਿਤਾ ਦਾਵੀਦ ਨੂੰ ਯਾਹਵੇਹ ਪ੍ਰਗਟ ਹੋਇਆ ਸੀ। ਇਹ ਦਾਵੀਦ ਦੁਆਰਾ ਪ੍ਰਦਾਨ ਕੀਤੀ ਗਈ ਜਗ੍ਹਾ ਅਰੌਨਾਹ ਦੇ ਪਿੜ ਤੇ ਸੀ। 2 ਉਸਨੇ ਆਪਣੇ ਰਾਜ ਦੇ ਚੌਥੇ ਸਾਲ ਵਿੱਚ ਦੂਸਰੇ ਮਹੀਨੇ ਦੇ ਦੂਸਰੇ ਦਿਨ ਨਿਰਮਾਣ ਸ਼ੁਰੂ ਕੀਤਾ।

3 ਸ਼ਲੋਮੋਨ ਨੇ ਪਰਮੇਸ਼ਵਰ ਦੇ ਭਵਨ ਦੀ ਉਸਾਰੀ ਲਈ ਜੋ ਨੀਂਹ ਰੱਖੀ ਸੀ, ਉਹ ਸੱਠ ਹੱਥ ਲੰਬੀ ਅਤੇ ਵੀਹ ਹੱਥ ਚੌੜੀ ਸੀ (ਪੁਰਾਣੇ ਮਿਆਰ ਦੇ ਹੱਥ ਦੇ ਅਨੁਸਾਰ)। 4 ਹੈਕਲ ਦੇ ਸਾਹਮਣੇ ਦੀ ਡਿਉੜੀ ਦੀ ਚੌੜਾਈ, ਲੰਬਾਈ ਅਤੇ ਉਚਾਈ ਵੀਹ ਹੱਥ ਸੀ।

ਉਸ ਨੇ ਅੰਦਰਲੇ ਪਾਸੇ ਨੂੰ ਸ਼ੁੱਧ ਸੋਨੇ ਨਾਲ ਭਰ ਦਿੱਤਾ। 5 ਉਸਨੇ ਮੁੱਖ ਹਾਲ ਨੂੰ ਚੀਲ ਦੀ ਲੱਕੜੀ ਨਾਲ ਜੜਿਆ ਅਤੇ ਇਸ ਨੂੰ ਵਧੀਆ ਸੋਨੇ ਨਾਲ ਮੜ੍ਹਿਆ ਅਤੇ ਇਸ ਨੂੰ ਖਜ਼ੂਰ ਦੇ ਰੁੱਖ ਅਤੇ ਜੰਜ਼ੀਰੀਆਂ ਨਾਲ ਸਜਾਇਆ। 6 ਉਸ ਨੇ ਭਵਨ ਨੂੰ ਕੀਮਤੀ ਪੱਥਰਾਂ ਨਾਲ ਸਜਾਇਆ ਅਤੇ ਜਿਸ ਸੋਨੇ ਦੀ ਉਸਨੇ ਵਰਤੋਂ ਕੀਤੀ ਉਹ ਪਰਵਇਮ ਦੇਸ਼ ਦਾ ਸੋਨਾ ਸੀ। 7 ਉਸ ਨੇ ਭਵਨ ਦੀਆਂ ਛੱਤਾਂ, ਉਸ ਦੀ ਡਿਉੜੀ, ਕੰਧਾਂ ਅਤੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਕੰਧਾਂ ਉੱਤੇ ਕਰੂਬੀ ਉੱਕਰੇ।

8 ਉਸ ਨੇ ਸਭ ਤੋਂ ਪਵਿੱਤਰ ਸਥਾਨ ਬਣਾਇਆ, ਜਿਸ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਲੰਬੀ ਅਤੇ ਵੀਹ ਹੱਥ ਚੌੜੇ ਸੀ। ਉਸਨੇ ਛੇ ਸੌ ਤੋੜੇ ਚੋਖੇ ਸੋਨੇ ਨਾਲ ਮੜ੍ਹਿਆ। 9 ਸੋਨੇ ਦੇ ਕਿੱਲਾਂ ਦਾ ਭਾਰ ਪੰਜਾਹ ਸ਼ੈਕੇਲ ਸੀ ਅਤੇ ਉਸ ਨੇ ਉੱਪਰਲੀਆਂ ਕੋਠੜੀਆਂ ਵੀ ਸੋਨੇ ਨਾਲ ਮੜ੍ਹ ਦਿੱਤਾ।

10 ਅਤੇ ਉਸ ਨੇ ਅੱਤ ਪਵਿੱਤਰ ਅਸਥਾਨ ਵਿੱਚ ਦੋ ਕਰੂਬੀ ਉੱਕਰ ਕੇ ਬਣਾਏ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ। 11 ਅਤੇ ਕਰੂਬੀਆਂ ਦੇ ਖੰਭਾਂ ਦੀ ਲੰਬਾਈ ਵੀਹ ਹੱਥ ਸੀ। ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਤੱਕ ਪਹੁੰਚਿਆ ਹੋਇਆ ਸੀ। 12 ਅਤੇ ਦੂਸਰੀ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤਾਈਂ ਪਹੁੰਚਿਆ ਹੋਇਆ ਅਰ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਤੇ ਖੰਭ ਨਾਲ ਜੁੜਿਆ ਹੋਇਆ ਸੀ। 13 ਇਨ੍ਹਾਂ ਕਰੂਬੀਆਂ ਦੇ ਖੰਭ ਵੀਹ ਹੱਥ ਫੈਲੇ ਹੋਏ ਸਨ ਅਤੇ ਉਹ ਆਪਣੇ-ਆਪਣੇ ਪੈਰਾਂ ਉੱਤੇ ਖਲੋਤੇ ਸਨ ਅਰ ਉਹਨਾਂ ਦੇ ਮੂੰਹ ਅੰਦਰਵਾਰ ਨੂੰ ਸਨ।

14 ਅਤੇ ਉਸ ਨੇ ਪਰਦਾ ਨੀਲੇ, ਬੈਂਗਣੀ, ਲਾਲ ਰੰਗ ਮਹੀਨ ਕਤਾਨ ਦੇ ਕੱਪੜੇ ਦਾ ਬਣਾਇਆ ਅਤੇ ਉਸ ਦੇ ਉੱਤੇ ਕਰੂਬੀ ਫ਼ਰਿਸ਼ਤੇ ਦੀ ਕਢਾਈ ਕੀਤੀ।

15 ਭਵਨ ਦੇ ਸਾਹਮਣੇ ਲਈ ਉਸਨੇ ਦੋ ਥੰਮ੍ਹ ਬਣਾਏ, ਜੋ ਇਕੱਠੇ 35 ਹੱਥ ਲੰਬੇ ਸਨ, ਹਰੇਕ ਦੀ ਪੂੰਜੀ ਪੰਜ ਹੱਥ ਉੱਚੀ ਸੀ। 16 ਉਸ ਨੇ ਆਪਸ ਵਿੱਚ ਜੁੜੀਆਂ ਜ਼ੰਜੀਰਾਂ ਬਣਾਈਆਂ ਅਤੇ ਉਹਨਾਂ ਨੂੰ ਥੰਮ੍ਹਾਂ ਦੇ ਉੱਪਰ ਰੱਖਿਆ। ਉਸ ਨੇ ਸੌ ਅਨਾਰ ਵੀ ਬਣਾਏ ਅਤੇ ਉਹਨਾਂ ਨੂੰ ਜ਼ੰਜੀਰਾਂ ਨਾਲ ਜੋੜ ਦਿੱਤਾ। 17 ਉਸ ਨੇ ਹੈਕਲ ਦੇ ਸਾਹਮਣੇ ਥੰਮ੍ਹਾਂ ਨੂੰ ਖੜ੍ਹਾ ਕੀਤਾ, ਇੱਕ ਦੱਖਣ ਵੱਲ ਅਤੇ ਇੱਕ ਉੱਤਰ ਵੱਲ। ਦੱਖਣ ਵੱਲ ਇੱਕ ਦਾ ਨਾਮ ਉਸ ਨੇ ਯਾਕੀਨ ਅਤੇ ਉੱਤਰ ਵੱਲ ਇੱਕ ਦਾ ਨਾਮ ਬੋਅਜ਼ ਰੱਖਿਆ।

Estes versículos te tocaram? Ore agora!

+581 estão orando agora.

Junte-se à corrente de oração.