Publicidade

Esdras 7

ਅਜ਼ਰਾ ਯੇਰੂਸ਼ਲੇਮ ਵਿੱਚ ਆਇਆ

1 ਇਨ੍ਹਾਂ ਗੱਲਾਂ ਤੋਂ ਬਾਅਦ, ਫ਼ਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਰਾਜ ਵਿੱਚ, ਅਜ਼ਰਾ ਸਰਾਯਾਹ ਦਾ ਪੁੱਤਰ, ਅਜ਼ਰਯਾਹ ਦਾ ਪੁੱਤਰ, ਹਿਲਕੀਯਾਹ ਦਾ ਪੁੱਤਰ, 2 ਸ਼ੱਲੂਮ ਦਾ ਪੁੱਤਰ, ਸਾਦੋਕ ਅਹੀਟੂਬ ਦਾ ਪੁੱਤਰ, 3 ਅਮਰਯਾਹ ਦਾ ਪੁੱਤਰ, ਅਜ਼ਰਯਾਹ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ, 4 ਜ਼ਰਹਯਾਹ ਦਾ ਪੁੱਤਰ, ਉਜ਼ੀ ਦਾ ਪੁੱਤਰ, ਬੁੱਕੀ ਦਾ ਪੁੱਤਰ, 5 ਅਬੀਸ਼ੂਆ ਦਾ ਪੁੱਤਰ। ਫੀਨਹਾਸ ਦਾ ਪੁੱਤਰ, ਅਲਆਜ਼ਾਰ ਦਾ ਪੁੱਤਰ, ਹਾਰੋਨ ਮੁੱਖ ਜਾਜਕ ਦਾ ਪੁੱਤਰ, 6 ਇਹ ਅਜ਼ਰਾ ਬਾਬੇਲ ਤੋਂ ਆਇਆ ਸੀ। ਉਹ ਮੋਸ਼ੇਹ ਦੀ ਬਿਵਸਥਾ ਦਾ ਜੋ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨੇ ਦਿੱਤਾ ਸੀ, ਬਹੁਤ ਨਿਪੁੰਨ ਸ਼ਾਸਤਰੀ ਸੀ। ਰਾਜੇ ਨੇ ਉਸ ਨੂੰ ਉਹ ਸਭ ਕੁਝ ਦਿੱਤਾ ਜੋ ਉਸ ਨੇ ਮੰਗਿਆ ਸੀ, ਕਿਉਂਕਿ ਯਾਹਵੇਹ ਉਸ ਦੇ ਪਰਮੇਸ਼ਵਰ ਦਾ ਹੱਥ ਉਸ ਉੱਤੇ ਸੀ। 7 ਰਾਜਾ ਅਰਤਹਸ਼ਸ਼ਤਾ ਦੇ ਸੱਤਵੇਂ ਸਾਲ ਵਿੱਚ ਕੁਝ ਇਸਰਾਏਲੀ ਲੋਕ ਜਿਨ੍ਹਾਂ ਵਿੱਚ ਜਾਜਕ, ਲੇਵੀ, ਸੰਗੀਤਕਾਰ, ਦਰਬਾਨ ਅਤੇ ਭਵਨ ਦੇ ਸੇਵਕ ਵੀ ਸਨ, ਯੇਰੂਸ਼ਲੇਮ ਵਿੱਚ ਵਾਪਸ ਆਏ।

8 ਰਾਜਾ ਦੇ ਸੱਤਵੇਂ ਸਾਲ ਦੇ ਪੰਜਵੇਂ ਮਹੀਨੇ ਵਿੱਚ ਅਜ਼ਰਾ ਯੇਰੂਸ਼ਲੇਮ ਵਿੱਚ ਆਇਆ। 9 ਉਸ ਨੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਬਾਬੇਲ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਯੇਰੂਸ਼ਲੇਮ ਵਿੱਚ ਪਹੁੰਚਿਆ ਕਿਉਂ ਜੋ ਉਸ ਦੇ ਪਰਮੇਸ਼ਵਰ ਦਾ ਕਿਰਪਾ ਦਾ ਹੱਥ ਉਸ ਉੱਤੇ ਸੀ। 10 ਕਿਉਂਕਿ ਅਜ਼ਰਾ ਨੇ ਆਪਣੇ ਆਪ ਨੂੰ ਯਾਹਵੇਹ ਦੀ ਬਿਵਸਥਾ ਦਾ ਖੋਜ ਕਰਨ ਅਤੇ ਇਸ ਦੀ ਪਾਲਣਾ ਕਰਨ ਅਤੇ ਇਸਰਾਏਲ ਵਿੱਚ ਇਸ ਦੇ ਫ਼ਰਮਾਨਾਂ ਅਤੇ ਕਾਨੂੰਨਾਂ ਨੂੰ ਸਿਖਾਉਣ ਲਈ ਸਮਰਪਿਤ ਕੀਤਾ ਸੀ।

ਰਾਜਾ ਅਰਤਹਸ਼ਸ਼ਤਾ ਦੀ ਅਜ਼ਰਾ ਨੂੰ ਚਿੱਠੀ

11 ਇਹ ਉਸ ਚਿੱਠੀ ਦੀ ਇੱਕ ਨਕਲ ਹੈ ਜੋ ਰਾਜਾ ਅਰਤਹਸ਼ਸ਼ਤਾ ਨੇ ਅਜ਼ਰਾ ਜਾਜਕ ਨੂੰ ਦਿੱਤੀ ਸੀ, ਜੋ ਬਿਵਸਥਾ ਦਾ ਉਪਦੇਸ਼ਕ ਸੀ, ਇੱਕ ਆਦਮੀ ਸੀ ਜੋ ਯਾਹਵੇਹ ਦੇ ਹੁਕਮਾਂ ਅਤੇ ਫ਼ਰਮਾਨਾਂ ਬਾਰੇ ਸਿੱਖਦਾ ਸੀ। ਇਸਰਾਏਲ ਲਈ:

12 ਅਰਤਹਸ਼ਸ਼ਤਾ, ਰਾਜਿਆਂ ਦੇ ਰਾਜਾ ਵੱਲੋਂ,

ਅਜ਼ਰਾ ਜਾਜਕ ਨੂੰ, ਸਵਰਗ ਦੇ ਪਰਮੇਸ਼ਵਰ ਦੀ ਬਿਵਸਥਾ ਦੇ ਸਿੱਖਿਅਕ ਨੂੰ:

ਨਮਸਕਾਰ।

13 ਹੁਣ ਮੈਂ ਹੁਕਮ ਦਿੰਦਾ ਹਾਂ ਕਿ ਮੇਰੇ ਰਾਜ ਵਿੱਚ ਇਸਰਾਏਲੀਆਂ ਵਿੱਚੋਂ ਕੋਈ ਵੀ ਜਾਜਕ ਅਤੇ ਲੇਵੀਆਂ ਸਮੇਤ, ਜੋ ਤੁਹਾਡੇ ਨਾਲ ਯੇਰੂਸ਼ਲੇਮ ਨੂੰ ਜਾਣ ਦੀ ਇੱਛਾ ਰੱਖਦਾ ਹੈ, ਉਹ ਤੇਰੇ ਨਾਲ ਜਾਣ। 14 ਤੁਹਾਨੂੰ ਰਾਜੇ ਅਤੇ ਉਸ ਦੇ ਸੱਤ ਸਲਾਹਕਾਰਾਂ ਨੇ ਤੁਹਾਡੇ ਪਰਮੇਸ਼ਵਰ ਦੀ ਬਿਵਸਥਾ ਬਾਰੇ ਜੋ ਤੁਹਾਡੇ ਹੱਥ ਵਿੱਚ ਹੈ, ਯਹੂਦਾਹ ਅਤੇ ਯੇਰੂਸ਼ਲੇਮ ਬਾਰੇ ਪੁੱਛਣ ਲਈ ਭੇਜਿਆ ਹੈ। 15 ਇਸ ਤੋਂ ਇਲਾਵਾ, ਤੁਸੀਂ ਉਹ ਚਾਂਦੀ ਅਤੇ ਸੋਨਾ ਆਪਣੇ ਨਾਲ ਲੈ ਜਾਓ ਜੋ ਰਾਜੇ ਅਤੇ ਉਸ ਦੇ ਸਲਾਹਕਾਰਾਂ ਨੇ ਇਸਰਾਏਲ ਦੇ ਪਰਮੇਸ਼ਵਰ ਨੂੰ ਦਿੱਤੀ ਹੈ, ਜਿਸ ਦਾ ਨਿਵਾਸ ਯੇਰੂਸ਼ਲੇਮ ਵਿੱਚ ਹੈ, 16 ਨਾਲੇ ਜਿੰਨਾਂ ਚਾਂਦੀ ਤੇ ਸੋਨਾ ਬਾਬੇਲ ਦੇ ਸਾਰੇ ਸੂਬੇ ਵਿੱਚੋਂ ਤੈਨੂੰ ਮਿਲੇਗਾ, ਅਤੇ ਖੁਸ਼ੀ ਦੀ ਭੇਟ ਜੋ ਲੋਕ ਤੇ ਜਾਜਕ ਆਪਣੇ ਪਰਮੇਸ਼ਵਰ ਦੇ ਭਵਨ ਲਈ ਜੋ ਯੇਰੂਸ਼ਲੇਮ ਵਿੱਚ ਹੈ, ਮਨ ਤੋਂ ਦੇਣ ਉਸ ਨੂੰ ਲੈ ਜਾਵੇਂ। 17 ਇਸ ਪੈਸਿਆਂ ਨਾਲ ਬਲਦ, ਭੇਡੂ ਅਤੇ ਭੇਡ ਦੇ ਬੱਚੇ, ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਸਮੇਤ ਖਰੀਦੋ ਅਤੇ ਉਹਨਾਂ ਨੂੰ ਯੇਰੂਸ਼ਲੇਮ ਵਿੱਚ ਆਪਣੇ ਪਰਮੇਸ਼ਵਰ ਦੇ ਭਵਨ ਦੀ ਜਗਵੇਦੀ ਉੱਤੇ ਚੜ੍ਹਾਓ।

18 ਤਾਂ ਤੁਸੀਂ ਅਤੇ ਤੁਹਾਡੇ ਸੰਗੀ ਇਸਰਾਏਲੀ ਆਪਣੇ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਬਾਕੀ ਦੇ ਚਾਂਦੀ ਅਤੇ ਸੋਨੇ ਨਾਲ ਜੋ ਕੁਝ ਚੰਗਾ ਲੱਗੇ ਉਹ ਕਰ ਸਕਦੇ ਹੋ। 19 ਯੇਰੂਸ਼ਲੇਮ ਦੇ ਪਰਮੇਸ਼ਵਰ ਨੂੰ ਉਹ ਸਾਰੀਆਂ ਵਸਤਾਂ ਜੋ ਤੁਹਾਡੇ ਪਰਮੇਸ਼ਵਰ ਦੇ ਭਵਨ ਵਿੱਚ ਉਪਾਸਨਾ ਲਈ ਸੌਂਪੀਆਂ ਗਈਆਂ ਹਨ, ਉਨ੍ਹਾਂ ਨੂੰ ਪਰਮੇਸ਼ਵਰ ਦੇ ਸਨਮੁਖ ਸੌਂਪ ਦਿਓ। 20 ਅਤੇ ਤੁਹਾਡੇ ਪਰਮੇਸ਼ਵਰ ਦੇ ਭਵਨ ਲਈ ਜੋ ਕੁਝ ਵੀ ਚਾਹੀਦਾ ਹੈ, ਤੁਸੀਂ ਸ਼ਾਹੀ ਖ਼ਜ਼ਾਨੇ ਵਿੱਚੋਂ ਪੂਰਾ ਕਰੋ।

21 ਹੁਣ ਮੈਂ, ਰਾਜਾ ਅਰਤਹਸ਼ਸ਼ਤਾ ਪਾਰ-ਫਰਾਤ ਦੇ ਸਾਰੇ ਖਜ਼ਾਨਚੀਆਂ ਨੂੰ ਇਹ ਹੁਕਮ ਦਿੰਦਾ ਹਾਂ ਕਿ ਜੋ ਕੁਝ ਅਜ਼ਰਾ ਜਾਜਕ ਸਵਰਗੀ ਪਰਮੇਸ਼ਵਰ ਦੀ ਬਿਵਸਥਾ ਦਾ ਸ਼ਾਸਤਰੀ ਤੁਹਾਡੇ ਤੋਂ ਚਾਹੇ, ਉਹ ਤੁਰੰਤ ਪੂਰਾ ਕੀਤਾ ਜਾਵੇ। 22 ਚਾਂਦੀ ਡੇਢ ਸੌ ਮਣ ਤੱਕ, ਕਣਕ ਸਾਢੇ ਸੱਤ ਸੌ ਮਣ ਤੱਕ, ਦਾਖ਼ਰਸ ਅਤੇ ਤੇਲ ਪੰਝੱਤਰ ਮਣ ਤੱਕ ਅਤੇ ਲੂਣ ਜਿੰਨੀ ਲੋੜ ਹੋਵੇ, ਦਿੱਤਾ ਜਾਵੇ23 ਜੋ ਕੁਝ ਸਵਰਗ ਦੇ ਪਰਮੇਸ਼ਵਰ ਨੇ ਠਹਿਰਾਇਆ ਹੈ, ਉਹ ਅਕਾਸ਼ ਦੇ ਪਰਮੇਸ਼ਵਰ ਦੇ ਭਵਨ ਲਈ ਮਿਹਨਤ ਨਾਲ ਕੀਤਾ ਜਾਵੇ। ਉਸ ਦਾ ਕ੍ਰੋਧ ਰਾਜੇ ਅਤੇ ਉਸ ਦੇ ਪੁੱਤਰਾਂ ਦੇ ਰਾਜ ਉੱਤੇ ਕਿਉਂ ਆਵੇ? 24 ਅਤੇ ਅਸੀਂ ਤੁਹਾਨੂੰ ਚਿਤਾਉਣੀ ਦਿੰਦੇ ਹਾਂ ਕਿ ਜਾਜਕਾਂ ਤੇ ਲੇਵੀਆਂ ਤੇ ਗਾਇਕਾਂ ਤੇ ਦਰਬਾਨਾਂ ਤੇ ਨਥੀਨੀਮਾਂ ਅਤੇ ਪਰਮੇਸ਼ਵਰ ਦੇ ਭਵਨ ਦੇ ਸੇਵਕਾਂ ਵਿੱਚੋਂ ਕਿਸੇ ਤੋਂ ਵੀ ਲਗਾਨ, ਚੁੰਗੀ ਅਤੇ ਨਜ਼ਰਾਨਾ ਲੈਣ ਦੀ ਆਗਿਆ ਨਹੀਂ ਹੈ।

25 ਅਤੇ ਹੇ ਅਜ਼ਰਾ, ਤੂੰ ਆਪਣੇ ਪਰਮੇਸ਼ਵਰ ਦੇ ਉਸ ਬੁੱਧ ਦੇ ਅਨੁਸਾਰ ਜੋ ਤੇਰੇ ਕੋਲ ਹੈ, ਹਾਕਮਾਂ ਅਤੇ ਨਿਆਂਈਆਂ ਨੂੰ ਨਿਯੁਕਤ ਕਰ ਤਾਂ ਜੋ ਦਰਿਆ ਪਾਰ ਦੇ ਸਾਰੇ ਲੋਕਾਂ ਦਾ ਜਿਹੜੇ ਤੇਰੇ ਪਰਮੇਸ਼ਵਰ ਦੀ ਬਿਵਸਥਾ ਨੂੰ ਜਾਣਦੇ ਹੋਣ, ਨਿਆਂ ਕਰਨ ਅਤੇ ਜਿਹੜੇ ਨਾ ਜਾਣਦੇ ਹੋਣ ਉਹਨਾਂ ਨੂੰ ਤੁਸੀਂ ਸਿਖਾਉ। 26 ਜੋ ਕੋਈ ਤੁਹਾਡੇ ਪਰਮੇਸ਼ਵਰ ਦੀ ਬਿਵਸਥਾ ਅਤੇ ਰਾਜੇ ਦੇ ਹੁਕਮਾਂ ਨੂੰ ਨਹੀਂ ਮੰਨਦਾ ਉਸ ਨੂੰ ਮੌਤ, ਦੇਸ਼ ਨਿਕਾਲਾ, ਜਾਇਦਾਦ ਜ਼ਬਤ ਜਾਂ ਕੈਦ ਦੀ ਸਜ਼ਾ ਜ਼ਰੂਰ ਮਿਲੇਗੀ। ਸਾਡੇ ਪੁਰਖਿਆਂ ਦਾ ਪਰਮੇਸ਼ਵਰ, ਜਿਸ ਨੇ ਇਸ ਨੂੰ ਰਾਜੇ ਦੇ ਦਿਲ ਵਿੱਚ ਪਾਇਆ ਹੈ।

27 ਸਾਡੇ ਪੁਰਖਿਆਂ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਜਿਸ ਨੇ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਘਰ ਦੀ ਇੱਜ਼ਤ ਕਰਨ ਲਈ ਰਾਜੇ ਦੇ ਦਿਲ ਵਿੱਚ ਇਹ ਗੱਲ ਰੱਖੀ ਹੈ। 28 ਅਤੇ ਰਾਜਾ ਤੇ ਉਸ ਦੇ ਮੰਤਰੀਆਂ ਦੇ ਸਨਮੁਖ ਅਤੇ ਰਾਜਾ ਦੇ ਸਾਰੇ ਬਲਵੰਤ ਹਾਕਮਾਂ ਦੇ ਅੱਗੇ, ਮੇਰੇ ਉੱਤੇ ਕਿਰਪਾ ਦੀ ਨਜ਼ਰ ਕੀਤੀ ਹੈ। ਇਸ ਲਈ ਮੈਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੱਥੋਂ, ਜੋ ਮੇਰੇ ਉੱਤੇ ਸੀ ਬਲ ਪਾਇਆ ਅਤੇ ਮੈਂ ਇਸਰਾਏਲ ਵਿੱਚੋਂ ਆਗੂਆਂ ਨੂੰ ਇਕੱਠਾ ਕੀਤਾ ਤਾਂ ਜੋ ਉਹ ਮੇਰੇ ਨਾਲ ਅੱਗੇ ਚੱਲਣ।

Veja também

Publicidade
Esdras
Ver todos os capítulos de Esdras
Bíblia Online Bíblia Online

Bíblia Online • Versão: 2026-06-15_21-32-39-