Pular para o conteúdo
Publicidade

2 ਇਤਿਹਾਸ 22

ਯਹੂਦਾ ਦਾ ਰਾਜਾ ਅਹਜ਼ਯਾਹ

1 ਯੇਰੂਸ਼ਲੇਮ ਦੇ ਲੋਕਾਂ ਨੇ ਯਹੋਰਾਮ ਦੇ ਸਭ ਤੋਂ ਛੋਟੇ ਪੁੱਤਰ ਅਹਜ਼ਯਾਹ ਨੂੰ ਉਸਦੀ ਥਾਂ ਤੇ ਰਾਜਾ ਬਣਾਇਆ, ਕਿਉਂਕਿ ਉਹ ਹਮਲਾਵਰਾਂ ਨੇ ਜਿਹੜੇ ਅਰਬੀਆਂ ਦੇ ਨਾਲ ਡੇਰੇ ਵਿੱਚ ਆਏ ਸਨ, ਸਾਰੇ ਵੱਡੇ ਪੁੱਤਰਾਂ ਨੂੰ ਮਾਰ ਦਿੱਤਾ ਸੀ। ਇਸ ਲਈ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ।

2 ਅਹਜ਼ਯਾਹ ਬਾਈ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਇੱਕ ਸਾਲ ਯੇਰੂਸ਼ਲੇਮ ਵਿੱਚ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਅਥਲਯਾਹ ਸੀ, ਜੋ ਆਮਰੀ ਦੀ ਪੋਤੀ ਸੀ।

3 ਉਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ਉੱਤੇ ਚੱਲਿਆ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਦੁਸ਼ਟ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਸੀ। 4 ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ, ਜਿਵੇਂ ਕਿ ਅਹਾਬ ਦੇ ਘਰਾਣੇ ਨੇ ਕੀਤਾ ਸੀ, ਕਿਉਂਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਦੇ ਉਹੀ ਸਲਾਹਕਾਰ ਸਨ ਜਿਸ ਤੋਂ ਉਸ ਦੀ ਤਬਾਹੀ ਹੋਈ। 5 ਜਦੋਂ ਉਹ ਇਸਰਾਏਲ ਦੇ ਰਾਜਾ ਅਹਾਬ ਦੇ ਪੁੱਤਰ ਯੋਰਾਮ ਦੇ ਨਾਲ ਰਾਮੋਥ ਗਿਲਆਦ ਵਿੱਚ ਅਰਾਮ ਦੇ ਰਾਜੇ ਹਜ਼ਾਏਲ ਨਾਲ ਯੁੱਧ ਕਰਨ ਲਈ ਗਿਆ ਤਾਂ ਉਸ ਨੇ ਉਹਨਾਂ ਦੀ ਸਲਾਹ ਵੀ ਮੰਨੀ। ਅਰਾਮੀਆਂ ਨੇ ਯੋਰਾਮ ਨੂੰ ਜ਼ਖਮੀ ਕਰ ਦਿੱਤਾ; 6 ਇਸ ਲਈ ਉਹ ਯਿਜ਼ਰਏਲ ਨੂੰ ਵਾਪਸ ਆਇਆ ਤਾਂ ਕਿ ਉਹਨਾਂ ਜ਼ਖਮਾਂ ਤੋਂ ਠੀਕ ਹੋ ਜਾਏ ਜੋ ਉਹਨਾਂ ਨੇ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਾਈ ਵਿੱਚ ਰਾਮੋਥ ਵਿੱਚ ਉਸ ਨੂੰ ਦਿੱਤੇ ਸਨ।

ਤਦ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਅਹਾਬ ਦੇ ਪੁੱਤਰ ਯੋਰਾਮ ਨੂੰ ਦੇਖਣ ਲਈ ਯਿਜ਼ਰਏਲ ਨੂੰ ਗਿਆ ਕਿਉਂਕਿ ਉਹ ਜ਼ਖਮੀ ਹੋ ਗਿਆ ਸੀ।

7 ਅਤੇ ਅਹਜ਼ਯਾਹ ਦਾ ਨਾਸ ਪਰਮੇਸ਼ਵਰ ਵੱਲੋਂ ਐਉਂ ਹੋਇਆ ਕਿ ਉਹ ਯੋਰਾਮ ਦੇ ਕੋਲ ਗਿਆ ਕਿਉਂ ਜੋ ਜਦ ਉਹ ਪਹੁੰਚਿਆ ਤਾਂ ਯਹੋਰਾਮ ਦੇ ਸੰਗ ਨਿਮਸ਼ੀ ਦੇ ਪੁੱਤਰ ਯੇਹੂ ਦੇ ਨਾਲ ਲੜਨ ਲਈ ਗਿਆ ਜਿਹ ਨੂੰ ਯਾਹਵੇਹ ਨੇ ਅਹਾਬ ਦੇ ਘਰਾਣੇ ਨੂੰ ਮਿਟਾਉਣ ਲਈ ਠਹਿਰਾਇਆ ਸੀ। 8 ਜਦੋਂ ਯੇਹੂ ਅਹਾਬ ਦੇ ਘਰਾਣੇ ਦਾ ਨਿਆਂ ਕਰ ਰਿਹਾ ਸੀ, ਉਸ ਨੇ ਯਹੂਦਾਹ ਦੇ ਅਧਿਕਾਰੀਆਂ ਅਤੇ ਅਹਜ਼ਯਾਹ ਦੇ ਰਿਸ਼ਤੇਦਾਰਾਂ ਦੇ ਪੁੱਤਰਾਂ ਨੂੰ, ਜੋ ਅਹਜ਼ਯਾਹ ਦੇ ਘਰ ਆਏ ਹੋਏ ਸਨ, ਲੱਭ ਲਿਆ ਅਤੇ ਉਸ ਨੇ ਉਹਨਾਂ ਨੂੰ ਮਾਰ ਦਿੱਤਾ। 9 ਅਤੇ ਉਸ ਨੇ ਅਹਜ਼ਯਾਹ ਨੂੰ ਲੱਭਿਆ ਜਿਹੜਾ ਸਾਮਰਿਯਾ ਵਿੱਚ ਲੁਕਿਆ ਹੋਇਆ ਸੀ ਜੋ ਉਹ ਉਸ ਨੂੰ ਫੜ ਕੇ ਯੇਹੂ ਕੋਲ ਲਿਆਏ ਅਤੇ ਉਸ ਨੂੰ ਕਤਲ ਕੀਤਾ ਅਤੇ ਉਹਨਾਂ ਨੇ ਉਸ ਨੂੰ ਦੱਬਿਆ ਕਿਉਂ ਜੋ ਉਹ ਆਖਣ ਲੱਗੇ ਕਿ ਇਹ ਯਹੋਸ਼ਾਫ਼ਾਟ ਦਾ ਪੁੱਤਰ ਹੈ ਜੋ ਆਪਣੇ ਸਾਰੇ ਦਿਲ ਨਾਲ ਯਾਹਵੇਹ ਦਾ ਚਾਹਵੰਦ ਰਿਹਾ ਸੋ ਅਹਜ਼ਯਾਹ ਦੇ ਘਰਾਣੇ ਵਿੱਚ ਰਾਜ ਨੂੰ ਸੰਭਾਲਣ ਦੀ ਸ਼ਕਤੀ ਨਾ ਰਹੀ।

ਅਥਲਯਾਹ ਅਤੇ ਯੋਆਸ਼

10 ਜਦੋਂ ਅਹਜ਼ਯਾਹ ਰਾਜੇ ਦੀ ਮਾਤਾ ਅਥਲਯਾਹ ਨੇ ਦੇਖਿਆ ਕਿ ਉਸ ਦਾ ਪੁੱਤਰ ਮਰ ਗਿਆ ਹੈ, ਤਾਂ ਉਸ ਨੇ ਉੱਠ ਕੇ ਯਹੂਦਾਹ ਦੇ ਘਰਾਣੇ ਦੀ ਸਾਰੇ ਰਾਜ ਵੰਸ਼ ਦਾ ਨਾਸ ਕਰ ਦਿੱਤਾ। 11 ਪਰ ਯਹੋਸ਼ੇਬਾ ਜੋ ਰਾਜਾ ਯਹੋਰਾਮ ਦੀ ਧੀ ਸੀ, ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਲੈ ਲਿਆ ਅਤੇ ਉਸ ਨੂੰ ਸ਼ਾਹੀ ਸਰਦਾਰਾਂ ਵਿੱਚੋਂ ਜੋ ਕਤਲ ਕੀਤੇ ਜਾਣ ਵਾਲੇ ਸਨ, ਚੋਰੀ ਕਰ ਲਿਆ ਅਤੇ ਉਸ ਨੂੰ ਅਤੇ ਉਸ ਦੀ ਦਾਸੀ ਨੂੰ ਇੱਕ ਸੌਣ ਵਾਲੇ ਕਮਰੇ ਵਿੱਚ ਪਾ ਦਿੱਤਾ ਕਿਉਂਕਿ ਯਹੋਸ਼ਬਾ, ਜੋ ਕਿ ਰਾਜਾ ਯਹੋਰਾਮ ਦੀ ਧੀ ਅਤੇ ਜਾਜਕ ਯਹੋਯਾਦਾ ਦੀ ਪਤਨੀ ਸੀ, ਅਹਜ਼ਯਾਹ ਦੀ ਭੈਣ ਸੀ, ਉਸ ਨੇ ਬੱਚੇ ਨੂੰ ਅਥਲਯਾਹ ਤੋਂ ਛੁਪਾ ਦਿੱਤਾ ਤਾਂ ਜੋ ਉਹ ਉਸ ਨੂੰ ਮਾਰ ਨਾ ਸਕੇ। 12 ਜਦੋਂ ਤੱਕ ਅਥਲਯਾਹ ਨੇ ਦੇਸ਼ ਉੱਤੇ ਰਾਜ ਕੀਤਾ, ਯੋਆਸ਼ ਨੂੰ ਛੇ ਸਾਲਾਂ ਤੱਕ ਪਰਮੇਸ਼ਵਰ ਦੇ ਘਰ ਵਿੱਚ ਲੁਕਾਇਆ ਗਿਆ।

Estes versículos te tocaram? Ore agora!

+581 estão orando agora.

Junte-se à corrente de oração.