Publicidade

2 Crônicas 13

ਅਬੀਯਾਹ ਯਹੂਦਾਹ ਦਾ ਰਾਜਾ

1 ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ ਅਬੀਯਾਹ ਯਹੂਦਾਹ ਦਾ ਰਾਜਾ ਬਣਿਆ, 2 ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮੀਕਾਯਾਹ ਸੀ, ਜੋ ਗਿਬਆਹ ਦੇ ਊਰੀਏਲ ਦੀ ਧੀ ਸੀ।

ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ। 3 ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ। ਅਬੀਯਾਹ ਚਾਰ ਲੱਖ ਯੋਗ ਯੋਧਿਆਂ ਦੀ ਫ਼ੌਜ ਨਾਲ ਲੜਾਈ ਵਿੱਚ ਗਿਆ ਅਤੇ ਯਾਰਾਬੁਆਮ ਨੇ ਅੱਠ ਲੱਖ ਯੋਗ ਸੈਨਿਕਾਂ ਨਾਲ ਉਹ ਦੇ ਵਿਰੁੱਧ ਲੜਾਈ ਦੀ ਤਿਆਰੀ ਕੀਤੀ।

4 ਅਬੀਯਾਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਜ਼ਮਰਾਈਮ ਪਹਾੜ ਉੱਤੇ ਖੜ੍ਹਾ ਹੋਇਆ ਅਤੇ ਆਖਿਆ, "ਯਾਰਾਬੁਆਮ ਅਤੇ ਸਾਰੇ ਇਸਰਾਏਲ, ਮੇਰੀ ਗੱਲ ਸੁਣੋ! 5 ਕੀ ਤੁਸੀਂ ਨਹੀਂ ਜਾਣਦੇ ਕਿ ਇਸਰਾਏਲ ਦੇ ਪਰਮੇਸ਼ਵਰ ਨੇ ਦਾਵੀਦ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਲੂਣ ਦੇ ਨੇਮ ਨਾਲ ਇਸਰਾਏਲ ਦਾ ਰਾਜ ਸਦਾ ਲਈ ਦਿੱਤਾ ਹੈ? 6 ਫਿਰ ਵੀ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ, ਦਾਵੀਦ ਦੇ ਪੁੱਤਰ ਸ਼ਲੋਮੋਨ ਦੇ ਇੱਕ ਅਧਿਕਾਰੀ ਨੇ ਆਪਣੇ ਸੁਆਮੀ ਦੇ ਵਿਰੁੱਧ ਬਗਾਵਤ ਕੀਤੀ। 7 ਅਤੇ ਉਸ ਦੇ ਕੋਲ ਨਕੰਮੇ ਤੇ ਸ਼ੈਤਾਨ ਲੋਕੀ ਇਕੱਠੇ ਹੋ ਗਏ ਜਿਨ੍ਹਾਂ ਨੇ ਸ਼ਲੋਮੋਨ ਦੇ ਪੁੱਤਰ ਯਾਰਾਬੁਆਮ ਦੇ ਵਿਰੁੱਧ ਜ਼ੋਰ ਫੜ ਲਿਆ ਜਦ ਕਿ ਰਹਬੁਆਮ ਨਰਮ ਦਿਲ ਮੁੰਡਾ ਹੀ ਸੀ ਅਤੇ ਉਹਨਾਂ ਦੇ ਟਾਕਰੇ ਲਈ ਆਪਣੇ ਆਪ ਵਿੱਚ ਤਕੜਾ ਨਹੀਂ ਸੀ।

8 "ਹੁਣ ਤੁਸੀਂ ਲੋਕ ਯਾਹਵੇਹ ਦੇ ਰਾਜ ਦਾ ਵਿਰੋਧ ਕਰਨ ਲਈ ਤੁਰੇ ਹੋਏ ਹੋ ਜੋ ਦਾਵੀਦ ਦੇ ਪੁੱਤਰਾਂ ਨੂੰ ਸੌਂਪਿਆ ਗਿਆ ਸੀ। ਸਿਰਫ ਇਸ ਲਈ ਕਿ ਤੁਸੀਂ ਗਿਣਤੀ ਵਿੱਚ ਜ਼ਿਆਦਾ ਹੋ ਅਤੇ ਤੁਹਾਡੇ ਕੋਲ ਦੇਵਤਿਆਂ ਦੇ ਨਾਮ ਉੱਤੇ ਸੋਨੇ ਦੇ ਬਣੇ ਵੱਛੇ ਹਨ, ਜਿਨ੍ਹਾਂ ਨੂੰ ਯਾਰਾਬੁਆਮ ਨੇ ਤੁਹਾਡੇ ਲਈ ਬਣਾਇਆ ਸੀ ਤਾਂ ਜੋ ਤੁਸੀਂ ਉਹਨਾਂ ਨੂੰ ਦੇਵਤੇ ਸਮਝੋ। 9 ਤੁਸੀਂ ਹਾਰੋਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਾਹਵੇਹ ਦੇ ਜਾਜਕ ਸਨ ਕੱਢ ਦਿੱਤਾ ਅਤੇ ਦੂਜੇ ਦੇਸ਼ਾਂ ਦੀਆਂ ਕੌਮਾਂ ਦੇ ਢੰਗ ਨਾਲ ਆਪਣੇ ਲਈ ਜਾਜਕ ਨਿਯੁਕਤ ਕੀਤੇ ਤੁਸੀਂ ਕਿਸੇ ਵੀ ਵਿਅਕਤੀ ਨੂੰ ਜਾਜਕ ਬਣਾ ਦਿੰਦੇ ਹੋ ਜੋ ਆਪਣੇ ਨਾਲ ਇੱਕ ਵੱਛਾ ਅਤੇ ਸੱਤ ਭੇਡੂ ਲਿਆਉਂਦਾ ਹੈ ਅਤੇ ਤੁਹਾਨੂੰ ਦੇਵਤਿਆਂ ਦਾ ਜਾਜਕ ਬਣਨ ਲਈ ਬੇਨਤੀ ਕਰਦਾ ਹੈ ਜੋ ਅਸਲ ਵਿੱਚ ਦੇਵਤੇ ਨਹੀਂ ਹਨ।

10 "ਪਰ ਸਾਡੇ ਲਈ ਯਾਹਵੇਹ ਸਾਡਾ ਪਰਮੇਸ਼ਵਰ ਹੈ ਅਤੇ ਅਸੀਂ ਉਸਨੂੰ ਨਹੀਂ ਛੱਡਿਆ ਹੈ। ਜੋ ਜਾਜਕ ਯਾਹਵੇਹ ਦੀ ਸੇਵਾ ਕਰਦੇ ਹਨ, ਉਹ ਹਾਰੋਨ ਦੇ ਪੁੱਤਰ ਹਨ ਅਤੇ ਲੇਵੀ ਉਹਨਾਂ ਦੀ ਸਹਾਇਤਾ ਕਰਦੇ ਹਨ। 11 ਹਰ ਸਵੇਰ ਅਤੇ ਸ਼ਾਮ ਉਹ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਅਤੇ ਸੁਗੰਧਿਤ ਧੂਪ ਚੜ੍ਹਾਉਂਦੇ ਹਨ। ਉਹ ਰੋਟੀ ਰਸਮੀ ਤੌਰ ਤੇ ਸਾਫ਼ ਮੇਜ਼ ਉੱਤੇ ਰੱਖ ਦਿੰਦੇ ਹਨ ਅਤੇ ਹਰ ਸ਼ਾਮ ਨੂੰ ਸੋਨੇ ਦੇ ਸ਼ਮਾਦਾਨ ਉੱਤੇ ਦੀਵੇ ਜਗਾਉਂਦੇ ਹਨ। ਅਸੀਂ ਯਾਹਵੇਹ ਸਾਡੇ ਪਰਮੇਸ਼ਵਰ ਦੀਆਂ ਮੰਗਾਂ ਦੀ ਪਾਲਣਾ ਕਰ ਰਹੇ ਹਾਂ, ਪਰ ਤੁਸੀਂ ਉਸਨੂੰ ਛੱਡ ਦਿੱਤਾ ਹੈ। 12 ਪਰਮੇਸ਼ਵਰ ਸਾਡੇ ਨਾਲ ਹੈ ਅਤੇ ਉਹ ਸਾਡਾ ਆਗੂ ਹੈ। ਉਸ ਦੇ ਜਾਜਕ ਆਪਣੀਆਂ ਤੁਰ੍ਹੀਆਂ ਨਾਲ ਤੁਹਾਡੇ ਵਿਰੁੱਧ ਲੜਾਈ ਦੀ ਦੁਹਾਈ ਦੇਣਗੇ। ਇਸਰਾਏਲ ਦੇ ਲੋਕੋ, ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਦੇ ਵਿਰੁੱਧ ਨਾ ਲੜੋ, ਕਿਉਂਕਿ ਤੁਸੀਂ ਸਫ਼ਲ ਨਹੀਂ ਹੋਵੋਂਗੇ।"

13 ਹੁਣ ਯਾਰਾਬੁਆਮ ਨੇ ਪਿੱਛੇ ਵੱਲ ਸਿਪਾਹੀਆਂ ਨੂੰ ਘੱਲਿਆ ਸੀ, ਤਾਂ ਜੋ ਉਹ ਯਹੂਦਾਹ ਦੇ ਸਾਹਮਣੇ ਘਾਤ ਲਾ ਕੇ ਉਹਨਾਂ ਦੇ ਪਿੱਛੇ ਸੀ। 14 ਯਹੂਦਾਹ ਨੇ ਮੁੜਿਆ ਅਤੇ ਦੇਖਿਆ ਕਿ ਉਹਨਾਂ ਉੱਤੇ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਹਮਲਾ ਕੀਤਾ ਜਾ ਰਿਹਾ ਸੀ। ਫਿਰ ਉਹਨਾਂ ਨੇ ਯਾਹਵੇਹ ਅੱਗੇ ਪੁਕਾਰ ਕੀਤੀ। ਜਾਜਕਾਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ, 15 ਅਤੇ ਯਹੂਦਾਹ ਦੇ ਮਨੁੱਖਾਂ ਨੇ ਲੜਾਈ ਦੀ ਜੈਕਾਰਾ ਬੁਲੰਦ ਕੀਤੀ। ਉਹਨਾਂ ਦੀ ਲੜਾਈ ਦੀ ਆਵਾਜ਼ ਤੇ, ਪਰਮੇਸ਼ਵਰ ਨੇ ਯਾਰਾਬੁਆਮ ਅਤੇ ਸਾਰੇ ਇਸਰਾਏਲ ਨੂੰ ਅਬੀਯਾਹ ਅਤੇ ਯਹੂਦਾਹ ਦੇ ਸਾਹਮਣੇ ਹਰਾ ਦਿੱਤਾ। 16 ਇਸਰਾਏਲੀ ਯਹੂਦਾਹ ਦੇ ਸਾਹਮਣੇ ਭੱਜ ਗਏ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ। 17 ਅਬੀਯਾਹ ਅਤੇ ਉਸ ਦੀਆਂ ਫ਼ੌਜਾਂ ਨੇ ਉਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ, ਇਉਂ ਇਸਰਾਏਲ ਦੇ ਯੋਗ ਆਦਮੀਆਂ ਵਿੱਚੋਂ ਪੰਜ ਲੱਖ ਮਾਰੇ ਗਏ। 18 ਇਸਰਾਏਲੀ ਉਸ ਮੌਕੇ ਤੇ ਅਧੀਨ ਹੋ ਗਏ ਸਨ ਅਤੇ ਯਹੂਦਾਹ ਦੇ ਲੋਕ ਜਿੱਤ ਗਏ ਸਨ ਕਿਉਂਕਿ ਉਹਨਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਉੱਤੇ ਭਰੋਸਾ ਕੀਤਾ ਸੀ।

19 ਅਤੇ ਅਬੀਯਾਹ ਨੇ ਯਾਰਾਬੁਆਮ ਦਾ ਪਿੱਛਾ ਕੀਤਾ ਅਤੇ ਇਨ੍ਹਾਂ ਸ਼ਹਿਰਾਂ ਨੂੰ ਅਰਥਾਤ ਬੈਤਏਲ ਅਤੇ ਉਸ ਦੇ ਪਿੰਡ, ਯਸ਼ਾਨਾਹ ਅਤੇ ਉਸ ਦੇ ਪਿੰਡ, ਅਫ਼ਰੋਨ ਅਤੇ ਉਹ ਦੇ ਪਿੰਡਾਂ ਨੂੰ ਉਸ ਪਾਸੋਂ ਖੋਹ ਲਿਆ। 20 ਅਬੀਯਾਹ ਦੇ ਦਿਨਾਂ ਵਿੱਚ ਯਾਰਾਬੁਆਮ ਨੇ ਫੇਰ ਰਾਜ ਨਾ ਕਰ ਸਕਿਆ ਅਤੇ ਯਾਹਵੇਹ ਨੇ ਉਸ ਨੂੰ ਮਾਰਿਆ ਸੋ ਉਹ ਮਰ ਗਿਆ।

21 ਪਰ ਅਬੀਯਾਹ ਤਾਕਤ ਵਿੱਚ ਵਧਿਆ। ਉਸ ਨੇ ਚੌਦਾਂ ਪਤਨੀਆਂ ਨਾਲ ਵਿਆਹ ਕੀਤਾ ਅਤੇ ਉਸ ਦੇ ਬਾਈ ਪੁੱਤਰ ਅਤੇ ਸੋਲਾਂ ਧੀਆਂ ਸਨ।

22 ਅਤੇ ਅਬੀਯਾਹ ਦੇ ਬਾਕੀ ਕੰਮ ਅਤੇ ਉਸ ਦਾ ਚਾਲ ਚਲਣ ਅਤੇ ਉਸ ਦੀਆਂ ਕਹਾਉਤਾਂ ਇੱਦੋ ਨਬੀ ਦੀ ਕਥਾ ਵਿੱਚ ਲਿਖੀਆਂ ਹਨ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-