Pular para o conteúdo
Publicidade

ਉਤਪਤ 13

ਅਬਰਾਮ ਅਤੇ ਲੂਤ ਦਾ ਵੱਖ ਹੋਣਾ

1 ਸੋ ਅਬਰਾਮ ਮਿਸਰ ਤੋਂ ਨੇਗੇਵ ਨੂੰ ਆਪਣੀ ਪਤਨੀ ਅਤੇ ਉਸ ਦਾ ਸਭ ਕੁਝ ਲੈ ਕੇ ਚਲਾ ਗਿਆ ਅਤੇ ਲੂਤ ਉਸ ਦੇ ਨਾਲ ਗਿਆ। 2 ਅਬਰਾਮ ਪਸ਼ੂਆਂ ਅਤੇ ਸੋਨੇ ਚਾਂਦੀ ਵਿੱਚ ਵੱਡਾ ਧਨਵਾਨ ਸੀ।

3 ਨੇਗੇਵ ਤੋਂ ਉਹ ਥਾਂ-ਥਾਂ ਜਾਂਦਾ ਰਿਹਾ ਜਦੋਂ ਤੱਕ ਉਹ ਬੈਤਏਲ ਵਿੱਚ ਨਾ ਆਇਆ, ਬੈਤਏਲ ਅਤੇ ਅਈ ਦੇ ਵਿਚਕਾਰ ਉਸ ਥਾਂ ਤੱਕ ਜਿੱਥੇ ਪਹਿਲਾਂ ਉਸ ਦਾ ਤੰਬੂ ਸੀ। 4 ਅਤੇ ਜਿੱਥੇ ਉਸ ਨੇ ਪਹਿਲਾਂ ਇੱਕ ਜਗਵੇਦੀ ਬਣਾਈ ਸੀ ਉੱਥੇ ਅਬਰਾਮ ਨੇ ਯਾਹਵੇਹ ਦਾ ਨਾਮ ਲਿਆ।

5 ਹੁਣ ਲੂਤ ਜਿਹੜਾ ਅਬਰਾਮ ਦੇ ਨਾਲ ਘੁੰਮ ਰਿਹਾ ਸੀ ਉਸ ਕੋਲ ਵੀ ਇੱਜੜ, ਝੁੰਡ ਅਤੇ ਤੰਬੂ ਸਨ। 6 ਪਰ ਜਦੋਂ ਉਹ ਇਕੱਠੇ ਰਹੇ ਤਾਂ ਧਰਤੀ ਉਹਨਾਂ ਦਾ ਸਾਥ ਨਾ ਦੇ ਸਕੀ ਕਿਉਂ ਜੋ ਉਹਨਾਂ ਦੀ ਜਾਇਦਾਦ ਇੰਨੀ ਜ਼ਿਆਦਾ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ। 7 ਅਤੇ ਅਬਰਾਮ ਤੇ ਲੂਤ ਦੇ ਚਰਵਾਹਿਆਂ ਵਿਚਕਾਰ ਝਗੜਾ ਹੋ ਗਿਆ। ਉਸ ਸਮੇਂ ਦੇਸ਼ ਵਿੱਚ ਕਨਾਨੀ ਅਤੇ ਪਰਿੱਜ਼ੀ ਲੋਕ ਵੀ ਰਹਿ ਰਹੇ ਸਨ।

8 ਤਾਂ ਅਬਰਾਮ ਨੇ ਲੂਤ ਨੂੰ ਆਖਿਆ, "ਤੇਰੇ ਅਤੇ ਮੇਰੇ ਵਿੱਚ ਜਾਂ ਤੇਰੇ ਅਤੇ ਮੇਰੇ ਚਰਵਾਹਿਆਂ ਵਿੱਚ ਕੋਈ ਝਗੜਾ ਨਾ ਹੋਵੇ ਕਿਉਂ ਜੋ ਅਸੀਂ ਨਜ਼ਦੀਕੀ ਰਿਸ਼ਤੇਦਾਰ ਹਾਂ। 9 ਕੀ ਸਾਰੀ ਧਰਤੀ ਤੇਰੇ ਅੱਗੇ ਨਹੀਂ ਹੈ? ਇਸ ਲਈ ਅਸੀਂ ਦੋਵੇਂ ਅਲੱਗ ਹੋ ਜਾਂਦੇ ਹਾਂ, ਜੇ ਤੂੰ ਖੱਬੇ ਪਾਸੇ ਜਾਵੇ, ਮੈਂ ਸੱਜੇ ਪਾਸੇ ਜਾਵਾਂਗਾ; ਜੇ ਤੂੰ ਸੱਜੇ ਪਾਸੇ ਜਾਵੇ, ਤਾਂ ਮੈਂ ਖੱਬੇ ਪਾਸੇ ਜਾਵਾਂਗਾ।"

10 ਲੂਤ ਨੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਿਆ ਕਿ ਸੋਆਰ ਵੱਲ ਯਰਦਨ ਦਾ ਸਾਰਾ ਮੈਦਾਨ, ਜਿਵੇਂ ਕਿ ਮਿਸਰ ਦੀ ਧਰਤੀ ਵਾਂਗ, ਯਾਹਵੇਹ ਦੇ ਬਾਗ਼ ਵਾਂਗ ਸਿੰਜਿਆ ਹੋਇਆ ਸੀ। (ਇਹ ਯਾਹਵੇਹ ਵੱਲੋਂ ਸੋਦੋਮ ਅਤੇ ਗਾਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਗੱਲ ਸੀ।) 11 ਇਸ ਲਈ ਲੂਤ ਨੇ ਯਰਦਨ ਦੇ ਪੂਰੇ ਮੈਦਾਨ ਨੂੰ ਆਪਣੇ ਲਈ ਚੁਣਿਆ ਅਤੇ ਪੂਰਬ ਵੱਲ ਚੱਲ ਪਿਆ ਉਹ ਇੱਕ ਦੂਸਰੇ ਤੋਂ ਅਲੱਗ ਹੋ ਗਏ। 12 ਅਬਰਾਮ ਕਨਾਨ ਦੇਸ਼ ਵਿੱਚ ਰਹਿੰਦਾ ਸੀ ਅਤੇ ਲੂਤ ਉਸ ਮੈਦਾਨ ਦੇ ਨਗਰਾਂ ਵਿੱਚ ਰਹਿੰਦਾ ਸੀ ਅਤੇ ਲੂਤ ਨੇ ਆਪਣਾ ਤੰਬੂ ਸੋਦੋਮ ਦੇ ਨੇੜੇ ਲਗਾਇਆ। 13 ਹੁਣ ਸੋਦੋਮ ਦੇ ਲੋਕ ਦੁਸ਼ਟ ਸਨ ਅਤੇ ਯਾਹਵੇਹ ਦੇ ਵਿਰੁੱਧ ਬਹੁਤ ਪਾਪ ਕਰ ਰਹੇ ਸਨ।

14 ਲੂਤ ਤੋਂ ਵੱਖ ਹੋਣ ਤੋਂ ਬਾਅਦ ਯਾਹਵੇਹ ਨੇ ਅਬਰਾਮ ਨੂੰ ਕਿਹਾ, "ਉੱਤਰ ਅਤੇ ਦੱਖਣ ਵੱਲ, ਪੂਰਬ ਅਤੇ ਪੱਛਮ ਵੱਲ, ਜਿੱਥੇ ਤੂੰ ਹੈ ਆਲੇ-ਦੁਆਲੇ ਵੇਖ। 15 ਉਹ ਸਾਰੀ ਧਰਤੀ ਜਿਹੜੀ ਤੂੰ ਵੇਖਦਾ ਹੈ, ਮੈਂ ਤੁਹਾਨੂੰ ਅਤੇ ਤੁਹਾਡੀ ਅੰਸ ਨੂੰ ਸਦਾ ਲਈ ਦਿਆਂਗਾ। 16 ਮੈਂ ਤੇਰੀ ਅੰਸ ਨੂੰ ਧਰਤੀ ਦੀ ਧੂੜ ਵਰਗਾ ਵਧਾਵਾਂਗਾ, ਤਾਂ ਜਿਵੇਂ ਕੋਈ ਮਿੱਟੀ ਨੂੰ ਗਿਣ ਨਾ ਸਕੇ ਤਾਂ ਤੇਰੀ ਅੰਸ ਨੂੰ ਵੀ ਗਿਣ ਨਾ ਸਕੇਗਾ। 17 ਜਾ, ਧਰਤੀ ਦੀ ਲੰਬਾਈ ਅਤੇ ਚੌੜਾਈ ਵਿੱਚ ਚੱਲ ਫਿਰ ਕਿਉਂ ਜੋ ਮੈਂ ਇਹ ਤੈਨੂੰ ਦੇ ਰਿਹਾ ਹਾਂ।"

18 ਸੋ ਅਬਰਾਮ ਹੇਬਰੋਨ ਵਿੱਚ ਮਮਰੇ ਦੇ ਵੱਡੇ ਰੁੱਖਾਂ ਦੇ ਕੋਲ ਰਹਿਣ ਲਈ ਚਲਾ ਗਿਆ, ਜਿੱਥੇ ਉਸ ਨੇ ਆਪਣੇ ਤੰਬੂ ਲਾਏ ਅਤੇ ਉੱਥੇ ਉਸਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ।

Estes versículos te tocaram? Ore agora!

+581 estão orando agora.

Junte-se à corrente de oração.