Pular para o conteúdo
Publicidade

ਉਤਪਤ 5

ਆਦਮ ਤੋਂ ਨੋਹ ਤੱਕ

1 ਇਹ ਆਦਮ ਦੀ ਵੰਸ਼ਾਵਲੀ ਦੀ ਪੋਥੀ ਹੈ।

ਜਦੋਂ ਪਰਮੇਸ਼ਵਰ ਨੇ ਮਨੁੱਖਜਾਤੀ ਦੀ ਰਚਨਾ ਕੀਤੀ, ਉਸਨੇ ਉਹਨਾਂ ਨੂੰ ਪਰਮੇਸ਼ਵਰ ਦੇ ਸਰੂਪ ਤੇ ਬਣਾਇਆ। 2 ਉਸ ਨੇ ਉਹਨਾਂ ਨੂੰ ਨਰ ਅਤੇ ਨਾਰੀ ਕਰਕੇ ਬਣਾਇਆ, ਉਹਨਾਂ ਨੂੰ ਅਸੀਸ ਦਿੱਤੀ ਅਤੇ ਉਸ ਨੇ ਉਹਨਾਂ ਦਾ ਨਾਮ "ਆਦਮ5:2 ਆਦਮ ਅਰਥਾਤ ਆਦਮਾਹ ਇਬਰਾਨੀ ਭਾਸ਼ਾ ਵਿੱਚ ਮਿੱਟੀ ਹੈ" ਰੱਖਿਆ ਜਦੋਂ ਉਹ ਉਤਪਤ ਕੀਤੇ ਗਏ ਸਨ।

3 ਜਦੋਂ ਆਦਮ 130 ਸਾਲਾਂ ਦਾ ਹੋ ਗਿਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸਦੇ ਸਰੂਪ ਵਿੱਚ ਪੈਦਾ ਹੋਇਆ, ਅਤੇ ਉਸਨੇ ਉਸਦਾ ਨਾਮ ਸੇਥ ਰੱਖਿਆ। 4 ਸੇਥ ਦੇ ਜੰਮਣ ਤੋਂ ਬਾਅਦ ਆਦਮ 800 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 5 ਕੁੱਲ ਮਿਲਾ ਕੇ ਆਦਮ 930 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।

6 ਜਦੋਂ ਸੇਥ 105 ਸਾਲਾਂ ਦਾ ਹੋਇਆ ਤਾਂ ਉਹ ਅਨੋਸ਼ ਦਾ ਪਿਤਾ ਬਣਿਆ। 7 ਅਨੋਸ਼ ਦਾ ਪਿਤਾ ਬਣਨ ਦੇ ਬਾਅਦ ਸੇਥ 807 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 8 ਕੁੱਲ ਮਿਲਾ ਕੇ ਸੇਥ 912 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।

9 ਜਦੋਂ ਅਨੋਸ਼ 90 ਸਾਲਾਂ ਦਾ ਹੋਇਆ ਤਾਂ ਉਹ ਕੇਨਾਨ ਦਾ ਪਿਤਾ ਬਣਿਆ। 10 ਕੇਨਾਨ ਦਾ ਪਿਤਾ ਬਣਨ ਤੋਂ ਬਾਅਦ ਅਨੋਸ਼ 815 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ। 11 ਕੁੱਲ ਮਿਲਾ ਕੇ ਅਨੋਸ਼ 905 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।

12 ਜਦੋਂ ਕੇਨਾਨ 70 ਸਾਲਾਂ ਦਾ ਹੋਇਆ ਤਾਂ ਉਹ ਮਹਲਲੇਲ ਦਾ ਪਿਤਾ ਬਣਿਆ। 13 ਮਹਲਲੇਲ ਦਾ ਪਿਤਾ ਬਣਨ ਤੋਂ ਬਾਅਦ ਕੇਨਾਨ 840 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਵੀ ਪੁੱਤਰ ਧੀਆਂ ਜੰਮੇ। 14 ਕੁੱਲ ਮਿਲਾ ਕੇ ਕੇਨਾਨ 910 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।

15 ਜਦੋਂ ਮਹਲਲੇਲ 65 ਸਾਲਾਂ ਦਾ ਹੋਇਆ ਤਾਂ ਉਹ ਯਰੇਦ ਦਾ ਪਿਤਾ ਬਣਿਆ। 16 ਜਦੋਂ ਉਹ ਯਰੇਦ ਦਾ ਪਿਤਾ ਬਣਿਆ ਮਹਲਲੇਲ 830 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 17 ਕੁੱਲ ਮਿਲਾ ਕੇ ਮਹਲਲੇਲ 895 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।

18 ਜਦੋਂ ਯਰੇਦ 162 ਸਾਲਾਂ ਦਾ ਹੋਇਆ ਤਾਂ ਉਹ ਹਨੋਕ ਦਾ ਪਿਤਾ ਬਣਿਆ। 19 ਜਦੋਂ ਉਹ ਹਨੋਕ ਦਾ ਪਿਤਾ ਬਣਿਆ, ਯਰੇਦ 800 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 20 ਕੁੱਲ ਮਿਲਾ ਕੇ ਯਰੇਦ 962 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।

21 ਜਦੋਂ ਹਨੋਕ 65 ਸਾਲਾਂ ਦਾ ਹੋਇਆ ਤਾਂ ਉਹ ਮਥੂਸਲਹ ਦਾ ਪਿਤਾ ਬਣਿਆ। 22 ਮਥੂਸਲਹ ਦਾ ਪਿਤਾ ਬਣਨ ਤੋਂ ਬਾਅਦ ਹਨੋਕ 300 ਸਾਲ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 23 ਕੁੱਲ ਮਿਲਾ ਕੇ ਹਨੋਕ 365 ਸਾਲ ਜੀਉਂਦਾ ਰਿਹਾ। 24 ਹਨੋਕ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਹੋਇਆ, ਅਲੋਪ ਹੋ ਗਿਆ ਕਿਉਂਕਿ ਪਰਮੇਸ਼ਵਰ ਨੇ ਉਸਨੂੰ ਉੱਪਰ ਉਠਾ ਲਿਆ।

25 ਜਦੋਂ ਮਥੂਸਲਹ 187 ਸਾਲਾਂ ਦਾ ਹੋਇਆ ਤਾਂ ਉਹ ਲਾਮਕ ਦਾ ਪਿਤਾ ਬਣਿਆ। 26 ਜਦੋਂ ਲਾਮਕ ਦਾ ਪਿਤਾ ਬਣਿਆ, ਮਥੂਸਲਹ 782 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 27 ਕੁੱਲ ਮਿਲਾ ਕੇ ਮਥੂਸਲਹ 969 ਸਾਲ ਜੀਉਂਦਾ ਰਿਹਾ ਅਤੇ ਉਹ ਮਰ ਗਿਆ।

28 ਜਦੋਂ ਲਾਮਕ 182 ਸਾਲਾਂ ਦੀ ਉਮਰ ਦਾ ਸੀ ਤਾਂ ਉਸ ਦੇ ਇੱਕ ਪੁੱਤਰ ਹੋਇਆ। 29 ਉਸ ਨੇ ਉਸ ਦਾ ਨਾਮ ਨੋਹ5:29 ਨੋਹ ਇਬਰਾਨੀ ਭਾਸ਼ਾ ਵਿੱਚ ਜਿਸਦਾ ਅਰਥ ਹੈ ਆਰਾਮ ਰੱਖਿਆ ਅਤੇ ਕਿਹਾ, "ਕਿ ਇਹ ਸਾਨੂੰ ਸਾਡੀ ਮਿਹਨਤ ਤੋਂ ਅਤੇ ਸਾਡੇ ਹੱਥਾਂ ਦੀ ਸਖ਼ਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੈ, ਜਿਸ ਉੱਤੇ ਪਰਮੇਸ਼ਵਰ ਦਾ ਸਰਾਪ ਪਿਆ ਹੋਇਆ ਹੈ, ਸ਼ਾਂਤੀ ਦੇਵੇਗਾ।" 30 ਨੋਹ ਦੇ ਜੰਮਣ ਤੋਂ ਬਾਅਦ, ਲਾਮਕ 595 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 31 ਕੁੱਲ ਮਿਲਾ ਕੇ, ਲਾਮਕ 777 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।

32 ਜਦੋਂ ਨੋਹ 500 ਸਾਲਾਂ ਦਾ ਹੋਇਆ ਤਾਂ ਉਹ ਸ਼ੇਮ, ਹਾਮ ਅਤੇ ਯਾਫ਼ਥ ਦਾ ਪਿਤਾ ਬਣਿਆ।

Estes versículos te tocaram? Ore agora!

+581 estão orando agora.

Junte-se à corrente de oração.