Pular para o conteúdo
Publicidade

ਉਤਪਤ 6

ਸੰਸਾਰ ਵਿੱਚ ਦੁਸ਼ਟਤਾ

1 ਜਦੋਂ ਧਰਤੀ ਉੱਤੇ ਮਨੁੱਖਾਂ ਦੀ ਗਿਣਤੀ ਵੱਧਣ ਲੱਗੀ ਅਤੇ ਉਹਨਾਂ ਦੇ ਘਰ ਧੀਆਂ ਜੰਮੀਆਂ, 2 ਤਾਂ ਪਰਮੇਸ਼ਵਰ ਦੇ ਪੁੱਤਰਾਂ ਨੇ ਵੇਖਿਆ ਕਿ ਮਨੁੱਖਾਂ ਦੀਆਂ ਧੀਆਂ ਸੋਹਣੀਆਂ ਹਨ, ਤਦ ਉਹਨਾਂ ਨੇ ਉਹਨਾਂ ਸਾਰੀਆਂ ਵਿੱਚੋਂ ਆਪਣੇ ਲਈ ਚੁਣ ਕੇ ਉਹਨਾਂ ਨਾਲ ਵਿਆਹ ਕਰ ਲਏ। 3 ਤਦ ਯਾਹਵੇਹ ਨੇ ਆਖਿਆ, "ਮੇਰਾ ਆਤਮਾ6:3 ਆਤਮਾ ਮਤਲਬ ਮੇਰੀ ਆਤਮਾ ਮਨੁੱਖ ਦੇ ਨਾਲ ਨਹੀਂ ਰਹੇਗੀ ਮਨੁੱਖਾਂ ਨਾਲ ਸਦਾ ਲਈ ਨਹੀਂ ਲੜੇਗਾ, ਕਿਉਂਕਿ ਉਹ ਮਰਨਹਾਰ ਹਨ, ਉਹਨਾਂ ਦੇ ਦਿਨ ਇੱਕ ਸੌ ਵੀਹ ਸਾਲ ਹੋਣਗੇ।"

4 ਉਹਨਾਂ ਦਿਨਾਂ ਵਿੱਚ ਦੈਂਤ ਧਰਤੀ ਉੱਤੇ ਸਨ, ਅਤੇ ਉਸ ਤੋਂ ਬਾਅਦ ਵੀ, ਜਦੋਂ ਪਰਮੇਸ਼ਵਰ ਦੇ ਪੁੱਤਰ ਮਨੁੱਖਾਂ ਦੀਆਂ ਧੀਆਂ ਕੋਲ ਗਏ ਅਤੇ ਉਹਨਾਂ ਤੋਂ ਬੱਚੇ ਪੈਦਾ ਹੋਏ। ਉਹ ਸੂਰਬੀਰ ਸਨ ਜਿਹੜੇ ਸ਼ੁਰੂ ਤੋਂ ਪ੍ਰਸਿੱਧ ਹੋਏ।

5 ਯਾਹਵੇਹ ਨੇ ਦੇਖਿਆ ਕਿ ਧਰਤੀ ਉੱਤੇ ਮਨੁੱਖਾਂ ਦੀ ਦੁਸ਼ਟਤਾ ਕਿੰਨੀ ਵੱਧ ਗਈ, ਅਤੇ ਉਸ ਦੇ ਮਨ ਦੀ ਭਾਵਨਾਂ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ। 6 ਯਾਹਵੇਹ ਧਰਤੀ ਉੱਤੇ ਮਨੁੱਖਾਂ ਨੂੰ ਬਣਾ ਕੇ ਪਛਤਾਇਆ, ਅਤੇ ਉਸਦਾ ਦਿਲ ਬਹੁਤ ਦੁਖੀ ਹੋਇਆ। 7 ਤਦ ਯਾਹਵੇਹ ਨੇ ਆਖਿਆ, "ਮੈਂ ਮਨੁੱਖਾਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਹੈ, ਆਦਮੀ, ਜਾਨਵਰ, ਘਿੱਸਰਨ ਵਾਲੇ ਅਤੇ ਅਕਾਸ਼ ਦੇ ਪੰਛੀਆਂ ਨੂੰ ਵੀ ਧਰਤੀ ਉੱਤੋਂ ਮਿਟਾ ਦਿਆਂਗਾ, ਕਿਉਂ ਜੋਂ ਮੈਂ ਉਹਨਾਂ ਨੂੰ ਬਣਾ ਕੇ ਪਛਤਾਉਂਦਾ ਹਾਂ।" 8 ਪਰ ਨੋਹ ਉੱਤੇ ਯਾਹਵੇਹ ਦੀ ਕਿਰਪਾ ਹੋਈ।

ਨੋਹ ਅਤੇ ਜਲ-ਪਰਲੋ

9 ਇਹ ਨੋਹ ਅਤੇ ਉਸਦੇ ਪਰਿਵਾਰ ਦਾ ਬਿਰਤਾਂਤ ਹੈ।

ਨੋਹ ਇੱਕ ਧਰਮੀ ਆਦਮੀ ਸੀ, ਆਪਣੇ ਸਮੇਂ ਦੇ ਲੋਕਾਂ ਵਿੱਚ ਸੰਪੂਰਨ ਸੀ ਅਤੇ ਉਹ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਸੀ। 10 ਨੋਹ ਦੇ ਤਿੰਨ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫ਼ਥ।

11 ਹੁਣ ਧਰਤੀ ਪਰਮੇਸ਼ਵਰ ਦੀ ਨਿਗਾਹ ਵਿੱਚ ਭ੍ਰਿਸ਼ਟ ਸੀ ਅਤੇ ਹਿੰਸਾ ਨਾਲ ਭਰੀ ਹੋਈ ਸੀ। 12 ਪਰਮੇਸ਼ਵਰ ਨੇ ਵੇਖਿਆ ਕਿ ਧਰਤੀ ਕਿੰਨੀ ਭ੍ਰਿਸ਼ਟ ਹੋ ਗਈ ਸੀ ਕਿਉਂ ਜੋ ਧਰਤੀ ਦੇ ਸਾਰੇ ਲੋਕਾਂ ਨੇ ਆਪਣੇ ਰਾਹ ਭ੍ਰਿਸ਼ਟ ਕਰ ਲਏ ਸਨ। 13 ਇਸ ਲਈ ਪਰਮੇਸ਼ਵਰ ਨੇ ਨੋਹ ਨੂੰ ਆਖਿਆ, "ਮੈਂ ਸਾਰੇ ਲੋਕਾਂ ਦਾ ਨਾਸ ਕਰਨ ਵਾਲਾ ਹਾਂ ਕਿਉਂ ਜੋ ਧਰਤੀ ਉਹਨਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਮੈਂ ਨਿਸ਼ਚੇ ਹੀ ਮਨੁੱਖ ਅਤੇ ਧਰਤੀ ਦੋਹਾਂ ਨੂੰ ਤਬਾਹ ਕਰ ਦਿਆਂਗਾ। 14 ਇਸ ਲਈ ਆਪਣੇ ਲਈ ਗੋਫ਼ਰ ਦੀ ਲੱਕੜ ਤੋਂ ਇੱਕ ਕਿਸ਼ਤੀ ਬਣਾ; ਇਸ ਵਿੱਚ ਕਮਰੇ ਬਣਾਉ ਅਤੇ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ। 15 ਤੁਸੀਂ ਇਸ ਨੂੰ ਇਸ ਤਰ੍ਹਾਂ ਬਣਾਉਣਾ ਹੈ: ਕਿਸ਼ਤੀ 450 ਫੁੱਟ ਲੰਮੀ, 75 ਫੁੱਟ ਚੌੜੀ ਅਤੇ 45 ਫੁੱਟ ਉੱਚੀ ਹੋਣੀ ਚਾਹੀਦੀ ਹੈ। 16 ਤੂੰ ਕਿਸ਼ਤੀ ਵਿੱਚ ਇੱਕ ਖਿੜਕੀ ਬਣਾਈਂ ਅਤੇ ਉਸ ਦੇ ਉੱਪਰੋਂ ਉਸ ਦੀ 18 ਇੰਚ ਦੀ ਛੱਤ ਬਣਾਈਂ ਅਤੇ ਕਿਸ਼ਤੀ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਾਈਂ ਅਤੇ ਉਸ ਦੀਆਂ ਤਿੰਨ ਮੰਜ਼ਲਾਂ ਬਣਾਈ। 17 ਮੈਂ ਧਰਤੀ ਉੱਤੇ ਜਲ ਪਰਲੋ ਲਿਆਉਣ ਵਾਲਾ ਹਾਂ ਤਾਂ ਜੋ ਅਕਾਸ਼ ਦੇ ਹੇਠਾਂ ਸਾਰਿਆ ਦੇ ਜੀਵਨ ਅਤੇ ਹਰ ਪ੍ਰਾਣੀ ਨੂੰ ਜਿਸ ਵਿੱਚ ਜੀਵਨ ਦਾ ਸਾਹ ਹੈ, ਧਰਤੀ ਉੱਤੇ ਸਭ ਕੁਝ ਨਾਸ਼ ਕਰ ਦਿਆਂਗਾ। 18 ਪਰ ਮੈਂ ਤੇਰੇ ਨਾਲ ਆਪਣਾ ਨੇਮ ਕਾਇਮ ਕਰਾਂਗਾ ਅਤੇ ਤੂੰ ਅਤੇ ਤੇਰੇ ਪੁੱਤਰ ਅਤੇ ਤੇਰੀ ਪਤਨੀ ਅਤੇ ਤੇਰੇ ਪੁੱਤਰਾਂ ਦੀਆਂ ਪਤਨੀਆਂ ਤੇਰੇ ਨਾਲ ਕਿਸ਼ਤੀ ਵਿੱਚ ਜਾਣਗੇ। 19 ਤੂੰ ਸਾਰੇ ਜੀਵਾਂ ਵਿੱਚੋਂ ਦੋ-ਦੋ ਅਰਥਾਤ ਨਰ ਅਤੇ ਮਾਦਾ ਨੂੰ ਕਿਸ਼ਤੀ ਵਿੱਚ ਲੈ ਆਈ ਤਾਂ ਜੋ ਉਹਨਾਂ ਨੂੰ ਆਪਣੇ ਨਾਲ ਜੀਉਂਦਾ ਰੱਖ ਸਕੇ। 20 ਹਰ ਕਿਸਮ ਦੇ ਪੰਛੀਆਂ ਵਿੱਚੋਂ, ਹਰ ਕਿਸਮ ਦੇ ਜਾਨਵਰਾਂ ਵਿੱਚੋਂ ਅਤੇ ਹਰ ਪ੍ਰਕਾਰ ਦੇ ਜੰਤੂਆਂ ਵਿੱਚੋਂ ਜੋ ਜ਼ਮੀਨ ਉੱਤੇ ਘੁੰਮਦੇ ਹਨ, ਤੁਹਾਡੇ ਕੋਲ ਜੀਉਂਦਾ ਰਹਿਣ ਲਈ ਆਉਣਗੇ। 21 ਤੁਸੀਂ ਹਰ ਪ੍ਰਕਾਰ ਦਾ ਭੋਜਨ ਜੋ ਖਾਣ ਲਈ ਹੈ, ਆਪਣੇ ਲਈ ਅਤੇ ਉਹਨਾਂ ਦੇ ਲਈ ਭੋਜਨ ਦੇ ਰੂਪ ਵਿੱਚ ਸੰਭਾਲਣਾ ਹੈ।"

22 ਨੋਹ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਵਰ ਨੇ ਉਸਨੂੰ ਹੁਕਮ ਦਿੱਤਾ ਸੀ।

Estes versículos te tocaram? Ore agora!

+581 estão orando agora.

Junte-se à corrente de oração.