Publicidade

Êxodo 11

ਪਹਿਲੌਠਿਆਂ ਤੇ ਮਹਾਂਮਾਰੀ

1 ਹੁਣ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, "ਮੈਂ ਫ਼ਿਰਾਊਨ ਅਤੇ ਮਿਸਰ ਉੱਤੇ ਇੱਕ ਹੋਰ ਬਿਪਤਾ ਲਿਆਵਾਂਗਾ। ਉਸ ਤੋਂ ਬਾਅਦ, ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ ਅਤੇ ਜਦੋਂ ਉਹ ਕਰੇਗਾ, ਤਾਂ ਉਹ ਤੁਹਾਨੂੰ ਇੱਥੋਂ ਧੱਕੇ ਮਾਰ ਕੇ ਬਾਹਰ ਕੱਢ ਦੇਵੇਗਾ। 2 ਲੋਕਾਂ ਨੂੰ ਦੱਸੋ ਕਿ ਮਰਦ ਅਤੇ ਔਰਤਾਂ ਇੱਕੋ ਜਿਹੇ ਹਨ ਕਿ ਉਹ ਆਪਣੇ ਗੁਆਂਢੀਆਂ ਤੋਂ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ ਮੰਗਣ।" 3 ਯਾਹਵੇਹ ਨੇ ਮਿਸਰੀਆਂ ਨੂੰ ਇਸਰਾਏਲ ਦੇ ਲੋਕਾਂ ਦੇ ਪ੍ਰਤੀ ਦਿਆਲੂ ਕੀਤਾ, ਅਤੇ ਮੋਸ਼ੇਹ ਨੂੰ ਖੁਦ ਮਿਸਰ ਵਿੱਚ ਫ਼ਿਰਾਊਨ ਦੇ ਅਧਿਕਾਰੀਆਂ ਅਤੇ ਲੋਕਾਂ ਤੋਂ ਬਹੁਤ ਸਾਰਾ ਆਦਰ ਮਿਲਿਆ।

4 ਇਸ ਲਈ ਮੋਸ਼ੇਹ ਨੇ ਆਖਿਆ, "ਯਾਹਵੇਹ ਇਹੀ ਆਖਦਾ ਹੈ ਕਿ ‘ਅੱਧੀ ਰਾਤ ਦੇ ਕਰੀਬ ਮੈਂ ਪੂਰੇ ਮਿਸਰ ਵਿੱਚ ਦੀ ਲੰਘਣ ਵਾਲਾ ਹਾਂ। 5 ਮਿਸਰ ਵਿੱਚ ਹਰ ਪਹਿਲੌਠਾ ਪੁੱਤਰ ਮਰ ਜਾਵੇਗਾ, ਫ਼ਿਰਾਊਨ ਦੇ ਜੇਠੇ ਪੁੱਤਰ ਤੋਂ ਲੈ ਕੇ ਜੋ ਗੱਦੀ ਉੱਤੇ ਬੈਠਾ ਹੈ, ਉਸ ਦਾਸੀ ਦੇ ਜੇਠੇ ਪੁੱਤਰ ਤੱਕ ਜੋ ਉਸ ਦੀ ਚੱਕੀ ਵਿੱਚ ਹੈ, ਅਤੇ ਪਸ਼ੂਆਂ ਦੇ ਸਾਰੇ ਪਹਿਲੌਠੇ ਤੱਕ। 6 ਪੂਰੇ ਮਿਸਰ ਵਿੱਚ ਉੱਚੀ-ਉੱਚੀ ਰੌਲਾ ਪਵੇਗਾ, ਇਸ ਤੋਂ ਵੀ ਭੈੜਾ ਜੋ ਪਹਿਲਾਂ ਕਦੇ ਨਹੀਂ ਹੋਇਆ ਹੈ ਜਾਂ ਫਿਰ ਕਦੇ ਨਹੀਂ ਹੋਵੇਗਾ। 7 ਪਰ ਕਿਸੇ ਇਸਰਾਏਲੀਆਂ ਦੇ ਵਿਰੁੱਧ ਮਨੁੱਖ ਤੋਂ ਲੈ ਕੇ ਡੰਗਰ ਤੱਕ ਇੱਕ ਕੁੱਤਾ ਵੀ ਨਹੀਂ ਭੌਂਕੇਗਾ।’ ਫਿਰ ਤੁਸੀਂ ਜਾਣ ਜਾਵੋਂਗੇ ਕਿ ਯਾਹਵੇਹ ਮਿਸਰ ਅਤੇ ਇਸਰਾਏਲ ਵਿੱਚ ਫ਼ਰਕ ਕਰਦਾ ਹੈ। 8 ਤੇਰੇ ਇਹ ਸਾਰੇ ਅਧਿਕਾਰੀ ਮੇਰੇ ਕੋਲ ਆਉਣਗੇ, ਮੇਰੇ ਅੱਗੇ ਮੱਥਾ ਟੇਕਣਗੇ ਅਤੇ ਕਹਿਣਗੇ, ‘ਜਾਓ, ਤੂੰ ਅਤੇ ਸਾਰੇ ਲੋਕ ਜੋ ਤੇਰੇ ਮਗਰ ਆਉਂਦੇ ਹਨ!’ ਇਸ ਤੋਂ ਬਾਅਦ ਮੈਂ ਚਲਾ ਜਾਵਾਂਗਾ।" ਤਦ ਮੋਸ਼ੇਹ ਕ੍ਰੋਧ ਨਾਲ ਫ਼ਿਰਾਊਨ ਦੇ ਕੋਲੋ ਚਲਾ ਗਿਆ।

9 ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, "ਫ਼ਿਰਾਊਨ ਤੇਰੀ ਗੱਲ ਸੁਣਨ ਤੋਂ ਇਨਕਾਰ ਕਰੇਗਾ, ਤਾਂ ਜੋ ਮਿਸਰ ਵਿੱਚ ਮੇਰੇ ਅਚੰਭੇ ਕੰਮ ਵੱਧ ਜਾਣ।" 10 ਮੋਸ਼ੇਹ ਅਤੇ ਹਾਰੋਨ ਨੇ ਇਹ ਸਾਰੇ ਅਚੰਭੇ ਕੰਮ ਫ਼ਿਰਾਊਨ ਦੇ ਸਾਹਮਣੇ ਕੀਤੇ ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਨੂੰ ਆਪਣੇ ਦੇਸ਼ ਤੋਂ ਬਾਹਰ ਨਾ ਜਾਣ ਦਿੱਤਾ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-