Pular para o conteúdo
Publicidade

2 ਇਤਿਹਾਸ 17

ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ

1 ਉਸ ਦਾ ਪੁੱਤਰ ਯਹੋਸ਼ਾਫ਼ਾਟ ਉਸ ਤੋਂ ਬਾਅਦ ਰਾਜਾ ਬਣਿਆ ਅਤੇ ਇਸਰਾਏਲ ਦੇ ਵਿਰੁੱਧ ਆਪਣੇ ਆਪ ਨੂੰ ਮਜ਼ਬੂਤ ਕੀਤਾ। 2 ਉਸ ਨੇ ਯਹੂਦਾਹ ਦੇ ਸਾਰੇ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਫ਼ੌਜ਼ਾਂ ਰੱਖੀਆਂ ਅਤੇ ਯਹੂਦਾਹ ਦੇ ਦੇਸ਼ ਵਿੱਚ ਅਤੇ ਇਫ਼ਰਾਈਮ ਦੇ ਉਹਨਾਂ ਸ਼ਹਿਰਾਂ ਜਿਹੜੇ ਉਸ ਦੇ ਪਿਤਾ ਆਸਾ ਨੇ ਲਏ ਸਨ ਚੌਂਕੀਆਂ ਬਿਠਾ ਦਿੱਤੀਆਂ।

3 ਯਾਹਵੇਹ ਯਹੋਸ਼ਾਫ਼ਾਟ ਦੇ ਨਾਲ ਸੀ ਕਿਉਂਕਿ ਉਹ ਆਪਣੇ ਪਿਤਾ ਦਾਵੀਦ ਦੇ ਰਾਹਾਂ ਦੀ ਪਾਲਣਾ ਕਰਦਾ ਸੀ। ਉਸ ਨੇ ਬਆਲ ਦੇਵਤਿਆਂ ਦੀ ਸਲਾਹ ਨਹੀਂ ਲਈ 4 ਪਰ ਉਸ ਨੇ ਆਪਣੇ ਪਿਤਾ ਦੇ ਪਰਮੇਸ਼ਵਰ ਨੂੰ ਭਾਲਿਆ ਅਤੇ ਇਸਰਾਏਲ ਦੇ ਕੰਮਾਂ ਦੀ ਬਜਾਏ ਉਸਦੇ ਹੁਕਮਾਂ ਦੀ ਪਾਲਣਾ ਕੀਤੀ। 5 ਯਾਹਵੇਹ ਨੇ ਆਪਣੇ ਅਧੀਨ ਰਾਜ ਸਥਾਪਿਤ ਕੀਤਾ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਲਈ ਤੋਹਫ਼ੇ ਲੈ ਕੇ ਆਇਆ, ਤਾਂ ਜੋ ਉਸ ਕੋਲ ਬਹੁਤ ਧਨ ਅਤੇ ਇੱਜ਼ਤ ਹੋਵੇ। 6 ਉਸ ਦਾ ਦਿਲ ਯਾਹਵੇਹ ਦੇ ਰਾਹਾਂ ਵਿੱਚ ਮਗਨ ਸੀ। ਇਸ ਤੋਂ ਇਲਾਵਾ, ਉਸ ਨੇ ਯਹੂਦਾਹ ਵਿੱਚੋਂ ਉੱਚੇ ਸਥਾਨਾਂ ਅਤੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਹਟਾ ਦਿੱਤਾ।

7 ਆਪਣੇ ਰਾਜ ਦੇ ਤੀਜੇ ਸਾਲ ਵਿੱਚ ਉਸ ਨੇ ਆਪਣੇ ਅਧਿਕਾਰੀਆਂ ਬਨ-ਹੇਲ, ਓਬਦਯਾਹ, ਜ਼ਕਰਯਾਹ, ਨਥਾਨੇਲ ਅਤੇ ਮੀਕਾਯਾਹ ਨੂੰ ਯਹੂਦਾਹ ਦੇ ਕਸਬਿਆਂ ਵਿੱਚ ਉਪਦੇਸ਼ ਦੇਣ ਲਈ ਭੇਜਿਆ। 8 ਉਹਨਾਂ ਦੇ ਨਾਲ ਲੇਵੀ ਸ਼ਮਅਯਾਹ, ਨਥਾਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਾਮੋਥ, ਯੋਨਾਥਾਨ, ਅਦੋਨੀਯਾਹ, ਤੋਬੀਯਾਹ, ਤੋਬ-ਅਦੋਨੀਯਾਹਸਨ ਅਤੇ ਉਹਨਾਂ ਦੇ ਨਾਲ ਅਤੇ ਅਲੀਸ਼ਾਮਾ ਅਤੇ ਯਹੋਰਾਮ ਜਾਜਕ ਵੀ ਸਨ। 9 ਉਹਨਾਂ ਨੇ ਯਾਹਵੇਹ ਦੀ ਬਿਵਸਥਾ ਦੀ ਪੋਥੀ ਆਪਣੇ ਨਾਲ ਲੈ ਕੇ ਸਾਰੇ ਯਹੂਦਾਹ ਵਿੱਚ ਉਪਦੇਸ਼ ਦਿੱਤੇ। ਉਹ ਯਹੂਦਾਹ ਦੇ ਸਾਰੇ ਨਗਰਾਂ ਵਿੱਚ ਗਏ ਅਤੇ ਲੋਕਾਂ ਨੂੰ ਉਪਦੇਸ਼ ਦਿੱਤੇ।

10 ਯਾਹਵੇਹ ਦਾ ਡਰ ਯਹੂਦਾਹ ਦੇ ਆਲੇ-ਦੁਆਲੇ ਦੇ ਸਾਰੇ ਰਾਜਾਂ ਉੱਤੇ ਪੈ ਗਿਆ, ਤਾਂ ਜੋ ਉਹ ਯਹੋਸ਼ਾਫ਼ਾਟ ਦੇ ਵਿਰੁੱਧ ਲੜਾਈ ਨਾ ਕਰਨ। 11 ਕੁਝ ਫ਼ਲਿਸਤੀ ਯਹੋਸ਼ਾਫ਼ਾਟ ਲਈ ਤੋਹਫ਼ੇ ਅਤੇ ਚਾਂਦੀ ਭੇਂਟਾਂ ਵਜੋਂ ਲਿਆਏ ਅਤੇ ਅਰਬ ਦੇ ਲੋਕ ਉਸ ਦੇ ਲਈ ਇੱਜੜ ਲਿਆਏ ਜਿਸ ਵਿੱਚ ਸੱਤ ਹਜ਼ਾਰ ਸੱਤ ਸੌ ਭੇਡੂ ਅਤੇ ਸੱਤ ਹਜ਼ਾਰ ਸੱਤ ਸੌ ਬੱਕਰੀਆਂ ਸਨ।

12 ਅਤੇ ਯਹੋਸ਼ਾਫ਼ਾਟ ਨੇ ਬੜੀ ਉੱਨਤੀ ਕੀਤੀ ਅਤੇ ਉਸ ਯਹੂਦਾਹ ਵਿੱਚ ਗੜ੍ਹ ਅਤੇ ਭੰਡਾਰਾਂ ਦੇ ਸ਼ਹਿਰ ਬਣਾਏ 13 ਅਤੇ ਯਹੂਦਾਹ ਦੇ ਕਸਬਿਆਂ ਵਿੱਚ ਬਹੁਤ ਸਾਰਾ ਸਮਾਨ ਸੀ। ਉਸ ਨੇ ਯੇਰੂਸ਼ਲੇਮ ਵਿੱਚ ਤਜਰਬੇਕਾਰ ਲੜਾਕੂ ਆਦਮੀਆਂ ਨੂੰ ਵੀ ਰੱਖਿਆ। 14 ਅਤੇ ਉਹਨਾਂ ਦੀ ਗਿਣਤੀ ਉਹਨਾਂ ਦੇ ਪਿਉ ਦਾਦਿਆਂ ਦੇ ਘਰਾਣਿਆਂ ਅਨੁਸਾਰ ਇਹ ਸੀ:

ਯਹੂਦਾਹ ਵਿੱਚੋਂ ਹਜ਼ਾਰਾਂ ਦੇ ਸਰਦਾਰ ਇਹ ਸਨ:

ਸਰਦਾਰ ਅਦਨਾਹ ਅਤੇ ਉਹ ਦੇ ਨਾਲ ਤਿੰਨ ਲੱਖ ਵੱਡੇ ਸੂਰਬੀਰ ਸਨ;

15 ਉਸ ਤੋਂ ਦੂਜੇ ਦਰਜੇ ਉੱਤੇ ਸਰਦਾਰ ਯਹੋਹਾਨਾਨ, ਉਸ ਦੇ ਨਾਲ ਦੋ ਲੱਖ ਅਸੀਂ ਹਜ਼ਾਰ ਸੂਰਮੇ ਸਨ ਸੀ;

16 ਜ਼ਿਕਰੀ ਦਾ ਪੁੱਤਰ ਅਮਾਸਯਾਹ, ਜਿਸ ਨੇ ਆਪਣੇ ਆਪ ਨੂੰ ਖੁਸ਼ੀ ਦੇ ਨਾਲ ਯਾਹਵੇਹ ਦੇ ਲਈ ਪੇਸ਼ ਕੀਤਾ ਸੀ ਅਤੇ ਉਹ ਦੇ ਨਾਲ ਦੋ ਲੱਖ ਸੂਰਮੇ ਸਨ।

17 ਅਤੇ ਬਿਨਯਾਮੀਨ ਵਿੱਚੋਂ:

ਅਲਯਾਦਾ ਇੱਕ ਵੱਡਾ ਸੂਰਮਾ ਸੀ ਅਤੇ ਉਹ ਦੇ ਨਾਲ ਧਣੁੱਖ ਅਤੇ ਢਾਲ਼ ਨਾਲ ਦੋ ਲੱਖ ਸੂਰਮੇ ਸਨ;

18 ਅਤੇ ਉਸ ਦੇ ਹੇਠਾਂ ਯਹੋਜ਼ਾਬਾਦ ਸੀ ਅਤੇ ਉਹ ਦੇ ਨਾਲ ਇੱਕ ਲੱਖ ਅਸੀਂ ਹਜ਼ਾਰ ਸੂਰਮੇ ਸਨ ਜੋ ਜੰਗ ਲਈ ਤਿਆਰ ਰਹਿੰਦੇ ਸਨ।

19 ਇਹ ਉਹ ਆਦਮੀ ਸਨ ਜੋ ਰਾਜੇ ਦੀ ਸੇਵਾ ਕਰਦੇ ਸਨ, ਉਹਨਾਂ ਲੋਕਾਂ ਤੋਂ ਇਲਾਵਾ ਜਿਨ੍ਹਾਂ ਨੂੰ ਪਾਤਸ਼ਾਹ ਨੇ ਸਾਰੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਰੱਖਿਆ ਹੋਇਆ ਸੀ।

Estes versículos te tocaram? Ore agora!

+581 estão orando agora.

Junte-se à corrente de oração.