Pular para o conteúdo
Publicidade

ਕੂਚ 30:17-21

IRVPUN Indian Revised Version (IRV) - Punjabi

ਪਿੱਤਲ ਦੀ ਹੌਦੀ

17 ਯਹੋਵਾਹ ਨੇ ਮੂਸਾ ਨੂੰ ਆਖਿਆ ਕਿ 18 ਤੂੰ ਧੋਣ ਲਈ ਪਿੱਤਲ ਦਾ ਇੱਕ ਹੌਦ ਅਤੇ ਉਹ ਦੇ ਲਈ ਪਿੱਤਲ ਦੀ ਇੱਕ ਚੌਂਕੀ ਬਣਾਈਂ ਅਤੇ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਉਹ ਨੂੰ ਰੱਖੀਂ ਅਤੇ ਉਸ ਵਿੱਚ ਪਾਣੀ ਭਰੀਂ। 19 ਉਸ ਵਿੱਚ ਹਾਰੂਨ ਅਤੇ ਉਸ ਦੇ ਪੁੱਤਰ ਆਪਣੇ ਹੱਥ-ਪੈਰ ਧੋਣ 20 ਜਦ ਉਹ ਮੰਡਲੀ ਦੇ ਤੰਬੂ ਵਿੱਚ ਅਥਵਾ ਜਦ ਉਹ ਜਗਵੇਦੀ ਦੇ ਨੇੜੇ ਉਪਾਸਨਾ ਲਈ ਆਉਣ ਕਿ ਯਹੋਵਾਹ ਲਈ ਅੱਗ ਦੀ ਭੇਟ ਧੁਖਾਉਣ ਤਾਂ ਪਾਣੀ ਨਾਲ ਧੋਣ ਕਿ ਉਹ ਨਾ ਮਰਨ। 21 ਉਹ ਆਪਣੇ ਹੱਥ-ਪੈਰ ਧੋਣ ਕਿ ਉਹ ਨਾ ਮਰਨ ਅਤੇ ਉਹ ਉਨ੍ਹਾਂ ਲਈ ਸਦਾ ਦੀ ਬਿਧੀ ਹੋਵੇ ਅਰਥਾਤ ਉਸ ਲਈ ਅਤੇ ਉਸ ਦੀ ਅੰਸ ਲਈ ਉਨ੍ਹਾਂ ਦੀ ਪੀੜ੍ਹੀਓਂ ਪੀੜ੍ਹੀ ਤੱਕ।

Em outras traduções

  1. OPCV Punjabi Contemporary Version

    17 ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 18 "ਧੋਣ ਲਈ ਪਿੱਤਲ ਦਾ ਇੱਕ ਭਾਂਡਾ ਬਣਾਉ, ਇਸ ਦੇ ਪਿੱਤਲ ਦੀ ਇੱਕ ਹੌਦ ਬਣਾਈ। ਇਸਨੂੰ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖੀ ਅਤੇ ਇਸ ਵਿੱਚ ਪਾਣੀ ਭਰੀ। 19 ਹਾਰੋਨ ਅਤੇ ਉਸਦੇ ਪੁੱਤਰ ਉਸ ਪਾਣੀ ਨਾਲ ਆਪਣੇ ਹੱਥ ਪੈਰ ਧੋਣ। 20 ਜਦੋਂ ਵੀ ਉਹ ਮੰਡਲੀ ਦੇ ਤੰਬੂ ਵਿੱਚ ਦਾਖਲ ਹੋਣ, ਅਤੇ ਨਾਲ ਹੀ ਜਦੋਂ ਉਹ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾ ਕੇ ਸੇਵਾ ਕਰਨ ਲਈ ਜਗਵੇਦੀ ਕੋਲ ਜਾਂਦੇ ਹਨ, ਉਹਨਾਂ ਨੂੰ ਪਾਣੀ ਨਾਲ ਧੋਣਾ ਤਾਂ ਜੋ ਉਹ ਮਰ ਨਾ ਜਾਣ। 21 ਉਹ ਆਪਣੇ ਹੱਥ ਪੈਰ ਧੋ ਲੈਣ ਤਾਂ ਜੋ ਉਹ ਮਰ ਨਾ ਜਾਣ। ਇਹ ਹਾਰੋਨ ਅਤੇ ਉਸਦੇ ਉੱਤਰਾਧਿਕਾਰੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੋਵੇਗਾ।"

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.