Pular para o conteúdo
Publicidade

ਏਜ਼ਰਾ 9

ਅਸ਼ੁੱਧ ਵਿਆਹ ਸੰਬੰਧ

1 ਇਹ ਗੱਲਾਂ ਪੂਰੀਆਂ ਹੋਣ ਤੋਂ ਬਾਅਦ, ਆਗੂ ਮੇਰੇ ਕੋਲ ਆਏ ਅਤੇ ਆਖਿਆ, "ਇਸਰਾਏਲ ਦੇ ਲੋਕਾਂ ਨੇ, ਜਾਜਕਾਂ ਅਤੇ ਲੇਵੀਆਂ ਸਮੇਤ, ਆਪਣੇ ਆਪ ਨੂੰ ਗੁਆਂਢੀ ਲੋਕਾਂ ਤੋਂ ਵੱਖ ਨਹੀਂ ਰੱਖਿਆ। ਪਰ ਕਨਾਨੀਆਂ, ਹਿੱਤੀਆਂ, ਪਰਿੱਜ਼ੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀ ਅਤੇ ਅਮੋਰੀਆਂ ਦੇ ਘਿਣਾਉਣੇ ਕੰਮ ਦੇ ਅਨੁਸਾਰ ਕੰਮ ਕਰਦੇ ਸਨ। 2 ਉਹਨਾਂ ਨੇ ਆਪਣੀਆਂ ਕੁਝ ਧੀਆਂ ਨੂੰ ਆਪਣੇ ਅਤੇ ਆਪਣੇ ਪੁੱਤਰਾਂ ਲਈ ਪਤਨੀਆਂ ਬਣਾ ਲਿਆ ਹੈ ਅਤੇ ਪਵਿੱਤਰ ਜਾਤੀ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਰਲਾਇਆ ਹੈ ਅਤੇ ਇਸ ਅਪਰਾਧ ਵਿੱਚ ਆਗੂ ਅਤੇ ਹਾਕਮ ਸਭ ਤੋਂ ਅੱਗੇ ਹਨ।"

3 ਜਦ ਮੈਂ ਇਹ ਗੱਲ ਸੁਣੀ ਤਾਂ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਦਿੱਤੀ ਅਤੇ ਆਪਣੇ ਸਿਰ ਤੇ ਦਾੜ੍ਹੀ ਦੇ ਵਾਲ਼ ਪੁੱਟੇ ਅਤੇ ਸੁੰਨ ਹੋ ਕੇ ਬੈਠ ਗਿਆ। 4 ਤਦ ਹਰ ਕੋਈ ਜੋ ਇਸਰਾਏਲ ਦੇ ਪਰਮੇਸ਼ਵਰ ਦੇ ਬਚਨਾਂ ਤੋਂ ਕੰਬਦਾ ਸੀ, ਗ਼ੁਲਾਮਾਂ ਦੇ ਇਸ ਅਪਰਾਧ ਦੇ ਕਾਰਨ ਮੇਰੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਮੈਂ ਸ਼ਾਮ ਦੇ ਬਲੀਦਾਨ ਤੱਕ ਘਬਰਾ ਕੇ ਉੱਥੇ ਬੈਠਾ ਰਿਹਾ।

5 ਫਿਰ, ਸ਼ਾਮ ਦੇ ਬਲੀਦਾਨ ਦੇ ਸਮੇਂ, ਸ਼ਾਮ ਦੀ ਬਲੀ ਚੜ੍ਹਾਉਣ ਦੇ ਸਮੇਂ, ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਕੇ, ਆਪਣੇ ਗੋਡਿਆਂ ਉੱਤੇ ਝੁੱਕਿਆ ਅਤੇ ਆਪਣੇ ਪਰਮੇਸ਼ਵਰ ਯਾਹਵੇਹ ਦੇ ਅੱਗੇ ਆਪਣੇ ਹੱਥ ਫੈਲਾਏ। 6 ਯਾਹਵੇਹ ਮੇਰੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ:

"ਹੇ ਮੇਰੇ ਪਰਮੇਸ਼ਵਰ! ਮੈਂ ਆਪਣਾ ਮੂੰਹ ਤੇਰੇ ਵੱਲ ਚੁੱਕਣ ਤੋਂ ਸ਼ਰਮਿੰਦਾ ਹਾਂ ਅਤੇ ਹੇ ਮੇਰੇ ਪਰਮੇਸ਼ਵਰ! ਮੈਂ ਬੇਇੱਜ਼ਤ ਹੋ ਗਿਆ ਹਾਂ, ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਤੋਂ ਵੀ ਉੱਪਰ ਤੱਕ ਵੱਧ ਗਏ ਹਨ ਅਤੇ ਸਾਡੀ ਬੁਰਿਆਈ ਅਕਾਸ਼ ਤੱਕ ਪਹੁੰਚ ਗਈ ਹੈ। 7 ਸਾਡੇ ਪਿਉ-ਦਾਦਿਆਂ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ ਸਾਡਾ ਦੋਸ਼ ਬਹੁਤ ਵੱਡਾ ਹੈ। ਸਾਡੇ ਪਾਪਾਂ ਦੇ ਕਾਰਨ, ਅਸੀਂ ਅਤੇ ਸਾਡੇ ਰਾਜੇ ਅਤੇ ਸਾਡੇ ਜਾਜਕ ਤਲਵਾਰ ਅਤੇ ਗ਼ੁਲਾਮੀ, ਵਿਦੇਸ਼ੀ ਰਾਜਿਆਂ ਦੇ ਹੱਥੋਂ ਲੁੱਟ ਅਤੇ ਅਪਮਾਨ ਦੇ ਅਧੀਨ ਹੋਏ ਹਨ, ਜਿਵੇਂ ਕਿ ਅੱਜ ਹੈ।

8 "ਪਰ ਹੁਣ ਕੁਝ ਦਿਨਾਂ ਤੋਂ ਯਾਹਵੇਹ ਸਾਡੇ ਪਰਮੇਸ਼ਵਰ ਦੀ ਦਯਾ ਸਾਡੇ ਉੱਤੇ ਹੋਈ ਹੈ ਅਤੇ ਉਸ ਨੇ ਸਾਡੇ ਵਿੱਚੋਂ ਕੁਝ ਨੂੰ ਬਚਾ ਲਿਆ ਹੈ ਅਤੇ ਸਾਨੂੰ ਆਪਣੇ ਪਵਿੱਤਰ ਸਥਾਨ ਵਿੱਚ ਇੱਕ ਮਜ਼ਬੂਤ ਕਿੱਲ ਬਣਾਇਆ ਹੈ ਤਾਂ ਜੋ ਸਾਡਾ ਪਰਮੇਸ਼ਵਰ ਸਾਡੀਆਂ ਅੱਖਾਂ ਨੂੰ ਰੋਸ਼ਨੀ ਦੇਵੇ ਅਤੇ ਗ਼ੁਲਾਮੀ ਵਿੱਚ ਸਾਨੂੰ ਥੋੜ੍ਹੀ ਜਿਹੀ ਤਸੱਲੀ ਬਖ਼ਸ਼ੇ। 9 ਭਾਵੇਂ ਅਸੀਂ ਗੁਲਾਮ ਹਾਂ, ਪਰ ਸਾਡੇ ਪਰਮੇਸ਼ਵਰ ਨੇ ਸਾਨੂੰ ਸਾਡੀ ਗ਼ੁਲਾਮੀ ਵਿੱਚ ਨਹੀਂ ਤਿਆਗਿਆ। ਸਗੋਂ ਉਸ ਨੇ ਫ਼ਾਰਸ ਦੇ ਰਾਜਿਆਂ ਦੇ ਸਾਹਮਣੇ ਸਾਡੇ ਉੱਤੇ ਦਯਾ ਦਿਖਾਈ ਹੈ ਅਤੇ ਉਸ ਨੇ ਸਾਨੂੰ ਸਾਡੇ ਪਰਮੇਸ਼ਵਰ ਦੇ ਭਵਨ ਨੂੰ ਦੁਬਾਰਾ ਬਣਾਉਣ ਅਤੇ ਇਸ ਦੇ ਖੰਡਰਾਂ ਦੀ ਮੁਰੰਮਤ ਕਰਨ ਲਈ ਨਵਾਂ ਜੀਵਨ ਦਿੱਤਾ ਹੈ, ਅਤੇ ਉਸਨੇ ਸਾਨੂੰ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਸੁਰੱਖਿਆ ਦੀ ਕੰਧ ਦਿੱਤੀ ਹੈ।

10 "ਪਰ ਹੁਣ, ਹੇ ਸਾਡੇ ਪਰਮੇਸ਼ਵਰ, ਅਸੀਂ ਇਸ ਤੋਂ ਬਾਅਦ ਕੀ ਕਹਿ ਸਕਦੇ ਹਾਂ? ਕਿਉਂ ਜੋ ਅਸੀਂ ਉਹਨਾਂ ਹੁਕਮਾਂ ਨੂੰ ਤਿਆਗ ਦਿੱਤਾ ਹੈ 11 ਜੋ ਤੂੰ ਆਪਣੇ ਸੇਵਕਾਂ ਨਬੀਆਂ ਦੇ ਰਾਹੀਂ ਦਿੱਤੇ ਸਨ ਜਦੋਂ ਤੂੰ ਆਖਿਆ ਸੀ, ‘ਕਿ ਉਹ ਧਰਤੀ ਜਿਸ ਨੂੰ ਤੁਸੀਂ ਕਬਜ਼ੇ ਵਿੱਚ ਲੈਣ ਲਈ ਜਾਂਦੇ ਹੋ, ਉਸ ਦੇਸ਼ ਦੀਆਂ ਕੌਮਾਂ ਦੇ ਘਿਣਾਉਣੇ ਕੰਮਾਂ ਦੇ ਕਾਰਨ ਅਪਵਿੱਤਰ ਧਰਤੀ ਹੈ, ਜਿਸ ਨੂੰ ਉਨ੍ਹਾਂ ਨੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਭਰਿਸ਼ਟ ਕਰ ਛੱਡਿਆ ਹੈ। 12 ਇਸ ਲਈ ਤੁਸੀਂ ਆਪਣੀਆਂ ਧੀਆਂ ਦਾ ਵਿਆਹ ਉਹਨਾਂ ਦੇ ਪੁੱਤਰਾਂ ਨਾਲ ਨਾ ਕਰਨਾ ਅਤੇ ਨਾ ਹੀ ਉਹਨਾਂ ਦੀਆਂ ਧੀਆਂ ਨੂੰ ਆਪਣੇ ਪੁੱਤਰਾਂ ਲਈ ਲੈਣਾ। ਕਿਸੇ ਵੇਲੇ ਵੀ ਉਹਨਾਂ ਨਾਲ ਦੋਸਤੀ ਦੀ ਸੰਧੀ ਨਾ ਕਰਨਾ, ਤਾਂ ਜੋ ਤੁਸੀਂ ਤਕੜੇ ਰਹੋ ਅਤੇ ਧਰਤੀ ਦੀਆਂ ਚੰਗੀਆਂ ਚੀਜ਼ਾਂ ਖਾਓ ਅਤੇ ਆਪਣੇ ਬੱਚਿਆਂ ਨੂੰ ਸਦੀਪਕ ਵਿਰਾਸਤ ਵਜੋਂ ਛੱਡ ਦਿਓ।’

13 "ਸਾਡੇ ਨਾਲ ਜੋ ਕੁਝ ਵਾਪਰਿਆ ਹੈ, ਉਹ ਸਾਡੇ ਬੁਰੇ ਕੰਮਾਂ ਅਤੇ ਸਾਡੇ ਵੱਡੇ ਦੋਸ਼ਾਂ ਦਾ ਨਤੀਜਾ ਹੈ, ਅਤੇ ਫਿਰ ਵੀ, ਹੇ ਸਾਡੇ ਪਰਮੇਸ਼ਵਰ, ਤੂੰ ਸਾਨੂੰ ਸਾਡੇ ਪਾਪਾਂ ਨਾਲੋਂ ਘੱਟ ਸਜ਼ਾ ਦਿੱਤੀ ਹੈ ਅਤੇ ਸਾਨੂੰ ਛੁਟਕਾਰਾ ਦਿੱਤਾ ਹੈ। 14 ਕੀ ਅਸੀਂ ਫੇਰ ਤੇਰੇ ਹੁਕਮਾਂ ਨੂੰ ਤੋੜੀਏ ਅਤੇ ਇਨ੍ਹਾਂ ਘਿਣਾਉਣੇ ਕੰਮ ਕਰਨ ਵਾਲੀਆਂ ਕੌਮਾਂ ਨਾਲ ਸੰਬੰਧ ਜੋੜੀਏ? ਕੀ ਤੇਰਾ ਕ੍ਰੋਧ ਇੱਥੋਂ ਤੱਕ ਸਾਡੇ ਉੱਤੇ ਨਾ ਭੜਕੇਗਾ ਜੋ ਸਾਡਾ ਕੁਝ ਵੀ ਨਾ ਰਹੇ, ਨਾ ਕੋਈ ਬਚੇ ਅਤੇ ਨਾ ਛੁਟਕਾਰਾ ਹੋਵੇ? 15 ਹੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ, ਤੂੰ ਧਰਮੀ ਹੈ! ਅਸੀਂ ਇਸ ਦਿਨ ਨੂੰ ਬਚੇ ਹੋਏ ਹਾਂ। ਇੱਥੇ ਅਸੀਂ ਆਪਣੇ ਦੋਸ਼ ਵਿੱਚ ਤੁਹਾਡੇ ਸਾਹਮਣੇ ਹਾਂ, ਹਾਲਾਂਕਿ ਇਸਦੇ ਕਾਰਨ ਸਾਡੇ ਵਿੱਚੋਂ ਕੋਈ ਵੀ ਤੁਹਾਡੀ ਹਜ਼ੂਰੀ ਵਿੱਚ ਨਹੀਂ ਖੜਾ ਹੋ ਸਕਦਾ ਹੈ।"

Estes versículos te tocaram? Ore agora!

+581 estão orando agora.

Junte-se à corrente de oração.