Pular para o conteúdo
Publicidade

ਉਤਪਤ 10

ਨੋਹ ਦੀ ਵੰਸ਼ਾਵਲੀ

1 ਇਹ ਨੋਹ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫ਼ਥ ਦੀ ਵੰਸ਼ਾਵਲੀ ਹੈ, ਉਨ੍ਹਾਂ ਦੇ ਪੁੱਤਰ ਜੋ ਜਲ ਪਰਲੋ ਦੇ ਬਾਅਦ ਪੈਦਾ ਹੋਏ ਸਨ।

ਯਾਫ਼ਥ ਦੀ ਵੰਸ਼ਾਵਲੀ

2 ਯਾਫ਼ਥ ਦੇ ਪੁੱਤਰ:

ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮੇਸ਼ੇਕ ਅਤੇ ਤੀਰਾਸ।

3 ਗੋਮਰ ਦੇ ਪੁੱਤਰ:

ਅਸ਼ਕਨਜ਼, ਰਿਫ਼ਥ ਅਤੇ ਤੋਗਰਮਾਹ।

4 ਯਾਵਾਨ ਦੇ ਪੁੱਤਰ:

ਅਲੀਸ਼ਾਹ, ਤਰਸ਼ੀਸ਼, ਕਿੱਤੀ ਅਤੇ ਰੋਦਾਨੀ। 5 (ਇਨ੍ਹਾਂ ਵਿੱਚੋਂ ਸਮੁੰਦਰੀ ਲੋਕ ਆਪੋ-ਆਪਣੀ ਕੌਮਾਂ ਵਿੱਚ ਆਪੋ-ਆਪਣੇ ਕਬੀਲਿਆਂ ਦੁਆਰਾ ਆਪਣੇ ਇਲਾਕਿਆਂ ਵਿੱਚ ਫੈਲ ਗਏ, ਹਰੇਕ ਦੀ ਆਪਣੀ ਭਾਸ਼ਾ ਸੀ।)

ਹਾਮ ਦੀ ਵੰਸ਼ਾਵਲੀ

6 ਹਾਮ ਦੇ ਪੁੱਤਰ:

ਕੂਸ਼, ਮਿਸਰਾਇਮ, ਪੂਟ ਅਤੇ ਕਨਾਨ।

7 ਕੂਸ਼ ਦੇ ਪੁੱਤਰ:

ਸ਼ਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ।

ਰਾਮਾਹ ਦੇ ਪੁੱਤਰ:

ਸ਼ਬਾ ਅਤੇ ਦਦਾਨ।

8 ਕੂਸ਼ ਨਿਮਰੋਦ ਦਾ ਪਿਤਾ ਸੀ, ਜੋ ਧਰਤੀ ਉੱਤੇ ਇੱਕ ਸ਼ਕਤੀਸ਼ਾਲੀ ਯੋਧਾ ਬਣਿਆ। 9 ਉਹ ਯਾਹਵੇਹ ਦੇ ਅੱਗੇ ਇੱਕ ਸ਼ਕਤੀਸ਼ਾਲੀ ਸ਼ਿਕਾਰੀ ਸੀ ਇਸੇ ਲਈ ਕਿਹਾ ਜਾਂਦਾ ਹੈ, "ਨਿਮਰੋਦ ਵਾਂਗ, ਯਾਹਵੇਹ ਅੱਗੇ ਇੱਕ ਸ਼ਕਤੀਸ਼ਾਲੀ ਸ਼ਿਕਾਰੀ।" 10 ਉਸ ਦੇ ਰਾਜ ਦੀ ਸ਼ੁਰੂਆਤ ਸ਼ਿਨਾਰ ਦੇ ਦੇਸ਼ ਬਾਬੇਲ, ਉਰੂਕ, ਅੱਕਦ ਅਤੇ ਕਾਲਨੇਹ ਸਨ, 11 ਉਸ ਦੇਸ਼ ਤੋਂ ਉਹ ਅੱਸ਼ੂਰ ਨੂੰ ਗਿਆ, ਜਿੱਥੇ ਉਸ ਨੇ ਨੀਨਵਾਹ, ਰਹੋਬੋਥ ਈਰ ਕਾਲਾਹ, 12 ਅਤੇ ਰੇਸੇਨ ਨਗਰ ਨੂੰ ਬਣਾਇਆ, ਜੋ ਨੀਨਵਾਹ ਅਤੇ ਕਾਲਾਹ ਦੇ ਵਿਚਕਾਰ ਹੈ ਜੋ ਇੱਕ ਵੱਡਾ ਸ਼ਹਿਰ ਹੈ।

13 ਮਿਸਰਾਇਮ ਦੇ ਪੁੱਤਰ ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ, 14 ਪਤਰੂਸੀ, ਕੁਸਲੂਹੀ (ਜਿਨ੍ਹਾਂ ਵਿੱਚੋਂ ਫ਼ਲਿਸਤੀ ਆਏ) ਅਤੇ ਕਫ਼ਤੋਰੀ।

15 ਕਨਾਨ ਦੇ ਵੰਸ਼ ਵਿੱਚ ਸੀਦੋਨ ਉਸ ਦਾ ਪਹਿਲਾ ਪੁੱਤਰ ਸੀ, ਤਦ ਹਿੱਤੀ 16 ਯਬੂਸੀ, ਅਮੋਰੀ, ਗਿਰਗਾਸ਼ੀ, 17 ਹਿੱਵੀਆਂ, ਅਰਕੀ, ਸੀਨੀ, 18 ਅਰਵਾਦੀ, ਜ਼ਮਾਰੀ ਅਤੇ ਹਮਾਥੀ।

(ਬਾਅਦ ਵਿੱਚ ਕਨਾਨੀਆਂ ਦੇ ਗੋਤ ਖਿੰਡ ਗਏ 19 ਅਤੇ ਕਨਾਨ ਦੀਆਂ ਹੱਦਾਂ ਸੀਦੋਨ ਤੋਂ ਗਰਾਰ ਤੱਕ ਗਾਜ਼ਾ ਤੱਕ ਪਹੁੰਚ ਗਈਆਂ ਅਤੇ ਫਿਰ ਸੋਦੋਮ, ਗਾਮੂਰਾਹ, ਅਦਮਾਹ ਅਤੇ ਜ਼ਬੋਯੀਮ ਤੋਂ ਲੈ ਕੇ ਲਾਸ਼ਾ ਤੱਕ ਪਹੁੰਚ ਗਈਆਂ।)

20 ਹਾਮ ਦੇ ਘਰਾਣੇ ਵਿੱਚ ਇਹ ਹੀ ਹੋਏ, ਅਤੇ ਇਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸ਼ਾ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।

ਸ਼ੇਮ ਦੀ ਵੰਸ਼ਾਵਲੀ

21 ਸ਼ੇਮ ਦੇ ਵੀ ਪੁੱਤਰ ਪੈਦਾ ਹੋਏ, ਜਿਸ ਦਾ ਵੱਡਾ ਭਰਾ ਯਾਫ਼ਥ ਸੀ। ਸ਼ੇਮ ਏਬਰ ਦੇ ਸਾਰੇ ਪੁੱਤਰਾਂ ਦਾ ਪੂਰਵਜ ਸੀ।

22 ਸ਼ੇਮ ਦੇ ਪੁੱਤਰ:

ਏਲਾਮ, ਅੱਸ਼ੂਰ, ਅਰਪਕਸ਼ਦ, ਲੂਦ ਅਤੇ ਅਰਾਮ ਸਨ।

23 ਅਰਾਮ ਦੇ ਪੁੱਤਰ:

ਊਜ਼, ਹੂਲ, ਗੇਥੇਰ ਅਤੇ ਮੇਸ਼ੇਕ।

24 ਅਰਪਕਸ਼ਦ ਸ਼ੇਲਾਹ ਦਾ ਪਿਤਾ ਸੀ, ਅਤੇ ਸ਼ੇਲਾਹ ਏਬਰ ਦਾ ਪਿਤਾ ਸੀ।

25 ਏਬਰ ਦੇ ਦੋ ਪੁੱਤਰ ਪੈਦਾ ਹੋਏ:

ਇੱਕ ਦਾ ਨਾਮ ਪੇਲੇਗ ਰੱਖਿਆ ਗਿਆ ਕਿਉਂਕਿ ਉਸਦੇ ਸਮੇਂ ਵਿੱਚ ਧਰਤੀ ਵੰਡੀ ਗਈ ਸੀ। ਉਸਦੇ ਭਰਾ ਦਾ ਨਾਮ ਯੋਕਤਾਨ ਸੀ।

26 ਯੋਕਤਾਨ ਦੇ ਪੁੱਤਰ ਅਲਮੋਦਾਦ, ਸ਼ੈਲਫ਼, ਹਜ਼ਰਮਾਵੇਥ, ਯਰਹ, 27 ਹਦੋਰਾਮ, ਊਜ਼ਾਲ, ਦਿਕਲਾਹ, 28 ਓਬਾਲ, ਅਬੀਮਾਏਲ, ਸ਼ਬਾ, 29 ਓਫੀਰ, ਹਵੀਲਾਹ ਅਤੇ ਯੋਬਾਬ। ਇਹ ਸਾਰੇ ਯੋਕਤਾਨ ਦੇ ਪੁੱਤਰ ਸਨ।

30 (ਉਹ ਇਲਾਕਾ ਜਿੱਥੇ ਉਹ ਰਹਿੰਦੇ ਸਨ, ਮੇਸ਼ਾ ਤੋਂ ਲੈ ਕੇ ਪੂਰਬੀ ਪਹਾੜੀ ਦੇਸ਼ ਵਿੱਚ ਸਫ਼ਰ ਤੱਕ ਫੈਲਿਆ ਹੋਇਆ ਸੀ।)

31 ਇਹ ਸ਼ੇਮ ਦੇ ਪੁੱਤਰ ਆਪਣੇ ਗੋਤਾਂ, ਬੋਲੀਆਂ, ਆਪਣੇ ਇਲਾਕਿਆਂ ਅਤੇ ਕੌਮਾਂ ਵਿੱਚ ਹਨ।

32 ਇਹ ਨੋਹ ਦੇ ਪੁੱਤਰਾਂ ਦੇ ਘਰਾਣੇ ਹਨ, ਉਹਨਾਂ ਦੀਆਂ ਕੌਮਾਂ ਦੇ ਅਨੁਸਾਰ, ਉਹਨਾਂ ਦੀਆਂ ਕੌਮਾਂ ਵਿੱਚ, ਉਹਨਾਂ ਦੀਆਂ ਵੰਸ਼ਾਵਲੀਆਂ ਹਨ। ਇਨ੍ਹਾਂ ਵਿੱਚੋਂ ਸਾਰੀਆਂ ਕੌਮਾਂ ਜਲ ਪਰਲੋ ਤੋਂ ਬਾਅਦ ਧਰਤੀ ਉੱਤੇ ਫੈਲ ਗਈਆਂ।

Estes versículos te tocaram? Ore agora!

+581 estão orando agora.

Junte-se à corrente de oração.