Publicidade

Gênesis 25

ਅਬਰਾਹਾਮ ਦੀ ਮੌਤ

1 ਅਬਰਾਹਾਮ ਨੇ ਇੱਕ ਹੋਰ ਪਤਨੀ ਬਣਾਈ ਸੀ, ਜਿਸਦਾ ਨਾਮ ਕਤੂਰਾਹ ਸੀ। 2 ਉਸ ਨੇ ਉਸ ਤੋਂ ਜਿਮਰਾਨ, ਯੋਕਸ਼ਾਨ, ਮਦਾਨ, ਮਿਦਯਾਨ, ਇਸ਼ਬਾਕ ਅਤੇ ਸ਼ੂਆਹ ਨੂੰ ਜਨਮ ਦਿੱਤਾ। 3 ਯੋਕਸ਼ਾਨ ਸ਼ਬਾ ਅਤੇ ਦਦਾਨ ਦਾ ਪਿਤਾ ਸੀ। ਦਦਾਨ ਦੇ ਉੱਤਰਾਧਿਕਾਰੀ ਆਸ਼ੂਰੀ, ਲੇਟੂਸ਼ੀ ਅਤੇ ਲੁਮਿਮ ਸਨ। 4 ਮਿਦਯਾਨ ਦੇ ਪੁੱਤਰ ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਹ ਸਨ। ਇਹ ਸਾਰੇ ਕਤੂਰਾਹ ਦੇ ਉੱਤਰਾਧਿਕਾਰੀ ਸਨ।

5 ਅਬਰਾਹਾਮ ਨੇ ਆਪਣਾ ਸਭ ਕੁਝ ਇਸਹਾਕ ਲਈ ਛੱਡ ਦਿੱਤਾ। 6 ਪਰ ਜਦੋਂ ਅਬਰਾਹਾਮ ਜੀਉਂਦਾ ਸੀ ਤਾਂ ਉਸ ਨੇ ਆਪਣੀਆਂ ਰਖੇਲਾਂ ਦੇ ਪੁੱਤਰਾਂ ਨੂੰ ਤੋਹਫ਼ੇ ਦਿੱਤੇ ਅਤੇ ਉਹਨਾਂ ਨੂੰ ਆਪਣੇ ਪੁੱਤਰ ਇਸਹਾਕ ਤੋਂ ਪੂਰਬ ਦੇ ਦੇਸ਼ ਵਿੱਚ ਭੇਜ ਦਿੱਤਾ।

7 ਅਬਰਾਹਾਮ ਇੱਕ ਸੌ ਪੰਝੱਤਰ ਸਾਲ ਜੀਉਂਦਾ ਰਿਹਾ। 8 ਤਦ ਅਬਰਾਹਾਮ ਨੇ ਆਪਣੀ ਪੂਰੀ ਉਮਰ ਦਾ ਅਖੀਰੀ ਸਾਹ ਲਏ, ਤਾਂ ਉਹ ਆਪਣੀ ਪੂਰੀ ਉਮਰ ਭੋਗ ਕੇ ਮਰ ਗਿਆ ਅਤੇ ਉਹ ਆਪਣੇ ਲੋਕਾਂ ਵਿੱਚ ਜਾ ਮਿਲਿਆ। 9 ਉਸ ਦੇ ਪੁੱਤਰਾਂ ਇਸਹਾਕ ਅਤੇ ਇਸਮਾਏਲ ਨੇ ਉਹ ਨੂੰ ਮਮਰੇ ਦੇ ਨੇੜੇ ਮਕਪੇਲਾਹ ਦੀ ਗੁਫ਼ਾ ਵਿੱਚ, ਹਿੱਤੀ ਜ਼ੋਹਰ ਦੇ ਪੁੱਤਰ ਇਫਰੋਨ ਦੇ ਖੇਤ ਵਿੱਚ ਦੱਬ ਦਿੱਤਾ, 10 ਉਹ ਖੇਤ ਅਬਰਾਹਾਮ ਨੇ ਹਿੱਤੀਆਂ ਤੋਂ ਖਰੀਦਿਆ ਸੀ, ਉੱਥੇ ਅਬਰਾਹਾਮ ਨੂੰ ਉਸਦੀ ਪਤਨੀ ਸਾਰਾਹ ਨਾਲ ਦਫ਼ਨਾਇਆ ਗਿਆ। 11 ਅਬਰਾਹਾਮ ਦੀ ਮੌਤ ਤੋਂ ਬਾਅਦ, ਪਰਮੇਸ਼ਵਰ ਨੇ ਉਸਦੇ ਪੁੱਤਰ ਇਸਹਾਕ ਨੂੰ ਅਸੀਸ ਦਿੱਤੀ, ਜੋ ਉਸ ਸਮੇਂ ਬਏਰ-ਲਹਈ-ਰੋਈ ਦੇ ਨੇੜੇ ਰਹਿੰਦਾ ਸੀ।

ਇਸਮਾਏਲ ਦੀ ਵੰਸ਼ਾਵਲੀ

12 ਇਹ ਅਬਰਾਹਾਮ ਦੇ ਪੁੱਤਰ ਇਸਮਾਏਲ ਦੇ ਪਰਿਵਾਰ-ਸਮੂਹ ਦਾ ਬਿਰਤਾਂਤ ਹੈ, ਜਿਸ ਨੂੰ ਸਾਰਾਹ ਦੀ ਦਾਸੀ, ਮਿਸਰੀ ਹਾਜਰਾ ਅਬਰਾਹਾਮ ਤੋਂ ਪੈਦਾ ਹੋਈ ਸੀ।

13 ਇਸਮਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ, ਜੋ ਉਹਨਾਂ ਦੇ ਜਨਮ ਦੇ ਕ੍ਰਮ ਵਿੱਚ ਦਰਜ ਹਨ।

ਇਸਮਾਏਲ ਦਾ ਜੇਠਾ ਪੁੱਤਰ,

ਨਬਾਯੋਥ, ਕੇਦਾਰ, ਅਦਬੀਲ, ਮਿਬਸਾਮ,

14 ਮਿਸ਼ਮਾ, ਦੂਮਾਹ, ਮੱਸਾ,

15 ਹਦਦ, ਤੇਮਾ, ਜੇਤੂਰ,

ਨਫੀਸ਼ ਅਤੇ ਕੇਦਮਾਹ।

16 ਇਹ ਇਸਮਾਏਲ ਦੇ ਪੁੱਤਰ ਸਨ ਅਤੇ ਇਨ੍ਹਾਂ ਬਾਰਾਂ ਕਬੀਲਿਆਂ ਦੇ ਰਾਜਿਆਂ ਦੇ ਨਾਮ ਉਹਨਾਂ ਦੀਆਂ ਬਸਤੀਆਂ ਅਤੇ ਡੇਰਿਆਂ ਦੇ ਅਨੁਸਾਰ ਹਨ।

17 ਇਸਮਾਏਲ ਇੱਕ ਸੌ ਪੈਂਤੀ ਸਾਲ ਜੀਉਂਦਾ ਰਿਹਾ। ਉਸ ਨੇ ਆਪਣਾ ਆਖਰੀ ਸਾਹ ਲਿਆ ਅਤੇ ਮਰ ਗਿਆ, ਅਤੇ ਉਹ ਆਪਣੇ ਲੋਕਾਂ ਵਿੱਚ ਜਾ ਮਿਲਿਆ। 18 ਉਸ ਦੇ ਉੱਤਰਾਧਿਕਾਰੀ ਮਿਸਰ ਦੀ ਪੂਰਬੀ ਸਰਹੱਦ ਦੇ ਨੇੜੇ ਹਵੀਲਾਹ ਤੋਂ ਲੈ ਕੇ ਸ਼ੂਰ ਤੱਕ ਦੇ ਇਲਾਕੇ ਵਿੱਚ ਵੱਸ ਗਏ ਜਦੋਂ ਤੁਸੀਂ ਅੱਸ਼ੂਰ ਵੱਲ ਜਾਂਦੇ ਹੋ ਅਤੇ ਉਹ ਉਹਨਾਂ ਨਾਲ ਸਬੰਧਤ ਸਾਰੇ ਕਬੀਲਿਆਂ ਨਾਲ ਦੁਸ਼ਮਣੀ ਵਿੱਚ ਰਹਿੰਦੇ ਸਨ।

ਯਾਕੋਬ ਅਤੇ ਏਸਾਓ

19 ਇਹ ਅਬਰਾਹਾਮ ਦੇ ਪੁੱਤਰ ਇਸਹਾਕ ਦੇ ਪਰਿਵਾਰ-ਸਮੂਹ ਦਾ ਬਿਰਤਾਂਤ ਹੈ।

ਅਬਰਾਹਾਮ ਇਸਹਾਕ ਦਾ ਪਿਤਾ ਬਣਿਆ, 20 ਅਤੇ ਇਸਹਾਕ ਚਾਲੀ ਸਾਲਾਂ ਦਾ ਸੀ ਜਦੋਂ ਉਸ ਨੇ ਪਦਨ ਅਰਾਮ ਦੇ ਬਥੂਏਲ ਅਰਾਮੀ ਦੀ ਧੀ ਅਤੇ ਲਾਬਾਨ ਅਰਾਮੀ ਦੀ ਭੈਣ ਰਿਬਕਾਹ ਨਾਲ ਵਿਆਹ ਕੀਤਾ।

21 ਇਸਹਾਕ ਨੇ ਆਪਣੀ ਪਤਨੀ ਲਈ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਕਿਉਂਕਿ ਉਹ ਬੇ-ਔਲਾਦ ਸੀ। ਯਾਹਵੇਹ ਨੇ ਉਸਦੀ ਪ੍ਰਾਰਥਨਾ ਦਾ ਜਵਾਬ ਦਿੱਤਾ, ਅਤੇ ਉਸਦੀ ਪਤਨੀ ਰਿਬਕਾਹ ਗਰਭਵਤੀ ਹੋ ਗਈ। 22 ਬੱਚੇ ਉਸ ਦੀ ਕੁੱਖ ਵਿੱਚ ਇੱਕ-ਦੂਜੇ ਨਾਲ ਘੁਲਦੇ ਸਨ, ਤਦ ਉਸ ਨੇ ਆਖਿਆ, ਮੇਰੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ? ਇਸ ਲਈ ਫਿਰ ਉਹ ਯਾਹਵੇਹ ਕੋਲੋਂ ਪੁੱਛਣ ਗਈ।

23 ਯਾਹਵੇਹ ਨੇ ਉਸ ਨੂੰ ਆਖਿਆ,

"ਤੇਰੀ ਕੁੱਖ ਵਿੱਚ ਦੋ ਕੌਮਾਂ ਹਨ,

ਅਤੇ ਤੇਰੇ ਅੰਦਰੋਂ ਦੋ ਕੌਮਾਂ ਅੱਡ ਹੋ ਜਾਣਗੀਆਂ।

ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵਾਨ ਹੋਵੇਗੀ,

ਅਤੇ ਵੱਡਾ ਪੁੱਤਰ ਛੋਟੇ ਪੁੱਤਰ ਦੀ ਸੇਵਾ ਕਰੇਗਾ।"

24 ਜਦੋਂ ਉਸ ਦੇ ਜਨਮ ਦਾ ਸਮਾਂ ਆਇਆ ਤਾਂ ਉਸ ਦੀ ਕੁੱਖ ਵਿੱਚ ਦੋ ਜੁੜਵੇਂ ਬੱਚੇ ਸਨ। 25 ਜਿਹੜਾ ਪਹਿਲਾ ਬਾਹਰ ਆਇਆ ਉਹ ਲਾਲ ਸੀ ਅਤੇ ਉਹ ਦਾ ਸਾਰਾ ਸਰੀਰ ਵਾਲਾਂ ਵਾਲੇ ਕੱਪੜੇ ਵਰਗਾ ਸੀ। ਇਸ ਲਈ ਉਹਨਾਂ ਨੇ ਉਸਦਾ ਨਾਮ ਏਸਾਓ ਰੱਖਿਆ। 26 ਇਸ ਤੋਂ ਬਾਅਦ ਉਸਦਾ ਭਰਾ ਏਸਾਓ ਦੀ ਅੱਡੀ ਨੂੰ ਹੱਥ ਵਿੱਚ ਫੜ ਕੇ ਬਾਹਰ ਆਇਆ ਅਤੇ ਇਸ ਲਈ ਉਸਦਾ ਨਾਮ ਯਾਕੋਬ ਰੱਖਿਆ ਗਿਆ। ਇਸਹਾਕ ਸੱਠ ਸਾਲਾਂ ਦਾ ਸੀ ਜਦੋਂ ਰਿਬਕਾਹ ਨੇ ਉਹਨਾਂ ਨੂੰ ਜਨਮ ਦਿੱਤਾ।

27 ਮੁੰਡੇ ਵੱਡੇ ਹੋ ਗਏ ਅਤੇ ਏਸਾਓ ਇੱਕ ਨਿਪੁੰਨ ਸ਼ਿਕਾਰੀ ਬਣ ਗਿਆ, ਇੱਕ ਖੁੱਲ੍ਹੇ ਦੇਸ਼ ਦਾ ਮਨੁੱਖ, ਜਦੋਂ ਕਿ ਯਾਕੋਬ ਤੰਬੂਆਂ ਵਿੱਚ ਘਰ ਰਹਿਣ ਵਿੱਚ ਸੰਤੁਸ਼ਟ ਸੀ। 28 ਇਸਹਾਕ, ਜਿਸ ਨੂੰ ਜੰਗਲੀ ਖੇਡ ਦਾ ਸ਼ੌਕ ਸੀ, ਏਸਾਓ ਨੂੰ ਪਿਆਰ ਕਰਦਾ ਸੀ, ਪਰ ਰਿਬਕਾਹ ਯਾਕੋਬ ਨੂੰ ਪਿਆਰ ਕਰਦੀ ਸੀ।

29 ਇੱਕ ਵਾਰ ਜਦੋਂ ਯਾਕੋਬ ਰੋਟੀ ਪਕਾ ਰਿਹਾ ਸੀ ਤਾਂ ਏਸਾਓ ਥੱਕ ਕੇ ਮੈਦਾਨ ਵਿੱਚੋਂ ਆਇਆ। 30 ਏਸਾਓ ਨੇ ਯਾਕੋਬ ਨੂੰ ਕਿਹਾ, "ਛੇਤੀ, ਮੈਨੂੰ ਉਸ ਲਾਲ ਦਾਲ ਵਿੱਚੋਂ ਕੁਝ ਖਾਣ ਦਿਓ! ਮੈਂ ਭੁੱਖਾ ਹਾਂ!" ਇਸੇ ਕਰਕੇ ਉਸ ਦਾ ਨਾਮ ਅਦੋਮ ਕਿਹਾ ਜਾਂਦਾ ਹੈ।

31 ਯਾਕੋਬ ਨੇ ਉੱਤਰ ਦਿੱਤਾ, "ਪਹਿਲਾਂ ਮੈਨੂੰ ਆਪਣਾ ਪਹਿਲੌਠਾ ਹੋਣ ਦਾ ਹੱਕ ਵੇਚ ਦੇ।"

32 ਏਸਾਓ ਨੇ ਆਖਿਆ, "ਵੇਖੋ, ਮੈਂ ਮਰਨ ਵਾਲਾ ਹਾਂ। ਇਹ ਪਹਿਲੌਠਾ ਹੋਣਾ ਕਿਸ ਕੰਮ ਦਾ ਹੈ?"

33 ਪਰ ਯਾਕੋਬ ਨੇ ਆਖਿਆ, "ਪਹਿਲਾਂ ਮੇਰੇ ਅੱਗੇ ਸਹੁੰ ਖਾਓ।" ਇਸ ਲਈ ਉਸ ਨੇ ਯਾਕੋਬ ਨੂੰ ਆਪਣਾ ਪਹਿਲੌਠਾ ਹੋਣ ਦਾ ਹੱਕ ਵੇਚਣ ਦੀ ਸਹੁੰ ਖਾਧੀ।

34 ਫ਼ੇਰ ਯਾਕੋਬ ਨੇ ਏਸਾਓ ਨੂੰ ਕੁਝ ਰੋਟੀ ਅਤੇ ਕੁਝ ਦਾਲ ਦਿੱਤੀ। ਉਸ ਨੇ ਖਾਧਾ ਪੀਤਾ ਅਤੇ ਫਿਰ ਉੱਠ ਕੇ ਚਲਾ ਗਿਆ।

ਇਸ ਤਰ੍ਹਾਂ ਏਸਾਓ ਨੇ ਆਪਣੇ ਪਹਿਲੌਠਾ ਹੋਣ ਦੇ ਅਧਿਕਾਰ ਨੂੰ ਤੁੱਛ ਸਮਝਿਆ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-