1 ਜਿਸ ਸਮੇਂ ਸ਼ਿਨਾਰ ਦਾ ਰਾਜਾ ਅਮਰਾਫ਼ਲ, ਏਲਾਸਾਰ ਦਾ ਰਾਜਾ ਅਰਯੋਕ, ਏਲਾਮ ਦਾ ਰਾਜਾ ਕਦਾਰਲਾਓਮਰ ਅਤੇ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ ਅਜਿਹਾ ਹੋਇਆ, 2 ਇਹ ਰਾਜੇ ਇੱਕ ਜੁੱਟ ਹੋ ਕੇ ਸੋਦੋਮ ਦੇ ਰਾਜਾ ਬੇਰਾ, ਗਾਮੂਰਾਹ ਦਾ ਰਾਜਾ ਬਿਰਸ਼ਾ, ਅਦਮਾਹ ਦਾ ਰਾਜਾ ਸ਼ਿਨਾਬ, ਜ਼ਬੋਯੀਮ ਦਾ ਰਾਜਾ ਸ਼ਮੇਬਰ ਅਤੇ ਬੇਲਾ (ਅਰਥਾਤ ਸੋਆਰ) ਦੇ ਵਿਰੁੱਧ ਲੜਨ ਲਈ ਗਏ। 3 ਇਸ ਤੋਂ ਬਾਅਦ ਸਾਰੇ ਰਾਜੇ ਸਿੱਦੀਮ ਦੀ ਵਾਦੀ (ਜੋ ਖਾਰਾ ਸਾਗਰ ਹੈ) ਫ਼ੌਜਾਂ ਵਿੱਚ ਸ਼ਾਮਲ ਹੋ ਗਏ। 4 ਬਾਰਾਂ ਸਾਲਾਂ ਤੱਕ ਉਹ ਕਦਾਰਲਾਓਮਰ ਦੇ ਅਧੀਨ ਰਹੇ ਪਰ ਤੇਹਰਵੇਂ ਸਾਲ ਵਿੱਚ ਉਹਨਾਂ ਨੇ ਬਗਾਵਤ ਕੀਤੀ।
5 ਚੌਧਵੇਂ ਸਾਲ ਵਿੱਚ, ਕਦਾਰਲਾਓਮਰ ਅਤੇ ਉਹ ਰਾਜੇ ਉਸ ਦੇ ਨਾਲ ਦੇ ਆਏ ਸਨ ਅਤੇ ਉਹਨਾਂ ਰਫ਼ਾਈਮਆਂ ਨੂੰ ਅਸਤਰੋਥ-ਕਰਨਇਮ ਵਿੱਚ ਜ਼ੂਜ਼ੀਆਂ ਨੂੰ ਹਾਮ ਵਿੱਚ ਅਤੇ ਏਮੀਆਂ ਨੂੰ ਸ਼ਾਵੇਹ ਕਿਰਯਾਥਇਮ ਵਿੱਚ, 6 ਅਤੇ ਹੋਰੀਆ ਨੂੰ ਉਹਨਾਂ ਦੇ ਪਰਬਤ ਸੇਈਰ ਵਿੱਚ ਏਲ-ਪਰਾਨ ਤੱਕ, ਜੋ ਉਜਾੜ ਕੋਲ ਹੈ ਮਾਰਿਆ। 7 ਤਦ ਉਹ ਮੁੜੇ ਅਤੇ ਏਨ ਮਿਸ਼ਪਤ (ਅਰਥਾਤ ਕਾਦੇਸ਼) ਨੂੰ ਗਏ ਅਤੇ ਅਮਾਲੇਕੀਆਂ ਦੇ ਨਾਲੇ ਹਜ਼ੋਨ-ਤਾਮਾਰ ਵਿੱਚ ਰਹਿੰਦੇ ਅਮੋਰੀਆਂ ਦੇ ਸਾਰੇ ਇਲਾਕੇ ਨੂੰ ਜਿੱਤ ਲਿਆ।
8 ਤਦ ਸੋਦੋਮ ਦਾ ਰਾਜਾ, ਗਾਮੂਰਾਹ ਦਾ ਰਾਜਾ, ਅਦਮਾਹ ਦਾ ਰਾਜਾ, ਜ਼ਬੋਯੀਮ ਦਾ ਰਾਜਾ ਅਤੇ ਬੇਲਾ (ਜੋ ਸੋਆਰ) ਦਾ ਰਾਜਾ ਸੀ। 9 ਏਲਾਮ ਦੇ ਰਾਜੇ ਕਦਾਰਲਾਓਮਰ ਦੇ ਵਿਰੁੱਧ, ਗੋਈਮ ਦੇ ਰਾਜੇ ਤਿਦਾਲ ਦੇ ਵਿਰੁੱਧ, ਸ਼ਿਨਾਰ ਦੇ ਰਾਜਾ ਅਮਰਾਫ਼ਲ, ਅਤੇ ਏਲਾਸਾਰ ਦੇ ਰਾਜਾ ਅਰਯੋਕ ਦੇ ਵਿਰੁੱਧ ਪੰਜ ਦੇ ਵਿਰੁੱਧ ਚਾਰ ਰਾਜੇ। 10 ਹੁਣ ਸਿੱਦੀਮ ਦੀ ਵਾਦੀ ਤਾਰ ਦੇ ਟੋਇਆਂ ਨਾਲ ਭਰੀ ਹੋਈ ਸੀ ਅਤੇ ਜਦੋਂ ਸੋਦੋਮ ਅਤੇ ਗਾਮੂਰਾਹ ਦੇ ਰਾਜੇ ਭੱਜ ਗਏ ਤਾਂ ਕੁਝ ਮਨੁੱਖ ਉਹਨਾਂ ਵਿੱਚ ਡਿੱਗ ਪਏ ਅਤੇ ਬਾਕੀ ਪਹਾੜੀਆਂ ਨੂੰ ਭੱਜ ਗਏ। 11 ਚਾਰਾਂ ਰਾਜਿਆਂ ਨੇ ਸੋਦੋਮ ਅਤੇ ਗਾਮੂਰਾਹ ਦਾ ਸਾਰਾ ਮਾਲ ਅਤੇ ਉਹਨਾਂ ਦਾ ਸਾਰਾ ਭੋਜਨ ਖੋਹ ਕੇ ਚਲੇ ਗਏ। 12 ਉਹਨਾਂ ਨੇ ਅਬਰਾਮ ਦੇ ਭਤੀਜੇ ਲੂਤ ਨੂੰ ਅਤੇ ਉਸ ਦਾ ਮਾਲ ਵੀ ਲੁੱਟ ਲਿਆ ਕਿਉਂਕਿ ਉਹ ਸੋਦੋਮ ਵਿੱਚ ਰਹਿੰਦਾ ਸੀ।
13 ਇੱਕ ਮਨੁੱਖ ਜਿਹੜਾ ਬਚ ਨਿੱਕਲਿਆ ਸੀ, ਉਸ ਨੇ ਆਣ ਕੇ ਇਬਰਾਨੀ ਅਬਰਾਮ ਨੂੰ ਖ਼ਬਰ ਦਿੱਤੀ। ਹੁਣ ਅਬਰਾਮ ਮਮਰੇ ਅਮੋਰੀ ਦੇ ਵੱਡੇ ਰੁੱਖਾਂ ਦੇ ਕੋਲ ਰਹਿੰਦਾ ਸੀ, ਜੋ ਅਸ਼ਕੋਲ ਅਤੇ ਅਨੇਰ ਦਾ ਭਰਾ ਸੀ, ਉਹਨਾਂ ਸਾਰਿਆ ਨੇ ਅਬਰਾਮ ਦੇ ਨਾਲ ਨੇਮ ਬੰਨ੍ਹਿਆ ਸੀ। 14 ਜਦੋਂ ਅਬਰਾਮ ਨੇ ਸੁਣਿਆ ਕਿ ਉਸਦੇ ਰਿਸ਼ਤੇਦਾਰ ਨੂੰ ਬੰਦੀ ਬਣਾ ਲਿਆ ਗਿਆ ਹੈ, ਤਾਂ ਉਸਨੇ ਆਪਣੇ ਘਰ ਵਿੱਚ ਪੈਦਾ ਹੋਏ 318 ਸਿਖਾਏ ਹੋਏ ਜਵਾਨਾਂ ਨੂੰ ਬੁਲਾਇਆ ਅਤੇ ਦਾਨ ਤੱਕ ਪਿੱਛਾ ਕੀਤਾ। 15 ਰਾਤ ਵੇਲੇ ਅਬਰਾਮ ਨੇ ਉਹਨਾਂ ਉੱਤੇ ਹਮਲਾ ਕਰਨ ਲਈ ਆਪਣੇ ਆਦਮੀਆਂ ਨੂੰ ਵੰਡਿਆ ਅਤੇ ਉਹਨਾਂ ਨੂੰ ਦੰਮਿਸ਼ਕ ਦੇ ਉੱਤਰ ਵੱਲ ਹੋਬਾਹ ਤੱਕ ਉਹਨਾਂ ਦਾ ਪਿੱਛਾ ਕੀਤਾ। 16 ਉਸ ਨੇ ਸਾਰਾ ਮਾਲ ਲੈ ਲਿਆ ਅਤੇ ਆਪਣੇ ਰਿਸ਼ਤੇਦਾਰ ਲੂਤ ਨੂੰ ਅਤੇ ਉਸ ਦੀਆਂ ਚੀਜ਼ਾਂ ਨੂੰ ਅਤੇ ਇਸਤਰੀਆਂ ਸਮੇਤ ਮੋੜ ਲਿਆਇਆ।
17 ਜਦੋਂ ਅਬਰਾਮ ਕਦਾਰਲਾਓਮਰ ਨੂੰ ਹਰਾ ਕੇ ਵਾਪਸ ਪਰਤਿਆ ਅਤੇ ਰਾਜਿਆਂ ਨੇ ਉਸ ਨਾਲ ਗੱਠਜੋੜ ਕੀਤਾ, ਤਾਂ ਸੋਦੋਮ ਦਾ ਰਾਜਾ ਉਸ ਨੂੰ ਸ਼ਾਵੇਹ ਦੀ ਘਾਟੀ (ਜਿਸਨੂੰ ਰਾਜਿਆਂ ਦੀ ਵਾਦੀਕ ਕਹਿੰਦੇ ਹਨ) ਵਿੱਚ ਮਿਲਣ ਲਈ ਆਇਆ।
18 ਤਦ ਸ਼ਾਲੇਮ ਨਗਰ ਦਾ ਰਾਜਾ ਮਲਕੀਸਿਦੇਕ ਰੋਟੀ ਅਤੇ ਦਾਖ਼ਰਸ ਲਿਆਇਆ, ਉਹ ਅੱਤ ਮਹਾਨ ਪਰਮੇਸ਼ਵਰ ਦਾ ਜਾਜਕ ਸੀ, 19 ਅਤੇ ਉਸਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਕਿਹਾ,
"ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ,
ਅੱਤ ਮਹਾਨ ਪਰਮੇਸ਼ਵਰ ਅਬਰਾਮ ਨੂੰ ਅਸੀਸ ਦੇਵੇ।
20 ਅਤੇ ਅੱਤ ਮਹਾਨ ਪਰਮੇਸ਼ਵਰ ਦੀ ਉਸਤਤ ਹੋਵੇ,
ਜਿਸ ਨੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ।"
ਫ਼ੇਰ ਅਬਰਾਮ ਨੇ ਉਸਨੂੰ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ।
21 ਸੋਦੋਮ ਦੇ ਰਾਜੇ ਨੇ ਅਬਰਾਮ ਨੂੰ ਕਿਹਾ, "ਲੋਕਾਂ ਨੂੰ ਮੈਨੂੰ ਦੇ ਅਤੇ ਮਾਲ ਆਪਣੇ ਕੋਲ ਰੱਖ।"
22 ਪਰ ਅਬਰਾਮ ਨੇ ਸੋਦੋਮ ਦੇ ਰਾਜੇ ਨੂੰ ਕਿਹਾ, "ਮੈਂ ਹੱਥ ਚੁੱਕ ਕੇ ਅੱਤ ਮਹਾਨ ਪਰਮੇਸ਼ਵਰ, ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ ਦੇ ਅੱਗੇ ਸਹੁੰ ਖਾਧੀ ਹੈ, 23 ਕਿ ਮੈਂ ਕੁਝ ਵੀ ਸਵੀਕਾਰ ਨਹੀਂ ਕਰਾਂਗਾ। ਇੱਕ ਧਾਗਾ ਜਾਂ ਜੁੱਤੀ ਦਾ ਤਸਮਾ ਵੀ ਨਹੀਂ, ਤਾਂ ਜੋ ਤੁਸੀਂ ਕਦੇ ਇਹ ਨਾ ਆਖ ਸਕੋ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ ਹੈ।’ 24 ਮੈਂ ਕੁਝ ਨਹੀਂ ਸਵੀਕਾਰ ਕਰਾਂਗਾ ਪਰ ਮੇਰੇ ਬੰਦਿਆਂ ਨੇ ਖਾਧਾ ਹੈ ਅਤੇ ਜੋ ਹਿੱਸਾ ਹੈ। ਉਹਨਾਂ ਆਦਮੀਆਂ ਨੂੰ ਜਿਹੜੇ ਮੇਰੇ ਨਾਲ ਗਏ ਸਨ, ਅਨੇਰ, ਅਸ਼ਕੋਲ ਅਤੇ ਮਮਰੇ ਨੂੰ। ਉਹਨਾਂ ਨੂੰ ਉਹਨਾਂ ਦਾ ਹਿੱਸਾ ਲੈਣ ਦਿਓ।"