Pular para o conteúdo
Publicidade

ਕੂਚ 5

ਤੂੜੀ ਤੋਂ ਬਿਨਾਂ ਇੱਟਾਂ

1 ਇਸ ਤੋਂ ਬਾਅਦ ਮੋਸ਼ੇਹ ਅਤੇ ਹਾਰੋਨ ਫ਼ਿਰਾਊਨ ਕੋਲ ਗਏ ਅਤੇ ਆਖਿਆ, "ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ਕਿ ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਉਜਾੜ ਵਿੱਚ ਮੇਰੇ ਲਈ ਤਿਉਹਾਰ ਮਨਾਉਣ।"

2 ਫ਼ਿਰਾਊਨ ਨੇ ਆਖਿਆ, "ਯਾਹਵੇਹ ਕੌਣ ਹੈ ਜੋ ਮੈਂ ਉਸਦੀ ਗੱਲ ਮੰਨਾਂ ਅਤੇ ਇਸਰਾਏਲ ਨੂੰ ਜਾਣ ਦੇਵਾਂ? ਮੈਂ ਯਾਹਵੇਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਜਾਣ ਨਹੀਂ ਦਿਆਂਗਾ।"

3 ਫਿਰ ਉਹਨਾਂ ਨੇ ਆਖਿਆ, "ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਆਉ ਅਸੀਂ ਉਜਾੜ ਵਿੱਚ ਤਿੰਨ ਦਿਨ ਦਾ ਸਫ਼ਰ ਕਰੀਏ ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਨੂੰ ਬਲੀਦਾਨ ਚੜ੍ਹਾ ਸਕੀਏ, ਨਹੀਂ ਤਾਂ ਉਹ ਸਾਨੂੰ ਮਹਾਂਮਾਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ।"

4 ਪਰ ਮਿਸਰ ਦੇ ਰਾਜੇ ਨੇ ਆਖਿਆ, "ਮੋਸ਼ੇਹ ਅਤੇ ਹਾਰੋਨ, ਤੁਸੀਂ ਲੋਕਾਂ ਨੂੰ ਉਹਨਾਂ ਦੀ ਮਜ਼ਦੂਰੀ ਤੋਂ ਕਿਉਂ ਦੂਰ ਕਰ ਰਹੇ ਹੋ? ਆਪਣੇ ਕੰਮ ਤੇ ਵਾਪਸ ਜਾਓ!" 5 ਤਦ ਫ਼ਿਰਾਊਨ ਨੇ ਆਖਿਆ, "ਵੇਖੋ, ਦੇਸ਼ ਦੇ ਲੋਕ ਹੁਣ ਬਹੁਤ ਹਨ ਅਤੇ ਤੁਸੀਂ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਰਹੇ ਹੋ।"

6 ਉਸੇ ਦਿਨ ਫ਼ਿਰਾਊਨ ਨੇ ਗੁਲਾਮ ਦੇ ਨਿਗਾਹਬਾਨਾਂ ਅਤੇ ਅਧਿਕਾਰੀਆਂ ਨੂੰ ਆਖਿਆ, 7 "ਤੁਸੀਂ ਹੁਣ ਲੋਕਾਂ ਨੂੰ ਇੱਟਾਂ ਬਣਾਉਣ ਲਈ ਤੂੜੀ ਨਹੀਂ ਲਿਆ ਕੇ ਦੇਵੋਗੇ। ਉਹਨਾਂ ਨੂੰ ਜਾਣ ਦਿਓ ਅਤੇ ਆਪਣੀ ਤੂੜੀ ਇਕੱਠੀ ਕਰਨ ਦਿਓ। 8 ਪਰ ਉਹਨਾਂ ਤੋਂ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਉਣ ਦੀ ਮੰਗ ਕਰੋ, ਉਹਨਾਂ ਵਿੱਚੋਂ ਕੁਝ ਨਾ ਘਟਾਓ। ਉਹ ਲੋਕ ਆਲਸੀ ਹਨ, ਇਸ ਲਈ ਉਹ ਕਹਿ ਰਹੇ ਹਨ, ‘ਆਓ ਅਸੀਂ ਚੱਲੀਏ ਅਤੇ ਆਪਣੇ ਪਰਮੇਸ਼ਵਰ ਨੂੰ ਬਲੀਦਾਨ ਚੜ੍ਹਾ ਸਕੀਏ।’ 9 ਲੋਕਾਂ ਲਈ ਕੰਮ ਨੂੰ ਹੋਰ ਸਖ਼ਤ ਬਣਾਓ ਤਾਂ ਜੋ ਉਹ ਕੰਮ ਕਰਦੇ ਰਹਿਣ ਅਤੇ ਝੂਠ ਵੱਲ ਧਿਆਨ ਨਾ ਦੇਣ।"

10 ਤਦ ਗ਼ੁਲਾਮ ਦੇ ਨਿਗਾਹਬਾਨਾਂ ਅਤੇ ਅਧਿਕਾਰੀਆਂ ਨੇ ਬਾਹਰ ਜਾ ਕੇ ਲੋਕਾਂ ਨੂੰ ਆਖਿਆ, "ਫ਼ਿਰਾਊਨ ਇਹ ਆਖਦਾ ਹੈ ਕਿ ‘ਮੈਂ ਤੁਹਾਨੂੰ ਹੋਰ ਤੂੜੀ ਨਹੀਂ ਦਿਆਂਗਾ। 11 ਜਾ ਕੇ ਆਪਣੀ ਤੂੜੀ ਜਿੱਥੋਂ ਮਿਲ ਸਕੇ ਲੈ ਲਵੋ, ਪਰ ਤੁਹਾਡਾ ਕੰਮ ਬਿਲਕੁਲ ਨਹੀਂ ਘਟਾਇਆ ਜਾਵੇਗਾ।’ " 12 ਇਸ ਲਈ ਲੋਕ ਤੂੜੀ ਦੀ ਵਰਤੋਂ ਕਰਨ ਲਈ ਤੂੜੀ ਇਕੱਠੀ ਕਰਨ ਲਈ ਸਾਰੇ ਮਿਸਰ ਵਿੱਚ ਖਿੱਲਰ ਗਏ। 13 ਗ਼ੁਲਾਮ ਚਾਲਕ ਉਹਨਾਂ ਨੂੰ ਦਬਾਉਂਦੇ ਰਹੇ, "ਹਰ ਰੋਜ਼ ਦੀ ਤਰ੍ਹਾਂ ਆਪਣਾ ਕੰਮ ਪੂਰਾ ਕਰੋ, ਜਿਵੇਂ ਤੂੜੀ ਦੇ ਹੁੰਦਿਆਂ ਤੇ ਕਰਦੇ ਸੀ।" 14 ਅਤੇ ਫ਼ਿਰਾਊਨ ਦੇ ਨਿਯੁਕਤ ਕੀਤੇ ਮਿਸਰੀ ਨਿਗਾਹਬਾਨਾਂ ਨੇ ਇਸਰਾਏਲੀਆਂ ਦੇ ਆਗੂਆਂ ਨੂੰ ਕੁੱਟਿਆ ਅਤੇ ਉਹਨਾਂ ਤੋਂ ਇਹ ਮੰਗ ਕਰਦੇ ਸਨ, "ਕਿ ਤੁਸੀਂ ਉਨੀਆਂ ਇੱਟਾਂ ਕਿਉਂ ਨਹੀਂ ਬਣੀਆਂ ਜਿੰਨੀਆਂ ਤੁਸੀਂ ਪਹਿਲਾਂ ਬਣਾਉਂਦੇ ਸੀ?"

15 "ਫਿਰ ਇਸਰਾਏਲੀ ਨਿਗਾਹਬਾਨਾਂ ਨੇ ਜਾ ਕੇ ਫ਼ਿਰਾਊਨ ਨੂੰ ਬੇਨਤੀ ਕੀਤੀ ਕਿ ਤੂੰ ਆਪਣੇ ਸੇਵਕਾਂ ਨਾਲ ਅਜਿਹਾ ਸਲੂਕ ਕਿਉਂ ਕੀਤਾ ਹੈ? 16 ਤੁਹਾਡੇ ਸੇਵਕਾਂ ਨੂੰ ਕੋਈ ਤੂੜੀ ਨਹੀਂ ਦਿੱਤੀ ਜਾਂਦੀ, ਫਿਰ ਵੀ ਸਾਨੂੰ ਕਿਹਾ ਜਾਂਦਾ ਹੈ, ‘ਇੱਟਾਂ ਬਣਾਓ!’ ਤੁਹਾਡੇ ਸੇਵਕਾਂ ਨੂੰ ਕੁੱਟਿਆ ਜਾ ਰਿਹਾ ਹੈ, ਪਰ ਕਸੂਰ ਤੁਹਾਡੇ ਆਪਣੇ ਲੋਕਾਂ ਦਾ ਹੈ।"

17 ਫ਼ਿਰਾਊਨ ਨੇ ਕਿਹਾ, "ਤੁਸੀਂ ਲੋਕ ਆਲਸੀ ਹੋ! ਇਸ ਲਈ ਤੁਸੀਂ ਕਹਿੰਦੇ ਰਹਿੰਦੇ ਹੋ, ‘ਆਓ ਅਸੀਂ ਚੱਲੀਏ ਅਤੇ ਯਾਹਵੇਹ ਲਈ ਕੁਰਬਾਨੀ ਚੜ੍ਹਾਈਏ।’ 18 ਹੁਣ ਕੰਮ ਤੇ ਲੱਗ ਜਾਓ ਕਿਉਂ ਜੋ ਤੁਹਾਨੂੰ ਕੋਈ ਤੂੜੀ ਨਹੀਂ ਦਿੱਤੀ ਜਾਵੇਗੀ, ਫਿਰ ਵੀ ਤੁਹਾਨੂੰ ਇੱਟਾਂ ਦਾ ਹਿਸਾਬ ਪੂਰਾ ਕਰਨਾ ਹੋਵੇਗਾ।"

19 ਇਸਰਾਏਲੀ ਨਿਗਾਹਬਾਨਾਂ ਨੂੰ ਅਹਿਸਾਸ ਹੋਇਆ ਕਿ ਉਹ ਮੁਸੀਬਤ ਵਿੱਚ ਸਨ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ, "ਤੁਹਾਨੂੰ ਹਰ ਰੋਜ਼ ਤੁਹਾਡੇ ਲਈ ਇੱਟਾਂ ਦੀ ਗਿਣਤੀ ਨੂੰ ਘਟਾਉਣਾ ਨਹੀਂ ਹੈ।" 20 ਜਦੋਂ ਉਹ ਫ਼ਿਰਾਊਨ ਦੇ ਘਰ ਤੋਂ ਬਾਹਰ ਆਏ, ਤਾਂ ਉਹ ਮੋਸ਼ੇਹ ਅਤੇ ਹਾਰੋਨ ਨੂੰ ਮਿਲੇ, ਜੋ ਉੱਥੇ ਉਹਨਾਂ ਦੀ ਉਡੀਕ ਕਰ ਰਹੇ ਸਨ। 21 ਅਤੇ ਉਹਨਾਂ ਨੇ ਕਿਹਾ, "ਯਾਹਵੇਹ ਤੁਹਾਡੇ ਵੱਲ ਵੇਖੇ ਅਤੇ ਤੁਹਾਡਾ ਨਿਆਂ ਕਰੇ! ਤੁਸੀਂ ਸਾਨੂੰ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਲਈ ਘਿਣਾਉਣੇ ਬਣਾ ਦਿੱਤਾ ਹੈ ਅਤੇ ਸਾਨੂੰ ਮਾਰਨ ਲਈ ਉਹਨਾਂ ਦੇ ਹੱਥ ਵਿੱਚ ਤਲਵਾਰ ਰੱਖੀ ਹੈ।"

ਪਰਮੇਸ਼ਵਰ ਮੁਕਤੀ ਦਾ ਵਾਅਦਾ ਕਰਦਾ ਹੈ

22 ਮੋਸ਼ੇਹ ਯਾਹਵੇਹ ਕੋਲ ਵਾਪਸ ਆਇਆ ਅਤੇ ਆਖਿਆ, "ਹੇ ਯਾਹਵੇਹ, ਤੂੰ ਇਹ ਲੋਕਾਂ ਉੱਤੇ ਮੁਸੀਬਤ ਕਿਉਂ ਲਿਆਂਦੀ ਹੈ? ਕੀ ਤੂੰ ਮੈਨੂੰ ਇਸੇ ਲਈ ਭੇਜਿਆ ਹੈ? 23 ਜਦੋਂ ਤੋਂ ਮੈਂ ਫ਼ਿਰਾਊਨ ਕੋਲ ਤੇਰਾ ਨਾਂ ਲੈ ਕੇ ਗੱਲ ਕਰਨ ਗਿਆ ਹਾਂ, ਤਦ ਤੋਂ ਹੀ ਉਸ ਨੇ ਇਸ ਪਰਜਾ ਉੱਤੇ ਮੁਸੀਬਤ ਲਿਆਂਦੀ ਹੈ ਅਤੇ ਤੂੰ ਆਪਣੇ ਲੋਕਾਂ ਨੂੰ ਨਹੀਂ ਛੁਡਾਇਆ।"

Estes versículos te tocaram? Ore agora!

+581 estão orando agora.

Junte-se à corrente de oração.