Publicidade

Gênesis 40

ਸਾਕੀ ਅਤੇ ਰਸੋਈਆ

1 ਕੁਝ ਸਮੇਂ ਬਾਅਦ, ਮਿਸਰ ਦੇ ਰਾਜੇ ਦੇ ਸਾਕੀ ਅਤੇ ਰਸੋਈਏ ਨੇ ਆਪਣੇ ਮਾਲਕ, ਮਿਸਰ ਦੇ ਰਾਜੇ ਨੂੰ ਨਾਰਾਜ਼ ਕੀਤਾ। 2 ਫ਼ਿਰਾਊਨ ਆਪਣੇ ਦੋ ਅਧਿਕਾਰੀਆਂ ਅਰਥਾਤ ਮੁੱਖ ਸਾਕੀ ਅਤੇ ਰਸੋਈਏ ਉੱਤੇ ਗੁੱਸੇ ਹੋ ਗਿਆ, 3 ਅਤੇ ਉਹਨਾਂ ਨੂੰ ਪਹਿਰੇਦਾਰਾਂ ਦੇ ਸਰਦਾਰ ਦੇ ਘਰ ਉਸੇ ਕੈਦਖ਼ਾਨੇ ਵਿੱਚ ਰੱਖਿਆ ਜਿੱਥੇ ਯੋਸੇਫ਼ ਸੀ। 4 ਪਹਿਰੇਦਾਰਾਂ ਦੇ ਸਰਦਾਰ ਨੇ ਉਹਨਾਂ ਨੂੰ ਯੋਸੇਫ਼ ਦੇ ਹਵਾਲੇ ਕੀਤਾ ਅਤੇ ਯੋਸੇਫ਼ ਉਹਨਾਂ ਦਾ ਧਿਆਨ ਰੱਖਦਾ ਰਿਹਾ।

ਕੁਝ ਸਮੇਂ ਲਈ ਹਿਰਾਸਤ ਵਿੱਚ ਰਹਿਣ ਤੋਂ ਬਾਅਦ, 5 ਮਿਸਰ ਦੇ ਰਾਜੇ ਦਾ ਸਾਕੀ ਅਤੇ ਰਸੋਈਆ ਜੋ ਕੈਦ ਵਿੱਚ ਸਨ, ਉਹਨਾਂ ਵਿੱਚੋਂ ਦੋਵਾਂ ਨੇ ਉਸੇ ਰਾਤ ਇੱਕ ਸੁਪਨਾ ਦੇਖਿਆ ਅਤੇ ਹਰੇਕ ਸੁਪਨੇ ਦਾ ਅਲੱਗ-ਅਲੱਗ ਅਰਥ ਸੀ।

6 ਅਗਲੀ ਸਵੇਰ ਯੋਸੇਫ਼ ਉਹਨਾਂ ਕੋਲ ਆਇਆ ਤਾਂ ਉਸ ਨੇ ਵੇਖਿਆ ਕਿ ਉਹ ਉਦਾਸ ਸਨ। 7 ਤਾਂ ਉਸ ਨੇ ਫ਼ਿਰਾਊਨ ਦੇ ਅਧਿਕਾਰੀਆਂ ਨੂੰ ਜਿਹੜੇ ਉਸ ਦੇ ਮਾਲਕ ਦੇ ਘਰ ਵਿੱਚ ਉਸ ਦੇ ਨਾਲ ਕੈਦ ਵਿੱਚ ਸਨ ਪੁੱਛਿਆ, ਤੁਸੀਂ ਅੱਜ ਇੰਨੇ ਉਦਾਸ ਕਿਉਂ ਲੱਗ ਰਹੇ ਹੋ?

8 ਉਹਨਾਂ ਨੇ ਉੱਤਰ ਦਿੱਤਾ, "ਅਸੀਂ ਦੋਹਾਂ ਨੇ ਸੁਪਨੇ ਵੇਖੇ ਸਨ ਪਰ ਉਹਨਾਂ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ।"

ਤਦ ਯੋਸੇਫ਼ ਨੇ ਉਹਨਾਂ ਨੂੰ ਕਿਹਾ, "ਕੀ ਵਿਆਖਿਆ ਪਰਮੇਸ਼ਵਰ ਦੇ ਵੱਸ ਵਿੱਚ ਨਹੀਂ ਹੈ? ਮੈਨੂੰ ਆਪਣੇ ਸੁਪਨੇ ਦੱਸੋ।"

9 ਤਾਂ ਪ੍ਰਧਾਨ ਸਾਕੀ ਨੇ ਯੋਸੇਫ਼ ਨੂੰ ਆਪਣਾ ਸੁਪਨਾ ਦੱਸਿਆ। ਉਸ ਨੇ ਉਸ ਨੂੰ ਕਿਹਾ, "ਸੁਪਨੇ ਵਿੱਚ ਮੈਂ ਆਪਣੇ ਸਾਹਮਣੇ ਇੱਕ ਅੰਗੂਰੀ ਵੇਲ ਦੇਖੀ, 10 ਅਤੇ ਵੇਲ ਉੱਤੇ ਤਿੰਨ ਟਹਿਣੀਆਂ ਸਨ। ਜਿਵੇਂ ਹੀ ਇਹ ਉਗਿਆ, ਇਹ ਖਿੜ ਗਿਆ ਅਤੇ ਇਸ ਦੇ ਗੁੱਛੇ ਅੰਗੂਰ ਬਣ ਗਏ। 11 ਫ਼ਿਰਾਊਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ ਅਤੇ ਮੈਂ ਅੰਗੂਰ ਲੈ ਕੇ ਫ਼ਿਰਾਊਨ ਦੇ ਪਿਆਲੇ ਵਿੱਚ ਨਿਚੋੜ ਦਿੱਤੇ ਅਤੇ ਪਿਆਲਾ ਉਸ ਦੇ ਹੱਥ ਵਿੱਚ ਦੇ ਦਿੱਤਾ।"

12 ਯੋਸੇਫ਼ ਨੇ ਉਸ ਨੂੰ ਕਿਹਾ, "ਇਸਦਾ ਅਰਥ ਇਹ ਹੈ ਕਿ ਤਿੰਨ ਸ਼ਾਖਾਵਾਂ ਤਿੰਨ ਦਿਨ ਹਨ। 13 ਤਿੰਨਾਂ ਦਿਨਾਂ ਦੇ ਅੰਦਰ ਫ਼ਿਰਾਊਨ ਤੇਰਾ ਸਿਰ ਉੱਚਾ ਕਰੇਗਾ ਅਤੇ ਤੈਨੂੰ ਆਪਣੇ ਪਦ ਉੱਤੇ ਬਹਾਲ ਕਰੇਗਾ ਅਤੇ ਤੂੰ ਫ਼ਿਰਾਊਨ ਦਾ ਪਿਆਲਾ ਉਹ ਦੇ ਹੱਥ ਵਿੱਚ ਦੇਵੇਂਗਾ, ਜਿਵੇਂ ਤੂੰ ਉਸ ਦੇ ਸਾਕੀ ਹੋਣ ਵੇਲੇ ਕਰਦਾ ਸੀ। 14 ਪਰ ਜਦੋਂ ਸਭ ਕੁਝ ਤੁਹਾਡੇ ਨਾਲ ਠੀਕ ਹੋ ਜਾਵੇ, ਤਾਂ ਮੈਨੂੰ ਯਾਦ ਰੱਖੋ ਅਤੇ ਮੇਰੇ ਉੱਤੇ ਦਯਾ ਕਰੋ। ਫ਼ਿਰਾਊਨ ਕੋਲ ਮੇਰਾ ਜ਼ਿਕਰ ਕਰੋ ਅਤੇ ਮੈਨੂੰ ਇਸ ਕੈਦ ਵਿੱਚੋਂ ਬਾਹਰ ਕੱਢੋ। 15 ਮੈਨੂੰ ਇਬਰਾਨੀਆਂ ਦੇ ਦੇਸ਼ ਤੋਂ ਜ਼ਬਰਦਸਤੀ ਬਾਹਰ ਕੱਢਿਆ ਗਿਆ ਅਤੇ ਇੱਥੇ ਵੀ ਮੈਂ ਅਜਿਹਾ ਕੁਝ ਨਹੀਂ ਕੀਤਾ ਜੋ ਕਾਲ ਕੋਠੜੀ ਵਿੱਚ ਪਾਉਣ ਦੇ ਲਾਇਕ ਹੋਵੇ।"

16 ਜਦੋਂ ਮੁੱਖ ਰਸੋਈਆ ਦੇ ਮੁਖੀ ਨੇ ਵੇਖਿਆ ਕਿ ਯੋਸੇਫ਼ ਨੇ ਚੰਗਾ ਅਰਥ ਦਿੱਤਾ ਹੈ ਤਾਂ ਉਸ ਨੇ ਯੋਸੇਫ਼ ਨੂੰ ਕਿਹਾ, "ਮੈਨੂੰ ਵੀ ਇੱਕ ਸੁਪਨਾ ਆਇਆ ਸੀ ਜਿਸ ਵਿੱਚ ਮੇਰੇ ਸਿਰ ਉੱਤੇ ਰੋਟੀ ਦੀਆਂ ਤਿੰਨ ਟੋਕਰੀਆਂ ਸਨ। 17 ਅਤੇ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਾਊਨ ਲਈ ਪਕਾਇਆ ਹੋਇਆ ਭੋਜਨ ਸੀ, ਪਰ ਪੰਛੀ ਮੇਰੇ ਸਿਰ ਉੱਪਰਲੀ ਟੋਕਰੀ ਵਿੱਚੋਂ ਖਾਂਦੇ ਸਨ।"

18 ਯੋਸੇਫ਼ ਨੇ ਕਿਹਾ, "ਇਸਦਾ ਅਰਥ ਇਹ ਹੈ ਕਿ ਤਿੰਨ ਟੋਕਰੀਆਂ ਤਿੰਨ ਦਿਨ ਹਨ। 19 ਤਿੰਨਾਂ ਦਿਨਾਂ ਦੇ ਅੰਦਰ ਫ਼ਿਰਾਊਨ ਤੇਰੇ ਸਿਰ ਨੂੰ ਉਤਾਰ ਦੇਵੇਗਾ ਅਤੇ ਤੇਰੇ ਸਰੀਰ ਨੂੰ ਖੰਭੇ ਉੱਤੇ ਟੰਗ ਦੇਵੇਗਾ ਅਤੇ ਪੰਛੀ ਤੇਰਾ ਮਾਸ ਖਾ ਜਾਣਗੇ।"

20 ਤੀਜੇ ਦਿਨ ਫ਼ਿਰਾਊਨ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣੇ ਸਾਰੇ ਅਧਿਕਾਰੀਆਂ ਲਈ ਦਾਵਤ ਦਿੱਤੀ। ਉਸ ਨੇ ਆਪਣੇ ਅਧਿਕਾਰੀਆਂ ਦੇ ਸਾਹਮਣੇ ਮੁੱਖ ਸਾਕੀ ਅਤੇ ਰਸੋਈਏ ਦੇ ਮੁੱਖੀਏ ਦਾ ਸਿਰ ਉੱਚਾ ਕੀਤਾ। 21 ਉਸ ਨੇ ਪ੍ਰਧਾਨ ਸਾਕੀ ਨੂੰ ਉਸ ਦੇ ਅਹੁਦੇ ਉੱਤੇ ਬਹਾਲ ਕੀਤਾ ਤਾਂ ਜੋ ਉਸ ਨੇ ਇੱਕ ਵਾਰ ਫਿਰ ਪਿਆਲਾ ਫ਼ਿਰਾਊਨ ਦੇ ਹੱਥ ਵਿੱਚ ਦਿੱਤਾ, 22 ਪਰ ਉਸਨੇ ਰਸੋਈਏ ਦੇ ਮੁੱਖੀ ਨੂੰ ਫ਼ਾਸੀ ਦੇ ਦਿੱਤੀ ਜਿਵੇਂ ਯੋਸੇਫ਼ ਨੇ ਉਹਨਾਂ ਦੇ ਸੁਪਨਿਆਂ ਦਾ ਅਰਥ ਦੱਸਿਆ ਸੀ।

23 ਸਾਕੀਆਂ ਦੇ ਮੁੱਖੀਏ ਨੇ ਯੋਸੇਫ਼ ਨੂੰ ਯਾਦ ਨਾ ਰੱਖਿਆ ਪਰ ਉਹ ਉਸਨੂੰ ਭੁੱਲ ਗਿਆ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-