Pular para o conteúdo
Publicidade

2 ਇਤਿਹਾਸ 34

ਯੋਸ਼ੀਯਾਹ ਦੇ ਸੁਧਾਰ

1 ਯੋਸ਼ੀਯਾਹ ਅੱਠ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਇਕੱਤੀ ਸਾਲ ਰਾਜ ਕੀਤਾ। 2 ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ ਅਤੇ ਆਪਣੇ ਪਿਤਾ ਦਾਵੀਦ ਦੇ ਸਾਰੇ ਰਾਹਾਂ ਉੱਤੇ ਚੱਲਦਾ ਰਿਹਾ, ਨਾ ਸੱਜੇ ਅਤੇ ਨਾ ਖੱਬੇ ਪਾਸੇ ਮੁੜਿਆ।

3 ਆਪਣੇ ਰਾਜ ਦੇ ਅੱਠਵੇਂ ਸਾਲ ਵਿੱਚ, ਜਦੋਂ ਉਹ ਅਜੇ ਜਵਾਨ ਹੀ ਸੀ, ਉਸਨੇ ਆਪਣੇ ਪਿਤਾ ਦਾਵੀਦ ਦੇ ਪਰਮੇਸ਼ਵਰ ਨੂੰ ਭਾਲਣਾ ਸ਼ੁਰੂ ਕੀਤਾ। ਆਪਣੇ ਬਾਰ੍ਹਵੇਂ ਸਾਲ ਵਿੱਚ ਉਸਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਉੱਚੇ ਸਥਾਨਾਂ, ਅਸ਼ੇਰਾਹ ਦੇ ਥੰਮ੍ਹਾਂ ਅਤੇ ਬੁੱਤਾਂ ਨੂੰ ਸਾਫ਼ ਕਰਨਾ ਸ਼ੁਰੂ ਕੀਤਾ। 4 ਉਸ ਦੀ ਅਗਵਾਈ ਹੇਠ ਬਆਲ ਦੀਆਂ ਜਗਵੇਦੀਆਂ ਢਾਹ ਦਿੱਤੀਆਂ ਗਈਆਂ ਸਨ; ਉਸ ਨੇ ਧੂਪ ਦੀਆਂ ਜਗਵੇਦੀਆਂ ਨੂੰ ਤੋੜ ਦਿੱਤਾ ਜੋ ਉਹਨਾਂ ਦੇ ਉੱਪਰ ਸਨ ਅਤੇ ਅਸ਼ੇਰਾਹ ਦੇ ਥੰਮ੍ਹਾਂ ਅਤੇ ਬੁੱਤਾਂ ਨੂੰ ਭੰਨ ਸੁੱਟਿਆ। ਇਨ੍ਹਾਂ ਨੂੰ ਉਸ ਨੇ ਤੋੜ ਦਿੱਤਾ ਅਤੇ ਉਹਨਾਂ ਦੀਆਂ ਕਬਰਾਂ ਉੱਤੇ ਖਿੰਡਾ ਦਿੱਤਾ ਜਿਨ੍ਹਾਂ ਨੇ ਉਹਨਾਂ ਨੂੰ ਬਲੀਦਾਨ ਕੀਤਾ ਸੀ। 5 ਉਸ ਨੇ ਜਾਜਕਾਂ ਦੀਆਂ ਹੱਡੀਆਂ ਨੂੰ ਉਹਨਾਂ ਦੀਆਂ ਜਗਵੇਦੀਆਂ ਉੱਤੇ ਸਾੜ ਦਿੱਤਾ ਅਤੇ ਇਸ ਤਰ੍ਹਾਂ ਉਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਸ਼ੁੱਧ ਕੀਤਾ। 6 ਉਸ ਨੇ ਮਨੱਸ਼ੇਹ, ਇਫ਼ਰਾਈਮ ਅਤੇ ਸ਼ਿਮਓਨ ਦੇ ਸ਼ਹਿਰਾਂ ਵਿੱਚ ਸਗੋਂ ਨਫ਼ਤਾਲੀ ਅਤੇ ਉਹਨਾਂ ਦੇ ਦੁਆਲੇ ਦੀਆਂ ਥੇਹਾਂ ਵਿੱਚ ਵੀ ਇਵੇਂ ਹੀ ਕੀਤਾ, 7 ਉਸ ਨੇ ਜਗਵੇਦੀਆਂ ਅਤੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਢਾਹ ਦਿੱਤਾ ਅਤੇ ਮੂਰਤੀਆਂ ਨੂੰ ਚੂਰ-ਚੂਰ ਕਰ ਦਿੱਤਾ ਅਤੇ ਇਸਰਾਏਲ ਵਿੱਚ ਸਾਰੀਆਂ ਧੂਪ ਜਗਵੇਦੀਆਂ ਨੂੰ ਟੁਕੜੇ-ਟੁਕੜੇ ਕਰ ਦਿੱਤਾ। ਫਿਰ ਉਹ ਯੇਰੂਸ਼ਲੇਮ ਵਾਪਸ ਚਲਾ ਗਿਆ।

8 ਆਪਣੇ ਰਾਜ ਦੇ ਅਠਾਰਵੇਂ ਵਰ੍ਹੇ ਜਦ ਉਹ ਦੇਸ਼ ਅਤੇ ਭਵਨ ਨੂੰ ਸਾਫ਼ ਕਰ ਚੁੱਕਿਆ ਤਾਂ ਉਸਨੇ ਅਸਲਯਾਹ ਦੇ ਪੁੱਤਰ ਸ਼ਾਫਾਨ ਨੂੰ ਸ਼ਹਿਰ ਦੇ ਸਰਦਾਰ ਮਅਸੇਯਾਹ ਅਤੇ ਯੋਆਹਾਜ਼ ਦੇ ਪੁੱਤਰ ਯੋਆਹ ਇਤਿਹਾਸ ਦੇ ਲਿਖਾਰੀ ਨੂੰ ਘੱਲਿਆ ਕਿ ਯਾਹਵੇਹ ਆਪਣੇ ਪਰਮੇਸ਼ਵਰ ਦੇ ਭਵਨ ਦੀ ਮੁਰੰਮਤ ਕਰਾਉਣ।

9 ਉਹ ਹਿਲਕੀਯਾਹ ਪ੍ਰਧਾਨ ਜਾਜਕ ਨੂੰ ਮਿਲੇ ਅਤੇ ਪਰਮੇਸ਼ਵਰ ਦੇ ਭਵਨ ਲਈ ਲਿਆਂਦੇ ਗਏ ਉਸ ਰੁਪਏ ਨੂੰ ਉਸ ਦੇ ਹਵਾਲੇ ਕਰ ਦਿੱਤਾ, ਜੋ ਮਨੱਸ਼ੇਹ, ਇਫ਼ਰਾਈਮ ਅਤੇ ਇਸਰਾਏਲ ਦੇ ਕੁਝ ਹਿੱਸੇ ਅਤੇ ਸਾਰੇ ਯਹੂਦਾਹ ਬਿਨਯਾਮੀਨ ਅਤੇ ਯੇਰੂਸ਼ਲੇਮ ਦੇ ਵਾਸੀਆਂ ਤੋਂ ਲੇਵੀਆਂ ਅਤੇ ਦਰਬਾਨਾਂ ਦੁਆਰਾ ਇਕੱਠਾ ਕੀਤਾ ਗਿਆ ਸੀ। 10 ਫਿਰ ਉਹਨਾਂ ਨੇ ਇਸ ਨੂੰ ਯਾਹਵੇਹ ਦੇ ਭਵਨ ਦੇ ਕੰਮ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਆਦਮੀਆਂ ਨੂੰ ਸੌਂਪ ਦਿੱਤਾ। ਇਨ੍ਹਾਂ ਆਦਮੀਆਂ ਨੇ ਭਵਨ ਦੀ ਮੁਰੰਮਤ ਅਤੇ ਮੁਰੰਮਤ ਕਰਨ ਵਾਲੇ ਮਜ਼ਦੂਰਾਂ ਨੂੰ ਭੁਗਤਾਨ ਕੀਤਾ। 11 ਉਹਨਾਂ ਨੇ ਉਹ ਪੈਸਾ ਤਰਖਾਣ ਅਤੇ ਰਾਜਮਿਸਤਰੀਆਂ ਨੂੰ ਦਿੱਤਾ ਤਾਂ ਜੋ ਘੜੇ ਹੋਏ ਪੱਥਰ ਅਤੇ ਜੋੜੀਆਂ ਲਈ ਲੱਕੜੀ ਮੁੱਲ ਲੈਣ ਅਤੇ ਉਹਨਾਂ ਘਰਾਂ ਲਈ ਵੀ ਜਿਨ੍ਹਾਂ ਨੂੰ ਯਹੂਦਾਹ ਦੇ ਪਾਤਸ਼ਾਹਾਂ ਨੇ ਉਜਾੜ ਦਿੱਤਾ ਸੀ ਸ਼ਤੀਰ ਬਣਾਉਣ।

12 ਮਜ਼ਦੂਰਾਂ ਨੇ ਇਮਾਨਦਾਰੀ ਨਾਲ ਮਿਹਨਤ ਕੀਤੀ। ਉਹਨਾਂ ਉੱਤੇ ਯਹਥ ਅਤੇ ਓਬਦਯਾਹ, ਮੇਰਾਰੀ ਦੇ ਉੱਤਰਾਧਿਕਾਰੀ ਲੇਵੀ ਅਤੇ ਕੋਹਾਥ ਤੋਂ ਜ਼ਕਰਯਾਹ ਅਤੇ ਮਸ਼ੁੱਲਾਮ ਸਨ। ਲੇਵੀਆਂ ਦੇ ਕੋਲ ਉਹ ਸਾਰੇ ਲੋਕ ਜੋ ਸੰਗੀਤ ਦੇ ਸਾਜ਼ ਵਜਾਉਣ ਵਿੱਚ ਮਾਹਰ ਸਨ, 13 ਅਤੇ ਉਹ ਭਾਰ ਚੁੱਕਣ ਵਾਲਿਆਂ ਦੇ ਉੱਤੇ ਸਨ ਅਤੇ ਹਰ ਪਰਕਾਰ ਦਾ ਕੰਮ ਕਰਨ ਵਾਲਿਆਂ ਪਾਸੋਂ ਕੰਮ ਕਰਾਉਂਦੇ ਸਨ ਅਤੇ ਲੇਵੀਆਂ ਵਿੱਚੋਂ ਲਿਖਾਰੀ ਅਤੇ ਅਫ਼ਸਰ ਅਤੇ ਦਰਬਾਨ ਸਨ।

ਕਾਨੂੰਨ ਦੀ ਕਿਤਾਬ ਦਾ ਮਿਲਣ

14 ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਲਿਆਏ ਗਏ ਪੈਸੇ ਨੂੰ ਬਾਹਰ ਲਿਆ ਰਹੇ ਸਨ, ਤਾਂ ਹਿਲਕੀਯਾਹ ਜਾਜਕ ਨੂੰ ਯਾਹਵੇਹ ਦੀ ਬਿਵਸਥਾ ਦੀ ਪੋਥੀ ਮਿਲੀ ਜੋ ਮੋਸ਼ੇਹ ਦੁਆਰਾ ਦਿੱਤੀ ਗਈ ਸੀ। 15 ਤਾਂ ਹਿਲਕੀਯਾਹ ਨੇ ਸ਼ਾਫਾਨ ਲਿਖਾਰੀ ਨੂੰ ਆਖਿਆ ਮੈਨੂੰ ਯਾਹਵੇਹ ਦੇ ਭਵਨ ਵਿੱਚੋਂ ਬਿਵਸਥਾ ਦੀ ਪੋਥੀ ਮਿਲੀ ਹੈ ਅਤੇ ਹਿਲਕੀਯਾਹ ਨੇ ਉਹ ਪੋਥੀ ਸ਼ਾਫਾਨ ਨੂੰ ਦਿੱਤੀ।

16 ਤਦ ਸ਼ਾਫਾਨ ਪੋਥੀ ਨੂੰ ਰਾਜੇ ਲੈ ਕੋਲ ਗਿਆ ਹੈ ਫਿਰ ਉਸ ਨੇ ਰਾਜਾ ਨੂੰ ਇਹ ਖ਼ਬਰ ਦਿੱਤੀ: "ਕਿ ਸਾਰਾ ਕੰਮ ਜੋ ਤੁਸਾਂ ਆਪਣੇ ਦਾਸਾਂ ਦੇ ਜਿੰਮੇ ਕੀਤਾ ਸੀ ਉਹ ਕਰਦੇ ਹਨ। 17 ਅਤੇ ਉਹ ਪੈਸਾ ਜਿਹੜਾ ਯਾਹਵੇਹ ਦੇ ਭਵਨ ਵਿੱਚੋਂ ਮਿਲਿਆ ਉਸ ਨੂੰ ਲੈ ਕੇ ਦੇਖ ਭਾਲ ਕਰਨ ਵਾਲਿਆਂ ਨੂੰ ਅਤੇ ਕੰਮ ਕਰਨ ਵਾਲਿਆਂ ਨੂੰ ਦੇ ਦਿੱਤਾ।" 18 ਤਦ ਸ਼ਾਫਾਨ ਲਿਖਾਰੀ ਨੇ ਰਾਜੇ ਨੂੰ ਦੱਸਿਆ, "ਹਿਲਕੀਯਾਹ ਜਾਜਕ ਨੇ ਮੈਨੂੰ ਇੱਕ ਕਿਤਾਬ ਦਿੱਤੀ ਹੈ।" ਅਤੇ ਸ਼ਾਫਾਨ ਨੇ ਉਸ ਵਿੱਚੋਂ ਰਾਜੇ ਦੀ ਹਜ਼ੂਰੀ ਵਿੱਚ ਪੜ੍ਹਿਆ।

19 ਜਦੋਂ ਰਾਜੇ ਨੇ ਬਿਵਸਥਾ ਦੀਆਂ ਗੱਲਾਂ ਸੁਣੀਆਂ, ਤਾਂ ਉਸ ਨੇ ਆਪਣੇ ਬਸਤਰ ਪਾੜ ਦਿੱਤੇ। 20 ਉਸ ਨੇ ਹਿਲਕੀਯਾਹ, ਸ਼ਾਫਾਨ ਦੇ ਪੁੱਤਰ ਅਹੀਕਾਮ, ਮੀਕਾਹ ਦੇ ਪੁੱਤਰ ਅਬਦੋਨ, ਸ਼ਾਫਾਨ ਲਿਖਾਰੀ ਅਤੇ ਰਾਜੇ ਦੇ ਸੇਵਾਦਾਰ ਅਸ਼ਾਯਾਹ ਨੂੰ ਇਹ ਹੁਕਮ ਦਿੱਤਾ: 21 "ਜਾਓ ਅਤੇ ਮੇਰੇ ਅਤੇ ਉਨ੍ਹਾਂ ਵੱਲੋਂ ਜਿਹੜੇ ਇਸਰਾਏਲ ਅਤੇ ਯਹੂਦਾਹ ਵਿੱਚ ਬਾਕੀ ਹਨ ਇਸ ਪੋਥੀ ਦੀਆਂ ਗੱਲਾਂ ਦੇ ਬਾਰੇ ਜੋ ਲੱਭੀ ਹੈ ਯਾਹਵੇਹ ਤੋਂ ਪੁੱਛੋ ਕਿਉਂ ਜੋ ਯਾਹਵੇਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਇਸੇ ਲਈ ਭੜਕਿਆ ਹੈ ਕਿਉਂਕਿ ਸਾਡੇ ਪੁਰਖਿਆਂ ਨੇ ਯਾਹਵੇਹ ਦੇ ਬਚਨਾਂ ਦੀ ਪਾਲਨਾ ਨਹੀਂ ਕੀਤੀ ਕਿ ਸਭ ਕੁਝ ਜੋ ਇਸ ਪੋਥੀ ਵਿੱਚ ਲਿਖਿਆ ਹੈ ਉਸ ਦੇ ਅਨੁਸਾਰ ਕਰਨ।"

22 ਤਾਂ ਹਿਲਕੀਯਾਹ ਅਤੇ ਉਹ ਜਿਨ੍ਹਾਂ ਨੂੰ ਪਾਤਸ਼ਾਹ ਨੇ ਨਿਯੁਕਤ ਕੀਤਾ ਸੀ ਹੁਲਦਾਹ ਨਬੀਆਂ ਦੇ ਕੋਲ ਗਏ ਜਿਹੜੇ ਤੋਸ਼ੇਖਾਨੇ ਦੇ ਰੱਖ ਵਾਲੇ ਤਾਕਹਥ ਦੇ ਪੁੱਤ੍ਰ ਅਤੇ ਹਸਰਾਹ ਦੇ ਪੋਤੇ ਸ਼ੱਲੂਮ ਦੀ ਪਤਨੀ ਸੀ (ਉਹ ਯੇਰੂਸ਼ਲੇਮ ਵਿੱਚ ਮਿਸ਼ਨਹ ਨਾਮੀ ਮੁਹੱਲੇ ਵਿੱਚ ਵੱਸਦੀ ਸੀ) ਅਤੇ ਉਹਨਾਂ ਨੇ ਉਹ ਦੇ ਨਾਲ ਗੱਲ ਬਾਤ ਕੀਤੀ।

23 ਉਸਨੇ ਉਹਨਾਂ ਨੂੰ ਕਿਹਾ, "ਇਸਰਾਏਲ ਦਾ ਯਾਹਵੇਹ ਪਰਮੇਸ਼ਵਰ ਇਹ ਆਖਦਾ ਹੈ ਕਿ ਉਸ ਆਦਮੀ ਨੂੰ ਦੱਸੋ ਜਿਸ ਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ, 24 ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਇਸ ਸਥਾਨ ਅਤੇ ਇਸ ਦੇ ਲੋਕਾਂ ਉੱਤੇ ਤਬਾਹੀ ਲਿਆਉਣ ਜਾ ਰਿਹਾ ਹਾਂ, ਉਹ ਸਾਰੇ ਸਰਾਪ ਜੋ ਕਿਤਾਬ ਵਿੱਚ ਲਿਖੇ ਹੋਏ ਹਨ ਜੋ ਯਹੂਦਾਹ ਦੇ ਰਾਜੇ ਦੀ ਹਜ਼ੂਰੀ ਵਿੱਚ ਪੜ੍ਹੇ ਗਏ ਹਨ। 25 ਕਿਉਂਕਿ ਉਹਨਾਂ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਹੋਰਨਾਂ ਦੇਵਤਿਆਂ ਅੱਗੇ ਧੂਪ ਧੁਖਾਈ ਹੈ ਅਤੇ ਆਪਣੇ ਹੱਥਾਂ ਦੁਆਰਾ ਬਣਾਈਆਂ ਸਾਰੀਆਂ ਗੱਲਾਂ ਨਾਲ ਮੇਰਾ ਕ੍ਰੋਧ ਭੜਕਾਇਆ ਹੈ, ਇਸ ਲਈ ਮੇਰਾ ਕ੍ਰੋਧ ਇਸ ਸਥਾਨ ਉੱਤੇ ਵਹਾਇਆ ਜਾਵੇਗਾ ਅਤੇ ਬੁਝੇਗਾ ਨਹੀਂ।’ 26 ਯਹੂਦਾਹ ਦੇ ਰਾਜੇ ਨੂੰ ਦੱਸੋ, ਜਿਸ ਨੇ ਤੁਹਾਨੂੰ ਯਾਹਵੇਹ ਤੋਂ ਪੁੱਛਣ ਲਈ ਭੇਜਿਆ ਸੀ, ‘ਇਸਰਾਏਲ ਦਾ ਪਰਮੇਸ਼ਵਰ, ਉਹਨਾਂ ਗੱਲਾਂ ਬਾਰੇ ਜਿਹੜੀਆਂ ਤੂੰ ਸੁਣੀਆਂ ਹਨ ਇਹ ਆਖਦਾ ਹੈ: 27 ਕਿਉਂਕਿ ਤੁਹਾਡਾ ਦਿਲ ਜਵਾਬਦੇਹ ਸੀ ਅਤੇ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨਿਮਰ ਕੀਤਾ ਜਦੋਂ ਤੁਸੀਂ ਸੁਣਿਆ ਕਿ ਉਸਨੇ ਇਸ ਸਥਾਨ ਅਤੇ ਇਸਦੇ ਲੋਕਾਂ ਦੇ ਵਿਰੁੱਧ ਕੀ ਕਿਹਾ ਹੈ, ਅਤੇ ਕਿਉਂਕਿ ਤੁਸੀਂ ਆਪਣੇ ਆਪ ਨੂੰ ਮੇਰੇ ਅੱਗੇ ਨਿਮਰ ਕੀਤਾ ਅਤੇ ਆਪਣੇ ਬਸਤਰ ਪਾੜੇ ਅਤੇ ਮੇਰੀ ਹਜ਼ੂਰੀ ਵਿੱਚ ਰੋਏ, ਮੈਂ ਤੁਹਾਨੂੰ ਸੁਣਿਆ ਹੈ, ਯਾਹਵੇਹ ਦਾ ਵਾਕ ਹੈ। 28 ਹੁਣ ਮੈਂ ਤੁਹਾਨੂੰ ਤੁਹਾਡੇ ਪੁਰਖਿਆਂ ਕੋਲ ਇਕੱਠਾ ਕਰਾਂਗਾ, ਅਤੇ ਤੁਹਾਨੂੰ ਸ਼ਾਂਤੀ ਨਾਲ ਦਫ਼ਨਾਇਆ ਜਾਵੇਗਾ। ਤੁਹਾਡੀਆਂ ਅੱਖਾਂ ਉਸ ਸਾਰੀ ਤਬਾਹੀ ਨੂੰ ਨਹੀਂ ਦੇਖ ਸਕਣਗੀਆਂ ਜੋ ਮੈਂ ਇਸ ਸਥਾਨ ਅਤੇ ਇੱਥੇ ਰਹਿਣ ਵਾਲਿਆਂ ਉੱਤੇ ਲਿਆਉਣ ਜਾ ਰਿਹਾ ਹਾਂ।’ "

ਇਸ ਲਈ ਉਹ ਉਸਦਾ ਜਵਾਬ ਰਾਜੇ ਕੋਲ ਵਾਪਸ ਲੈ ਗਏ।

29 ਫਿਰ ਰਾਜਾ ਨੇ ਸੁਨੇਹਾ ਭੇਜ ਕੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ। 30 ਉਹ ਯਹੂਦਾਹ ਦੇ ਲੋਕਾਂ, ਯੇਰੂਸ਼ਲੇਮ ਦੇ ਵਾਸੀਆਂ, ਜਾਜਕਾਂ ਅਤੇ ਲੇਵੀਆਂ ਨਾਲ ਛੋਟੇ ਤੋਂ ਵੱਡੇ ਤੱਕ ਸਾਰੇ ਲੋਕਾਂ ਦੇ ਨਾਲ ਯਾਹਵੇਹ ਦੇ ਭਵਨ ਵਿੱਚ ਗਿਆ। ਉਸਨੇ ਉਹਨਾਂ ਨੂੰ ਇਕਰਾਰਨਾਮੇ ਦੀ ਪੋਥੀ ਦੇ ਸਾਰੇ ਸ਼ਬਦ ਪੜ੍ਹ ਕੇ ਸੁਣਾਏ, ਜੋ ਯਾਹਵੇਹ ਦੇ ਭਵਨ ਵਿੱਚ ਪਾਏ ਗਏ ਸਨ। 31 ਰਾਜਾ ਆਪਣੇ ਥੰਮ੍ਹ ਦੇ ਉੱਤੇ ਖਲੋ ਗਿਆ ਅਤੇ ਉਸ ਨੇ ਯਾਹਵੇਹ ਦੀ ਹਜ਼ੂਰੀ ਵਿੱਚ ਇੱਕ ਨੇਮ ਬੰਨ੍ਹਿਆ, ਯਾਹਵੇਹ ਦੇ ਪਿੱਛੇ ਚੱਲਾਗੇ ਅਤੇ ਉਸ ਦੇ ਹੁਕਮਾਂ, ਨਿਯਮਾਂ ਅਤੇ ਫ਼ਰਮਾਨਾਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਮੰਨਾਂਗੇ ਅਤੇ ਇਸ ਪੋਥੀ ਵਿੱਚ ਲਿਖੇ ਹੋਏ ਨੇਮ ਦੇ ਸ਼ਬਦਾਂ ਦੀ ਪਾਲਣਾ ਕਰਾਂਗੇ।

32 ਫਿਰ ਉਸ ਨੇ ਯੇਰੂਸ਼ਲੇਮ ਅਤੇ ਬਿਨਯਾਮੀਨ ਵਿੱਚ ਸਭ ਨੂੰ ਇਸ ਲਈ ਆਪਣੇ ਆਪ ਨੂੰ ਇਕਰਾਰ ਕੀਤਾ; ਯੇਰੂਸ਼ਲੇਮ ਦੇ ਲੋਕਾਂ ਨੇ ਇਹ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੇ ਨੇਮ ਦੇ ਅਨੁਸਾਰ ਕੀਤਾ।

33 ਯੋਸ਼ੀਯਾਹ ਨੇ ਇਸਰਾਏਲੀਆਂ ਦੇ ਸਾਰੇ ਇਲਾਕੇ ਵਿੱਚੋਂ ਸਾਰੀਆਂ ਘਿਣਾਉਣੀਆਂ ਮੂਰਤੀਆਂ ਨੂੰ ਹਟਾ ਦਿੱਤਾ ਅਤੇ ਉਸ ਨੇ ਇਸਰਾਏਲ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਆਪਣੇ ਪਰਮੇਸ਼ਵਰ ਯਾਹਵੇਹ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਜਿੰਨਾ ਚਿਰ ਉਹ ਜਿਉਂਦਾ ਰਿਹਾ, ਉਹ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਦੀ ਪਾਲਣਾ ਕਰਨ ਵਿੱਚ ਅਸਫ਼ਲ ਨਹੀਂ ਹੋਏ।

Estes versículos te tocaram? Ore agora!

+581 estão orando agora.

Junte-se à corrente de oração.