Pular para o conteúdo
Publicidade

2 ਇਤਿਹਾਸ 19

1 ਜਦੋਂ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਯੇਰੂਸ਼ਲੇਮ ਵਿੱਚ ਆਪਣੇ ਮਹਿਲ ਵਿੱਚ ਸਹੀ-ਸਲਾਮਤ ਵਾਪਸ ਆਇਆ, 2 ਹਨਾਨੀ ਦਾ ਪੁੱਤਰ ਯੇਹੂ ਦਰਸ਼ੀ ਉਸ ਨੂੰ ਮਿਲਣ ਲਈ ਬਾਹਰ ਆਇਆ ਅਤੇ ਰਾਜੇ ਨੂੰ ਕਿਹਾ, "ਕੀ ਤੂੰ ਦੁਸ਼ਟਾਂ ਦੀ ਸਹਾਇਤਾ ਅਤੇ ਯਾਹਵੇਹ ਤੋਂ ਘਿਣ ਕਰਨ ਵਾਲਿਆਂ ਦੇ ਨਾਲ ਪਿਆਰ ਕਰੇ? ਇਸ ਗੱਲ ਦੇ ਕਾਰਨ ਯਾਹਵੇਹ ਤੇਰੇ ਉੱਤੇ ਕਹਿਰਵਾਨ ਹੈ। 3 ਪਰ ਤੁਹਾਡੇ ਵਿੱਚ ਕੁਝ ਚੰਗਾ ਹੈ, ਕਿਉਂ ਜੋ ਤੁਸੀਂ ਅਸ਼ੇਰਾਹ ਦੇ ਥੰਮ੍ਹਾਂ ਦੀ ਧਰਤੀ ਨੂੰ ਹਟਾ ਦਿੱਤਾ ਹੈ ਅਤੇ ਪਰਮੇਸ਼ਵਰ ਨੂੰ ਭਾਲਣ ਲਈ ਆਪਣਾ ਮਨ ਲਗਾਇਆ ਹੈ।"

ਯਹੋਸ਼ਾਫ਼ਾਟ ਦਾ ਨਿਆਂਈਆਂ ਨੂੰ ਨਿਯੁਕਤੀ

4 ਯਹੋਸ਼ਾਫ਼ਾਟ ਯੇਰੂਸ਼ਲੇਮ ਵਿੱਚ ਰਹਿੰਦਾ ਸੀ, ਅਤੇ ਉਹ ਬੇਰਸ਼ੇਬਾ ਤੋਂ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਲੋਕਾਂ ਵਿੱਚ ਦੁਬਾਰਾ ਗਿਆ ਅਤੇ ਉਹਨਾਂ ਨੂੰ ਉਹਨਾਂ ਦੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਵੱਲ ਮੋੜ ਦਿੱਤਾ। 5 ਉਸ ਨੇ ਯਹੂਦਾਹ ਦੇ ਹਰੇਕ ਗੜ੍ਹ ਵਾਲੇ ਸ਼ਹਿਰਾਂ ਵਿੱਚ ਦੇਸ਼ ਵਿੱਚ ਨਿਆਂਕਾਰ ਨਿਯੁਕਤ ਕੀਤੇ। 6 ਅਤੇ ਨਿਆਂਈਆਂ ਨੂੰ ਆਖਿਆ, "ਕਿ ਜੋ ਕੁਝ ਕਰੋ ਸਮਝ ਨਾਲ ਕਰੋ ਕਿਉਂ ਜੋ ਤੁਸੀਂ ਆਦਮੀਆਂ ਵੱਲੋਂ ਨਹੀਂ ਸਗੋਂ ਯਾਹਵੇਹ ਵੱਲੋਂ ਨਿਆਉਂ ਕਰਦੇ ਹੋ ਅਤੇ ਉਹ ਨਿਆਉਂ ਦੀ ਗੱਲ ਵਿੱਚ ਤੁਹਾਡੇ ਨਾਲ ਹੈ। 7 ਹੁਣ ਯਾਹਵੇਹ ਦਾ ਭੈ ਤੁਹਾਡੇ ਮੰਨ ਵਿੱਚ ਰਹੇ ਸੋ ਸੰਭਲ ਕੇ ਕੰਮ ਕਰਨਾ ਕਿਉਂ ਜੋ ਸਾਡੇ ਯਾਹਵੇਹ ਪਰਮੇਸ਼ਵਰ ਵਿੱਚ ਬੇ ਨਿਆਈਂ ਨਹੀਂ ਅਤੇ ਨਾ ਕਿਸੇ ਦੀ ਪੱਖਵਾਦੀ ਅਤੇ ਨਾ ਹੀ ਰਿਸ਼ਵਤ ਚੱਲਦੀ ਹੈ।"

8 ਯੇਰੂਸ਼ਲੇਮ ਵਿੱਚ ਵੀ, ਯਹੋਸ਼ਾਫ਼ਾਟ ਨੇ ਕੁਝ ਲੇਵੀਆਂ, ਜਾਜਕਾਂ ਅਤੇ ਇਸਰਾਏਲੀ ਪਰਿਵਾਰਾਂ ਦੇ ਮੁਖੀਆਂ ਨੂੰ ਯਾਹਵੇਹ ਦੇ ਕਾਨੂੰਨ ਦਾ ਪ੍ਰਬੰਧ ਕਰਨ ਅਤੇ ਝਗੜਿਆਂ ਦਾ ਨਿਪਟਾਰਾ ਕਰਨ ਲਈ ਨਿਯੁਕਤ ਕੀਤਾ ਅਤੇ ਉਹ ਯੇਰੂਸ਼ਲੇਮ ਵਿੱਚ ਰਹਿੰਦੇ ਸਨ। 9 ਉਸ ਨੇ ਉਹਨਾਂ ਨੂੰ ਇਹ ਹੁਕਮ ਦਿੱਤੇ: "ਤੁਹਾਨੂੰ ਯਾਹਵੇਹ ਦੇ ਡਰ ਵਿੱਚ ਵਫ਼ਾਦਾਰੀ ਅਤੇ ਪੂਰੇ ਦਿਲ ਨਾਲ ਸੇਵਾ ਕਰਨੀ ਚਾਹੀਦੀ ਹੈ। 10 ਸ਼ਹਿਰਾਂ ਵਿੱਚ ਰਹਿਣ ਵਾਲੇ ਤੁਹਾਡੇ ਲੋਕਾਂ ਵੱਲੋਂ ਤੁਹਾਡੇ ਸਾਹਮਣੇ ਆਉਣ ਵਾਲੇ ਹਰ ਮਾਮਲੇ ਵਿੱਚ ਭਾਵੇਂ ਖੂਨ-ਖਰਾਬਾ ਹੋਵੇ ਜਾਂ ਕਾਨੂੰਨ, ਹੁਕਮਾਂ, ਫ਼ਰਮਾਨਾਂ ਜਾਂ ਨਿਯਮਾਂ ਦੀਆਂ ਹੋਰ ਚਿੰਤਾਵਾਂ ਤੁਸੀਂ ਉਹਨਾਂ ਨੂੰ ਚੇਤਾਵਨੀ ਦੇਣੀ ਹੈ ਕਿ ਉਹ ਯਾਹਵੇਹ ਦੇ ਵਿਰੁੱਧ ਪਾਪ ਨਾ ਕਰਨ, ਨਹੀਂ ਤਾਂ ਉਸ ਦਾ ਕ੍ਰੋਧ ਤੁਹਾਡੇ ਅਤੇ ਤੁਹਾਡੇ ਲੋਕਾਂ ਉੱਤੇ ਆਵੇਗਾ। ਇਹ ਕਰੋ ਤਾਂ ਤੁਸੀਂ ਦੋਸ਼ੀ ਨਹੀਂ ਹੋਵੋਗੇ।

11 "ਪ੍ਰਧਾਨ ਜਾਜਕ ਅਮਰਯਾਹ ਯਾਹਵੇਹ ਦੇ ਸੰਬੰਧਿਤ ਹਰ ਚੀਜ਼ ਲਈ ਜ਼ਿੰਮੇਵਾਰ ਹੋਵੇਗਾ, ਅਤੇ ਯਹੂਦਾਹ ਦੇ ਗੋਤ ਦਾ ਆਗੂ, ਇਸਮਾਏਲ ਦਾ ਪੁੱਤਰ ਜ਼ਬਦਯਾਹ, ਰਾਜੇ ਦੇ ਕਿਸੇ ਵੀ ਮਾਮਲੇ ਵਿੱਚ ਤੁਹਾਡੇ ਉੱਤੇ ਜ਼ਿੰਮੇਵਾਰ ਹੋਵੇਗਾ ਅਤੇ ਲੇਵੀ ਤੁਹਾਡੇ ਸਾਹਮਣੇ ਅਧਿਕਾਰੀਆਂ ਵਜੋਂ ਸੇਵਾ ਕਰਨ। ਹਿੰਮਤ ਨਾਲ ਕੰਮ ਕਰੋ ਅਤੇ ਯਾਹਵੇਹ ਚੰਗੇ ਕੰਮ ਕਰਨ ਵਾਲਿਆਂ ਦੇ ਨਾਲ ਹੋਵੇ।"

Estes versículos te tocaram? Ore agora!

+581 estão orando agora.

Junte-se à corrente de oração.