Publicidade

Êxodo 15

ਮੋਸ਼ੇਹ ਅਤੇ ਮਿਰਯਮ ਦਾ ਗੀਤ

1 ਫਿਰ ਮੋਸ਼ੇਹ ਅਤੇ ਇਸਰਾਏਲੀਆਂ ਨੇ ਇਹ ਗੀਤ ਯਾਹਵੇਹ ਲਈ ਗਾਇਆ,

"ਮੈਂ ਯਾਹਵੇਹ ਲਈ ਗਾਵਾਂਗਾ,

ਕਿਉਂਕਿ ਉਹ ਬਹੁਤ ਉੱਚਾ ਹੈ।

ਉਸਨੇ ਘੋੜੇ ਅਤੇ ਉਸਦੇ ਸਵਾਰ

ਸਮੁੰਦਰ ਵਿੱਚ ਸੁੱਟ ਦਿੱਤੇ।

2 "ਯਾਹਵੇਹ ਮੇਰੀ ਤਾਕਤ ਅਤੇ ਮੇਰੀ ਰੱਖਿਆ ਹੈ,

ਉਹ ਮੇਰਾ ਮੁਕਤੀ ਬਣ ਗਿਆ ਹੈ।

ਉਹ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਉਹ ਦੀ ਉਸਤਤ ਕਰਾਂਗਾ,

ਮੇਰੇ ਪਿਤਾ ਦਾ ਪਰਮੇਸ਼ਵਰ ਅਤੇ ਮੈਂ ਉਸ ਨੂੰ ਉੱਚਾ ਕਰਾਂਗਾ।

3 ਯਾਹਵੇਹ ਇੱਕ ਯੋਧਾ ਹੈ,

ਯਾਹਵੇਹ ਉਸਦਾ ਨਾਮ ਹੈ।

4 ਫ਼ਿਰਾਊਨ ਦੇ ਰਥਾਂ ਅਤੇ ਉਸ ਦੀ ਫ਼ੌਜ ਨੂੰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ ਹੈ,

ਫ਼ਿਰਾਊਨ ਦੇ ਸਾਰੇ ਅਧਿਕਾਰੀ

ਲਾਲ ਸਾਗਰ ਵਿੱਚ ਡੁੱਬ ਗਏ।

5 ਡੂੰਘੇ ਪਾਣੀਆਂ ਨੇ ਉਹਨਾਂ ਨੂੰ ਢੱਕ ਲਿਆ ਹੈ,

ਉਹ ਪੱਥਰ ਵਾਂਗ ਡੂੰਘਾਈ ਵਿੱਚ ਡੁੱਬ ਗਏ।

6 ਹੇ ਯਾਹਵੇਹ ਤੇਰਾ ਸੱਜਾ ਹੱਥ,

ਸ਼ਕਤੀ ਵਿੱਚ ਸ਼ਾਨਦਾਰ ਹੈ।

ਹੇ ਯਾਹਵੇਹ! ਤੇਰੇ ਸੱਜੇ ਹੱਥ ਨੇ

ਦੁਸ਼ਮਣ ਨੂੰ ਚਕਨਾਚੂਰ ਕਰ ਦਿੱਤਾ।

7 "ਤੂੰ ਆਪਣੀ ਵੱਡੀ ਮਹਿਮਾ ਨਾਲ

ਉਹਨਾਂ ਨੂੰ ਸੁੱਟ ਦਿੱਤਾ ਜੋ ਤੇਰਾ ਵਿਰੋਧ ਕਰਦੇ ਸਨ।

ਤੂੰ ਆਪਣਾ ਪੂਰੇ ਕ੍ਰੋਧ ਵਿੱਚ

ਉਹਨਾਂ ਨੂੰ ਪਰਾਲੀ ਵਾਂਗ ਸਾੜ ਦਿੱਤਾ।

8 ਤੇਰੀਆਂ ਨਾਸਾਂ ਦੇ ਸਾਹ ਨਾਲ,

ਪਾਣੀ ਦਾ ਢੇਰ ਲਗ ਗਿਆ,

ਵਗਦਾ ਪਾਣੀ ਕੰਧ ਵਾਂਗ ਖੜ੍ਹਾ ਹੋ ਗਿਆ,

ਸਮੁੰਦਰ ਦੇ ਹਿਰਦੇ ਦੇ ਡੂੰਘੇ ਪਾਣੀ ਜੰਮ ਗਏ ਹਨ।

9 ਦੁਸ਼ਮਣ ਨੇ ਘੰਮਡ ਵਿੱਚ ਕਿਹਾ,

‘ਮੈਂ ਪਿੱਛਾ ਕਰਾਂਗਾ, ਮੈਂ ਉਹਨਾਂ ਨੂੰ ਫੜ ਲਵਾਂਗਾ।

ਮੈਂ ਲੁੱਟ ਦਾ ਮਾਲ ਵੰਡਾਂਗਾ;

ਮੈਂ ਆਪਣੇ ਆਪ ਨੂੰ ਉਹਨਾਂ ਤੇ ਖੋਖਲਾ ਕਰਾਂਗਾ।

ਮੈਂ ਆਪਣੀ ਤਲਵਾਰ ਕੱਢਾਂਗਾ

ਅਤੇ ਮੇਰਾ ਹੱਥ ਉਹਨਾਂ ਨੂੰ ਤਬਾਹ ਕਰ ਦੇਵੇਗਾ।’

10 ਪਰ ਤੂੰ ਆਪਣੀ ਬਲਵੰਤ ਹਵਾ ਨਾਲ ਫੂਕ ਮਾਰੀ,

ਅਤੇ ਸਮੁੰਦਰ ਨੇ ਉਹਨਾਂ ਨੂੰ ਢੱਕ ਲਿਆ,

ਉਹ ਸਿੱਕੇ ਵਾਂਗੂੰ ਮਹਾਂ ਜਲ ਵਿੱਚ ਡੁੱਬ ਗਏ।

11 ਹੇ ਯਾਹਵੇਹ, ਦੇਵਤਿਆਂ ਵਿੱਚੋਂ

ਤੇਰੇ ਵਰਗਾ ਕੌਣ ਹੈ?

ਤੂੰ ਪਵਿੱਤਰਤਾਈ ਵਿੱਚ ਪਰਤਾਪ ਵਾਲਾ,

ਮਹਿਮਾ ਵਿੱਚ ਸ਼ਾਨਦਾਰ,

ਅਚਰਜ ਕੰਮ ਕਰਨ ਵਾਲਾ ਹੈ?

12 "ਤੂੰ ਆਪਣਾ ਸੱਜਾ ਹੱਥ ਪਸਾਰਦਾ ਹੈ,

ਅਤੇ ਧਰਤੀ ਤੇਰੇ ਵੈਰੀਆਂ ਨੂੰ ਨਿਗਲ ਜਾਂਦੀ ਹੈ।

13 ਆਪਣੇ ਅਟੁੱਟ ਪਿਆਰ ਵਿੱਚ ਤੂੰ ਉਹਨਾਂ ਲੋਕਾਂ ਦੀ ਅਗਵਾਈ ਕਰੇਗਾ ਜਿਨ੍ਹਾਂ ਨੂੰ ਤੂੰ ਛੁਡਾਇਆ ਹੈ।

ਤੂੰ ਆਪਣੀ ਤਾਕਤ ਨਾਲ ਉਹਨਾਂ ਨੂੰ ਆਪਣੇ ਪਵਿੱਤਰ ਨਿਵਾਸ ਸਥਾਨ ਵੱਲ ਲੈ ਜਾਵੇਗਾ।

14 ਕੌਮਾਂ ਸੁਣਨਗੀਆਂ ਅਤੇ ਕੰਬਣਗੀਆਂ,

ਫ਼ਲਿਸਤੀਆ ਦੇ ਲੋਕ ਦੁੱਖ ਝੱਲਣਗੇ।

15 ਅਦੋਮ ਦੇ ਸਰਦਾਰ ਡਰ ਜਾਣਗੇ,

ਮੋਆਬ ਦੇ ਆਗੂ ਕੰਬਦੇ ਹੋਏ ਫੜੇ ਜਾਣਗੇ,

ਕਨਾਨ ਦੇ ਲੋਕ ਪਿਘਲ ਜਾਣਗੇ।

16 ਦਹਿਸ਼ਤ ਅਤੇ ਡਰ ਉਹਨਾਂ ਉੱਤੇ ਡਿੱਗਣਗੇ।

ਤੇਰੀ ਬਾਂਹ ਦੀ ਸ਼ਕਤੀ ਨਾਲ

ਉਹ ਪੱਥਰ ਵਾਂਗ ਚੁੱਪ ਰਹਿਣਗੇ,

ਹੇ ਯਾਹਵੇਹ ਜਦੋਂ ਤੱਕ ਤੇਰੇ ਲੋਕ ਲੰਘ ਨਾ ਜਾਣ,

ਜਦੋਂ ਤੱਕ ਤੇਰੇ ਖਰੀਦੇ ਹੋਏ ਲੋਕ ਲੰਘ ਨਾ ਜਾਣ।

17 ਤੁਸੀਂ ਉਹਨਾਂ ਨੂੰ ਅੰਦਰ ਲਿਆਓਗੇ ਅਤੇ ਉਹਨਾਂ ਨੂੰ ਆਪਣੀ ਵਿਰਾਸਤ ਦੇ ਪਹਾੜ ਉੱਤੇ ਲਗਾਓਗੇ,

ਉਹ ਸਥਾਨ,

ਯਾਹਵੇਹ, ਤੂੰ ਆਪਣੇ ਨਿਵਾਸ ਲਈ ਬਣਾਇਆ ਹੈ,

ਪਵਿੱਤਰ ਅਸਥਾਨ, ਯਾਹਵੇਹ, ਤੇਰੇ ਹੱਥਾਂ ਨੇ ਸਥਾਪਿਤ ਕੀਤਾ ਹੈ।

18 "ਯਾਹਵੇਹ ਸਦਾ ਅਤੇ ਸਦਾ ਲਈ ਰਾਜ ਕਰਦਾ ਹੈ।"

19 ਜਦੋਂ ਫ਼ਿਰਾਊਨ ਦੇ ਘੋੜੇ, ਰਥ ਅਤੇ ਘੋੜਸਵਾਰ ਸਮੁੰਦਰ ਵਿੱਚ ਗਏ, ਯਾਹਵੇਹ ਨੇ ਸਮੁੰਦਰ ਦੇ ਪਾਣੀ ਨੂੰ ਉਹਨਾਂ ਉੱਤੇ ਮੋੜ ਲਿਆਂਦਾਂ, ਪਰ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਲੰਘਦੇ ਸਨ। 20 ਤਦ ਮਰਿਯਮ ਜੋ ਇੱਕ ਨਬੀਆਂ ਸੀ, ਹਾਰੋਨ ਦੀ ਭੈਣ ਨੇ ਆਪਣੇ ਹੱਥ ਵਿੱਚ ਇੱਕ ਡੱਫ ਲਿਆ ਅਤੇ ਸਾਰੀਆਂ ਔਰਤਾਂ ਡੱਫ ਵਜਾਉਂਦੀਆਂ ਅਤੇ ਨੱਚਦੀਆਂ ਹੋਈਆਂ ਉਸਦੇ ਪਿੱਛੇ-ਪਿੱਛੇ ਆਈਆਂ। 21 ਮਰਿਯਮ ਨੇ ਉਹਨਾਂ ਲਈ ਗਾਇਆ,

"ਯਾਹਵੇਹ ਲਈ ਗਾਓ,

ਕਿਉਂਕਿ ਉਹ ਬਹੁਤ ਮਹਾਨ ਹੈ।

ਘੋੜੇ ਅਤੇ ਉਸਦੇ ਸਵਾਰ

ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੇ।"

ਮਾਰਾਹ ਅਤੇ ਏਲਿਮ ਦੇ ਪਾਣੀ

22 ਫਿਰ ਮੋਸ਼ੇਹ ਇਸਰਾਏਲੀਆਂ ਨੂੰ ਲਾਲ ਸਮੁੰਦਰ ਤੋਂ ਲੈ ਗਿਆ ਅਤੇ ਉਹ ਸ਼ੂਰ ਦੇ ਉਜਾੜ ਵਿੱਚ ਚਲੇ ਗਏ। ਤਿੰਨ ਦਿਨਾਂ ਤੱਕ ਉਹਨਾਂ ਨੂੰ ਪਾਣੀ ਨਾ ਲੱਭਾ ਅਤੇ ਉਹ ਉਜਾੜ ਵਿੱਚ ਘੁੰਮਦੇ ਰਹੇ। 23 ਜਦੋਂ ਉਹ ਮਾਰਾਹ ਵਿੱਚ ਆਏ ਤਾਂ ਉਹ ਉਸ ਦਾ ਪਾਣੀ ਨਾ ਪੀ ਸਕੇ ਕਿਉਂਕਿ ਉਹ ਕੌੜਾ ਸੀ। (ਇਸੇ ਕਰਕੇ ਇਸ ਥਾਂ ਨੂੰ ਮਾਰਾਹ ਕਿਹਾ ਜਾਂਦਾ ਹੈ) 24 ਇਸ ਲਈ ਲੋਕ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਹੋਏ ਬੋਲੇ, "ਅਸੀਂ ਕੀ ਪੀਵਾਂਗੇ?"

25 ਤਦ ਮੋਸ਼ੇਹ ਨੇ ਯਾਹਵੇਹ ਨੂੰ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਲੱਕੜ ਦਾ ਇੱਕ ਟੁਕੜਾ ਦਿਖਾਇਆ। ਉਸਨੇ ਇਸਨੂੰ ਪਾਣੀ ਵਿੱਚ ਸੁੱਟ ਦਿੱਤਾ ਅਤੇ ਪਾਣੀ ਪੀਣ ਯੋਗ ਹੋ ਗਿਆ।

ਉੱਥੇ ਯਾਹਵੇਹ ਨੇ ਉਹਨਾਂ ਲਈ ਇੱਕ ਹੁਕਮ ਅਤੇ ਹਿਦਾਇਤ ਜਾਰੀ ਕੀਤੀ ਅਤੇ ਉਹਨਾਂ ਨੂੰ ਪਰਖਿਆ। 26 ਉਸ ਨੇ ਕਿਹਾ, "ਜੇਕਰ ਤੁਸੀਂ ਆਪਣੇ ਪਰਮੇਸ਼ਵਰ ਯਾਹਵੇਹ ਦੀ ਧਿਆਨ ਨਾਲ ਸੁਣੋ ਅਤੇ ਉਹੀ ਕਰੋ ਜੋ ਉਸ ਦੀ ਨਿਗਾਹ ਵਿੱਚ ਸਹੀ ਹੈ, ਜੇ ਤੁਸੀਂ ਉਸ ਦੇ ਹੁਕਮਾਂ ਨੂੰ ਮੰਨੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ, ਤਾਂ ਮੈਂ ਤੁਹਾਡੇ ਉੱਤੇ ਕੋਈ ਵੀ ਬੀਮਾਰੀ ਨਹੀਂ ਲਿਆਵਾਂਗਾ। ਜੋ ਮੈਂ ਮਿਸਰੀ ਲੋਕਾਂ ਉੱਤੇ ਲਿਆਇਆ ਸੀ ਕਿਉਂਕਿ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਚੰਗਾ ਕਰਦਾ ਹੈ।"

27 ਇਸ ਤੋਂ ਬਆਦ ਉਹ ਏਲਿਮ ਵਿੱਚ ਆਏ ਜਿੱਥੇ ਬਾਰਾਂ ਚਸ਼ਮੇ ਅਤੇ ਸੱਤਰ ਖਜ਼ੂਰ ਦੇ ਰੁੱਖ ਸਨ ਅਤੇ ਉਹਨਾਂ ਨੇ ਉੱਥੇ ਪਾਣੀ ਦੇ ਨੇੜੇ ਡੇਰਾ ਲਾਇਆ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-