Pular para o conteúdo
Publicidade

ਕੂਚ 36

1 ਇਸ ਲਈ ਬਸਲਏਲ, ਆਹਾਲੀਆਬ ਅਤੇ ਸਾਰੇ ਬੁੱਧਵਾਨ ਵਿਅਕਤੀ ਜਿਸ ਨੂੰ ਯਾਹਵੇਹ ਨੇ ਇਹ ਜਾਣਨ ਦਾ ਹੁਨਰਮੰਦ ਅਤੇ ਯੋਗਤਾ ਦਿੱਤੀ ਹੈ ਕਿ ਪਵਿੱਤਰ ਅਸਥਾਨ ਦੀ ਉਸਾਰੀ ਦੇ ਸਾਰੇ ਕੰਮ ਨੂੰ ਕਿਵੇਂ ਪੂਰਾ ਕਰਨਾ ਹੈ, ਉਸੇ ਤਰ੍ਹਾਂ ਕੰਮ ਕਰਨਾ ਹੈ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਹੈ।"

2 ਤਦ ਮੋਸ਼ੇਹ ਨੇ ਬਸਲਏਲ ਅਤੇ ਆਹਾਲੀਆਬ ਅਤੇ ਹਰ ਉਸ ਹੁਨਰਮੰਦ ਵਿਅਕਤੀ ਨੂੰ ਬੁਲਾਇਆ ਜਿਸ ਨੂੰ ਯਾਹਵੇਹ ਨੇ ਯੋਗਤਾ ਦਿੱਤੀ ਸੀ ਅਤੇ ਜੋ ਕੰਮ ਕਰਨ ਲਈ ਤਿਆਰ ਸੀ। 3 ਉਹਨਾਂ ਨੇ ਮੋਸ਼ੇਹ ਤੋਂ ਉਹ ਸਾਰੀਆਂ ਭੇਟਾਂ ਪ੍ਰਾਪਤ ਕੀਤੀਆਂ ਜੋ ਇਸਰਾਏਲੀਆਂ ਨੇ ਪਵਿੱਤਰ ਅਸਥਾਨ ਦੀ ਉਸਾਰੀ ਦਾ ਕੰਮ ਕਰਨ ਲਈ ਲਿਆਂਦੀਆਂ ਸਨ ਅਤੇ ਲੋਕ ਸਵੇਰੇ-ਸਵੇਰੇ ਖੁਸ਼ੀ-ਖੁਸ਼ੀ ਭੇਟਾਂ ਲੈ ਕੇ ਆਉਂਦੇ ਰਹੇ। 4 ਤਾਂ ਸਾਰੇ ਹੁਨਰਮੰਦ ਜਿਹੜੇ ਪਵਿੱਤਰ ਸਥਾਨ ਦਾ ਸਾਰਾ ਕੰਮ ਕਰਦੇ ਸਨ ਆਪੋ-ਆਪਣੇ ਕੰਮ ਤੋਂ ਜਿਹੜਾ ਉਹ ਕਰਦੇ ਹਨ ਆਏ। 5 ਅਤੇ ਮੋਸ਼ੇਹ ਨੂੰ ਕਿਹਾ, "ਲੋਕ ਉਸ ਕੰਮ ਨੂੰ ਪੂਰਾ ਕਰਨ ਲਈ ਲੋੜ ਤੋਂ ਵੱਧ ਲਿਆ ਰਹੇ ਹਨ ਜਿਸਦਾ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ।"

6 ਫਿਰ ਮੋਸ਼ੇਹ ਨੇ ਹੁਕਮ ਦਿੱਤਾ ਅਤੇ ਉਹਨਾਂ ਨੇ ਸਾਰੇ ਡੇਰੇ ਵਿੱਚ ਇਹ ਸੰਦੇਸ਼ ਭੇਜਿਆ ਕਿ ਕੋਈ ਵੀ ਆਦਮੀ ਜਾਂ ਔਰਤ ਪਵਿੱਤਰ ਅਸਥਾਨ ਲਈ ਭੇਟ ਵਜੋਂ ਹੋਰ ਕੁਝ ਨਾ ਚੜ੍ਹਾਵੇ ਅਤੇ ਇਸ ਲਈ ਲੋਕਾਂ ਨੂੰ ਹੋਰ ਲਿਆਉਣ ਤੋਂ ਰੋਕਿਆ ਗਿਆ ਸੀ। 7 ਕਿਉਂਕਿ ਹੁਣ ਉਹਨਾਂ ਕੋਲ ਲੋੜ ਤੋਂ ਵੱਧ ਸਮਾਨ ਸੀ।

ਤੰਬੂ

8 ਫਿਰ ਉਹਨਾਂ ਸਮਝਦਾਰ ਕਾਰੀਗਰਾਂ ਨੇ ਜਿਹੜੇ ਇਹ ਕੰਮ ਕਰਦੇ ਸਨ ਡੇਰੇ ਲਈ ਦਸ ਪਰਦੇ ਉਣੀ ਹੋਈ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਨਾਲ ਉਣ ਕੇ ਬਣਾਏ ਉਸ ਨੇ ਉਨ੍ਹਾਂ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ। 9 ਸਾਰੇ ਪਰਦੇ ਇੱਕੋ ਆਕਾਰ ਦੇ ਸਨ ਅੱਠ ਹੱਥ ਲੰਬੇ ਅਤੇ ਚਾਰ ਹੱਥ ਚੌੜੇ36:9 ਹੱਥ ਚੌੜੇ ਲਗਭਗ 42 ਫੁੱਟ ਲੰਬਾ ਅਤੇ 6 ਫੁੱਟ ਚੌੜਾ। 10 ਉਹਨਾਂ ਨੇ ਪੰਜ ਪਰਦੇ ਇੱਕ ਦੂਸਰੇ ਨਾਲ ਜੋੜੇ ਅਤੇ ਬਾਕੀ ਪੰਜਾਂ ਨਾਲ ਵੀ ਅਜਿਹਾ ਹੀ ਕੀਤਾ। 11 ਅਤੇ ਉਸ ਨੇ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਦੇ ਸਿਰੇ ਵੱਲ ਬਣਾਏ ਅਤੇ ਇਸ ਤਰ੍ਹਾਂ ਹੀ ਉਸ ਪਰਦੇ ਦੀ ਸੰਜਾਫ਼ ਦੇ ਦੂਸਰੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਏ। 12 ਉਹਨਾਂ ਨੇ ਪੰਜਾਹ ਬੀੜੇ ਪਹਿਲੇ ਪਰਦੇ ਵਿੱਚ ਅਤੇ ਪੰਜਾਹ ਬੀੜੇ ਉਸ ਨੇ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਸੀ ਬਣਾਏ ਉਹ ਬੀੜੇ ਇੱਕ ਦੂਸਰੇ ਦੇ ਆਹਮੋ-ਸਾਹਮਣੇ ਸਨ। 13 ਫਿਰ ਉਹਨਾਂ ਨੇ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਆਂ ਅਤੇ ਉਹਨਾਂ ਦੀ ਵਰਤੋਂ ਪਰਦਿਆਂ ਨੂੰ ਇਕੱਠੇ ਬੰਨ੍ਹਣ ਲਈ ਕੀਤੀ ਤਾਂ ਜੋ ਡੇਰਾ ਇੱਕੋ ਜਿਹਾ ਹੋਵੇ।

14 ਉਹਨਾਂ ਨੇ ਡੇਰੇ ਉੱਤੇ ਤੰਬੂ ਲਈ ਬੱਕਰੀ ਦੇ ਵਾਲਾਂ ਦੇ ਪਰਦੇ ਬਣਾਏ ਉਹ ਕੁੱਲ ਮਿਲਾ ਕੇ ਗਿਆਰਾਂ ਸਨ। 15 ਸਾਰੇ ਗਿਆਰਾਂ ਪਰਦੇ ਇੱਕੋ ਆਕਾਰ ਦੇ ਸਨ, ਤੀਹ ਹੱਥ ਲੰਬੇ ਅਤੇ ਚਾਰ ਹੱਥ ਚੌੜੇ36:15 ਤੀਹ ਹੱਥ ਲੰਬੇ ਅਤੇ ਚਾਰ ਹੱਥ ਚੌੜੇ ਲਗਭਗ 45 ਫੁੱਟ ਲੰਬੇ 6 ਫੁੱਟ ਚੌੜੇ। 16 ਉਹਨਾਂ ਨੇ ਪੰਜ ਪਰਦਿਆਂ ਨੂੰ ਵੱਖਰਾਂ ਜੋੜਿਆ ਅਤੇ ਬਾਕੀ ਛੇ ਪਰਦਿਆਂ ਨੂੰ ਵੱਖਰਾਂ ਜੋੜਿਆ। 17 ਫਿਰ ਉਹਨਾਂ ਨੇ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਸੀ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਏ। 18 ਉਹਨਾਂ ਨੇ ਪੰਜਾਹ ਕੁੰਡੀਆਂ ਪਿੱਤਲ ਦੀਆਂ ਤੰਬੂ ਦੇ ਜੋੜਨ ਲਈ ਬਣਾਈਆਂ ਤਾਂ ਜੋ ਉਹ ਇੱਕ ਹੀ ਹੋ ਜਾਵੇ। 19 ਫਿਰ ਉਹਨਾਂ ਨੇ ਤੰਬੂ ਲਈ ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਦਾ ਇੱਕ ਢੱਕਣ ਬਣਾਇਆ, ਅਤੇ ਉੱਪਰਲਾ ਢੱਕਣ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਬਣਾਇਆ।

20 ਉਹਨਾਂ ਨੇ ਡੇਰੇ ਲਈ ਕਿੱਕਰ ਦੀ ਲੱਕੜ ਦੇ ਸਿੱਧੇ ਫੱਟੇ ਬਣਾਏ। 21 ਹਰੇਕ ਤੱਖਤਾ ਦਸ ਹੱਥ ਲੰਬਾ ਅਤੇ ਡੇਢ ਹੱਥ ਚੌੜਾ36:21 ਡੇਢ ਹੱਥ ਚੌੜਾ ਲਗਭਗ 15 ਫੁੱਟ ਲੰਬਾ ਅਤੇ 2 1/4 ਫੁੱਟ ਚੌੜਾ ਸੀ 22 ਹਰੇਕ ਤੱਖਤੇ ਨੂੰ ਇੱਕ ਸਮਾਨ ਜੋੜਨ ਲਈ ਦੋ ਚੂਲੇ ਸਨ। ਉਹਨਾਂ ਨੇ ਡੇਰੇ ਦੇ ਸਾਰੇ ਤੱਖਤੇ ਇਸ ਤਰ੍ਹਾਂ ਬਣਾਏ। 23 ਉਹਨਾਂ ਨੇ ਡੇਰੇ ਦੇ ਦੱਖਣ ਵਾਲੇ ਪਾਸੇ ਲਈ ਵੀਹ ਤੱਖਤੇ ਬਣਾਏ 24 ਅਤੇ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਵੀਹਾਂ ਫੱਟਿਆਂ ਦੇ ਹੇਠ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ਉਨ੍ਹਾਂ ਦੀਆਂ ਦੋਹਾਂ ਚੂਲਾਂ ਲਈ ਬਣਾਈਆਂ ਅਤੇ ਦੂਜੇ ਫੱਟੇ ਲਈ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ। 25 ਇਸ ਤਰ੍ਹਾਂ ਡੇਰੇ ਦੇ ਉੱਤਰ ਵਾਲੇ ਪਾਸੇ, ਉਹਨਾਂ ਨੇ ਵੀਹ ਤੱਖਤੇ ਬਣਾਏ 26 ਅਤੇ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਹਰ ਇੱਕ ਤੱਖਤੇ ਹੇਠ ਦੋ ਚੀਥੀਆਂ। 27 ਅਤੇ ਡੇਰੇ ਦੇ ਸਿਰੇ ਤੇ ਪੱਛਮ ਵਾਲੇ ਪਾਸੇ ਵੱਲ ਉਸ ਨੇ ਛੇ ਤੱਖਤੇ ਬਣਾਏ। 28 ਅਤੇ ਦੋ ਤੱਖਤੇ ਡੇਰੇ ਦੇ ਕੋਨਿਆਂ ਲਈ ਦੂਰ ਸਿਰੇ ਉੱਤੇ ਬਣਾਏ ਗਏ ਸਨ। 29 ਇਨ੍ਹਾਂ ਦੋਨਾਂ ਕੋਨਿਆਂ ਤੇ ਤੱਖਤੇ ਹੇਠਾਂ ਤੋਂ ਉੱਪਰ ਤੱਕ ਦੋਹਰੇ ਸਨ ਅਤੇ ਇੱਕ ਕੜੇ ਵਿੱਚ ਫਿੱਟ ਕੀਤੇ ਗਏ ਸਨ, ਦੋਵੇਂ ਇੱਕੋ ਜਿਹੇ ਬਣਾਏ ਗਏ ਸਨ। 30 ਇਸ ਲਈ ਅੱਠ ਤੱਖਤੇ ਅਤੇ ਸੋਲ੍ਹਾਂ ਚਾਂਦੀ ਦੀਆਂ ਚੀਥੀਆਂ ਸਨ ਹਰੇਕ ਤੱਖਤੇ ਦੇ ਹੇਠਾਂ ਦੋ।

31 ਉਹਨਾਂ ਨੇ ਕਿੱਕਰ ਦੀ ਲੱਕੜ ਦੇ ਹੋੜੇ ਬਣਾਏ: ਡੇਰੇ ਦੇ ਇੱਕ ਪਾਸੇ ਦੇ ਤੱਖਤੇ ਲਈ ਪੰਜ ਹੋੜੇ, 32 ਪੰਜ ਦੂਜੇ ਪਾਸੇ ਲਈ ਅਤੇ ਪੰਜ ਤੰਬੂ ਦੇ ਦੂਰ ਪੱਛਮ ਵੱਲ ਤੱਖਤੇ ਲਈ। 33 ਅਤੇ ਵਿਚਲਾ ਹੋੜਾ ਤੱਖ਼ਤਿਆ ਦੇ ਵਿੱਚਕਾਰੋ ਆਰ-ਪਾਰ ਲੰਘਾਇਆ। 34 ਉਹਨਾਂ ਨੇ ਤੱਖ਼ਤਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਕੜਿਆਂਂ ਨੂੰ ਫੜਨ ਲਈ ਸੋਨੇ ਦੀਆਂ ਮੁੰਦਰੀਆਂ ਬਣਾਈਆਂ ਅਤੇ ਉਹਨਾਂ ਨੇ ਹੋੜਿਆ ਨੂੰ ਵੀ ਸੋਨੇ ਨਾਲ ਮੜ੍ਹ ਦਿੱਤਾ।

35 ਉਹਨਾਂ ਨੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਹੋਏ ਵੱਧੀਆ ਸੂਤੀ ਦਾ ਪਰਦਾ ਬਣਾਇਆ, ਜਿਸ ਵਿੱਚ ਕਰੂਬੀ ਫ਼ਰਿਸ਼ਤੇ ਇੱਕ ਹੁਨਰਮੰਦ ਕਾਰੀਗਰ ਦੁਆਰਾ ਬੁਣੇ ਗਏ ਸਨ। 36 ਉਹਨਾਂ ਨੇ ਕਿੱਕਰ ਦੀ ਲੱਕੜੀ ਦੇ ਚਾਰ ਖੰਭੇ ਬਣਾਏ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ। ਉਹਨਾਂ ਨੇ ਉਹਨਾਂ ਲਈ ਸੋਨੇ ਦੀਆਂ ਕੁੰਡੀਆਂ ਬਣਾਈਆਂ ਅਤੇ ਚਾਂਦੀ ਦੀਆਂ ਚਾਰ ਚੀਥੀਆਂ ਢਾਲੀਆਂ। 37 ਤੰਬੂ ਦੇ ਪ੍ਰਵੇਸ਼ ਦੁਆਰ ਲਈ ਉਹਨਾਂ ਨੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਇੱਕ ਪਰਦਾ ਬਣਾਇਆ (ਕਢਾਈ ਵਾਲਾ) 38 ਅਤੇ ਉਹਨਾਂ ਨੇ ਉਹਨਾਂ ਲਈ ਹੁੱਕਾਂ ਨਾਲ ਪੰਜ ਥੰਮ੍ਹੀਆਂ ਬਣਾਈਆਂ। ਉਹਨਾਂ ਨੇ ਚੌਂਕਾਂ ਦੇ ਸਿਖਰਾਂ ਅਤੇ ਉਹਨਾਂ ਦੀਆਂ ਪੱਟੀਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਹਨਾਂ ਦੇ ਪੰਜ ਚੀਥੀਆਂ ਕਾਂਸੇ ਦੀਆਂ ਬਣਾਈਆਂ।

Estes versículos te tocaram? Ore agora!

+581 estão orando agora.

Junte-se à corrente de oração.