Pular para o conteúdo
Publicidade

ਉਤਪਤ 4

ਕਾਇਨ ਅਤੇ ਹਾਬਲ

1 ਆਦਮ ਨੇ ਆਪਣੀ ਪਤਨੀ ਹੱਵਾਹ ਨੂੰ ਪਿਆਰ ਕੀਤਾ ਅਤੇ ਉਹ ਗਰਭਵਤੀ ਹੋ ਗਈ ਅਤੇ ਕਾਇਨ4:1 ਕਾਇਨ ਅਰਥ ਪਾਇਆ ਹੋਇਆ ਨੂੰ ਜਨਮ ਦਿੱਤਾ। ਉਸਨੇ ਕਿਹਾ, "ਯਾਹਵੇਹ ਦੀ ਮਦਦ ਨਾਲ ਮੈਂ ਇੱਕ ਆਦਮੀ ਨੂੰ ਜਨਮ ਦਿੱਤਾ ਹੈ।" 2 ਬਾਅਦ ਵਿੱਚ ਉਸਨੇ ਉਸਦੇ ਭਰਾ ਹਾਬਲ ਨੂੰ ਜਨਮ ਦਿੱਤਾ।

ਹੁਣ ਹਾਬਲ ਇੱਜੜਾਂ ਦੀ ਰਾਖੀ ਕਰਦਾ ਸੀ, ਅਤੇ ਕਾਇਨ ਖੇਤੀਬਾੜੀ ਦਾ ਕੰਮ ਕਰਦਾ ਸੀ। 3 ਸਮੇਂ ਦੇ ਬੀਤਣ ਨਾਲ ਕਾਇਨ ਨੇ ਜ਼ਮੀਨ ਦੇ ਕੁਝ ਫਲ ਤੋਂ ਯਾਹਵੇਹ ਨੂੰ ਭੇਟ ਵਜੋਂ ਲੈ ਕੇ ਆਇਆ। 4 ਅਤੇ ਹਾਬਲ ਵੀ ਆਪਣੇ ਇੱਜੜ ਦੇ ਪਹਿਲੌਠੇ ਵਿੱਚੋਂ ਚਰਬੀ ਦੇ ਹਿੱਸੇ ਵਿੱਚੋਂ ਕੁਝ ਲੈ ਕੇ ਆਇਆ, ਅਤੇ ਯਾਹਵੇਹ ਨੇ ਹਾਬਲ ਅਤੇ ਉਸਦੀ ਭੇਟ ਨੂੰ ਪਸੰਦ ਕੀਤਾ। 5 ਪਰ ਕਾਇਨ ਅਤੇ ਉਸ ਦੀ ਭੇਟ ਨੂੰ ਉਸ ਨੇ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸਦਾ ਚਿਹਰਾ ਉਦਾਸ ਹੋ ਗਿਆ।

6 ਤਦ ਯਾਹਵੇਹ ਨੇ ਕਾਇਨ ਨੂੰ ਕਿਹਾ, "ਤੂੰ ਗੁੱਸੇ ਕਿਉਂ ਹੈ? ਤੇਰਾ ਚਿਹਰਾ ਉਦਾਸ ਕਿਉਂ ਹੈ? 7 ਜੇ ਤੂੰ ਭਲਾ ਕਰੇ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।"

8 ਹੁਣ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕਿਹਾ, "ਆਓ ਖੇਤ ਨੂੰ ਚੱਲੀਏ" ਜਦੋਂ ਉਹ ਖੇਤ ਵਿੱਚ ਸਨ, ਕਾਇਨ ਨੇ ਆਪਣੇ ਭਰਾ ਹਾਬਲ ਉੱਤੇ ਹਮਲਾ ਕੀਤਾ ਅਤੇ ਉਸਨੂੰ ਮਾਰ ਦਿੱਤਾ।

9 ਤਦ ਯਾਹਵੇਹ ਨੇ ਕਾਇਨ ਨੂੰ ਕਿਹਾ, "ਤੇਰਾ ਭਰਾ ਹਾਬਲ ਕਿੱਥੇ ਹੈ?"

ਉਸਨੇ ਜਵਾਬ ਦਿੱਤਾ, "ਮੈਂ ਨਹੀਂ ਜਾਣਦਾ, ਕੀ ਮੈਂ ਆਪਣੇ ਭਰਾ ਦਾ ਰੱਖਿਅਕ ਹਾਂ?"

10 ਯਾਹਵੇਹ ਨੇ ਕਿਹਾ, "ਤੂੰ ਕੀ ਕੀਤਾ ਹੈ? ਸੁਣ! ਤੇਰੇ ਭਰਾ ਦਾ ਲਹੂ ਧਰਤੀ ਤੋਂ ਮੇਰੇ ਅੱਗੇ ਦੁਹਾਈ ਦਿੰਦਾ ਹੈ। 11 ਇਸ ਲਈ ਹੁਣ ਤੂੰ ਜ਼ਮੀਨ ਤੋਂ, ਜਿਸ ਨੇ ਆਪਣਾ ਮੂੰਹ ਤੇਰੇ ਭਰਾ ਦਾ ਲਹੂ ਤੇਰੇ ਹੱਥੋਂ ਲੈਣ ਲਈ ਖੋਲ੍ਹਿਆ ਹੈ, ਸਰਾਪੀ ਹੋਇਆ ਹੈ। 12 ਜਦੋਂ ਤੂੰ ਜ਼ਮੀਨ ਵਿੱਚ ਕੰਮ ਕਰੇਗਾ, ਤਾਂ ਇਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਇੱਕ ਬੇਚੈਨ ਭਟਕਣ ਵਾਲਾ ਹੋਵੇਂਗਾ।"

13 ਕਾਇਨ ਨੇ ਯਾਹਵੇਹ ਨੂੰ ਕਿਹਾ, "ਮੇਰੀ ਸਜ਼ਾ ਮੇਰੇ ਸਹਿਣ ਤੋਂ ਬਾਹਰ ਹੈ। 14 ਅੱਜ ਤੂੰ ਮੈਨੂੰ ਦੇਸ਼ ਤੋਂ ਭਜਾ ਰਿਹਾ ਹੈ ਅਤੇ ਮੈਂ ਤੇਰੀ ਹਜ਼ੂਰੀ ਤੋਂ ਲੁਕ ਜਾਵਾਂਗਾ। ਜੇ ਮੈਂ ਇਕੱਲਾ ਅਤੇ ਬੇਸਹਾਰਾ ਘੁੰਮਦਾ ਰਿਹਾ, ਤਾਂ ਜਿਸ ਦੇ ਸਾਹਮਣੇ ਵੀ ਜਾਵਾਂਗਾ, ਉਹ ਮੈਨੂੰ ਮਾਰ ਦੇਵੇਗਾ।"

15 ਪਰ ਯਾਹਵੇਹ ਨੇ ਉਸ ਨੂੰ ਕਿਹਾ, "ਨਹੀਂ, ਜਿਹੜਾ ਵੀ ਕਾਇਨ ਨੂੰ ਮਾਰੇ, ਉਸ ਕੋਲੋ ਸੱਤ ਗੁਣਾ ਬਦਲਾ ਲਿਆਂ ਜਾਵੇਗਾ।" ਫਿਰ ਯਾਹਵੇਹ ਨੇ ਕਾਇਨ ਉੱਤੇ ਇੱਕ ਨਿਸ਼ਾਨ ਲਗਾ ਦਿੱਤਾ ਤਾਂ ਜੋ ਕੋਈ ਵੀ ਉਸਨੂੰ ਲੱਭ ਨਾ ਸਕੇ ਉਸਨੂੰ ਮਾਰ ਨਾ ਦੇਵੇ। 16 ਸੋ ਕਾਇਨ ਯਾਹਵੇਹ ਦੀ ਹਜ਼ੂਰੀ ਤੋਂ ਨਿੱਕਲ ਗਿਆ ਅਤੇ ਅਦਨ ਦੇ ਪੂਰਬ ਵੱਲ ਨੋਦ4:16 ਨੋਦ ਮਤਲਬ ਪ੍ਰਾਪਤ ਕੀਤਾ ਗਿਆ ਜਾਂ ਪੈਦਾ ਕੀਤਾ ਗਿਆ ਦੇ ਦੇਸ਼ ਵਿੱਚ ਰਹਿਣ ਲੱਗਾ।

17 ਕਾਇਨ ਨੇ ਆਪਣੀ ਪਤਨੀ ਨਾਲ ਪ੍ਰੇਮ ਕੀਤਾ, ਉਹ ਗਰਭਵਤੀ ਹੋ ਗਈ ਅਤੇ ਹਨੋਕ ਨੂੰ ਜਨਮ ਦਿੱਤਾ। ਕਾਇਨ ਉਸ ਸਮੇਂ ਇੱਕ ਸ਼ਹਿਰ ਬਣਾ ਰਿਹਾ ਸੀ, ਅਤੇ ਉਸਨੇ ਇਸਦਾ ਨਾਮ ਆਪਣੇ ਪੁੱਤਰ ਹਨੋਕ ਦੇ ਨਾਮ ਤੇ ਰੱਖਿਆ। 18 ਹਨੋਕ ਤੋਂ ਈਰਾਦ ਜੰਮਿਆ ਅਤੇ ਈਰਾਦ ਤੋਂ ਮੇਹੂਯਾਏਲ ਜੰਮਿਆ, ਮੇਹੂਯਾਏਲ ਤੋਂ ਮਥੂਸ਼ਾਏਲ ਅਤੇ ਮਥੂਸ਼ਾਏਲ ਲਾਮਕ ਦਾ ਪਿਤਾ ਸੀ।

19 ਲਾਮਕ ਨੇ ਦੋ ਔਰਤਾਂ ਨਾਲ ਵਿਆਹ ਕੀਤਾ, ਇੱਕ ਦਾ ਨਾਮ ਆਦਾਹ ਅਤੇ ਦੂਸਰੀ ਜ਼ਿੱਲਾਹ ਸੀ। 20 ਆਦਾਹ ਨੇ ਯਬਾਲ ਨੂੰ ਜਨਮ ਦਿੱਤਾ; ਉਹ ਉਹਨਾਂ ਲੋਕਾਂ ਦਾ ਪਿਤਾ ਸੀ ਜੋ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਪਸ਼ੂ ਪਾਲਦੇ ਹਨ। 21 ਉਸ ਦੇ ਭਰਾ ਦਾ ਨਾਮ ਜੁਬਾਲ ਸੀ। ਉਹ ਉਹਨਾਂ ਸਾਰਿਆਂ ਦਾ ਪਿਤਾ ਸੀ ਜੋ ਬਰਬਤ ਅਤੇ ਬੀਨ ਵਜਾਉਂਦੇ ਸਨ। 22 ਜ਼ਿੱਲਾਹ ਦਾ ਇੱਕ ਪੁੱਤਰ ਤੂਬਲ-ਕਾਇਨ ਵੀ ਸੀ, ਜਿਸ ਨੇ ਪਿੱਤਲ ਅਤੇ ਲੋਹੇ ਦੇ ਹਰ ਤਰ੍ਹਾਂ ਦੇ ਸੰਦ ਬਣਾਏ ਸਨ ਅਤੇ ਤੂਬਲ-ਕਾਇਨ ਦੀ ਭੈਣ ਨਾਮਾਹ ਸੀ।

23 ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ,

"ਹੇ ਆਦਾਹ ਅਤੇ ਜ਼ਿੱਲਾਹ, ਮੇਰੀ ਗੱਲ ਸੁਣੋ।

ਹੇ ਲਾਮਕ ਦੀ ਪਤਨੀਓ, ਮੇਰੀਆਂ ਗੱਲਾਂ ਸੁਣੋ।

ਮੈਂ ਇੱਕ ਆਦਮੀ ਨੂੰ ਜਿਸ ਨੇ ਮੈਨੂੰ ਜ਼ਖਮੀ ਕੀਤਾ ਸੀ ਮਾਰ ਦਿੱਤਾ ਹੈ,

ਇੱਕ ਨੌਜਵਾਨ ਨੂੰ, ਜਿਸ ਨੇ ਮੈਨੂੰ ਸੱਟ ਮਾਰੀ ਮਾਰ ਸੁੱਟਿਆ ਹੈ।

24 ਜੇ ਕਾਇਨ ਦਾ ਬਦਲਾ ਸੱਤ ਗੁਣਾ ਵਾਰੀ ਹੈ,

ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ।"

25 ਆਦਮ ਨੇ ਫੇਰ ਆਪਣੀ ਪਤਨੀ ਨਾਲ ਪਿਆਰ ਕੀਤਾ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਸੇਥ4:25 ਸੇਥ ਅਰਥ ਦਿੱਤਾ ਗਿਆ ਹੈ ਰੱਖਿਆ, "ਪਰਮੇਸ਼ਵਰ ਨੇ ਮੈਨੂੰ ਹਾਬਲ ਦੀ ਥਾਂ ਇੱਕ ਹੋਰ ਬੱਚਾ ਦਿੱਤਾ ਹੈ ਕਿਉਂਕਿ ਕਾਇਨ ਨੇ ਉਹ ਨੂੰ ਮਾਰਿਆ ਸੀ।" 26 ਸੇਥ ਦਾ ਵੀ ਇੱਕ ਪੁੱਤਰ ਸੀ ਅਤੇ ਉਸ ਨੇ ਉਸ ਦਾ ਨਾਮ ਅਨੋਸ਼ ਰੱਖਿਆ।

ਉਸ ਸਮੇਂ ਲੋਕ ਯਾਹਵੇਹ ਦੇ ਨਾਮ ਨੂੰ ਪੁਕਾਰਣ ਲੱਗੇ।

Estes versículos te tocaram? Ore agora!

+581 estão orando agora.

Junte-se à corrente de oração.