25 ਜੇ ਕਦੇ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਹਿੱਸੇ ਦੀ ਜ਼ਮੀਨ ਵਿੱਚੋਂ ਕੁਝ ਵੇਚ ਦੇਵੇ ਅਤੇ ਤਾਂ ਉਸ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਆ ਕੇ ਉਸ ਜ਼ਮੀਨ ਨੂੰ ਛੁਡਾ ਲਵੇ ਜੋ ਉਸ ਦੇ ਭਰਾ ਨੇ ਵੇਚੀ ਸੀ।
47 ਜੇਕਰ ਕੋਈ ਪਰਦੇਸੀ ਜਾਂ ਓਪਰਾ ਜੋ ਤੇਰੇ ਨਾਲ ਹੈ, ਧਨਵਾਨ ਹੋ ਜਾਵੇ ਅਤੇ ਉਸ ਦੇ ਕੋਲ ਰਹਿਣ ਵਾਲਾ ਤੇਰਾ ਭਰਾ ਕੰਗਾਲ ਹੋ ਕੇ ਆਪਣੇ ਆਪ ਨੂੰ ਉਸ ਪਰਦੇਸੀ ਜਾਂ ਓਪਰੇ ਜਾਂ ਉਸ ਦੇ ਟੱਬਰ ਦੇ ਹੱਥ ਵੇਚ ਦੇਵੇ, 48 ਤਾਂ ਉਸ ਦੇ ਵਿਕਣ ਤੋਂ ਬਾਅਦ ਉਹ ਫੇਰ ਛੁਡਾਇਆ ਜਾ ਸਕਦਾ ਹੈ, ਉਸ ਦੇ ਭਰਾਵਾਂ ਵਿੱਚੋਂ ਕੋਈ ਉਸ ਨੂੰ ਛੁਡਾ ਲਵੇ। 49 ਉਸ ਦਾ ਚਾਚਾ, ਜਾਂ ਉਸ ਦੇ ਚਾਚੇ ਦਾ ਪੁੱਤਰ, ਜਾਂ ਉਸ ਦੇ ਟੱਬਰ ਵਿੱਚੋਂ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਨੂੰ ਛੁਡਾ ਸਕਦਾ ਹੈ, ਜਾਂ ਜਦ ਉਹ ਆਪਣੇ ਆਪ ਨੂੰ ਛੁਡਾਉਣ ਦੇ ਯੋਗ ਹੋ ਜਾਵੇ ਤਾਂ ਆਪਣੇ ਆਪ ਨੂੰ ਛੁਡਾ ਲਵੇ।