Pular para o conteúdo
Publicidade

ਯਸਾਯਾਹ 14:12-15

IRVPUN Indian Revised Version (IRV) - Punjabi

12 ਤੂੰ ਅਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ14:12 ਬਾਬਲ ਦਾ ਰਾਜ, ਫਜ਼ਰ ਦੇ ਪੁੱਤਰ! ਤੂੰ ਕਿਵੇਂ ਧਰਤੀ ਤੱਕ ਵੱਢਿਆ ਗਿਆ, ਹੇ ਕੌਮਾਂ ਦੇ ਢਾਉਣ ਵਾਲੇ! 13 ਤੂੰ ਆਪਣੇ ਦਿਲ ਵਿੱਚ ਆਖਿਆ ਕਿ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ, ਪਰਮੇਸ਼ੁਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਣ ਉੱਚਾ ਕਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ। 14 ਮੈਂ ਬੱਦਲਾਂ ਦੀਆਂ ਉੱਚਿਆਈਆਂ ਤੇ ਚੜ੍ਹ ਜਾਂਵਾਂਗਾ, ਮੈਂ ਆਪ ਨੂੰ ਅੱਤ ਮਹਾਨ ਜਿਹਾ ਬਣਾਵਾਂਗਾ! 15 ਪਰ ਤੂੰ ਪਤਾਲ ਤੱਕ, ਸਗੋਂ ਟੋਏ ਦੀ ਡੁੰਘਿਆਈ ਤੱਕ ਹੇਠਾਂ ਲਾਹਿਆ ਜਾਵੇਂਗਾ।

Em outras traduções

  1. OPCV Punjabi Contemporary Version

    12 ਹੇ ਸਵੇਰ ਦੇ ਤਾਰੇ,

    ਤੂੰ ਸਵਰਗ ਤੋਂ ਕਿਵੇਂ ਡਿੱਗਿਆ ਹੈ!

    ਤੂੰ ਕਿਵੇਂ ਧਰਤੀ ਉੱਤੇ ਸੁੱਟਿਆ ਗਿਆ,

    ਹੇ ਕੌਮਾਂ ਦੇ ਢਾਉਣ ਵਾਲੇ!

    13 ਤੂੰ ਆਪਣੇ ਮਨ ਵਿੱਚ ਕਿਹਾ ਸੀ,

    "ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ;

    ਮੈਂ ਆਪਣਾ ਸਿੰਘਾਸਣ ਪਰਮੇਸ਼ਵਰ ਦੇ ਤਾਰਿਆਂ ਤੋਂ ਉੱਚਾ ਕਰਾਂਗਾ;

    ਮੈਂ ਸਭਾ ਦੇ ਪਰਬਤ ਉੱਤੇ,

    ਜ਼ਾਫ਼ੋਨ ਪਰਬਤ ਦੀਆਂ ਸਭ ਤੋਂ ਉੱਚੀਆਂ ਹੱਦਾਂ ਉੱਤੇ ਬੈਠਾਂਗਾ।

    14 ਮੈਂ ਬੱਦਲਾਂ ਦੀਆਂ ਚੋਟੀਆਂ ਉੱਤੇ ਚੜ੍ਹਾਂਗਾ;

    ਮੈਂ ਆਪਣੇ ਆਪ ਨੂੰ ਅੱਤ ਮਹਾਨ ਬਣਾਵਾਂਗਾ।"

    15 ਪਰ ਤੂੰ ਮੁਰਦਿਆਂ ਦੇ ਰਾਜ ਵਿੱਚ,

    ਸਗੋਂ ਟੋਏ ਦੀਆਂ ਡੂੰਘਾਈਆਂ ਵਿੱਚ ਸੁੱਟਿਆ ਗਿਆ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.