1 ਉਸ ਸਮੇਂ, ਯਹੂਦਾਹ ਆਪਣੇ ਭਰਾਵਾਂ ਨੂੰ ਛੱਡ ਕੇ ਹੀਰਾਹ ਨਾਂ ਦੇ ਅਦੂਲਾਮੀ ਦੇ ਇੱਕ ਆਦਮੀ ਕੋਲ ਰਹਿਣ ਲਈ ਚਲਾ ਗਿਆ। 2 ਉੱਥੇ ਯਹੂਦਾਹ ਨੂੰ ਸ਼ੂਆ ਨਾਮ ਦੇ ਇੱਕ ਕਨਾਨੀ ਦੀ ਧੀ ਨਾਲ ਮੁਲਾਕਾਤ ਹੋਈ। ਉਸ ਨੇ ਉਸ ਨਾਲ ਵਿਆਹ ਕੀਤਾ ਅਤੇ ਉਸ ਨਾਲ ਪਿਆਰ ਕੀਤਾ। 3 ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਮ ਏਰ ਸੀ। 4 ਉਹ ਫੇਰ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਓਨਾਨ ਰੱਖਿਆ। 5 ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਸ਼ੇਲਾਹ ਰੱਖਿਆ। ਇਹ ਕੇਜ਼ੀਬ ਵਿੱਚ ਹੀ ਸੀ ਕਿ ਉਸਨੇ ਉਸਨੂੰ ਜਨਮ ਦਿੱਤਾ।
6 ਯਹੂਦਾਹ ਨੇ ਆਪਣੇ ਜੇਠੇ ਪੁੱਤਰ ਏਰ ਲਈ ਇੱਕ ਪਤਨੀ ਲਈ, ਅਤੇ ਉਸਦਾ ਨਾਮ ਤਾਮਾਰ ਸੀ। 7 ਪਰ ਯਹੂਦਾਹ ਦਾ ਜੇਠਾ ਪੁੱਤਰ ਏਰ ਯਾਹਵੇਹ ਦੀ ਨਿਗਾਹ ਵਿੱਚ ਦੁਸ਼ਟ ਸੀ। ਇਸ ਲਈ ਯਾਹਵੇਹ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।
8 ਤਦ ਯਹੂਦਾਹ ਨੇ ਓਨਾਨ ਨੂੰ ਕਿਹਾ, "ਆਪਣੇ ਭਰਾ ਦੀ ਪਤਨੀ ਦੇ ਨਾਲ ਸੌਂ ਅਤੇ ਇੱਕ ਭਰਜਾਈ ਦੇ ਰੂਪ ਵਿੱਚ ਆਪਣੇ ਭਰਾ ਲਈ ਸੰਤਾਨ ਪੈਦਾ ਕਰਨ ਲਈ ਆਪਣਾ ਫਰਜ਼ ਪੂਰਾ ਕਰ।" 9 ਪਰ ਓਨਾਨ ਜਾਣਦਾ ਸੀ ਕਿ ਬੱਚਾ ਉਸਦਾ ਨਹੀਂ ਹੋਵੇਗਾ ਇਸ ਲਈ ਜਦੋਂ ਵੀ ਉਹ ਆਪਣੇ ਭਰਾ ਦੀ ਪਤਨੀ ਨਾਲ ਸੌਂਦਾ ਸੀ, ਉਸਨੇ ਆਪਣੇ ਭਰਾ ਲਈ ਔਲਾਦ ਪ੍ਰਦਾਨ ਕਰਨ ਤੋਂ ਬਚਣ ਲਈ ਆਪਣਾ ਵੀਰਜ ਜ਼ਮੀਨ ਉੱਤੇ ਸੁੱਟ ਦਿੱਤਾ ਸੀ। 10 ਜੋ ਕੁਝ ਉਸਨੇ ਕੀਤਾ ਉਹ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਯਾਹਵੇਹ ਨੇ ਉਸਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।
11 ਤਦ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, "ਜਦੋਂ ਤੱਕ ਮੇਰਾ ਪੁੱਤਰ ਸ਼ੇਲਾਹ ਵੱਡਾ ਨਾ ਹੋ ਜਾਵੇ ਆਪਣੇ ਪਿਤਾ ਦੇ ਘਰ ਵਿੱਚ ਵਿਧਵਾ ਵਾਂਗ ਰਹਿ।" ਕਿਉਂਕਿ ਉਸਨੇ ਸੋਚਿਆ, "ਉਹ ਵੀ ਆਪਣੇ ਭਰਾਵਾਂ ਵਾਂਗ ਮਰ ਸਕਦਾ ਹੈ।" ਇਸ ਲਈ ਤਾਮਾਰ ਆਪਣੇ ਪਿਤਾ ਦੇ ਘਰ ਰਹਿਣ ਲਈ ਚਲੀ ਗਈ।
12 ਲੰਬੇ ਸਮੇਂ ਬਾਅਦ ਯਹੂਦਾਹ ਦੀ ਪਤਨੀ ਅਰਥਾਤ ਸ਼ੂਆ ਦੀ ਧੀ, ਮਰ ਗਈ। ਜਦੋਂ ਯਹੂਦਾਹ ਆਪਣੇ ਸੋਗ ਦੇ ਦਿਨਾਂ ਤੋਂ ਬਾਅਦ, ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆ ਕੋਲ ਆਪਣੇ ਮਿੱਤਰ ਹੀਰਾਹ ਅਦੂਲਾਮੀ ਦੇ ਨਾਲ ਤਿਮਨਾਹ ਨੂੰ ਗਿਆ।
13 ਜਦੋਂ ਤਾਮਾਰ ਨੂੰ ਦੱਸਿਆ ਗਿਆ, "ਤੇਰਾ ਸਹੁਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਤਿਮਨਾਹ ਨੂੰ ਜਾ ਰਿਹਾ ਹੈ," 14 ਤਾਂ ਉਸ ਨੇ ਆਪਣੇ ਵਿਧਵਾ ਦੇ ਕੱਪੜੇ ਲਾਹ ਲਏ, ਆਪਣੇ ਆਪ ਨੂੰ ਭੇਸ ਵਿੱਚ ਰੱਖਣ ਲਈ ਇੱਕ ਪਰਦੇ ਨਾਲ ਢੱਕ ਲਿਆ ਅਤੇ ਫਿਰ ਏਨਾਇਮ ਦੇ ਪ੍ਰਵੇਸ਼ ਦੁਆਰ ਉੱਤੇ ਬੈਠ ਗਈ ਜੋ ਤਿਮਨਾਹ ਦੇ ਰਸਤੇ ਉੱਤੇ ਹੈ। ਕਿਉਂ ਜੋ ਉਸਨੇ ਵੇਖਿਆ ਕਿ ਭਾਵੇਂ ਸ਼ੇਲਾਹ ਹੁਣ ਵੱਡਾ ਹੋ ਗਿਆ ਸੀ, ਪਰ ਉਸਨੂੰ ਉਸਦੀ ਪਤਨੀ ਵਜੋਂ ਨਹੀਂ ਦਿੱਤਾ ਗਿਆ ਸੀ।
15 ਜਦੋਂ ਯਹੂਦਾਹ ਨੇ ਉਸ ਨੂੰ ਵੇਖਿਆ ਤਾਂ ਉਸ ਨੇ ਸੋਚਿਆ ਕਿ ਉਹ ਵੇਸਵਾ ਹੈ ਕਿਉਂ ਜੋ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। 16 ਇਹ ਨਾ ਜਾਣ ਕੇ ਕਿ ਉਹ ਉਸ ਦੀ ਨੂੰਹ ਹੈ, ਉਹ ਸੜਕ ਦੇ ਕੰਢੇ ਉਹ ਦੇ ਕੋਲ ਗਿਆ ਅਤੇ ਆਖਿਆ, ਹੁਣ ਆ, ਮੈਨੂੰ ਤੇਰੇ ਨਾਲ ਸੌਣ ਦਿਓ।
ਉਸ ਨੇ ਪੁੱਛਿਆ, "ਅਤੇ ਤੁਸੀਂ ਮੈਨੂੰ ਤੁਹਾਡੇ ਨਾਲ ਸੌਣ ਲਈ ਕੀ ਦੇਵੋਗੇ?"
17 ਉਸ ਨੇ ਕਿਹਾ, "ਮੈਂ ਤੈਨੂੰ ਆਪਣੇ ਇੱਜੜ ਵਿੱਚੋਂ ਇੱਕ ਬੱਕਰੀ ਭੇਜਾਂਗਾ।"
ਉਸ ਨੇ ਪੁੱਛਿਆ, "ਕੀ ਤੂੰ ਕੋਈ ਚੀਜ਼ ਗਹਿਣੇ ਰੱਖ ਦੇਵੇਗਾ?"
18 ਉਸ ਨੇ ਆਖਿਆ, ਮੈਂ ਤੈਨੂੰ ਕੀ ਸਹੁੰ ਦਿਆਂ?
ਉਸਨੇ ਜਵਾਬ ਦਿੱਤਾ, "ਤੇਰੀ ਮੋਹਰ ਅਤੇ ਇਸਦੀ ਰੱਸੀ, ਅਤੇ ਤੁਹਾਡੇ ਹੱਥ ਵਿੱਚ ਲਾਠੀ ਇਹ ਸਭ ਕੁਝ ਮੈਨੂੰ ਦੇ।" ਸੋ ਉਸ ਨੇ ਉਹ ਨੂੰ ਦੇ ਦਿੱਤੇ ਅਤੇ ਫਿਰ ਉਹ ਦੇ ਨਾਲ ਸੌਂ ਗਿਆ ਅਤੇ ਉਹ ਉਸ ਤੋਂ ਗਰਭਵਤੀ ਹੋ ਗਈ। 19 ਉਸ ਦੇ ਜਾਣ ਤੋਂ ਬਾਅਦ ਉਸ ਨੇ ਆਪਣਾ ਪਰਦਾ ਲਾਹ ਲਿਆ ਅਤੇ ਆਪਣੀ ਵਿਧਵਾ ਦੇ ਕੱਪੜੇ ਫੇਰ ਪਾ ਲਏ।
20 ਇਸ ਦੌਰਾਨ ਯਹੂਦਾਹ ਨੇ ਆਪਣੇ ਮਿੱਤਰ ਅਦੂਲਾਮੀ ਦੇ ਹੱਥੋਂ ਬੱਕਰੀ ਦਾ ਬੱਚਾ ਘੱਲਿਆ ਤਾਂ ਜੋ ਉਹ ਔਰਤ ਤੋਂ ਉਸ ਦੀ ਗਿਰਵੀ ਰੱਖੀ ਹੋਈ ਵਾਪਸ ਮੋੜ ਲਵੇ ਪਰ ਉਹ ਉਸ ਨੂੰ ਨਾ ਲੱਭੀ। 21 ਉਸ ਨੇ ਉੱਥੇ ਰਹਿੰਦੇ ਆਦਮੀਆਂ ਨੂੰ ਪੁੱਛਿਆ, "ਉਹ ਵੇਸਵਾ ਕਿੱਥੇ ਹੈ ਜੋ ਏਨਾਇਮ ਵਿੱਚ ਸੜਕ ਦੇ ਕਿਨਾਰੇ ਸੀ?"
ਉਹਨਾਂ ਨੇ ਕਿਹਾ, "ਇੱਥੇ ਕੋਈ ਵੇਸਵਾ ਨਹੀਂ ਹੈ।"
22 ਇਸ ਲਈ ਉਹ ਯਹੂਦਾਹ ਨੂੰ ਵਾਪਸ ਗਿਆ ਅਤੇ ਆਖਿਆ, "ਮੈਨੂੰ ਉਹ ਨਹੀਂ ਲੱਭੀ। ਇਸ ਤੋਂ ਇਲਾਵਾ, ਉੱਥੇ ਰਹਿਣ ਵਾਲੇ ਮਨੁੱਖਾਂ ਨੇ ਆਖਿਆ, ‘ਇੱਥੇ ਕੋਈ ਵੇਸਵਾ ਹੈ ਹੀ ਨਹੀਂ।’ "
23 ਤਦ ਯਹੂਦਾਹ ਨੇ ਆਖਿਆ, "ਉਸ ਨੂੰ ਆਪਣੇ ਕੋਲ ਰੱਖਣ ਦਿਓ, ਨਹੀਂ ਤਾਂ ਅਸੀਂ ਹਾਸੇ ਦਾ ਪਾਤਰ ਬਣ ਜਾਵਾਂਗੇ। ਆਖਰਕਾਰ ਮੈਂ ਉਸ ਨੂੰ ਇਹ ਬੱਕਰੀ ਭੇਜੀ ਸੀ, ਪਰ ਤੁਸੀਂ ਉਹ ਨਹੀਂ ਲੱਭੀ।"
24 ਤਕਰੀਬਨ ਤਿੰਨ ਮਹੀਨਿਆਂ ਬਾਅਦ ਯਹੂਦਾਹ ਨੂੰ ਦੱਸਿਆ ਗਿਆ, "ਤੇਰੀ ਨੂੰਹ ਤਾਮਾਰ ਨੇ ਤੇਰੇ ਨਾਲ ਵਿਭਚਾਰ ਕੀਤਾ ਹੈ ਅਤੇ ਨਤੀਜੇ ਵਜੋਂ ਉਹ ਹੁਣ ਗਰਭਵਤੀ ਹੈ।"
ਯਹੂਦਾਹ ਨੇ ਆਖਿਆ, "ਉਸ ਨੂੰ ਬਾਹਰ ਲਿਆਓ ਅਤੇ ਉਸ ਨੂੰ ਸਾੜ ਸੁੱਟੋ।"
25 ਜਦ ਉਹ ਬਾਹਰ ਕੱਢੀ ਗਈ ਤਾਂ ਉਸ ਨੇ ਆਪਣੇ ਸੌਹਰੇ ਨੂੰ ਇਹ ਸੁਨੇਹਾ ਭੇਜਿਆ ਕਿ ਜਿਸ ਮਨੁੱਖ ਦੀਆਂ ਇਹ ਚੀਜ਼ਾਂ ਹਨ, ਮੈਂ ਉਸ ਤੋਂ ਹੀ ਗਰਭਵਤੀ ਹਾਂ ਅਤੇ ਉਸ ਨੇ ਆਖਿਆ, ਪਹਿਚਾਣ ਤਾਂ ਕਿ ਇਹ ਮੋਹਰ ਅਤੇ ਰੱਸੀ ਅਤੇ ਲਾਠੀ ਕਿਸ ਦੀ ਹੈ।
26 ਯਹੂਦਾਹ ਨੇ ਇਨ੍ਹਾਂ ਚੀਜ਼ਾਂ ਨੂੰ ਦੇਖਦੇ ਹੀ ਪਛਾਣ ਲਿਆ ਅਤੇ ਕਿਹਾ, "ਉਹ ਮੇਰੇ ਨਾਲੋਂ ਘੱਟ ਦੋਸ਼ੀ ਹੈ, ਕਿਉਂਕਿ ਮੈਂ ਹੀ ਉਸਨੂੰ ਸ਼ੇਲਾਹ ਦੀ ਪਤਨੀ ਬਣਨ ਤੋਂ ਰੋਕਿਆ ਸੀ।" ਯਹੂਦਾਹ ਨੇ ਉਸ ਨਾਲ ਦੁਬਾਰਾ ਸੰਭੋਗ ਨਹੀਂ ਕੀਤਾ।
27 ਜਦੋਂ ਉਸ ਦੇ ਜਨਮ ਦਾ ਸਮਾਂ ਆਇਆ ਤਾਂ ਉਸ ਦੀ ਕੁੱਖ ਵਿੱਚ ਦੋ ਜੁੜਵੇਂ ਬੱਚੇ ਸਨ। 28 ਜਦੋਂ ਉਹ ਜਣ ਰਹੀ ਸੀ ਤਾਂ ਉਹਨਾਂ ਵਿੱਚੋਂ ਇੱਕ ਨੇ ਆਪਣਾ ਹੱਥ ਬਾਹਰ ਕੱਢਿਆ। ਇਸ ਲਈ ਦਾਈ ਨੇ ਲਾਲ ਰੰਗ ਦਾ ਧਾਗਾ ਲੈ ਕੇ ਉਸਦੇ ਗੁੱਟ ਉੱਤੇ ਬੰਨ੍ਹਿਆ ਅਤੇ ਕਿਹਾ, "ਇਹ ਪਹਿਲਾਂ ਬਾਹਰ ਆਇਆ ਸੀ।" 29 ਪਰ ਜਦੋਂ ਉਸ ਨੇ ਆਪਣਾ ਹੱਥ ਪਿੱਛੇ ਖਿੱਚਿਆ ਤਾਂ ਉਹ ਦਾ ਭਰਾ ਬਾਹਰ ਨਿੱਕਲਿਆ ਅਤੇ ਉਸ ਨੇ ਆਖਿਆ, ਇਸ ਤਰ੍ਹਾਂ ਤੇਰਾ ਫੁੱਟ ਪਿਆ ਹੈ! ਉਸਦਾ ਨਾਮ ਪੇਰੇਜ਼ ਰੱਖਿਆ ਗਿਆ। 30 ਤਦ ਉਸ ਦਾ ਭਰਾ, ਜਿਸ ਦੇ ਗੁੱਟ ਉੱਤੇ ਲਾਲ ਰੰਗ ਦਾ ਧਾਗਾ ਸੀ ਬਾਹਰ ਆਇਆ, ਉਸਦਾ ਨਾਮ ਜ਼ੇਰਾਹ ਰੱਖਿਆ ਗਿਆ।