Publicidade

Êxodo 37

ਨੇਮ ਦਾ ਸੰਦੂਕ ਬਣਾਇਆ ਜਾਣਾ

1 ਬਸਲਏਲ ਨੇ ਕਿੱਕਰ ਦੀ ਲੱਕੜ ਦਾ ਸੰਦੂਕ ਬਣਾਇਆ ਜੋ ਢਾਈ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ। 2 ਉਸ ਨੇ ਉਸ ਨੂੰ ਅੰਦਰੋਂ ਅਤੇ ਬਾਹਰੋਂ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਇਸ ਦੇ ਦੁਆਲੇ ਸੋਨੇ ਦੀ ਢਾਲ਼ ਬਣਾਈ। 3 ਉਸ ਨੇ ਉਸ ਦੇ ਲਈ ਸੋਨੇ ਦੇ ਚਾਰ ਕੜੇ ਬਣਾਏ ਅਤੇ ਉਹਨਾਂ ਨੂੰ ਇਸਦੇ ਚਾਰੇ ਪੈਰਾਂ ਵਿੱਚ ਬੰਨ੍ਹ ਦਿੱਤਾ, ਇੱਕ ਪਾਸੇ ਦੋ ਕੜੇ ਅਤੇ ਦੂਜੇ ਪਾਸੇ ਦੋ ਕੜੇ ਸਨ। 4 ਫਿਰ ਉਸਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ। 5 ਅਤੇ ਉਸਨੇ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਇਸ ਨੂੰ ਚੁੱਕਣ ਲਈ ਪਾ ਦਿੱਤਾ।

6 ਉਸ ਨੇ ਪ੍ਰਾਸਚਿਤ ਦਾ ਢੱਕਣ ਸ਼ੁੱਧ ਸੋਨੇ ਦਾ ਬਣਾਇਆ, ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ। 7 ਫਿਰ ਉਸਨੇ ਢੱਕਣ ਦੇ ਸਿਰੇ ਉੱਤੇ ਹਥੌੜੇ ਵਾਲੇ ਸੋਨੇ ਦੇ ਦੋ ਕਰੂਬੀ ਫ਼ਰਿਸ਼ਤੇ ਬਣਾਏ। 8 ਉਸਨੇ ਇੱਕ ਕਰੂਬੀ ਇੱਕ ਸਿਰੇ ਉੱਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਉੱਤੇ ਬਣਾਇਆ। ਦੋਹਾਂ ਸਿਰਿਆਂ ਤੇ ਉਸਨੇ ਉਹਨਾਂ ਨੂੰ ਢੱਕਣ ਦੇ ਨਾਲ ਇੱਕ ਟੁਕੜੇ ਦਾ ਬਣਾਇਆ। 9 ਕਰੂਬੀਆਂ ਨੇ ਆਪਣੇ ਦੋਵੇਂ ਖੰਭ ਉੱਪਰ ਵੱਲ ਫੈਲਾਏ ਹੋਏ ਸਨ, ਉਹਨਾਂ ਦੇ ਖੰਭ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਸਨ। ਉਹਨਾਂ ਦੇ ਮੂੰਹ ਆਹਮੋ-ਸਾਹਮਣੇ ਸਨ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਸਨ।

ਪਵਿੱਤਰ ਮੇਜ਼ ਦਾ ਬਣਾਇਆ ਜਾਣਾ

10 ਉਹਨਾਂ ਨੇ ਕਿੱਕਰ ਦੀ ਲੱਕੜ ਦਾ ਮੇਜ਼ ਬਣਾਇਆ, ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ। 11 ਫਿਰ ਉਹਨਾਂ ਨੇ ਉਸ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਇਸਦੇ ਦੁਆਲੇ ਸੋਨੇ ਦੀ ਬਨੇਰੀ ਬਣਾਈ। 12 ਉਹਨਾਂ ਨੇ ਇਸਦੇ ਆਲੇ-ਦੁਆਲੇ ਇੱਕ ਹੱਥ ਚੌੜਾ ਕਿਨਾਰਾ ਵੀ ਬਣਾਇਆ ਅਤੇ ਉਸ ਨੇ ਸੋਨੇ ਦੀ ਬਨੇਰੀ ਕਿਨਾਰੀ ਦੇ ਚੁਫੇਰੇ ਬਣਾਈ। 13 ਉਹਨਾਂ ਨੇ ਮੇਜ਼ ਲਈ ਸੋਨੇ ਦੇ ਚਾਰ ਕੜੇ ਸੁੱਟੇ ਅਤੇ ਉਹਨਾਂ ਨੂੰ ਚਾਰੇ ਕੋਨਿਆਂ ਵਿੱਚ ਬੰਨ੍ਹ ਦਿੱਤਾ, ਜਿੱਥੇ ਚਾਰ ਲੱਤਾਂ ਸਨ। 14 ਮੇਜ਼ ਨੂੰ ਚੁੱਕਣ ਲਈ ਵਰਤੇ ਜਾਂਦੇ ਖੰਭਿਆਂ ਨੂੰ ਫੜਨ ਲਈ ਕੜਿਆਂ ਨੂੰ ਕਿਨਾਰਿਆ ਦੇ ਨੇੜੇ ਲਗਾਇਆ ਗਿਆ ਸੀ। 15 ਮੇਜ਼ ਨੂੰ ਚੁੱਕਣ ਲਈ ਖੰਭੇ ਕਿੱਕਰ ਦੀ ਲੱਕੜ ਦੇ ਬਣੇ ਹੋਏ ਸਨ ਅਤੇ ਸੋਨੇ ਨਾਲ ਮੜ੍ਹੇ ਹੋਏ ਸਨ। 16 ਅਤੇ ਉਹਨਾਂ ਨੇ ਮੇਜ਼ ਲਈ ਵਸਤੂਆਂ ਸ਼ੁੱਧ ਸੋਨੇ ਤੋਂ ਬਣਾਈਆਂ ਇਸ ਦੀਆਂ ਪਲੇਟਾਂ, ਪਕਵਾਨ ਅਤੇ ਕਟੋਰੇ ਅਤੇ ਪੀਣ ਦੀਆਂ ਭੇਟਾਂ ਦੇ ਡੋਲ੍ਹਣ ਲਈ ਘੜੇ।

ਸੋਨੇ ਦੀ ਸ਼ਮਾਦਾਨ ਬਣਾਉਣਾ

17 ਉਸ ਨੇ ਸ਼ੁੱਧ ਸੋਨੇ ਦਾ ਇੱਕ ਸ਼ਮਾਦਾਨ ਬਣਾਇਆ ਅਤੇ ਉਹ ਸ਼ਮਾਦਾਨ ਹਥੌੜੇ ਨਾਲ ਘੜ੍ਹ ਕੇ ਬਣਾਇਆ ਅਤੇ ਉਹਨਾਂ ਨੇ ਫੁੱਲ ਦੇ ਵਰਗੇ ਪਾਏਦਾਨ ਅਤੇ ਪਾਏਦਾਨ ਦੇ ਨਾਲ ਕਲੀਆਂ ਅਤੇ ਖਿੜੇ ਹੋਏ ਫੁੱਲ ਸਨ। ਇਹ ਸਾਰੀਆਂ ਚੀਜ਼ਾਂ ਇੱਕ ਇਕਾਈ ਵਿੱਚ ਜੁੜੀਆਂ ਹੋਈਆਂ ਸਨ। 18 ਸ਼ਮਾਦਾਨ ਦੇ ਪਾਸਿਆਂ ਤੋਂ ਛੇ ਟਹਿਣੀਆਂ ਫੈਲੀਆਂ ਤਿੰਨ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ ਸੀ। 19 ਕਲੀਆਂ ਅਤੇ ਫੁੱਲਾਂ ਵਾਲੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਤਿੰਨ ਕਟੋਰੇ ਇੱਕ ਟਹਿਣੀ ਉੱਤੇ, ਤਿੰਨ ਅਗਲੀ ਟਾਹਣੀ ਉੱਤੇ ਅਤੇ ਸ਼ਮਾਦਾਨ ਤੋਂ ਫੈਲੀਆਂ ਸਾਰੀਆਂ ਛੇ ਟਹਿਣੀਆਂ ਲਈ ਇੱਕੋ ਜਿਹੇ ਸਨ। 20 ਅਤੇ ਸ਼ਮਾਦਾਨ ਉੱਤੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਚਾਰ ਕਟੋਰੇ ਸਨ ਜਿਨ੍ਹਾਂ ਵਿੱਚ ਕਲੀਆਂ ਅਤੇ ਫੁੱਲ ਸਨ। 21 ਇੱਕ ਕਲੀ ਸ਼ਮਾਦਾਨ ਤੋਂ ਫੈਲੀਆਂ ਟਾਹਣੀਆਂ ਦੇ ਪਹਿਲੇ ਜੋੜੇ ਦੇ ਹੇਠਾਂ ਸੀ, ਦੂਜੀ ਕਲੀ ਦੂਜੇ ਜੋੜੇ ਦੇ ਹੇਠਾਂ ਅਤੇ ਤੀਜੀ ਕਲੀ ਤੀਜੇ ਜੋੜੇ ਦੇ ਹੇਠਾਂ ਸੀ, ਕੁੱਲ ਛੇ ਟਹਿਣੀਆਂ। 22 ਕਲੀਆਂ ਅਤੇ ਟਹਿਣੀਆਂ ਸ਼ਮਾਦਾਨ ਦੇ ਨਾਲ ਇੱਕ ਟੁਕੜੇ ਦੀਆਂ ਸਨ, ਜੋ ਕਿ ਸ਼ੁੱਧ ਸੋਨੇ ਦੀਆਂ ਹਥੌੜੇ ਨਾਲ ਘੜ ਕੇ ਬਣੀਆਂ ਹੋਈਆਂ ਸਨ।

23 ਉਹਨਾਂ ਨੇ ਇਸ ਦੇ ਸੱਤ ਦੀਵੇ ਬਣਾਏ, ਨਾਲੇ ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਸ਼ੁੱਧ ਸੋਨੇ ਦੇ ਸਨ। 24 ਉਹਨਾਂ ਨੇ ਸ਼ਮਾਦਾਨ ਅਤੇ ਇਸ ਦੇ ਸਾਰੇ ਸਮਾਨ ਨੂੰ ਸ਼ੁੱਧ ਸੋਨੇ ਤੋਂ ਬਣਾਇਆ।

ਧੂਪ ਦੀ ਵੇਦੀ ਬਣਾਉਣਾ

25 ਉਹਨਾਂ ਨੇ ਕਿੱਕਰ ਦੀ ਲੱਕੜ ਤੋਂ ਧੂਪ ਦੀ ਜਗਵੇਦੀ ਬਣਾਈ। ਇਹ ਚੌਰਸ ਸੀ, ਇੱਕ ਹੱਥ ਲੰਬਾ ਅਤੇ ਇੱਕ ਹੱਥ ਚੌੜਾ ਅਤੇ ਦੋ ਹੱਥ ਉੱਚਾ ਸੀ ਉਸਦੇ ਸਿੰਙ ਉਸੇ ਤੋਂ ਸਨ 26 ਉਹਨਾਂ ਨੇ ਉੱਪਰਲੇ ਅਤੇ ਚਾਰੇ ਪਾਸਿਆਂ ਅਤੇ ਸਿੰਙਾਂ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਇਸਦੇ ਦੁਆਲੇ ਸੋਨੇ ਦੀ ਢਾਲ਼ ਬਣਾਈ। 27 ਅਤੇ ਉਸ ਲਈ ਸੋਨੇ ਦੇ ਦੋ ਕੜੇ ਉਸ ਦੀ ਬਨੇਰੀ ਦੇ ਹੇਠ ਉਸ ਦੋਹਾਂ ਪੱਲਿਆ ਉੱਤੇ ਅਤੇ ਉਸ ਦੀ ਦੋਹੀ ਪਾਸੀ ਬਣਾਏ ਉਸ ਨੂੰ ਚੁੱਕਣ ਲਈ ਚੋਬਾਂ ਦੇ ਥਾਂ ਸਨ। 28 ਉਹਨਾਂ ਨੇ ਕਿੱਕਰ ਦੀ ਲੱਕੜ ਦੇ ਚੋਬਾਂ ਨੂੰ ਬਣਾਈਆਂ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ।

29 ਉਹਨਾਂ ਨੇ ਮਸਹ ਕਰਨ ਦੇ ਪਵਿੱਤਰ ਤੇਲ ਅਤੇ ਸ਼ੁੱਧ, ਸੁਗੰਧਿਤ ਧੂਪ ਨੂੰ ਵੀ ਬਣਾਇਆ, ਇੱਕ ਅਤਰ ਦਾ ਕੰਮ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-