Pular para o conteúdo
Publicidade

ਉਤਪਤ 4:3-7

IRVPUN Indian Revised Version (IRV) - Punjabi

3 ਕੁਝ ਦਿਨਾਂ ਬਾਅਦ ਅਜਿਹਾ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾਹ ਨੂੰ ਭੇਟ ਚੜ੍ਹਾਉਣ ਲਈ ਕੁਝ ਲੈ ਆਇਆ। 4 ਹਾਬਲ ਵੀ ਇੱਜੜ ਦੇ ਪਹਿਲੌਠਿਆਂ ਨੂੰ ਅਤੇ ਉਨ੍ਹਾਂ ਦੀ ਚਰਬੀ ਵਿੱਚੋਂ ਕੁਝ ਲੈ ਆਇਆ, ਅਤੇ ਯਹੋਵਾਹ ਨੇ ਹਾਬਲ ਨੂੰ ਅਤੇ ਉਹ ਦੀ ਭੇਟ ਨੂੰ ਪਸੰਦ ਕੀਤਾ। 5 ਪਰ ਕਾਇਨ ਅਤੇ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਕ੍ਰੋਧਵਾਨ ਹੋਇਆ ਅਤੇ ਉਹ ਦਾ ਚਿਹਰਾ ਉਦਾਸ ਹੋ ਗਿਆ। 6 ਤਦ ਯਹੋਵਾਹ ਨੇ ਕਾਇਨ ਨੂੰ ਆਖਿਆ, ਤੂੰ ਕਿਉਂ ਕ੍ਰੋਧਵਾਨ ਹੈਂ ਅਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ ਛਾਈ ਹੈ? 7 ਜੇ ਤੂੰ ਭਲਾ ਨਾ ਕਰੇਂ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।

Em outras traduções

  1. OPCV Punjabi Contemporary Version

    3 ਸਮੇਂ ਦੇ ਬੀਤਣ ਨਾਲ ਕਾਇਨ ਨੇ ਜ਼ਮੀਨ ਦੇ ਕੁਝ ਫਲ ਤੋਂ ਯਾਹਵੇਹ ਨੂੰ ਭੇਟ ਵਜੋਂ ਲੈ ਕੇ ਆਇਆ। 4 ਅਤੇ ਹਾਬਲ ਵੀ ਆਪਣੇ ਇੱਜੜ ਦੇ ਪਹਿਲੌਠੇ ਵਿੱਚੋਂ ਚਰਬੀ ਦੇ ਹਿੱਸੇ ਵਿੱਚੋਂ ਕੁਝ ਲੈ ਕੇ ਆਇਆ, ਅਤੇ ਯਾਹਵੇਹ ਨੇ ਹਾਬਲ ਅਤੇ ਉਸਦੀ ਭੇਟ ਨੂੰ ਪਸੰਦ ਕੀਤਾ। 5 ਪਰ ਕਾਇਨ ਅਤੇ ਉਸ ਦੀ ਭੇਟ ਨੂੰ ਉਸ ਨੇ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸਦਾ ਚਿਹਰਾ ਉਦਾਸ ਹੋ ਗਿਆ।

    6 ਤਦ ਯਾਹਵੇਹ ਨੇ ਕਾਇਨ ਨੂੰ ਕਿਹਾ, "ਤੂੰ ਗੁੱਸੇ ਕਿਉਂ ਹੈ? ਤੇਰਾ ਚਿਹਰਾ ਉਦਾਸ ਕਿਉਂ ਹੈ? 7 ਜੇ ਤੂੰ ਭਲਾ ਕਰੇ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।"

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.