Publicidade

Êxodo 24

ਨੇਮ ਦੀ ਪੁਸ਼ਟੀ

1 ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਤੂੰ ਅਤੇ ਹਾਰੋਨ, ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਸੱਤਰ ਬਜ਼ੁਰਗ ਯਾਹਵੇਹ ਦੇ ਕੋਲ ਉੱਪਰ ਆ ਕੇ ਦੂਰੋਂ ਖਲੋ ਕੇ ਯਾਹਵੇਹ ਅੱਗੇ ਮੱਥਾ ਟੇਕਣਾ, 2 ਪਰ ਸਿਰਫ ਮੋਸ਼ੇਹ ਹੀ ਯਾਹਵੇਹ ਕੋਲ ਜਾਵੇ, ਬਾਕੀ ਨੇੜੇ ਨਾ ਆਉਣ ਅਤੇ ਉਹ ਲੋਕ ਵੀ ਜੋ ਉਸ ਦੇ ਨਾਲ ਹਨ ਉਤਾਹਾਂ ਨਾ ਆਉਣਗੇ।"

3 ਜਦੋਂ ਮੋਸ਼ੇਹ ਨੇ ਜਾ ਕੇ ਲੋਕਾਂ ਨੂੰ ਯਾਹਵੇਹ ਦੇ ਸਾਰੇ ਬਚਨ ਅਤੇ ਕਾਨੂੰਨ ਦੱਸੇ, ਤਾਂ ਉਹਨਾਂ ਨੇ ਇੱਕ ਆਵਾਜ਼ ਵਿੱਚ ਜਵਾਬ ਦਿੱਤਾ, "ਜੋ ਕੁਝ ਯਾਹਵੇਹ ਨੇ ਕਿਹਾ ਹੈ ਅਸੀਂ ਉਹੀ ਕਰਾਂਗੇ।" 4 ਮੋਸ਼ੇਹ ਨੇ ਫਿਰ ਉਹ ਸਭ ਕੁਝ ਲਿਖ ਦਿੱਤਾ ਜੋ ਯਾਹਵੇਹ ਨੇ ਕਿਹਾ ਸੀ।

ਅਗਲੀ ਸਵੇਰ ਉਹ ਉੱਠਿਆ ਅਤੇ ਪਹਾੜ ਦੇ ਪੈਰਾਂ ਵਿੱਚ ਇੱਕ ਜਗਵੇਦੀ ਬਣਾਈ ਅਤੇ ਇਸਰਾਏਲ ਦੇ ਬਾਰਾਂ ਗੋਤਾਂ ਨੂੰ ਦਰਸਾਉਣ ਵਾਲੇ ਬਾਰਾਂ ਪੱਥਰਾਂ ਦੇ ਥੰਮ੍ਹਾਂ ਨੂੰ ਸਥਾਪਿਤ ਕੀਤਾ। 5 ਫਿਰ ਉਸ ਨੇ ਨੌਜਵਾਨ ਇਸਰਾਏਲੀ ਆਦਮੀਆਂ ਨੂੰ ਭੇਜਿਆ, ਅਤੇ ਉਹਨਾਂ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਜਵਾਨ ਬਲਦਾਂ ਨੂੰ ਯਾਹਵੇਹ ਦੇ ਅੱਗੇ ਚੜ੍ਹਾਇਆ। 6 ਮੋਸ਼ੇਹ ਨੇ ਅੱਧਾ ਲਹੂ ਲੈ ਕੇ ਕਟੋਰਿਆਂ ਵਿੱਚ ਪਾ ਦਿੱਤਾ ਅਤੇ ਬਾਕੀ ਅੱਧਾ ਉਸ ਨੇ ਜਗਵੇਦੀ ਉੱਤੇ ਛਿੜਕਿਆ। 7 ਫਿਰ ਉਸਨੇ ਨੇਮ ਦੀ ਪੋਥੀ ਚੁੱਕੀ ਅਤੇ ਲੋਕਾਂ ਨੂੰ ਪੜ੍ਹ ਕੇ ਸੁਣਾਈ। ਉਹਨਾਂ ਨੇ ਜਵਾਬ ਦਿੱਤਾ, "ਅਸੀਂ ਉਹ ਸਭ ਕੁਝ ਕਰਾਂਗੇ ਜੋ ਯਾਹਵੇਹ ਨੇ ਕਿਹਾ ਹੈ, ਅਸੀਂ ਮੰਨਾਂਗੇ।"

8 ਮੋਸ਼ੇਹ ਨੇ ਫਿਰ ਲਹੂ ਲਿਆ, ਲੋਕਾਂ ਉੱਤੇ ਛਿੜਕਿਆ ਅਤੇ ਕਿਹਾ, "ਇਹ ਉਸ ਨੇਮ ਦਾ ਲਹੂ ਹੈ ਜੋ ਯਾਹਵੇਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਕੀਤਾ ਹੈ।"

9 ਮੋਸ਼ੇਹ ਅਤੇ ਹਾਰੋਨ, ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਸੱਤਰ ਆਗੂ ਪਹਾੜ ਉੱਤੇ ਚੜ੍ਹ ਗਏ 10 ਅਤੇ ਇਸਰਾਏਲ ਦੇ ਪਰਮੇਸ਼ਵਰ ਨੂੰ ਦੇਖਿਆ। ਉਸ ਦੇ ਪੈਰਾਂ ਹੇਠ ਕੁਝ ਅਜਿਹਾ ਸੀ ਜਿਵੇਂ ਨੀਲਮ ਦੇ ਪੱਥਰਾਂ ਦਾ ਫਰਸ਼ ਅਤੇ ਉਸਦੀ ਚਮਕ ਅਕਾਸ਼ ਵਰਗੀ ਸੀ। 11 ਪਰ ਪਰਮੇਸ਼ਵਰ ਨੇ ਇਸਰਾਏਲੀਆਂ ਦੇ ਇਨ੍ਹਾਂ ਆਗੂਆਂ ਦੇ ਵਿਰੁੱਧ ਆਪਣਾ ਹੱਥ ਨਹੀਂ ਉਠਾਇਆ, ਉਹਨਾਂ ਨੇ ਪਰਮੇਸ਼ਵਰ ਨੂੰ ਦੇਖਿਆ ਅਤੇ ਉਹਨਾਂ ਨੇ ਖਾਧਾ ਪੀਤਾ।

12 ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਫਿਰ ਮੇਰੇ ਕੋਲ ਪਹਾੜ ਉੱਤੇ ਆ ਅਤੇ ਇੱਥੇ ਠਹਿਰ, ਅਤੇ ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਦੇ ਦਿਆਂਗਾ ਜਿਨ੍ਹਾਂ ਦੀ ਬਿਵਸਥਾ ਅਤੇ ਹੁਕਮ ਮੈਂ ਉਹਨਾਂ ਦੀ ਸਿੱਖਿਆ ਲਈ ਲਿਖੇ ਹਨ।"

13 ਤਦ ਮੋਸ਼ੇਹ ਆਪਣੇ ਸਹਾਇਕ ਯੇਹੋਸ਼ੁਆ ਦੇ ਨਾਲ ਤੁਰ ਪਿਆ ਅਤੇ ਮੋਸ਼ੇਹ ਪਰਮੇਸ਼ਵਰ ਦੇ ਪਹਾੜ ਉੱਤੇ ਚੜ੍ਹ ਗਿਆ। 14 ਉਸ ਨੇ ਬਜ਼ੁਰਗਾਂ ਨੂੰ ਕਿਹਾ, "ਸਾਡੇ ਲਈ ਇੱਥੇ ਇੰਤਜ਼ਾਰ ਕਰੋ ਜਦੋਂ ਤੱਕ ਅਸੀਂ ਤੁਹਾਡੇ ਕੋਲ ਵਾਪਸ ਨਹੀਂ ਆ ਜਾਂਦੇ। ਹਾਰੋਨ ਅਤੇ ਹੂਰ ਤੁਹਾਡੇ ਨਾਲ ਹਨ, ਅਤੇ ਜੇਕਰ ਕੋਈ ਗੱਲ ਹੋਵੇ ਤਾਂ ਤੁਸੀਂ ਉਹਨਾਂ ਕੋਲ ਜਾਣਾ।"

15 ਜਦੋਂ ਮੋਸ਼ੇਹ ਪਹਾੜ ਉੱਤੇ ਚੜ੍ਹਿਆ, ਬੱਦਲ ਨੇ ਉਸ ਨੂੰ ਢੱਕ ਲਿਆ, 16 ਅਤੇ ਯਾਹਵੇਹ ਦੀ ਮਹਿਮਾ ਸੀਨਾਈ ਪਹਾੜ ਤੇ ਟਿਕ ਗਈ। ਛੇ ਦਿਨਾਂ ਤੱਕ ਬੱਦਲ ਨੇ ਪਹਾੜ ਨੂੰ ਢੱਕਿਆ ਹੋਇਆ ਸੀ, ਅਤੇ ਸੱਤਵੇਂ ਦਿਨ ਯਾਹਵੇਹ ਨੇ ਮੋਸ਼ੇਹ ਨੂੰ ਬੱਦਲ ਦੇ ਅੰਦਰੋਂ ਬੁਲਾਇਆ। 17 ਇਸਰਾਏਲੀਆਂ ਨੂੰ ਯਾਹਵੇਹ ਦੀ ਮਹਿਮਾ ਪਹਾੜ ਦੀ ਚੋਟੀ ਉੱਤੇ ਭਸਮ ਕਰਨ ਵਾਲੀ ਅੱਗ ਵਰਗੀ ਲੱਗਦੀ ਸੀ। 18 ਫਿਰ ਮੋਸ਼ੇਹ ਪਹਾੜ ਉੱਤੇ ਚੜ੍ਹਦਿਆਂ ਹੀ ਬੱਦਲ ਵਿੱਚ ਦਾਖਲ ਹੋਇਆ ਅਤੇ ਉਹ ਚਾਲੀ ਦਿਨ ਅਤੇ ਚਾਲੀ ਰਾਤਾਂ ਪਹਾੜ ਉੱਤੇ ਰਿਹਾ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-