25 " ‘ਜੇ ਤੁਹਾਡਾ ਕੋਈ ਇਸਰਾਏਲੀ ਗਰੀਬ ਹੋ ਜਾਂਦਾ ਹੈ ਅਤੇ ਆਪਣੀ ਕੁਝ ਜਾਇਦਾਦ ਵੇਚ ਦਿੰਦਾ ਹੈ, ਤਾਂ ਉਸ ਦਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਆ ਕੇ ਉਸ ਚੀਜ਼ ਨੂੰ ਛੁਡਾ ਲਵੇ ਜੋ ਉਸਨੇ ਵੇਚਿਆ ਹੈ।
47 " ‘ਜੇਕਰ ਤੁਹਾਡੇ ਵਿੱਚ ਰਹਿਣ ਵਾਲਾ ਕੋਈ ਪਰਦੇਸੀ ਅਮੀਰ ਬਣ ਜਾਂਦਾ ਹੈ ਅਤੇ ਤੁਹਾਡਾ ਕੋਈ ਇਸਰਾਏਲੀ ਭਰਾ ਗਰੀਬ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਪਰਦੇਸੀ ਜਾਂ ਓਪਰੇ ਦੇ ਘਰਾਣੇ ਨੂੰ ਵੇਚ ਦਿੰਦਾ ਹੈ, 48 ਉਹ ਆਪਣੇ ਆਪ ਨੂੰ ਵੇਚਣ ਤੋਂ ਬਾਅਦ ਛੁਡਾਉਣ ਦਾ ਅਧਿਕਾਰ ਬਰਕਰਾਰ ਰੱਖਦਾ ਹੈ, ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਨੂੰ ਛੁਡਾ ਸਕਦਾ ਹੈ। 49 ਉਸਦਾ ਚਾਚਾ ਜਾਂ ਚਚੇਰਾ ਭਰਾ ਜਾਂ ਉਹਨਾਂ ਦੇ ਕਬੀਲੇ ਵਿੱਚ ਕੋਈ ਵੀ ਖੂਨੀ ਰਿਸ਼ਤੇਦਾਰ ਉਹਨਾਂ ਨੂੰ ਛੁਡਾ ਸਕਦਾ ਹੈ ਜਾਂ ਜਦ ਉਹ ਆਪਣੇ ਆਪ ਛੁਡਾਉਣ ਦੇ ਯੋਗ ਹੋਵੇ, ਤਾਂ ਉਹ ਆਪਣੇ ਆਪ ਨੂੰ ਛੁਡਾ ਸਕਦੇ ਹਨ।