3 ਸਮੇਂ ਦੇ ਬੀਤਣ ਨਾਲ ਕਾਇਨ ਨੇ ਜ਼ਮੀਨ ਦੇ ਕੁਝ ਫਲ ਤੋਂ ਯਾਹਵੇਹ ਨੂੰ ਭੇਟ ਵਜੋਂ ਲੈ ਕੇ ਆਇਆ। 4 ਅਤੇ ਹਾਬਲ ਵੀ ਆਪਣੇ ਇੱਜੜ ਦੇ ਪਹਿਲੌਠੇ ਵਿੱਚੋਂ ਚਰਬੀ ਦੇ ਹਿੱਸੇ ਵਿੱਚੋਂ ਕੁਝ ਲੈ ਕੇ ਆਇਆ, ਅਤੇ ਯਾਹਵੇਹ ਨੇ ਹਾਬਲ ਅਤੇ ਉਸਦੀ ਭੇਟ ਨੂੰ ਪਸੰਦ ਕੀਤਾ। 5 ਪਰ ਕਾਇਨ ਅਤੇ ਉਸ ਦੀ ਭੇਟ ਨੂੰ ਉਸ ਨੇ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸਦਾ ਚਿਹਰਾ ਉਦਾਸ ਹੋ ਗਿਆ।
6 ਤਦ ਯਾਹਵੇਹ ਨੇ ਕਾਇਨ ਨੂੰ ਕਿਹਾ, "ਤੂੰ ਗੁੱਸੇ ਕਿਉਂ ਹੈ? ਤੇਰਾ ਚਿਹਰਾ ਉਦਾਸ ਕਿਉਂ ਹੈ? 7 ਜੇ ਤੂੰ ਭਲਾ ਕਰੇ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।"