ਧੋਣ ਲਈ ਭਾਂਡਾ
17 ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 18 "ਧੋਣ ਲਈ ਪਿੱਤਲ ਦਾ ਇੱਕ ਭਾਂਡਾ ਬਣਾਉ, ਇਸ ਦੇ ਪਿੱਤਲ ਦੀ ਇੱਕ ਹੌਦ ਬਣਾਈ। ਇਸਨੂੰ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖੀ ਅਤੇ ਇਸ ਵਿੱਚ ਪਾਣੀ ਭਰੀ। 19 ਹਾਰੋਨ ਅਤੇ ਉਸਦੇ ਪੁੱਤਰ ਉਸ ਪਾਣੀ ਨਾਲ ਆਪਣੇ ਹੱਥ ਪੈਰ ਧੋਣ। 20 ਜਦੋਂ ਵੀ ਉਹ ਮੰਡਲੀ ਦੇ ਤੰਬੂ ਵਿੱਚ ਦਾਖਲ ਹੋਣ, ਅਤੇ ਨਾਲ ਹੀ ਜਦੋਂ ਉਹ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾ ਕੇ ਸੇਵਾ ਕਰਨ ਲਈ ਜਗਵੇਦੀ ਕੋਲ ਜਾਂਦੇ ਹਨ, ਉਹਨਾਂ ਨੂੰ ਪਾਣੀ ਨਾਲ ਧੋਣਾ ਤਾਂ ਜੋ ਉਹ ਮਰ ਨਾ ਜਾਣ। 21 ਉਹ ਆਪਣੇ ਹੱਥ ਪੈਰ ਧੋ ਲੈਣ ਤਾਂ ਜੋ ਉਹ ਮਰ ਨਾ ਜਾਣ। ਇਹ ਹਾਰੋਨ ਅਤੇ ਉਸਦੇ ਉੱਤਰਾਧਿਕਾਰੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੋਵੇਗਾ।"