Pular para o conteúdo
Publicidade

2 ਇਤਿਹਾਸ 8

ਸ਼ਲੋਮੋਨ ਦੇ ਹੋਰ ਕੰਮ

1 ਵੀਹ ਸਾਲਾਂ ਦੇ ਅੰਤ ਵਿੱਚ, ਜਿਸ ਦੌਰਾਨ ਸ਼ਲੋਮੋਨ ਨੇ ਯਾਹਵੇਹ ਦਾ ਭਵਨ ਅਤੇ ਆਪਣਾ ਮਹਿਲ ਬਣਾਇਆ, 2 ਸ਼ਲੋਮੋਨ ਨੇ ਉਹਨਾਂ ਪਿੰਡਾਂ ਨੂੰ ਦੁਬਾਰਾ ਬਣਾਇਆ ਜੋ ਹੀਰਾਮ ਨੇ ਉਸ ਨੂੰ ਦਿੱਤੇ ਸਨ, ਅਤੇ ਉਹਨਾਂ ਵਿੱਚ ਇਸਰਾਏਲੀਆਂ ਨੂੰ ਵਸਾਇਆ। 3 ਸ਼ਲੋਮੋਨ ਨੇ ਫਿਰ ਹਮਾਥ ਸੋਬਾਹ ਨੂੰ ਜਾ ਕੇ ਉਸ ਉੱਤੇ ਕਬਜ਼ਾ ਕਰ ਲਿਆ। 4 ਉਸ ਨੇ ਉਜਾੜ ਵਿੱਚ ਤਦਮੋਰ ਨੂੰ ਵੀ ਬਣਾਇਆ ਅਤੇ ਸਾਰੇ ਭੰਡਾਰ ਦੇ ਸ਼ਹਿਰਾਂ ਨੂੰ ਜਿਹੜੇ ਉਸ ਨੇ ਹਮਾਥ ਵਿੱਚ ਬਣਾਏ ਸਨ। 5 ਉਸ ਨੇ ਉੱਪਰਲੇ ਬੈਥ-ਹੋਰੋਨ ਅਤੇ ਹੇਠਲੇ ਬੈਥ-ਹੋਰੋਨ ਨੂੰ ਕਿਲ੍ਹੇ ਵਾਲੇ ਸ਼ਹਿਰਾਂ ਵਜੋਂ, ਕੰਧਾਂ ਅਤੇ ਦਰਵਾਜ਼ਿਆਂ ਅਤੇ ਬਾਰਾਂ ਨਾਲ ਬਣਾਇਆ, 6 ਨਾਲੇ ਬਆਲਾਥ ਅਤੇ ਉਸ ਦੇ ਭੰਡਾਰ ਦੇ ਸਾਰੇ ਸ਼ਹਿਰ ਅਤੇ ਸਾਰੇ ਸ਼ਹਿਰ ਉਸ ਦੇ ਰਥਾਂ ਅਤੇ ਘੋੜਿਆਂ ਲਈ ਜੋ ਕੁਝ ਉਹ ਚਾਹੁੰਦਾ ਸੀ ਬਣਾਇਆ। ਯੇਰੂਸ਼ਲੇਮ ਵਿੱਚ, ਲਬਾਨੋਨ ਵਿੱਚ ਅਤੇ ਸਾਰੇ ਇਲਾਕੇ ਵਿੱਚ ਉਸਨੇ ਰਾਜ ਕੀਤਾ।

7 ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ (ਇਹ ਲੋਕ ਇਸਰਾਏਲੀ ਨਹੀਂ ਸਨ) ਵਿੱਚੋਂ ਅਜੇ ਵੀ ਲੋਕ ਬਚੇ ਸਨ। 8 ਸ਼ਲੋਮੋਨ ਨੇ ਉਨ੍ਹਾਂ ਸਾਰੇ ਲੋਕਾਂ ਦੇ ਉੱਤਰਾਧਿਕਾਰੀਆਂ ਨੂੰ ਜੋ ਉਸ ਦੇਸ਼ ਵਿੱਚ ਬਾਕੀ ਰਹਿ ਗਏ ਸਨ, ਜਿਨ੍ਹਾਂ ਨੂੰ ਇਸਰਾਏਲੀਆਂ ਨੇ ਤਬਾਹ ਨਹੀਂ ਕੀਤਾ ਸੀ, ਗੁਲਾਮ ਬਣਾ ਕੇ ਕੰਮ ਕਰਨ ਲਈ ਮਜਬੂਰ ਕੀਤਾ, ਜਿਵੇਂ ਕਿ ਅੱਜ ਤੱਕ ਹੈ। 9 ਪਰ ਸ਼ਲੋਮੋਨ ਨੇ ਆਪਣੇ ਕੰਮ ਲਈ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਗੁਲਾਮ ਨਹੀਂ ਬਣਾਇਆ; ਸਗੋਂ ਉਹ ਯੋਧੇ ਅਤੇ ਉਸ ਦੇ ਛੋਟੇ ਟਹਿਲੂਏ ਤੇ ਉਸ ਦੇ ਸਰਦਾਰ ਅਤੇ ਉਸ ਦੇ ਰਥਾਂ ਦੇ ਸਵਾਰਾਂ ਦੇ ਸਰਦਾਰ ਸਨ। 10 ਉਹ ਰਾਜਾ ਸ਼ਲੋਮੋਨ ਦੇ ਮੁੱਖ ਅਧਿਕਾਰੀ ਵੀ ਸਨ, ਜੋ ਲੋਕ ਉਹਨਾਂ ਉੱਤੇ ਅਧਿਕਾਰੀ ਸਨ, ਉਹ ਦੋ ਸੌ ਪੰਜਾਹ ਸਨ।

11 ਸ਼ਲੋਮੋਨ, ਫ਼ਿਰਾਊਨ ਦੀ ਧੀ ਨੂੰ ਦਾਵੀਦ ਦੇ ਸ਼ਹਿਰ ਤੋਂ ਉਸ ਮਹਿਲ ਵਿੱਚ ਜੋ ਉਸ ਦੇ ਲਈ ਬਣਾਇਆ ਸੀ ਲੈ ਆਇਆ ਕਿਉਂ ਜੋ ਉਸ ਨੇ ਆਖਿਆ ਕਿ ਮੇਰੀ ਰਾਣੀ ਇਸਰਾਏਲ ਦੇ ਪਾਤਸ਼ਾਹ ਦਾਵੀਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਜੋ ਉਹ ਅਸਥਾਨ ਪਵਿੱਤਰ ਹਨ ਜਿਨ੍ਹਾਂ ਵਿੱਚ ਯਾਹਵੇਹ ਦਾ ਸੰਦੂਕ ਆ ਗਿਆ ਹੈ।

12 ਤਦ ਸ਼ਲੋਮੋਨ ਯਾਹਵੇਹ ਦੇ ਲਈ ਯਾਹਵੇਹ ਦੀ ਉਸ ਜਗਵੇਦੀ ਉੱਤੇ ਜਿਸ ਨੂੰ ਉਸ ਨੇ ਡਿਉੜੀ ਦੇ ਸਾਹਮਣੇ ਬਣਾਇਆ ਸੀ ਹੋਮ ਦੀਆਂ ਬਲੀਆਂ ਚੜ੍ਹਾਉਣ ਲੱਗਾ, 13 ਉਹ ਹਰ ਰੋਜ਼ ਲੋੜ ਅਨੁਸਾਰ ਜਿਵੇਂ ਮੋਸ਼ੇਹ ਨੇ ਹੁਕਮ ਦਿੱਤਾ ਸੀ ਸਬਤਾਂ ਨੂੰ ਅਤੇ ਅਮੱਸਿਆਂ ਨੂੰ ਅਤੇ ਵਰ੍ਹੇ ਵਿੱਚ ਤਿੰਨ ਵਾਰ ਮੁੱਕਰਰਾਂ ਤਿਉਹਾਰਾਂ ਉੱਤੇ ਅਰਥਾਤ ਪਤੀਰੀ ਰੋਟੀ ਦੇ ਪਰਬ ਉੱਤੇ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਤੇ ਬਲੀਆਂ ਚੜ੍ਹਾਉਂਦਾ ਸੀ। 14 ਅਤੇ ਉਸ ਨੇ ਆਪਣੇ ਪਿਤਾ ਦਾਵੀਦ ਦੇ ਹੁਕਮ ਨਾਲ ਜਾਜਕਾਂ ਦੀਆਂ ਵਾਰੀਆਂ ਨੂੰ ਉਹਨਾਂ ਦੀ ਉਪਾਸਨਾ ਅਨੁਸਾਰ ਅਤੇ ਲੇਵੀਆਂ ਨੂੰ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਅਨੁਸਾਰ ਠਹਿਰਾਇਆ ਤਾਂ ਜੋ ਉਹ ਜਾਜਕਾਂ ਦੇ ਸਾਹਮਣੇ ਨਿਤ ਨੇਮ ਉਸਤਤ ਤੇ ਸੇਵਾ ਕਰਨ ਅਤੇ ਦਰਬਾਨਾਂ ਨੂੰ ਵੀ ਉਹਨਾਂ ਦੀਆਂ ਵਾਰੀਆਂ ਅਨੁਸਾਰ ਹਰ ਇੱਕ ਫਾਟਕ ਉੱਤੇ ਲਾਇਆ ਕਿਉਂ ਜੋ ਪਰਮੇਸ਼ਵਰ ਦੇ ਬੰਦੇ ਦਾਵੀਦ ਨੇ ਐਉਂ ਹੀ ਹੁਕਮ ਦਿੱਤਾ ਸੀ। 15 ਉਹਨਾਂ ਨੇ ਜਾਜਕਾਂ ਜਾਂ ਲੇਵੀਆਂ ਨੂੰ, ਖਜ਼ਾਨਿਆਂ ਸਮੇਤ ਕਿਸੇ ਵੀ ਮਾਮਲੇ ਵਿੱਚ ਰਾਜੇ ਦੇ ਹੁਕਮਾਂ ਤੋਂ ਭਟਕਣਾ ਨਹੀਂ ਛੱਡਿਆ।

16 ਸ਼ਲੋਮੋਨ ਦਾ ਸਾਰਾ ਕੰਮ ਯਾਹਵੇਹ ਦੇ ਭਵਨ ਦੀ ਨੀਂਹ ਰੱਖਣ ਦੇ ਦਿਨ ਤੋਂ ਉਸ ਦੇ ਤਿਆਰ ਹੋਣ ਤੱਕ ਪੂਰਾ ਹੋਇਆ ਅਤੇ ਇਸ ਤਰ੍ਹਾਂ ਯਾਹਵੇਹ ਦਾ ਭਵਨ ਸੰਪੂਰਨ ਹੋ ਗਿਆ।

17 ਤਦ ਸ਼ਲੋਮੋਨ ਅਦੋਮ ਦੇ ਤੱਟ ਉੱਤੇ ਏਸਯੋਨ ਗੇਬਰ ਅਤੇ ਏਲੋਥ ਨੂੰ ਗਿਆ। 18 ਅਤੇ ਹੀਰਾਮ ਨੇ ਆਪਣੇ ਨੌਕਰਾਂ ਦੇ ਹੱਥ ਜਹਾਜ਼ ਅਤੇ ਉਨ੍ਹਾਂ ਮਲਾਹਾਂ ਨੂੰ ਜੋ ਸਮੁੰਦਰ ਤੋਂ ਵਾਕਫ ਸਨ ਉਸ ਦੇ ਕੋਲ ਭੇਜੇ ਅਤੇ ਉਹ ਸ਼ਲੋਮੋਨ ਦੇ ਮਨੁੱਖਾਂ ਦੇ ਨਾਲ ਓਫੀਰ ਵਿੱਚ ਆਏ ਅਤੇ ਉੱਥੇ ਛੇ ਸੌ ਪੰਝੱਤਰ ਮਣ ਸੋਨਾ ਲੈ ਕੇ ਸ਼ਲੋਮੋਨ ਪਾਤਸ਼ਾਹ ਕੋਲ ਲਿਆਏ।

Estes versículos te tocaram? Ore agora!

+581 estão orando agora.

Junte-se à corrente de oração.