Pular para o conteúdo
Publicidade

ਉਤਪਤ 7

1 ਤਦ ਯਾਹਵੇਹ ਨੇ ਨੋਹ ਨੂੰ ਕਿਹਾ, "ਤੂੰ ਅਤੇ ਤੇਰਾ ਸਾਰਾ ਪਰਿਵਾਰ ਕਿਸ਼ਤੀ ਵਿੱਚ ਜਾਓ, ਕਿਉਂਕਿ ਮੈਂ ਤੈਨੂੰ ਇਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ। 2 ਆਪਣੇ ਨਾਲ ਹਰ ਕਿਸਮ ਦੇ ਸ਼ੁੱਧ ਜਾਨਵਰ ਦੇ ਸੱਤ ਜੋੜੇ, ਇੱਕ ਨਰ ਅਤੇ ਉਸਦਾ ਸਾਥੀ, ਅਤੇ ਹਰ ਪ੍ਰਕਾਰ ਦੇ ਅਸ਼ੁੱਧ ਜਾਨਵਰਾਂ ਦੇ ਇੱਕ ਜੋੜੇ, ਇੱਕ ਨਰ ਅਤੇ ਉਸਦਾ ਸਾਥੀ, 3 ਅਤੇ ਹਰ ਕਿਸਮ ਦੇ ਅਕਾਸ਼ ਦੇ ਪੰਛੀਆਂ ਵਿੱਚੋਂ ਸੱਤ-ਸੱਤ ਨਰ ਮਾਦਾ ਲੈ ਤਾਂ ਜੋ ਸਾਰੀ ਧਰਤੀ ਉੱਤੇ ਅੰਸ ਜੀਉਂਦੀ ਰਹੇ। 4 ਹੁਣ ਤੋਂ ਸੱਤ ਦਿਨ ਬਾਅਦ ਮੈਂ ਧਰਤੀ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਤੱਕ ਮੀਂਹ ਵਰ੍ਹਾਵਾਂਗਾ ਅਤੇ ਮੈਂ ਧਰਤੀ ਦੇ ਸਾਰੇ ਜੀਵ-ਜੰਤੂਆਂ ਨੂੰ ਜੋ ਮੈਂ ਬਣਾਇਆ ਹੈ ਮਿਟਾ ਦਿਆਂਗਾ।"

5 ਅਤੇ ਨੋਹ ਨੇ ਉਹ ਸਭ ਕੁਝ ਕੀਤਾ ਜੋ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

6 ਜਦੋਂ ਧਰਤੀ ਉੱਤੇ ਹੜ੍ਹ ਦਾ ਪਾਣੀ ਆਇਆ ਤਾਂ ਨੋਹ 600 ਸਾਲਾਂ ਦਾ ਸੀ। 7 ਅਤੇ ਨੋਹ ਅਤੇ ਉਹ ਦੇ ਪੁੱਤਰ ਅਤੇ ਉਹ ਦੀ ਪਤਨੀ ਅਤੇ ਉਸ ਦੀਆਂ ਨੂੰਹਾਂ ਹੜ੍ਹ ਦੇ ਪਾਣੀਆਂ ਤੋਂ ਬਚਣ ਲਈ ਕਿਸ਼ਤੀ ਵਿੱਚ ਵੜ ਗਏ। 8 ਸ਼ੁੱਧ ਅਤੇ ਅਸ਼ੁੱਧ ਜਾਨਵਰਾਂ, ਪੰਛੀਆਂ ਅਤੇ ਧਰਤੀ ਉੱਤੇ ਘਿੱਸਰਨ ਵਾਲੇ ਸਾਰੇ ਪ੍ਰਾਣੀਆਂ ਦੇ ਜੋੜੇ, 9 ਨਰ ਅਤੇ ਮਾਦਾ, ਨੋਹ ਕੋਲ ਆਏ ਅਤੇ ਕਿਸ਼ਤੀ ਵਿੱਚ ਦਾਖਲ ਹੋਏ, ਜਿਵੇਂ ਕਿ ਪਰਮੇਸ਼ਵਰ ਨੇ ਨੋਹ ਨੂੰ ਹੁਕਮ ਦਿੱਤਾ ਸੀ। 10 ਅਤੇ ਸੱਤਾਂ ਦਿਨਾਂ ਬਾਅਦ ਧਰਤੀ ਉੱਤੇ ਹੜ੍ਹ ਦਾ ਪਾਣੀ ਆ ਗਿਆ।

11 ਨੋਹ ਦੇ ਜੀਵਨ ਦੇ 600 ਸਾਲ ਵਿੱਚ, ਦੂਜੇ ਮਹੀਨੇ ਦੇ ਸਤਾਰ੍ਹਵੇਂ ਦਿਨ, ਉਸ ਦਿਨ ਵੱਡੇ ਡੂੰਘੇ ਪਾਣੀ ਦੇ ਸਾਰੇ ਚਸ਼ਮੇ ਫੁੱਟ ਪਏ, ਅਤੇ ਅਕਾਸ਼ ਦੇ ਦਰਵਾਜ਼ੇ ਖੁੱਲ੍ਹ ਗਏ। 12 ਅਤੇ ਧਰਤੀ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤ ਤੱਕ ਮੀਂਹ ਪਿਆ।

13 ਉਸੇ ਦਿਨ ਨੋਹ ਅਤੇ ਉਸ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫ਼ਥ ਆਪਣੀ ਪਤਨੀ ਅਤੇ ਉਸ ਦੀਆਂ ਨੂੰਹਾਂ ਦੇ ਸਮੇਤ ਕਿਸ਼ਤੀ ਵਿੱਚ ਦਾਖਲ ਹੋਵੇ। 14 ਉਹਨਾਂ ਦੇ ਕੋਲ ਹਰ ਇੱਕ ਜੰਗਲੀ ਜਾਨਵਰ ਉਹਨਾਂ ਦੀ ਪ੍ਰਜਾਤੀ ਅਨੁਸਾਰ ਸੀ, ਸਾਰੇ ਪਸ਼ੂ ਆਪੋ-ਆਪਣੀ ਪ੍ਰਜਾਤੀ ਦੇ ਅਨੁਸਾਰ, ਹਰ ਇੱਕ ਜੀਵ ਜੋ ਜ਼ਮੀਨ ਉੱਤੇ ਆਪੋ-ਆਪਣੀ ਪ੍ਰਜਾਤੀ ਦੇ ਅਨੁਸਾਰ ਚੱਲਦਾ ਸੀ ਅਤੇ ਹਰੇਕ ਪੰਛੀ ਆਪਣੀ ਕਿਸਮ ਦੇ ਅਨੁਸਾਰ, ਖੰਭਾਂ ਵਾਲਾ ਸਭ ਕੁਝ ਸੀ। 15 ਸਾਰੇ ਪ੍ਰਾਣੀਆਂ ਦੇ ਜੋੜੇ ਜਿਨ੍ਹਾਂ ਵਿੱਚ ਜੀਵਨ ਦਾ ਸਾਹ ਹੈ, ਨੋਹ ਕੋਲ ਆਏ ਅਤੇ ਕਿਸ਼ਤੀ ਵਿੱਚ ਗਏ। 16 ਜਿਸ ਤਰ੍ਹਾਂ ਪਰਮੇਸ਼ਵਰ ਨੇ ਨੋਹ ਨੂੰ ਹੁਕਮ ਦਿੱਤਾ ਸੀ, ਅੰਦਰ ਜਾਣ ਵਾਲੇ ਜਾਨਵਰਾਂ ਵਿੱਚ ਹਰ ਜੀਵ ਦੇ ਨਰ ਅਤੇ ਮਾਦਾ ਸਨ। ਤਦ ਯਾਹਵੇਹ ਨੇ ਦਰਵਾਜ਼ਾ ਬੰਦ ਕਰ ਦਿੱਤਾ।

17 ਚਾਲੀ ਦਿਨਾਂ ਤੱਕ ਧਰਤੀ ਉੱਤੇ ਹੜ੍ਹ ਆਉਂਦਾ ਰਿਹਾ ਅਤੇ ਪਾਣੀ ਵੱਧਦਾ ਗਿਆ ਅਤੇ ਜਦੋਂ ਪਾਣੀ ਵੱਧਦਾ ਗਿਆ ਤਾਂ ਕਿਸ਼ਤੀ ਪਾਣੀ ਉੱਪਰ ਚੁੱਕੀ ਗਈ ਅਤੇ ਧਰਤੀ ਉੱਤੋਂ ਉਤਾਹ ਹੋ ਗਈ। 18 ਧਰਤੀ ਉੱਤੇ ਪਾਣੀ ਵੱਧਿਆ ਅਤੇ ਬਹੁਤ ਵੱਧ ਗਿਆ ਅਤੇ ਕਿਸ਼ਤੀ ਪਾਣੀ ਦੀ ਸਤ੍ਹਾ ਉੱਤੇ ਤੈਰਦੀ ਗਈ। 19 ਧਰਤੀ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ-ਉੱਚੇ ਪਰਬਤ ਜੋ ਅਕਾਸ਼ ਦੇ ਹੇਠਾਂ ਸਨ, ਢੱਕੇ ਗਏ। 20 ਪਾਣੀ ਚੜ੍ਹ ਗਿਆ ਅਤੇ ਪਹਾੜਾਂ ਨੂੰ ਤੇਈ ਫੁੱਟ ਤੋਂ ਵੀ ਜ਼ਿਆਦਾ ਡੂੰਘਾਈ ਤੱਕ ਢੱਕ ਲਿਆ। 21 ਧਰਤੀ ਉੱਤੇ ਚੱਲਣ ਵਾਲੇ ਹਰ ਪੰਛੀ, ਪਸ਼ੂ, ਜੰਗਲੀ ਜਾਨਵਰ, ਸਾਰੇ ਜੀਵ-ਜੰਤੂ ਨਾਸ਼ ਹੋ ਗਏ। ਧਰਤੀ ਉੱਤੇ ਝੁੰਡ, ਅਤੇ ਸਾਰੀ ਮਨੁੱਖਜਾਤੀ ਵੀ। 22 ਸੁੱਕੀ ਧਰਤੀ ਉੱਤੇ ਉਹ ਸਭ ਕੁਝ ਮਰ ਗਿਆ ਜਿਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਸੀ। 23 ਧਰਤੀ ਉੱਤੇ ਹਰ ਜੀਵਤ ਚੀਜ਼ ਨੂੰ ਮਿਟਾ ਦਿੱਤਾ ਗਿਆ ਸੀ; ਲੋਕ, ਜਾਨਵਰ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਜੀਵ ਅਤੇ ਪੰਛੀ ਧਰਤੀ ਤੋਂ ਮਿਟਾ ਦਿੱਤੇ ਗਏ ਸਨ। ਸਿਰਫ ਨੋਹ ਬਚਿਆ ਸੀ, ਅਤੇ ਉਹ ਲੋਕ ਜੋ ਕਿਸ਼ਤੀ ਵਿੱਚ ਸਨ।

24 ਡੇਢ ਸੌ ਦਿਨਾਂ ਤੱਕ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ।

Estes versículos te tocaram? Ore agora!

+581 estão orando agora.

Junte-se à corrente de oração.