Pular para o conteúdo
Publicidade

ਉਤਪਤ 33

ਯਾਕੋਬ ਏਸਾਓ ਨੂੰ ਮਿਲਿਆ

1 ਯਾਕੋਬ ਨੇ ਉੱਪਰ ਤੱਕਿਆ ਤਾਂ ਏਸਾਓ ਆਪਣੇ ਚਾਰ ਸੌ ਆਦਮੀਆਂ ਨਾਲ ਆ ਰਿਹਾ ਸੀ। ਇਸ ਲਈ ਉਸਨੇ ਬੱਚਿਆਂ ਨੂੰ ਲੇਆਹ, ਰਾਖ਼ੇਲ ਅਤੇ ਦੋਵੇਂ ਦਾਸੀਆਂ ਵਿੱਚ ਵੰਡ ਦਿੱਤਾ। 2 ਉਸ ਨੇ ਦਾਸੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਅੱਗੇ, ਲੇਆਹ ਅਤੇ ਉਹ ਦੇ ਬੱਚਿਆਂ ਨੂੰ ਵਿੱਚਕਾਰ, ਰਾਖ਼ੇਲ ਅਤੇ ਯੋਸੇਫ਼ ਨੂੰ ਸਭ ਤੋਂ ਪਿੱਛੇ ਰੱਖਿਆ। 3 ਉਹ ਆਪ ਅੱਗੇ ਵਧਿਆ ਅਤੇ ਆਪਣੇ ਭਰਾ ਦੇ ਕੋਲ ਪਹੁੰਚਦਿਆਂ ਸੱਤ ਵਾਰੀ ਜ਼ਮੀਨ ਉੱਤੇ ਮੱਥਾ ਟੇਕਿਆ।

4 ਪਰ ਏਸਾਓ ਯਾਕੋਬ ਨੂੰ ਮਿਲਣ ਲਈ ਭੱਜਿਆ ਅਤੇ ਉਸ ਨੂੰ ਗਲੇ ਲਾਇਆ। ਉਸਨੇ ਆਪਣੀਆਂ ਬਾਹਾਂ ਉਸਦੀ ਗਰਦਨ ਦੁਆਲੇ ਪਾਈਆਂ ਅਤੇ ਉਸਨੂੰ ਚੁੰਮਿਆ ਅਤੇ ਉਹ ਰੋਇਆ। 5 ਤਦ ਏਸਾਓ ਨੇ ਉੱਪਰ ਤੱਕ ਕੇ ਔਰਤਾਂ ਅਤੇ ਬੱਚਿਆਂ ਨੂੰ ਵੇਖਿਆ। "ਇਹ ਤੇਰੇ ਨਾਲ ਕੌਣ ਹਨ?" ਉਸ ਨੇ ਪੁੱਛਿਆ।

ਯਾਕੋਬ ਨੇ ਉੱਤਰ ਦਿੱਤਾ, "ਉਹ ਬੱਚੇ ਹਨ ਜੋ ਪਰਮੇਸ਼ਵਰ ਨੇ ਤੁਹਾਡੇ ਸੇਵਕ ਨੂੰ ਕਿਰਪਾ ਨਾਲ ਦਿੱਤੇ ਹਨ।"

6 ਤਦ ਦਾਸੀਆਂ ਅਤੇ ਉਹਨਾਂ ਦੇ ਬੱਚਿਆਂ ਨੇ ਨੇੜੇ ਆ ਕੇ ਮੱਥਾ ਟੇਕਿਆ। 7 ਫੇਰ ਲੇਆਹ ਅਤੇ ਉਸ ਦੇ ਬੱਚੇ ਆਏ ਅਤੇ ਮੱਥਾ ਟੇਕਿਆ। ਸਭ ਤੋਂ ਅਖ਼ੀਰ ਵਿੱਚ ਯੋਸੇਫ਼ ਅਤੇ ਰਾਖ਼ੇਲ ਆਏ ਅਤੇ ਉਹਨਾਂ ਨੇ ਵੀ ਮੱਥਾ ਟੇਕਿਆ।

8 ਏਸਾਓ ਨੇ ਪੁੱਛਿਆ, "ਇਸ ਸਾਰੇ ਝੁੰਡ ਅਤੇ ਇੱਜੜਾਂ ਦਾ ਕੀ ਅਰਥ ਹੈ ਜੋ ਮੈਨੂੰ ਮਿਲੇ ਹਨ?"

ਉਸਨੇ ਕਿਹਾ, "ਤੁਹਾਡੀ ਨਿਗਾਹ ਵਿੱਚ ਕਿਰਪਾ ਪਾਉਣ ਲਈ, ਮੇਰੇ ਮਾਲਕ।"

9 ਪਰ ਏਸਾਓ ਨੇ ਆਖਿਆ, "ਹੇ ਮੇਰੇ ਭਰਾ, ਮੇਰੇ ਕੋਲ ਪਹਿਲਾਂ ਹੀ ਬਹੁਤ ਹੈ। ਜੋ ਤੁਹਾਡੇ ਕੋਲ ਹੈ ਆਪਣੇ ਲਈ ਰੱਖੋ।"

10 ਯਾਕੋਬ ਨੇ ਕਿਹਾ, "ਨਹੀਂ, ਕਿਰਪਾ ਕਰਕੇ! ਜੇਕਰ ਮੈਨੂੰ ਤੇਰੀਆਂ ਨਜ਼ਰਾਂ ਵਿੱਚ ਕਿਰਪਾ ਮਿਲੀ ਹੈ, ਤਾਂ ਮੇਰੇ ਵੱਲੋਂ ਇਹ ਤੋਹਫ਼ਾ ਸਵੀਕਾਰ ਕਰੋ ਕਿਉਂਕਿ ਤੇਰਾ ਚਿਹਰਾ ਵੇਖਣਾ ਪਰਮੇਸ਼ਵਰ ਦਾ ਚਿਹਰਾ ਵੇਖਣ ਵਰਗਾ ਹੈ, ਹੁਣ ਜਦੋਂ ਤੂੰ ਮੇਰੇ ਉੱਤੇ ਕਿਰਪਾ ਕੀਤੀ ਹੈ। 11 ਕਿਰਪਾ ਕਰਕੇ ਉਸ ਤੋਹਫ਼ੇ ਨੂੰ ਕਬੂਲ ਕਰ ਜੋ ਤੇਰੇ ਲਈ ਲਿਆਇਆ ਗਿਆ ਹੈ, ਕਿਉਂਕਿ ਪਰਮੇਸ਼ਵਰ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਅਤੇ ਮੇਰੇ ਕੋਲ ਉਹ ਸਭ ਕੁਝ ਹੈ ਜੋ ਮੈਨੂੰ ਚਾਹੀਦਾ ਹੈ।" ਅਤੇ ਯਾਕੋਬ ਨੇ ਜ਼ੋਰ ਪਾਇਆ, ਏਸਾਓ ਨੇ ਇਸ ਨੂੰ ਸਵੀਕਾਰ ਕਰ ਲਿਆ।

12 ਤਦ ਏਸਾਓ ਨੇ ਆਖਿਆ, "ਆਓ ਅਸੀਂ ਆਪਣੇ ਰਾਹ ਚੱਲੀਏ, ਮੈਂ ਤੁਹਾਡਾ ਸਾਥ ਦੇਵਾਂਗਾ।"

13 ਪਰ ਯਾਕੋਬ ਨੇ ਉਹ ਨੂੰ ਆਖਿਆ, "ਮੇਰਾ ਮਾਲਕ ਜਾਣਦਾ ਹੈ ਕਿ ਬੱਚੇ ਕੋਮਲ ਹਨ ਅਤੇ ਮੇਰੇ ਕੋਲ ਭੇਡਾਂ-ਬੱਕਰੀਆਂ ਅਤੇ ਦੁੱਧ ਦੇਣ ਵਾਲੀਆਂ ਗਾਵਾਂ ਹਨ ਜੇਕਰ ਉਹਨਾਂ ਨੂੰ ਸਿਰਫ ਇੱਕ ਦਿਨ ਸਖ਼ਤੀ ਨਾਲ ਚਲਾਇਆ ਜਾਂਦਾ ਹੈ, ਤਾਂ ਸਾਰੇ ਜਾਨਵਰ ਮਰ ਜਾਣਗੇ। 14 ਸੋ ਮੇਰਾ ਮਾਲਕ ਆਪਣੇ ਸੇਵਕ ਦੇ ਅੱਗੇ ਪਾਰ ਲੰਘ ਜਾਵੇ, ਅਤੇ ਮੈਂ ਹੌਲੀ-ਹੌਲੀ ਪਸ਼ੂਆਂ ਦੀ ਤੋਰ ਅਨੁਸਾਰ ਜਿਹੜੇ ਮੇਰੇ ਅੱਗੇ ਹਨ ਅਤੇ ਬੱਚਿਅਂ ਦੀ ਤੋਰ ਅਨੁਸਾਰ ਆਵਾਂਗਾ, ਜਦ ਤੱਕ ਮੈਂ ਸੇਈਰ ਵਿੱਚ ਆਪਣੇ ਮਾਲਕ ਦੇ ਕੋਲ ਨਾ ਆਵਾਂ।"

15 ਏਸਾਓ ਨੇ ਕਿਹਾ, "ਤਾਂ ਮੈਂ ਆਪਣੇ ਕੁਝ ਬੰਦਿਆਂ ਨੂੰ ਤੁਹਾਡੇ ਕੋਲ ਛੱਡ ਦਿੰਦਾ ਹਾਂ।"

ਯਾਕੋਬ ਨੇ ਪੁੱਛਿਆ, "ਪਰ ਅਜਿਹਾ ਕਿਉਂ? ਬਸ ਮੇਰੇ ਮਾਲਕ ਦੀ ਕਿਰਪਾ ਮੇਰੇ ਉੱਤੇ ਹੋਵੇ, ਮੇਰੇ ਲਈ ਇੰਨਾ ਹੀ ਬਹੁਤ ਹੈ।"

16 ਸੋ ਉਸ ਦਿਨ ਏਸਾਓ ਸੇਈਰ ਨੂੰ ਮੁੜਨ ਲੱਗਾ। 17 ਪਰ ਯਾਕੋਬ ਸੁੱਕੋਥ ਨੂੰ ਗਿਆ ਜਿੱਥੇ ਉਸ ਨੇ ਆਪਣੇ ਲਈ ਥਾਂ ਬਣਾਈ ਅਤੇ ਆਪਣੇ ਪਸ਼ੂਆਂ ਲਈ ਆਸਰਾ ਬਣਾਇਆ। ਇਸ ਲਈ ਉਸ ਥਾਂ ਨੂੰ ਸੁੱਕੋਥ33:17 ਸੁੱਕੋਥ ਮਤਲਬ ਤੰਬੂ ਕਿਹਾ ਜਾਂਦਾ ਹੈ।

18 ਜਦੋਂ ਯਾਕੋਬ ਪਦਨ ਅਰਾਮ ਤੋਂ ਆਇਆ ਤਾਂ ਉਹ ਕਨਾਨ ਦੇਸ਼ ਦੇ ਸ਼ੇਕੇਮ ਸ਼ਹਿਰ ਵਿੱਚ ਸਹੀ-ਸਲਾਮਤ ਪਹੁੰਚਿਆ ਅਤੇ ਸ਼ਹਿਰ ਦੇ ਨੇੜੇ ਡੇਰਾ ਲਾਇਆ। 19 ਉਸ ਨੇ ਚਾਂਦੀ ਦੇ ਸੌ ਸਿੱਕਿਆਂ ਦੇ ਬਦਲੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਤੋਂ ਜ਼ਮੀਨ ਦੀ ਉਹ ਜ਼ਮੀਨ ਖਰੀਦੀ ਜਿੱਥੇ ਉਸ ਨੇ ਆਪਣਾ ਤੰਬੂ ਲਾਇਆ ਸੀ। 20 ਉੱਥੇ ਉਸ ਨੇ ਇੱਕ ਜਗਵੇਦੀ ਖੜ੍ਹੀ ਕੀਤੀ ਅਤੇ ਉਸ ਦਾ ਨਾਮ ਏਲ ਏਲੋਹੇ ਇਸਰਾਏਲ33:20 ਏਲ ਏਲੋਹੇ ਇਸਰਾਏਲ ਇਸਰਾਏਲੀਆਂ ਦਾ ਪਰਮੇਸ਼ਵਰ, ਸ਼ਕਤੀਸ਼ਾਲੀ ਰੱਖਿਆ।

Estes versículos te tocaram? Ore agora!

+581 estão orando agora.

Junte-se à corrente de oração.