Pular para o conteúdo
Publicidade

2 ਇਤਿਹਾਸ 27

ਯਹੂਦਾਹ ਦਾ ਰਾਜਾ ਯੋਥਾਮ

1 ਯੋਥਾਮ ਪੱਚੀਆਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਸੋਲਾਂ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਯੇਰੂਸ਼ਾ ਸੀ ਜੋ ਸਾਦੋਕ ਦੀ ਧੀ ਸੀ। 2 ਉਸ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਉਸ ਨੇ ਆਪਣੇ ਪਿਤਾ ਉਜ਼ੀਯਾਹ ਵਾਂਗ ਹੀ ਪਰਮੇਸ਼ਵਰ ਨੂੰ ਮੰਨਿਆ ਪਰ ਉਸ ਨੇ ਆਪਣੇ ਪਿਤਾ ਵਾਂਗ ਯਾਹਵੇਹ ਦੇ ਮੰਦਰ ਵਿੱਚ ਧੂਫ਼ ਧੁਖਾਉਣ ਦੀ ਗਲਤੀ ਨਾ ਕੀਤੀ ਪਰ ਉੱਥੇ ਦੇ ਲੋਕੀ ਬਦੀ ਕਰਦੇ ਰਹੇ। 3 ਯੋਥਾਮ ਨੇ ਯਾਹਵੇਹ ਦੇ ਭਵਨ ਦੇ ਉੱਪਰਲੇ ਦਰਵਾਜ਼ੇ ਨੂੰ ਦੁਬਾਰਾ ਬਣਾਇਆ ਅਤੇ ਓਫੇਲ ਦੀ ਪਹਾੜੀ ਤੇ ਕੰਧ ਤੇ ਉਸ ਨੇ ਬਹੁਤ ਕੁਝ ਬਣਾਇਆ। 4 ਉਸ ਨੇ ਯਹੂਦਾਹ ਦੇ ਪਹਾੜ ਵਿੱਚ ਸ਼ਹਿਰ ਬਣਾਏ ਅਤੇ ਜੰਗਲਾਂ ਵਿੱਚ ਕੋਟ ਤੇ ਬੁਰਜ ਬਣਵਾਏ।

5 ਉਹ ਅੰਮੋਨੀ ਰਾਜੇ ਨਾਲ ਲੜਿਆ ਅਤੇ ਉਸ ਉੱਤੇ ਜਿੱਤ ਪ੍ਰਾਪਤ ਕੀਤੀ। ਨਤੀਜੇ ਵਜੋਂ, ਅੰਮੋਨੀਆਂ ਨੇ ਉਸ ਸਾਲ ਉਸ ਨੂੰ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ, 1,800 ਟਨ ਕਣਕ ਅਤੇ 1,800 ਟਨ ਜੌਂ ਤੋਹਫ਼ੇ ਅਤੇ ਟੈਕਸ ਵਜੋਂ ਦਿੱਤੇ। ਅੰਮੋਨੀਆਂ ਨੇ ਉਸਨੂੰ ਇਹ ਸਭ ਕੁਝ ਦੂਜੇ ਅਤੇ ਤੀਜੇ ਸਾਲਾਂ ਵਿੱਚ ਵੀ ਦਿੱਤਾ।

6 ਯੋਥਾਮ ਤਾਕਤਵਰ ਹੋ ਗਿਆ ਕਿਉਂਕਿ ਉਸ ਨੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਆਪਣੇ ਰਾਹ ਠੀਕ ਕੀਤੇ ਸਨ।

7 ਯੋਥਾਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਦੀਆਂ ਸਾਰੀਆਂ ਲੜਾਈਆਂ ਅਤੇ ਹੋਰ ਕੰਮਾਂ ਸਮੇਤ, ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਦਰਜ ਹਨ। 8 ਜਦੋਂ ਉਹ ਰਾਜਾ ਬਣਿਆ ਤਾਂ ਉਹ ਪੱਚੀ ਸਾਲਾਂ ਦਾ ਸੀ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਸੋਲਾਂ ਸਾਲ ਰਾਜ ਕੀਤਾ। 9 ਅਤੇ ਯੋਥਾਮ ਮਰ ਕੇ ਆਪਣੇ ਪੁਰਖਿਆਂ ਨਾਲ ਮਿਲ ਗਿਆ, ਉਹਨਾਂ ਨੇ ਉਸ ਨੂੰ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਅਤੇ ਉਸ ਦਾ ਪੁੱਤਰ ਆਹਾਜ਼ ਉਸ ਤੋਂ ਬਾਅਦ ਰਾਜਾ ਬਣਿਆ।

Estes versículos te tocaram? Ore agora!

+581 estão orando agora.

Junte-se à corrente de oração.