Publicidade

Esdras 3

ਜਗਵੇਦੀ ਦੀ ਮੁੜ ਉਸਾਰੀ

1 ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪਣੇ ਨਗਰਾਂ ਵਿੱਚ ਵੱਸ ਗਏ ਤਾਂ ਲੋਕ ਯੇਰੂਸ਼ਲੇਮ ਵਿੱਚ ਇੱਕਠੇ ਹੋ ਗਏ। 2 ਤਦ ਯੇਸ਼ੂਆ ਯੋਸਾਦਾਕ ਦਾ ਪੁੱਤਰ ਅਤੇ ਉਸ ਦੇ ਭਰਾ ਜਾਜਕ ਅਤੇ ਸ਼ਆਲਤੀਏਲ ਦਾ ਪੁੱਤਰ ਜ਼ਰੁੱਬਾਬੇਲ ਤੇ ਉਸ ਦੇ ਭਰਾ ਉੱਠ ਖਲੋਤੇ ਤੇ ਇਸਰਾਏਲ ਦੇ ਪਰਮੇਸ਼ਵਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਸ ਦੇ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਜਿਵੇਂ ਪਰਮੇਸ਼ਵਰ ਦੇ ਦਾਸ ਮੋਸ਼ੇਹ ਦੀ ਬਿਵਸਥਾ ਵਿੱਚ ਲਿਖਿਆ ਸੀ। 3 ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਡਰਨ ਦੇ ਬਾਵਜੂਦ, ਉਹਨਾਂ ਨੇ ਜਗਵੇਦੀ ਨੂੰ ਇਸ ਦੀ ਨੀਂਹ ਉੱਤੇ ਬਣਾਇਆ ਅਤੇ ਉਸ ਉੱਤੇ ਸਵੇਰ ਅਤੇ ਸ਼ਾਮ ਦੀਆਂ ਬਲੀਆਂ ਯਾਹਵੇਹ ਦੇ ਅੱਗੇ ਹੋਮ ਦੀਆਂ ਭੇਟਾਂ ਚੜ੍ਹਾਈਆਂ। 4 ਤਦ ਜੋ ਲਿਖਿਆ ਹੋਇਆ ਹੈ, ਉਹਨਾਂ ਨੇ ਤੰਬੂਆਂ ਦਾ ਪਰਬ ਹਰ ਦਿਨ ਲਈ ਲੋੜੀਂਦੀ ਗਿਣਤੀ ਵਿੱਚ ਹੋਮ ਬਲੀਆਂ ਨਾਲ ਮਨਾਇਆ। 5 ਇਸ ਦੇ ਪਿੱਛੋਂ ਸਦਾ ਦੀ ਹੋਮ ਬਲੀ ਅਤੇ ਅਮੱਸਿਆ ਅਤੇ ਯਾਹਵੇਹ ਦੇ ਸਾਰੇ ਠਹਿਰਾਏ ਹੋਏ ਪਰਬਾਂ ਤੇ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਨਾਲੇ ਹਰ ਮਨੁੱਖ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਾਹਵੇਹ ਨੂੰ ਚੜ੍ਹਾਉਂਦਾ ਸੀ। 6 ਸੱਤਵੇਂ ਮਹੀਨੇ ਦੇ ਪਹਿਲੇ ਦਿਨ, ਉਨ੍ਹਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਉਣੀਆਂ ਸ਼ੁਰੂ ਕੀਤੀਆਂ, ਭਾਵੇਂ ਕਿ ਅਜੇ ਯਾਹਵੇਹ ਦੇ ਭਵਨ ਦੀ ਨੀਂਹ ਨਹੀਂ ਰੱਖੀ ਗਈ ਸੀ।

ਹੈਕਲ ਦਾ ਮੁੜ ਨਿਰਮਾਣ

7 ਤਦ ਉਹਨਾਂ ਨੇ ਰਾਜੇ ਅਤੇ ਤਰਖਾਣਾਂ ਨੂੰ ਪੈਸੇ ਦਿੱਤੇ ਅਤੇ ਸੀਦੋਨ ਅਤੇ ਸੂਰ ਦੇ ਲੋਕਾਂ ਨੂੰ ਖਾਣ-ਪੀਣ ਅਤੇ ਜ਼ੈਤੂਨ ਦਾ ਤੇਲ ਦਿੱਤਾ ਤਾਂ ਜੋ ਉਹ ਲਬਾਨੋਨ ਤੋਂ ਯਾਫਾ ਤੱਕ ਸਮੁੰਦਰ ਦੇ ਰਸਤੇ ਦਿਆਰ ਦੀਆਂ ਲੱਕੜਾਂ ਲਿਆਉਣ, ਜਿਵੇਂ ਕਿ ਫ਼ਾਰਸ ਦੇ ਰਾਜਾ ਕੋਰੇਸ਼ ਦੁਆਰਾ ਅਧਿਕਾਰਤ ਹੈ।

8 ਤਦ ਉਹਨਾਂ ਦੇ ਪਰਮੇਸ਼ਵਰ ਦੇ ਭਵਨ ਵਿੱਚ ਜੋ ਯੇਰੂਸ਼ਲੇਮ ਵਿੱਚ ਹੈ ਆ ਪਹੁੰਚਣ ਦੇ ਪਿੱਛੋਂ ਦੂਜੇ ਵਰ੍ਹੇ ਦੇ ਦੂਜੇ ਮਹੀਨੇ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਤੇ ਯੋਸਾਦਾਕ ਦੇ ਪੁੱਤਰ ਯੇਸ਼ੂਆ ਨੇ ਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਤੇ ਲੇਵੀਆਂ ਤੇ ਸਭਨਾਂ ਨੇ ਜੋ ਅਸੀਰੀ ਤੋਂ ਮੁੜ ਕੇ ਯੇਰੂਸ਼ਲੇਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ ਵੀਹ ਸਾਲਾਂ ਦੇ ਜਾਂ ਉਸ ਤੋਂ ਉੱਪਰ ਦੇ ਸਨ ਪਰਮੇਸ਼ਵਰ ਦੇ ਭਵਨ ਦੇ ਕੰਮ ਦੀ ਵੇਖ ਭਾਲ ਉੱਤੇ ਥਾਪਿਆ। 9 ਤਦ ਯੇਸ਼ੂਆ ਤੇ ਉਸ ਦੇ ਪੁੱਤਰ ਤੇ ਭਰਾ ਅਤੇ ਕਦਮੀਏਲ ਤੇ ਉਸ ਦੇ ਪੁੱਤਰ ਜਿਹੜੇ ਯਹੂਦਾਹ ਦੀ ਅੰਸ ਤੋਂ ਸਨ ਮਿਲ ਕੇ ਉੱਠੇ ਭਈ ਪਰਮੇਸ਼ਵਰ ਦੇ ਭਵਨ ਵਿੱਚ ਕਾਰੀਗਰਾਂ ਦੀ ਵੇਖ ਭਾਲ ਕਰਨ ਅਤੇ ਹੇਨਾਦਾਦ ਦੇ ਪੁੱਤਰ ਤੇ ਭਰਾ ਵੀ ਜਿਹੜੇ ਲੇਵੀ ਸਨ ਉਨ੍ਹਾਂ ਦੇ ਨਾਲ ਸਨ।

10 ਜਦੋਂ ਰਾਜ ਮਿਸਤਰੀਆਂ ਨੇ ਯਾਹਵੇਹ ਦੇ ਭਵਨ ਦੀ ਨੀਂਹ ਰੱਖੀ, ਤਾਂ ਜਾਜਕਾਂ ਨੇ ਆਪਣੇ ਬਸਤਰਾਂ ਅਤੇ ਤੁਰ੍ਹੀਆਂ ਨਾਲ ਅਤੇ ਲੇਵੀਆਂ (ਆਸਾਫ਼ ਦੇ ਪੁੱਤਰਾਂ) ਨੇ ਝਾਂਜਾਂ ਨਾਲ, ਯਾਹਵੇਹ ਦੀ ਉਸਤਤ ਕਰਨ ਲਈ ਆਪਣੇ ਸਥਾਨਾਂ ਨੂੰ ਲੈ ਲਿਆ। ਯਾਹਵੇਹ, ਜਿਵੇਂ ਕਿ ਇਸਰਾਏਲ ਦੇ ਰਾਜਾ ਦਾਵੀਦ ਦੁਆਰਾ ਨਿਰਧਾਰਤ ਕੀਤਾ ਗਿਆ ਹੈ। 11 ਉਸਤਤ ਅਤੇ ਧੰਨਵਾਦ ਦੇ ਨਾਲ ਉਨ੍ਹਾਂ ਨੇ ਯਾਹਵੇਹ ਲਈ ਗਾਇਆ:

"ਉਹ ਚੰਗਾ ਹੈ;

ਇਸਰਾਏਲ ਲਈ ਉਸ ਦਾ ਪਿਆਰ ਸਦਾ ਕਾਇਮ ਰਹੇਗਾ।"

ਅਤੇ ਸਾਰੇ ਲੋਕਾਂ ਨੇ ਯਾਹਵੇਹ ਦੀ ਉਸਤਤ ਦਾ ਇੱਕ ਵੱਡਾ ਜੈਕਾਰਾ ਗਜਾਇਆ, ਕਿਉਂਕਿ ਯਾਹਵੇਹ ਦੇ ਘਰ ਦੀ ਨੀਂਹ ਰੱਖੀ ਗਈ ਸੀ। 12 ਪਰੰਤੂ ਜਾਜਕਾਂ ਤੇ ਲੇਵੀਆਂ ਤੇ ਪਿੱਤਰਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਬਹੁਤ ਸਾਰੇ ਬੁੱਢੇ ਲੋਕ ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ ਜਿਸ ਵੇਲੇ ਇਸ ਭਵਨ ਦੀ ਨੀਂਹ ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਰੱਖੀ ਗਈ ਤਾਂ ਉੱਚੀ-ਉੱਚੀ ਰੋਣ ਲੱਗ ਪਏ ਅਤੇ ਬਥੇਰੇ ਨਿਹਾਲ ਹੋ ਕੇ ਉੱਚੇ ਸ਼ਬਦ ਨਾਲ ਲਲਕਾਰੇ। 13 ਕੋਈ ਵੀ ਖੁਸ਼ੀ ਦੀਆਂ ਚੀਕਾਂ ਦੀ ਆਵਾਜ਼ ਨੂੰ ਰੋਣ ਦੀ ਆਵਾਜ਼ ਨਾਲੋਂ ਵੱਖਰਾ ਨਹੀਂ ਕਰ ਸਕਦਾ ਸੀ ਕਿਉਂਕਿ ਲੋਕਾਂ ਨੇ ਬਹੁਤ ਰੌਲਾ ਪਾਇਆ ਸੀ ਅਤੇ ਆਵਾਜ਼ ਦੂਰ ਤੱਕ ਸੁਣਾਈ ਦਿੱਤੀ।

Veja também

Publicidade
Esdras
Ver todos os capítulos de Esdras
Bíblia Online Bíblia Online

Bíblia Online • Versão: 2026-06-15_21-32-39-