Pular para o conteúdo
Publicidade

ਏਜ਼ਰਾ 1

ਕੋਰੇਸ਼ ਨੇ ਗ਼ੁਲਾਮਾਂ ਦੀ ਵਾਪਸੀ ਵਿੱਚ ਮਦਦ ਕੀਤੀ

1 ਫ਼ਾਰਸ ਦੇ ਰਾਜੇ ਕੋਰੇਸ਼ ਦੇ ਪਹਿਲੇ ਸਾਲ ਵਿੱਚ, ਯਾਹਵੇਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹ ਵਿੱਚੋਂ ਨਿੱਕਲਿਆ ਸੀ ਉਹ ਪੂਰਾ ਹੋਵੇ, ਯਾਹਵੇਹ ਨੇ ਫ਼ਾਰਸ ਦੇ ਦਿਲ ਨੂੰ ਉਕਸਾਇਆ ਤਾਂ ਜੋ ਉਹ ਆਪਣੇ ਰਾਜ ਵਿੱਚ ਇੱਕ ਗੱਲ ਦੀ ਘੋਸ਼ਣਾ ਕਰੇ ਅਤੇ ਇਸ ਨੂੰ ਲਿਖਤੀ ਰੂਪ ਵਿੱਚ ਵੀ ਲਿਖੇ:

2 "ਇਹ ਉਹ ਹੈ ਜੋ ਫ਼ਾਰਸ ਦਾ ਰਾਜਾ ਕੋਰੇਸ਼ ਘੋਸ਼ਣਾ ਕਰ ਰਿਹਾ ਹੈ:

" ‘ਯਾਹਵੇਹ ਸਵਰਗ ਦੇ ਪਰਮੇਸ਼ਵਰ ਨੇ ਮੈਨੂੰ ਧਰਤੀ ਦੇ ਸਾਰੇ ਰਾਜਾਂ ਉੱਤੇ ਅਧਿਕਾਰ ਦਿੱਤਾ ਹੈ। ਉਸ ਨੇ ਮੈਨੂੰ ਯਹੂਦਾਹ ਵਿੱਚ ਯੇਰੂਸ਼ਲੇਮ ਵਿੱਚ ਉਸ ਦੇ ਲਈ ਇੱਕ ਭਵਨ ਬਣਾਉਣ ਲਈ ਚੁਣਿਆ ਹੈ। 3 ਤੁਹਾਡੇ ਵਿੱਚੋਂ ਕੋਈ ਵੀ ਉਸ ਦੇ ਲੋਕਾਂ ਵਿੱਚੋਂ ਯਹੂਦਾਹ ਵਿੱਚ ਯੇਰੂਸ਼ਲੇਮ ਨੂੰ ਜਾ ਸਕਦਾ ਹੈ ਅਤੇ ਇਸਰਾਏਲ ਦੇ ਪਰਮੇਸ਼ਵਰ, ਯੇਰੂਸ਼ਲੇਮ ਵਿੱਚ, ਯਾਹਵੇਹ ਦਾ ਭਵਨ ਬਣਾ ਸਕਦਾ ਹੈ, ਅਤੇ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਨਾਲ ਹੋਵੇ। 4 ਅਤੇ ਕਿਸੇ ਵੀ ਇਲਾਕੇ ਵਿੱਚ ਜਿੱਥੇ ਬਚੇ ਹੋਏ ਲੋਕ ਹੁਣ ਰਹਿ ਰਹੇ ਹੋਣ, ਲੋਕ ਉਹਨਾਂ ਨੂੰ ਚਾਂਦੀ ਅਤੇ ਸੋਨਾ, ਮਾਲ ਅਤੇ ਪਸ਼ੂ ਅਤੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਲਈ ਆਪਣੀ ਮਰਜ਼ੀ ਦੀਆਂ ਭੇਟਾਂ ਦੇਣ।’ "

5 ਤਦ ਯਹੂਦਾਹ ਤੇ ਬਿਨਯਾਮੀਨ ਦੇ ਪਿੱਤਰਾਂ ਦੇ ਘਰਾਣਿਆਂ ਦੇ ਮੁਖੀਏ ਅਤੇ ਜਾਜਕ ਅਤੇ ਲੇਵੀ ਅਤੇ ਉਹ ਸੱਭੇ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ਵਰ ਨੇ ਪਰੇਰਿਆ ਉੱਠੇ ਭਈ ਜਾ ਕੇ ਯਾਹਵੇਹ ਦਾ ਭਵਨ ਜੋ ਯੇਰੂਸ਼ਲੇਮ ਵਿੱਚ ਹੈ ਬਣਾਉਣ। 6 ਉਹਨਾਂ ਦੇ ਸਾਰੇ ਗੁਆਂਢੀਆਂ ਨੇ ਉਹਨਾਂ ਨੂੰ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ, ਪਸ਼ੂਆਂ ਅਤੇ ਕੀਮਤੀ ਸੁਗਾਤਾਂ ਦੇ ਨਾਲ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਨੂੰ ਸਾਰੀਆਂ ਖੁਸ਼ੀ ਦੀਆਂ ਭੇਟਾਂ ਵੀ ਦਿੱਤੀਆਂ।

7 ਇਸ ਤੋਂ ਇਲਾਵਾ, ਰਾਜਾ ਕੋਰੇਸ਼ ਨੇ ਯਾਹਵੇਹ ਦੇ ਭਵਨ ਦੀਆਂ ਵਸਤੂਆਂ ਨੂੰ ਬਾਹਰ ਲਿਆਂਦਾ ਸੀ, ਜਿਨ੍ਹਾਂ ਨੂੰ ਨਬੂਕਦਨੇਜ਼ਰ ਨੇ ਯੇਰੂਸ਼ਲੇਮ ਤੋਂ ਚੁੱਕ ਕੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਸੀ। 8 ਫ਼ਾਰਸ ਦੇ ਰਾਜੇ ਕੋਰੇਸ਼ ਨੇ ਉਹਨਾਂ ਨੂੰ ਮਿਥਰੇਦਥ ਖਜ਼ਾਨਚੀ ਦੁਆਰਾ ਲਿਆਇਆ ਅਤੇ ਉਹਨਾਂ ਨੂੰ ਯਹੂਦਾਹ ਦੇ ਰਾਜਕੁਮਾਰ ਸ਼ੇਸ਼ਬੱਸਰ ਕੋਲ ਗਿਣਿਆ।

9 ਉਨ੍ਹਾਂ ਦੀ ਗਿਣਤੀ ਇਹ ਸੀ:

ਸੋਨੇ ਦੇ 30 ਥਾਲ,

ਚਾਂਦੀ ਦੇ 1,000 ਥਾਲ,

ਅਤੇ 29 ਛੁਰੀਆਂ,

10 ਸੋਨੇ ਦੇ 30 ਕਟੋਰਦਾਨ,

ਚਾਂਦੀ ਦੇ ਇੱਕੋ ਜਿਹੇ 410 ਕੌਲੇ,

ਅਤੇ ਦੂਜੇ 1,000 ਭਾਂਡੇ।

11 ਕੁੱਲ ਮਿਲਾ ਕੇ ਸੋਨੇ ਅਤੇ ਚਾਂਦੀ ਦੀਆਂ 5,400 ਵਸਤੂਆਂ ਸਨ।

ਜਦੋਂ ਉਹ ਬਾਬੇਲ ਤੋਂ ਯੇਰੂਸ਼ਲੇਮ ਨੂੰ ਆਏ ਤਾਂ ਸ਼ੇਸ਼ਬੱਸਰ ਇਨ੍ਹਾਂ ਸਾਰਿਆਂ ਨੂੰ ਗ਼ੁਲਾਮਾਂ ਦੇ ਨਾਲ ਲਿਆਇਆ।

Estes versículos te tocaram? Ore agora!

+581 estão orando agora.

Junte-se à corrente de oração.