Pular para o conteúdo
Publicidade

ਉਤਪਤ 20

ਅਬਰਾਹਾਮ ਅਤੇ ਅਬੀਮੇਲੇਕ

1 ਹੁਣ ਅਬਰਾਹਾਮ ਉੱਥੋਂ ਨੇਗੇਵ ਦੇ ਇਲਾਕੇ ਵਿੱਚ ਚਲਾ ਗਿਆ ਅਤੇ ਕਾਦੇਸ਼ ਅਤੇ ਸ਼ੂਰ ਦੇ ਵਿਚਕਾਰ ਰਹਿੰਦਾ ਸੀ ਅਤੇ ਥੋੜੀ ਦੇਰ ਲਈ ਉਹ ਗਰਾਰ ਵਿੱਚ ਠਹਿਰਿਆ, 2 ਅਤੇ ਉੱਥੇ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਬਾਰੇ ਆਖਿਆ, "ਉਹ ਮੇਰੀ ਭੈਣ ਹੈ।" ਫ਼ੇਰ ਗਰਾਰ ਦੇ ਰਾਜੇ ਅਬੀਮੇਲੇਕ ਨੇ ਸਾਰਾਹ ਨੂੰ ਬੁਲਾਇਆ ਅਤੇ ਉਸਨੂੰ ਲੈ ਗਿਆ।

3 ਪਰ ਪਰਮੇਸ਼ਵਰ ਇੱਕ ਰਾਤ ਸੁਪਨੇ ਵਿੱਚ ਅਬੀਮੇਲੇਕ ਕੋਲ ਆਇਆ ਅਤੇ ਉਸ ਨੂੰ ਕਿਹਾ, "ਤੂੰ ਜਿਸ ਔਰਤ ਨੂੰ ਲੈ ਲਿਆ ਹੈ ਉਸ ਦੇ ਕਾਰਨ ਤੂੰ ਮਰਨ ਵਾਲਾ ਹੈ ਕਿਉਂ ਜੋ ਉਹ ਇੱਕ ਵਿਆਹੁਤਾ ਔਰਤ ਹੈ।"

4 ਹੁਣ ਅਬੀਮੇਲੇਕ ਉਸ ਦੇ ਨੇੜੇ ਨਹੀਂ ਗਿਆ ਸੀ, ਇਸ ਲਈ ਉਸ ਨੇ ਆਖਿਆ, "ਯਾਹਵੇਹ, ਕੀ ਤੁਸੀਂ ਇੱਕ ਨਿਰਦੋਸ਼ ਕੌਮ ਨੂੰ ਤਬਾਹ ਕਰੋਗੇ? 5 ਕੀ ਉਸ ਨੇ ਮੈਨੂੰ ਇਹ ਨਹੀਂ ਕਿਹਾ, ‘ਉਹ ਮੇਰੀ ਭੈਣ ਹੈ,’ ਅਤੇ ਇਹ ਵੀ ਨਹੀਂ ਕਿਹਾ, ‘ਉਹ ਮੇਰਾ ਭਰਾ ਹੈ’? ਮੈਂ ਸਾਫ਼ ਜ਼ਮੀਰ ਅਤੇ ਸਾਫ਼ ਹੱਥਾਂ ਨਾਲ ਇਹ ਕੀਤਾ ਹੈ।"

6 ਤਦ ਪਰਮੇਸ਼ਵਰ ਨੇ ਸੁਪਨੇ ਵਿੱਚ ਉਸ ਨੂੰ ਕਿਹਾ, "ਹਾਂ, ਮੈਂ ਜਾਣਦਾ ਹਾਂ ਕਿ ਤੂੰ ਇਹ ਗੱਲ ਸਾਫ਼ ਜ਼ਮੀਰ ਨਾਲ ਕੀਤੀ ਹੈ, ਇਸ ਲਈ ਮੈਂ ਤੈਨੂੰ ਮੇਰੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ। ਇਸੇ ਲਈ ਮੈਂ ਤੈਨੂੰ ਉਸ ਨੂੰ ਛੂਹਣ ਨਹੀਂ ਦਿੱਤਾ। 7 ਹੁਣ ਆਦਮੀ ਦੀ ਪਤਨੀ ਨੂੰ ਮੋੜ ਦੇ ਕਿਉਂ ਜੋ ਉਹ ਇੱਕ ਨਬੀ ਹੈ ਅਤੇ ਉਹ ਤੇਰੇ ਲਈ ਪ੍ਰਾਰਥਨਾ ਕਰੇਗਾ ਅਤੇ ਤੂੰ ਜੀਉਂਦਾ ਰਹੇਂਗਾ। ਪਰ ਜੇ ਤੂੰ ਉਸ ਨੂੰ ਵਾਪਸ ਨਹੀਂ ਕਰੇ, ਤਾਂ ਤੂੰ ਜਾਣ ਲੈ ਕੇ ਕਿ ਤੂੰ ਅਤੇ ਤੇਰੇ ਸਾਰੇ ਲੋਕ ਜ਼ਰੂਰ ਮਰਨਗੇ।"

8 ਅਗਲੀ ਸਵੇਰ ਅਬੀਮੇਲੇਕ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਜਦੋਂ ਉਸ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਬਹੁਤ ਡਰ ਗਏ। 9 ਤਦ ਅਬੀਮੇਲੇਕ ਨੇ ਅਬਰਾਹਾਮ ਨੂੰ ਅੰਦਰ ਬੁਲਾਇਆ ਅਤੇ ਆਖਿਆ, "ਤੂੰ ਸਾਡੇ ਨਾਲ ਕੀ ਕੀਤਾ ਹੈ? ਮੈਂ ਤੇਰਾ ਕੀ ਗਲਤ ਕੀਤਾ ਕਿ ਤੂੰ ਮੇਰੇ ਅਤੇ ਮੇਰੇ ਰਾਜ ਉੱਤੇ ਇੰਨਾ ਵੱਡਾ ਦੋਸ਼ ਲਿਆਇਆ ਹੈ? ਤੂੰ ਮੇਰੇ ਨਾਲ ਉਹ ਕੰਮ ਕੀਤਾ ਜੋ ਤੈਨੂੰ ਨਹੀਂ ਕਰਨਾ ਚਹੀਦਾ ਸੀ।" 10 ਅਤੇ ਅਬੀਮੇਲੇਕ ਨੇ ਅਬਰਾਹਾਮ ਨੂੰ ਪੁੱਛਿਆ, "ਤੇਰਾ ਅਜਿਹਾ ਕਰਨ ਦਾ ਕੀ ਕਾਰਨ ਸੀ?"

11 ਅਬਰਾਹਾਮ ਨੇ ਉੱਤਰ ਦਿੱਤਾ, "ਮੈਂ ਆਪਣੇ ਮਨ ਵਿੱਚ ਕਿਹਾ, ‘ਇਸ ਥਾਂ ਵਿੱਚ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ ਅਤੇ ਉਹ ਮੇਰੀ ਪਤਨੀ ਦੇ ਕਾਰਨ ਮੈਨੂੰ ਮਾਰ ਦੇਣਗੇ।’ 12 ਇਸ ਤੋਂ ਇਲਾਵਾ, ਉਹ ਸੱਚ-ਮੁੱਚ ਮੇਰੀ ਭੈਣ ਹੈ, ਉਹ ਮੇਰੇ ਪਿਤਾ ਦੀ ਧੀ ਹੈ, ਪਰ ਮੇਰੀ ਮਾਂ ਦੀ ਧੀ ਨਹੀਂ ਹੈ ਅਤੇ ਫਿਰ ਉਹ ਮੇਰੀ ਪਤਨੀ ਬਣ ਗਈ। 13 ਅਤੇ ਜਦੋਂ ਪਰਮੇਸ਼ਵਰ ਨੇ ਮੈਨੂੰ ਮੇਰੇ ਪਿਤਾ ਦਾ ਘਰ ਛੱਡਣ ਲਈ ਕਿਹਾ, ਤਦ ਮੈਂ ਉਸ ਨੂੰ ਕਿਹਾ, ‘ਤੂੰ ਇਸ ਤਰ੍ਹਾਂ ਮੈਨੂੰ ਆਪਣਾ ਪਿਆਰ ਦਿਖਾ ਸਕਦੀ ਹੈ: ਜਿੱਥੇ ਵੀ ਅਸੀਂ ਜਾਈਏ, ਮੇਰੇ ਬਾਰੇ ਕਹਿਣਾ, ਉਹ ਮੇਰਾ ਭਰਾ ਹੈ।’ "

14 ਤਦ ਅਬੀਮੇਲੇਕ ਨੇ ਭੇਡਾਂ, ਡੰਗਰ ਅਤੇ ਨਰ ਅਤੇ ਦਾਸੀਆਂ ਲੈ ਕੇ ਅਬਰਾਹਾਮ ਨੂੰ ਦੇ ਦਿੱਤੀਆਂ ਅਤੇ ਉਸ ਨੇ ਉਸ ਦੀ ਪਤਨੀ ਸਾਰਾਹ ਨੂੰ ਵਾਪਸ ਕਰ ਦਿੱਤਾ। 15 ਅਤੇ ਅਬੀਮੇਲੇਕ ਨੇ ਆਖਿਆ, "ਮੇਰੀ ਧਰਤੀ ਤੇਰੇ ਅੱਗੇ ਹੈ। ਜਿੱਥੇ ਤੈਨੂੰ ਚੰਗਾ ਲੱਗੇ, ਤੂੰ ਉੱਥੇ ਵੱਸ।"

16 ਉਸ ਨੇ ਸਾਰਾਹ ਨੂੰ ਆਖਿਆ, "ਮੈਂ ਤੇਰੇ ਭਰਾ ਨੂੰ ਚਾਂਦੀ ਦੇ ਇੱਕ ਹਜ਼ਾਰ ਸਿੱਕੇ20:16 ਇੱਕ ਹਜ਼ਾਰ ਸਿੱਕੇ ਲਗਭਗ 12 ਕਿੱਲੋਗ੍ਰਾਮ ਦੇ ਰਿਹਾ ਹਾਂ। ਇਹ ਤੁਹਾਡੇ ਵਿਰੁੱਧ ਜੁਰਮ ਨੂੰ ਉਹਨਾਂ ਸਾਰਿਆਂ ਸਾਹਮਣੇ ਪਰਦਾ ਕਰਨ ਲਈ ਹੈ ਜੋ ਤੁਹਾਡੇ ਨਾਲ ਹਨ, ਤੁਸੀਂ ਪੂਰੀ ਤਰ੍ਹਾਂ ਨਾਲ ਸਾਬਤ ਹੋ ਗਏ ਹੋ।"

17 ਤਦ ਅਬਰਾਹਾਮ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਵਰ ਨੇ ਅਬੀਮੇਲੇਕ, ਉਸ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਚੰਗਾ ਕੀਤਾ ਤਾਂ ਜੋ ਉਹ ਦੁਬਾਰਾ ਬੱਚੇ ਪੈਦਾ ਕਰ ਸਕਣ, 18 ਕਿਉਂਕਿ ਯਾਹਵੇਹ ਨੇ ਅਬੀਮੇਲੇਕ ਦੇ ਘਰ ਦੀਆਂ ਸਾਰੀਆਂ ਔਰਤਾਂ ਨੂੰ ਅਬਰਾਹਾਮ ਦੀ ਪਤਨੀ ਸਾਰਾਹ ਦੇ ਕਾਰਨ ਗਰਭਵਤੀ ਹੋਣ ਤੋਂ ਰੋਕ ਦਿੱਤਾ ਸੀ।

Estes versículos te tocaram? Ore agora!

+581 estão orando agora.

Junte-se à corrente de oração.