Publicidade

Êxodo 25

ਤੰਬੂ ਲਈ ਭੇਟਾਂ

1 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ ਕਿ 2 "ਇਸਰਾਏਲ ਦੇ ਲੋਕਾਂ ਨੂੰ ਮੇਰੇ ਲਈ ਇੱਕ ਭੇਟ ਲਿਆਉਣ ਲਈ ਆਖ। ਹਰ ਇੱਕ ਮਨੁੱਖ ਜਿਸ ਦੇ ਮਨ ਵਿੱਚ ਇੱਛਾ ਹੈ ਉਹ ਮੇਰੇ ਲਈ ਭੇਟ ਲਿਆਉਣ।

3 "ਇਹ ਉਹ ਭੇਟਾਂ ਹਨ ਜਿਹੜੀਆਂ ਤੁਸੀਂ ਉਹਨਾਂ ਤੋਂ ਲੈਣੀਆ ਹਨ ਜਿਵੇਂ ਕਿ:

"ਸੋਨਾ, ਚਾਂਦੀ ਅਤੇ ਪਿੱਤਲ

4 ਨੀਲੇ, ਬੈਂਗਣੀ ਅਤੇ ਕਿਰਮਚੀ ਸੂਤ ਅਤੇ ਵੱਧੀਆ ਸੂਤੀ ਅਤੇ

ਬੱਕਰੀ ਦੇ ਵਾਲ

5 ਅਤੇ ਲੇਲਿਆਂ ਦੀਆਂ ਲਾਲ ਰੰਗ ਨਾਲ ਰੰਗੀਆਂ ਹੋਈਆ ਖੱਲਾਂ

ਕਿੱਕਰ ਦੀ ਲੱਕੜ,

6 ਦੀਵੇ ਲਈ ਜ਼ੈਤੂਨ ਦਾ ਤੇਲ

ਮਸਹ ਕਰਨ ਲਈ ਤੇਲ ਅਤੇ ਸੁਗੰਧਿਤ ਧੂਪ ਲਈ ਮਸਾਲੇ,

7 ਸੁਲੇਮਾਨੀ ਪੱਥਰ ਅਤੇ ਹੋਰ ਰਤਨ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ।

8 "ਫਿਰ ਉਹ ਮੇਰੇ ਲਈ ਇੱਕ ਪਵਿੱਤਰ ਅਸਥਾਨ ਬਣਾਉਣ, ਅਤੇ ਮੈਂ ਉਹਨਾਂ ਵਿੱਚ ਵੱਸਾਂਗਾ। 9 ਇਸ ਤੰਬੂ ਅਤੇ ਇਸ ਦੇ ਸਾਰੇ ਸਮਾਨ ਨੂੰ ਉਸੇ ਤਰ੍ਹਾਂ ਬਣਾਉ ਜਿਵੇਂ ਮੈਂ ਤੁਹਾਨੂੰ ਵਿਖਾਵਾਂਗਾ।

ਵਾਚਾ ਦਾ ਸੰਦੂਕ

10 "ਉਹ ਕਿੱਕਰ ਦੀ ਲੱਕੜ ਦਾ ਇੱਕ ਸੰਦੂਕ ਬਣਾਉਣ ਜਿਹੜਾ ਢਾਈ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਵੇ। 11 ਇਸ ਨੂੰ ਅੰਦਰੋਂ ਅਤੇ ਬਾਹਰੋਂ ਸ਼ੁੱਧ ਸੋਨੇ ਨਾਲ ਮੜ੍ਹੀਂ ਅਤੇ ਇਸਦੇ ਦੁਆਲੇ ਸੋਨੇ ਦੀ ਕਿਨਾਰੀ ਬਣਾਈ। 12 ਇਸ ਦੇ ਲਈ ਸੋਨੇ ਦੇ ਚਾਰ ਕੜੇ ਲਗਾਓ ਅਤੇ ਉਹਨਾਂ ਨੂੰ ਇਸਦੇ ਚਾਰ-ਪੈਰਾਂ ਵਿੱਚ ਬੰਨ੍ਹ ਲਗਾ ਦੇਣਾ, ਇੱਕ ਪਾਸੇ ਦੋ ਕੜੇ ਅਤੇ ਦੂਜੇ ਪਾਸੇ ਦੋ ਕੜੇ ਹੋਣ। 13 ਇਸ ਦੇ ਲਈ ਉਸਨੇ ਕਿੱਕਰ ਦੀ ਲੱਕੜ ਦੇ ਚਾਰ ਡੰਡੇ ਬਣਾਏ ਅਤੇ ਉਹਨਾਂ ਨੂੰ ਇਸਦੇ ਚਾਰ-ਪੈਰਾਂ ਵਿੱਚ ਬੰਨ੍ਹੋ, ਇੱਕ ਪਾਸੇ ਦੋ ਕੜੇ ਅਤੇ ਦੂਜੇ ਪਾਸੇ ਦੋ ਕੜੇ। 14 ਸੰਦੂਕ ਨੂੰ ਚੁੱਕਣ ਲਈ ਉਸਦੇ ਦੇ ਪਾਸਿਆਂ ਦੇ ਕੜਿਆਂ ਵਿੱਚ ਡੰਡੇ ਪਾਓਣ। 15 ਡੰਡਿਆਂ ਨੂੰ ਇਸ ਸੰਦੂਕ ਦੇ ਕੜੇ ਵਿੱਚ ਰਹਿਣ ਦਿਓ ਅਤੇ ਉਹਨਾਂ ਨੂੰ ਹਟਾਉਣਾ ਨਹੀਂ ਹੈ। 16 ਫੇਰ ਸੰਦੂਕ ਵਿੱਚ ਨੇਮ ਦੀਆਂ ਫੱਟੀਆਂ ਰੱਖਣਾ ਜੋ ਮੈਂ ਤੈਨੂੰ ਦੇਵਾਂਗਾ।

17 "ਸ਼ੁੱਧ ਸੋਨੇ ਦਾ ਬਖਸ਼ੀਸ਼ ਦਾ ਢੱਕਣ ਬਣਾਈ, ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ ਹੋਵੇ। 18 ਅਤੇ ਤੂੰ ਸ਼ੁੱਧ ਸੋਨੇ ਦੇ ਦੋ ਕਰੂਬੀ ਬਣਾਈ ਤੂੰ ਉਹਨਾਂ ਨੂੰ ਬਖਸ਼ੀਸ਼ ਦੇ ਢੱਕਣ ਦੇ ਦੋਹਾਂ ਸਿਰਿਆਂ ਤੇ ਲਗਾਈ। 19 ਇੱਕ ਕਰੂਬੀ ਇੱਕ ਸਿਰੇ ਉੱਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਉੱਤੇ ਲਗਾਈ। ਇਹ ਕਰੂਬੀ ਬਖਸ਼ੀਸ਼ ਦੇ ਢੱਕਣ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਜਿਵੇਂ ਕਿ ਇਹ ਇੱਕ ਹੀ ਹੋਵੇ। 20 ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉੱਪਰ ਵੱਲ ਫੈਲਾਏ ਹੋਏ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ, ਅਤੇ ਉਹਨਾਂ ਦੇ ਮੂੰਹ ਆਹਮੋ-ਸਾਹਮਣੇ ਹੋਣ ਅਤੇ ਕਰੂਬੀਆਂ ਦੇ ਢੱਕਣ ਵੱਲ ਨੂੰ ਹੋਣ। 21 ਸੰਦੂਕ ਦੇ ਉੱਪਰ ਢੱਕਣ ਰੱਖੋ ਅਤੇ ਸੰਦੂਕ ਵਿੱਚ ਨੇਮ ਦੀਆਂ ਫੱਟੀਆਂ ਉਸ ਵਿੱਚ ਰੱਖਣਾ ਜੋ ਮੈਂ ਤੁਹਾਨੂੰ ਦੇਵਾਂਗਾ। 22 ਉੱਥੇ, ਦੋ ਕਰੂਬੀ ਫ਼ਰਿਸ਼ਤਿਆਂ ਦੇ ਵਿਚਕਾਰ ਜਿਹੜੇ ਨੇਮ ਦੇ ਸੰਦੂਕ ਦੇ ਉੱਪਰ ਹਨ, ਉਹਨਾਂ ਦੇ ਵਿਚਕਾਰ ਮੈਂ ਤੁਹਾਡੇ ਨਾਲ ਮਿਲਾਂਗਾ ਅਤੇ ਤੁਹਾਨੂੰ ਇਸਰਾਏਲੀਆਂ ਲਈ ਆਪਣੇ ਸਾਰੇ ਹੁਕਮ ਦੇਵਾਂਗਾ।

ਰੋਟੀ ਲਈ ਮੇਜ਼

23 "ਕਿੱਕਰ ਦੀ ਲੱਕੜ ਦਾ ਇੱਕ ਮੇਜ਼ ਬਣਾਈ, ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ। 24 ਇਸ ਨੂੰ ਸ਼ੁੱਧ ਸੋਨੇ ਨਾਲ ਮੜ੍ਹੀ ਅਤੇ ਇਸਦੇ ਦੁਆਲੇ ਸੋਨੇ ਦੀ ਬਨੇਰੀ ਬਣਾਈ। 25 ਮੇਜ਼ ਦੇ ਆਲੇ-ਦੁਆਲੇ ਇੱਕ ਹੱਥ ਚੌੜਾ ਕਿਨਾਰਾ ਵੀ ਬਣਾਇਆ ਅਤੇ ਉਸ ਨੇ ਸੋਨੇ ਦੀ ਬਨੇਰੀ ਕਿਨਾਰੀ ਦੇ ਚੁਫੇਰੇ ਬਣਾਈ। 26 ਮੇਜ਼ ਲਈ ਸੋਨੇ ਦੇ ਚਾਰ ਕੜੇ ਬਣਾਈ ਅਤੇ ਉਹਨਾਂ ਨੂੰ ਚਾਰੇ ਕੋਨਿਆਂ ਵਿੱਚ ਜਿੱਥੇ ਚਾਰ ਲੱਤਾਂ ਹਨ, ਬੰਨ੍ਹੋ। 27 ਮੇਜ਼ ਨੂੰ ਚੁੱਕਣ ਲਈ ਵਰਤੇ ਜਾਣ ਵਾਲੇ ਖੰਭਿਆਂ ਨੂੰ ਫੜਨ ਲਈ ਕੜਿਆਂ ਨੂੰ ਕਿਨਾਰਿਆ ਦੇ ਨੇੜੇ ਲਗਾਓ। 28 ਕਿੱਕਰ ਦੀ ਲੱਕੜ ਦੇ ਖੰਭੇ ਬਣਾਉ, ਉਹਨਾਂ ਨੂੰ ਸੋਨੇ ਨਾਲ ਮੜ੍ਹ ਦਿਓ ਅਤੇ ਮੇਜ਼ ਨੂੰ ਆਪਣੇ ਨਾਲ ਲੈ ਜਾਓ। 29 ਅਤੇ ਉਸ ਦੀਆਂ ਪਲੇਟਾਂ ਅਤੇ ਪਕਵਾਨਾਂ ਨੂੰ ਸ਼ੁੱਧ ਸੋਨੇ ਦੀਆਂ, ਨਾਲੇ ਇਸ ਦੇ ਘੜੇ ਅਤੇ ਕਟੋਰੇ ਚੜ੍ਹਾਵੇ ਦੇ ਡੋਲ੍ਹਣ ਲਈ ਬਣਾਓ। 30 ਇਸ ਮੇਜ਼ ਉੱਤੇ ਹਜ਼ੂਰੀ ਦੀ ਰੋਟੀ ਹਰ ਸਮੇਂ ਮੇਰੇ ਸਾਹਮਣੇ ਰੱਖਣਾ।

ਸੋਨੇ ਦੀ ਸ਼ਮਾਦਾਨ

31 "ਸ਼ੁੱਧ ਸੋਨੇ ਦਾ ਇੱਕ ਸ਼ਮਾਦਾਨ ਬਣਾਈ। ਉਸ ਦੇ ਪਾਏਦਾਨ ਅਤੇ ਡੰਡੇ ਸੋਨੇ ਨੂੰ ਹਥੌੜੇ ਨਾਲ ਘੜ੍ਹ ਕੇ ਬਣਾਉਣਾ, ਅਤੇ ਉਹਨਾਂ ਦੇ ਨਾਲ ਇਸਦੇ ਫੁੱਲਾਂ ਵਰਗੇ ਕਟੋਰੇ, ਕਲੀਆਂ ਅਤੇ ਫੁੱਲਾਂ ਨੂੰ ਬਿਨਾਂ ਜੋੜ ਦੇ ਬਣਾਉਣਾ। 32 ਸ਼ਮਾਦਾਨ ਦੇ ਪਾਸਿਆਂ ਤੋਂ ਛੇ ਟਹਿਣੀਆਂ ਹੋਣੀਆਂ ਚਾਹੀਦੀਆਂ ਹਨ, ਤਿੰਨ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ। 33 ਕਲੀਆਂ ਅਤੇ ਫੁੱਲਾਂ ਵਾਲੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਤਿੰਨ ਕਟੋਰੇ ਇੱਕ ਟਹਿਣੀ ਉੱਤੇ, ਤਿੰਨ ਅਗਲੀ ਟਾਹਣੀ ਉੱਤੇ, ਅਤੇ ਸ਼ਮਾਦਾਨ ਤੋਂ ਫੈਲੀਆਂ ਸਾਰੀਆਂ ਛੇ ਟਹਿਣੀਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ। 34 ਅਤੇ ਸ਼ਮਾਦਾਨ ਉੱਤੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਚਾਰ ਕਟੋਰੇ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਕਲੀਆਂ ਅਤੇ ਫੁੱਲ ਬਣਾਉ। 35 ਇੱਕ ਕਲੀ ਸ਼ਮਾਦਾਨ ਤੋਂ ਫੈਲੀਆਂ ਟਾਹਣੀਆਂ ਦੇ ਪਹਿਲੇ ਜੋੜੇ ਦੇ ਹੇਠਾਂ ਹੋਵੇ, ਦੂਜੀ ਕਲੀ ਦੂਜੇ ਜੋੜੇ ਦੇ ਹੇਠਾਂ ਅਤੇ ਤੀਜੀ ਕਲੀ ਤੀਜੇ ਜੋੜੇ ਦੇ ਹੇਠਾਂ ਹੋਣੀ ਚਾਹੀਦੀ ਹੈ, ਕੁੱਲ ਛੇ ਟਹਿਣੀਆਂ ਹੋਣ। 36 ਸਾਰੀਆਂ ਕਲੀਆਂ ਅਤੇ ਟਹਿਣੀਆਂ ਸ਼ਮਾਦਾਨ ਦੇ ਨਾਲ ਇੱਕ ਟੁਕੜੇ ਦੀਆਂ ਹੋਣੀਆਂ ਚਾਹੀਦੀਆਂ ਹਨ, ਸ਼ੁੱਧ ਸੋਨੇ ਦੀਆਂ ਹਥੌੜੇ ਨਾਲ ਘੜਕੇ ਬਣੇ ਹੋਏ ਹਨ।

37 "ਫਿਰ ਇਸਦੇ ਸੱਤ ਦੀਵੇ ਬਣਾਈ ਅਤੇ ਉਹਨਾਂ ਨੂੰ ਇਸ ਉੱਤੇ ਲਗਾਓ ਤਾਂ ਜੋ ਉਹ ਇਸਦੇ ਸਾਹਮਣੇ ਵਾਲੀ ਜਗ੍ਹਾ ਨੂੰ ਰੋਸ਼ਨੀ ਦੇਵੇ। 38 ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਸ਼ੁੱਧ ਸੋਨੇ ਦੇ ਹੋਣੇ ਚਾਹੀਦੇ ਹਨ। 39 ਸ਼ਮਾਦਾਨ ਅਤੇ ਇਸ ਦਾ ਸਾਰਾ ਸਮਾਨ ਲਗਭਗ ਪੈਂਤੀ ਕਿੱਲੋ ਸ਼ੁੱਧ ਸੋਨੇ ਦਾ ਬਣਿਆ ਹੋਏ। 40 ਵੇਖ ਕਿ ਤੂੰ ਉਹਨਾਂ ਨੂੰ ਪਹਾੜ ਉੱਤੇ ਵਿਖਾਏ ਗਏ ਨਮੂਨੇ ਦੇ ਅਨੁਸਾਰ ਹਰ ਚੀਜ਼ ਬਣਾ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-