2 ਤਾਂ ਜੋ ਮੈਂ ਯਹੋਵਾਹ ਦੇ ਮਨਭਾਉਂਦੇ ਸਾਲ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰਾਂ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ, 3 ਅਤੇ ਸੀਯੋਨ ਦੇ ਸੋਗੀਆਂ ਲਈ ਇਹ ਕਰਾਂ, - ਉਹਨਾਂ ਦੇ ਸਿਰ ਤੋਂ ਸੁਆਹ ਦੂਰ ਕਰਕੇ ਸੋਹਣਾ ਤਾਜ ਰੱਖਣ, ਸੋਗ ਦੇ ਥਾਂ ਖੁਸ਼ੀ ਦਾ ਤੇਲ ਲਾਵਾਂ, ਨਿਰਾਸ਼ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂ, ਤਦ ਉਹ ਧਰਮ ਦੇ ਬਲੂਤ, ਯਹੋਵਾਹ ਦੇ ਲਾਏ ਹੋਏ ਸਦਾਉਣਗੇ, ਤਾਂ ਜੋ ਉਸ ਦੀ ਮਹਿਮਾ ਪਰਗਟ ਹੋਵੇ।